ਜਹਾਜ਼ਰਾਨੀ ਮੰਤਰਾਲਾ
ਪਾਰਾਦੀਪ ਪੋਰਟ ਸਪੋਰਟਸ ਕੌਂਸਲ ਦੁਆਰਾ ਸਪੋਰਟਸ ਟ੍ਰੇਨੀਜ਼ ਦੀ ਚੋਣ ਕੀਤੀ ਗਈ
प्रविष्टि तिथि:
11 SEP 2021 8:39PM by PIB Chandigarh
ਮੇਜਰ ਪੋਰਟ ਸਪੋਰਟਸ ਕੰਟਰੋਲ ਬੋਰਡ ਦੀ ਸਪੋਰਟਸ ਟ੍ਰੇਨੀਜ਼ ਯੋਜਨਾ ਦੇ ਤਹਿਤ ਪਾਰਾਦੀਪ ਪੋਰਟ ਸਪੋਰਟਸ ਕੌਂਸਲ ਨੇ 9 ਸਤੰਬਰ ਤੋਂ 10 ਸਤੰਬਰ 2021 ਤੱਕ ਪਾਰਾਦੀਪ ਪੋਰਟ ਦੇ ਗੋਪਾਬੰਧੁ ਸਟੇਡੀਅਮ ਵਿੱਚ ਵਾਲੀਬਾਲ, ਕ੍ਰਿਕੇਟ, ਫੁੱਟਬਾਲ ਅਤੇ ਐਥਲੇਟਿਕ ਜਿਹੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਖੇਡ ਟ੍ਰੇਨੀਜ਼ ਦੀ ਚੋਣ ਕੀਤੀ। ਇਸ ਚੋਣ ਪ੍ਰੀਖਿਆ ਵਿੱਚ ਉਪਰੋਕਤ ਸ਼੍ਰੇਣੀਆਂ ਦੇ 369 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਉਪਰੋਕਤ ਸ਼੍ਰੇਣੀਆਂ ਦੇ ਚੋਣ ਖਿਡਾਰੀ ਪਾਰਾਦੀਪ ਪੋਰਟ ਸਪੋਰਟਸ ਕੌਂਸਲ ਦੇ ਤਹਿਤ 3 ਸਾਲ ਲਈ ਟ੍ਰੇਨਿੰਗ ਦੌਰ ਵਿੱਚੋਂ ਨਿਕਲਣਗੇ।

ਚੋਣ ਪ੍ਰਕਿਰਿਆ ਸੀਨੀਅਰ ਅਧਿਕਾਰੀਆਂ, ਖੇਡ ਕੋਚਾਂ ਅਤੇ ਉਡੀਸ਼ਾ ਕ੍ਰਿਕੇਟ ਸੰਘ ਦੇ ਪ੍ਰਤੀਨਿਧੀ ਦੀ ਇੱਕ ਕਮੇਟੀ ਦੁਆਰਾ ਆਯੋਜਿਤ ਕੀਤੀ ਗਈ ਸੀ। ਪੂਰੀ ਚੋਣ ਪ੍ਰਕਿਰਿਆ ਦਾ ਸੰਚਾਲਨ ਸਰਕਾਰ ਦੁਆਰਾ ਨਿਰਧਾਰਿਤ ਕੋਵਿਡ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ।
*********
ਐੱਮਜੇਪੀਐੱਸ/ਐੱਮਐੱਸ
(रिलीज़ आईडी: 1754529)
आगंतुक पटल : 170