ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ 11 ਅਤੇ 12 ਸਤੰਬਰ, 2021 ਨੂੰ ਮਣੀਪੁਰ ਵਿੱਚ ‘ਪੋਸ਼ਣ ਮਾਹ’ ਸਮਾਰੋਹਾਂ ਦੀ ਸ਼ੋਭਾ ਵਧਾਉਣਗੇ


ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਆਂਗਨਵਾੜੀ ਵਰਕਰਾਂ/ਹੈਲਪਰਾਂ ਨੂੰ ਔਸ਼ਧੀ ਪੌਦੇ ਅਤੇ ਗਰਭਵਤੀ ਮਹਿਲਾਵਾਂ, ਸਤਨਪਾਨ ਕਰਾਉਣ ਵਾਲੀਆਂ ਮਾਤਾਵਾਂ ਅਤੇ ਬਾਲਗਾਂ ਸਹਿਤ ਲਾਭਾਰਥੀਆਂ ਨੂੰ ਨਿਊਟਰੀ-ਕਿੱਟਾਂ ਵੰਡਣਗੇ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਔਸ਼ਧੀ ਪੌਦੇ ਅਤੇ ਫਲ ਦੇਣ ਵਾਲੇ ਪੌਦੇ ਲਗਾਉਣਗੇ ਅਤੇ ਇੱਕ ਐਨੀਮੀਆ ਕੈਂਪ ਦਾ ਸ਼ੁਭਾਰੰਭ ਕਰਨਗੇ

Posted On: 10 SEP 2021 6:33PM by PIB Chandigarh

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਮਨਾਏ ਜਾ ਰਹੇ ‘ਪੋਸ਼ਣ ਮਾਹ’ ਦੇ ਹਿੱਸੇ ਵਜੋਂ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ 11 ਅਤੇ 12 ਸਤੰਬਰ,  2021 ਨੂੰ ਇੰਫਾਲ,  ਮਣੀਪੁਰ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਇੱਕ ਲੜੀ ਵਿੱਚ ਹਿੱਸਾ ਲੈਣਗੇ। 

11 ਸਤੰਬਰ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇੰਫਾਲ ਵਿੱਚ ਸਿਟੀ ਕਨਵੈਂਸ਼ਨ ਸੈਂਟਰ ਵਿੱਚ ਹੋ ਰਹੇ ਰਾਸ਼ਟਰੀ ਪੋਸ਼ਣ ਮਾਹ ‘ਤੇ ਇੱਕ ਪ੍ਰੋਗਰਾਮ ਵਿੱਚ ਮੁੱਖ ਸੰਬੋਧਨ ਦੇਣਗੇ। ਇਸ ਦੇ ਬਾਅਦ,  ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਔਸ਼ਧੀ ਪੌਦੇ ਅਤੇ ਗਰਭਵਤੀ ਮਹਿਲਾਵਾਂ, ਸਤਨਪਾਨ ਕਰਾਉਣ ਵਾਲੀਆਂ ਮਾਤਾਵਾਂ ਅਤੇ ਬਾਲਗਾਂ ਸਹਿਤ ਆਂਗਨਵਾੜੀ ਕੇਂਦਰਾਂ ਦੇ ਲਾਭਾਰਥੀਆਂ ਨੂੰ ਨਿਊਟਰੀ-ਕਿੱਟਾਂ ਵੰਡਣਗੇ। ਇੰਫਾਲ ਵਿੱਚ ਸਿਟੀ ਕਨਵੈਂਸ਼ਨ ਸੈਂਟਰ ਵਿੱਚ ਇੱਕ ਐਨੀਮੀਆ ਜਾਂਚ ਕੈਂਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਬਾਸਾਪੁਰਾ,  ਇੰਫਾਲ ਵਿੱਚ ਮੁੱਖ ਮੰਤਰੀ ਸਕੱਤਰੇਤ ਵਿੱਚ ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ  ਬੀਰੇਨ ਸਿੰਘ ਨਾਲ ਵੀ ਮੁਲਾਕਾਤ ਕਰਨਗੇ।

https://static.pib.gov.in/WriteReadData/userfiles/image/image001V9BE.png

 

12 ਸਤੰਬਰ, 2021 ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਿਸ਼ਣੁਪੁਰ ਜ਼ਿਲ੍ਹੇ ਵਿੱਚ ਡਿਸਟ੍ਰਿਕਟ ਪੰਚਾਇਤ ਰਿਸੋਰਸ ਸੈਂਟਰ ਵਿੱਚ ਪੋਸ਼ਣ ਮਾਹ ਸਮਾਰੋਹ ‘ਤੇ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਮੌਜੂਦ ਰਹਿਣਗੇ। ਪ੍ਰੋਗਰਾਮ ਔਸ਼ਧੀ ਪੌਦੇ ਅਤੇ ਫਲ ਦੇਣ ਵਾਲੇ ਪੌਦੇ ਲਗਾਉਣ  ਦੇ ਨਾਲ ਸ਼ੁਰੂ ਹੋਵੇਗਾ, ਜਿਸ ਦੇ ਬਾਅਦ ਇੱਕ ਐਨੀਮੀਆ ਕੈਂਪ ਦਾ ਸ਼ੁਭਾਰੰਭ ਹੋਵੇਗਾ। ਪ੍ਰੋਗਰਾਮ ਵਿੱਚ ਸੰਬੋਧਨ ਦੇਣ ਦੇ ਬਾਅਦ ਕੇਂਦਰੀ ਮੰਤਰੀ ਪੋਸ਼ਣ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾਉਣਗੇ। 

12 ਸਤੰਬਰ ਨੂੰ ਹੋਰ ਪ੍ਰਮੁੱਖ ਪ੍ਰੋਗਰਾਮ ਆਈਐੱਨਏ, ਮੋਈਰੈਂਗ ਵਿੱਚ ਹੋਵੇਗਾ, ਜਿੱਥੇ ਆਈਐੱਨਏ ਮੈਮੋਰੀਅਲ ਹਾਲ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਲਾਭਾਰਥੀਆਂ,  ਏਡਬਲਯੂਡਬਲਯੂ,  ਏਡਬਲਯੂਐੱਚ,  ਸੁਪਰਵਾਈਜਰਾਂ,  ਸੀਡੀਪੀਓ ਅਤੇ ਡੀਪੀਓ ਦੇ ਨਾਲ ਸੰਵਾਦ ਕਰਨਗੇ। ਕੇਂਦਰੀ ਮੰਤਰੀ ਇੱਕ ਪੋਸ਼ਣ ਵਾੱਕ ਨੂੰ ਵੀ ਹਰੀ ਝੰਡੀ ਦਿਖਾਉਣਗੇ। 

ਪੋਸ਼ਣ ਅਭਿਯਾਨ

ਪੋਸ਼ਣ ਅਭਿਯਾਨ ਬੱਚਿਆਂ, ਬਾਲਗਾਂ,  ਗਰਭਵਤੀ ਮਹਿਲਾਵਾਂ ਅਤੇ ਸਤਨਪਾਨ ਕਰਾਉਣ ਵਾਲੀਆਂ ਮਾਤਾਵਾਂ ਦੇ ਪੋਸ਼ਣ ਵਿੱਚ ਸੁਧਾਰ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। 8 ਮਾਰਚ, 2018 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਰਾਜਸਥਾਨ ਦੇ ਝੁੰਝੁਨੂ ਤੋਂ ਸ਼ੁਰੂ ਕੀਤਾ ਗਿਆ ਪੋਸ਼ਣ (ਪ੍ਰਾਈਮ ਮਿਨੀਸਟਰਸ ਓਵਰਆਰਚਿੰਗ ਸਕੀਮ ਫ਼ੌਰ ਹੌਲੀਸਟਿਕ ਨਿਊਟ੍ਰੀਸ਼ਨ) ਅਭਿਯਾਨ ਦਾ ਉਦੇਸ਼ ਕੁਪੋਸ਼ਣ ਦੀ ਸਮੱਸਿਆ ਵੱਲ ਦੇਸ਼ ਦਾ ਧਿਆਨ ਆਕਰਸ਼ਿਤ ਕਰਨਾ ਅਤੇ ਇਸ ਨਾਲ ਮਿਸ਼ਨ  ਦੇ ਰੂਪ ਵਿੱਚ ਨਜਿੱਠਣਾ ਹੈ। 

ਪੋਸ਼ਣ ਅਭਿਯਾਨ ਸਥਾਨਿਕ ਸੰਸਥਾਵਾਂ ਦੇ ਜਨ ਪ੍ਰਤੀਨਿਧੀਆਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਕਾਰੀ ਵਿਭਾਗਾਂ, ਸਮਾਜਿਕ ਸੰਗਠਨਾਂ ਅਤੇ ਜਨਤਕ ਅਤੇ ਨਿਜੀ ਖੇਤਰ ਦੀ ਸਮਾਵੇਸ਼ੀ ਭਾਗੀਦਾਰੀ ਵਾਲਾ ਇੱਕ ਜਨਅੰਦੋਲਨ ਹੈ। ਸਮੁਦਾਇਕ ਇਕਜੁੱਟਤਾ ਸੁਨਿਸ਼ਚਿਤ ਕਰਨ ਅਤੇ ਲੋਕਾਂ ਦੀ ਭਾਗੀਦਾਰੀ ਵਧਾਉਣ ਦੇ ਕ੍ਰਮ ਵਿੱਚ, ਦੇਸ਼ ਭਰ ਵਿੱਚ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਪੋਸ਼ਣ ਮਾਹ-2021 ਦੇ ਦੌਰਾਨ ਗਤੀਵਿਧੀਆਂ ਦੀ ਇੱਕ ਲੜੀ ਦੇ ਆਯੋਜਨ ਦੀ ਯੋਜਨਾ ਬਣਾਈ ਹੈ। ਇਸ ਸਾਲ ਪੋਸ਼ਣ ਮਾਹ ਦੇ ਦੌਰਾਨ ਸਾਰੇ ਹਿਤਧਾਰਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਆਂਗਨਵਾੜੀਆਂ, ਸਕੂਲ ਪਰਿਸਰਾਂ,  ਗ੍ਰਾਮ ਪੰਚਾਇਤਾਂ ਅਤੇ ਹੋਰ ਸਥਾਨਾਂ ਵਿੱਚ ਉਪਲੱਬਧ ਸਥਾਨ ਵਿੱਚ ਪੋਸ਼ਣ ਵਾਟਿਕਾ ਲਈ ਪੌਦੇ ਲਗਾਓ ਅਭਿਯਾਨ ‘ਤੇ ਕੇਂਦ੍ਰਿਤ ਹਨ । 

ਪੌਦੇ ਲਗਾਓ ਗਤੀਵਿਧੀ ਪੋਸ਼ਕ ਫਲ ਦੇਣ ਵਾਲੇ ਪੌਦਿਆਂ,  ਸਥਾਨਿਕ ਸਬਜੀਆਂ,  ਔਸ਼ਧੀ ਪੌਦਿਆਂ ਅਤੇ ਜੜ੍ਹੀ ਬੂਟੀਆਂ ਦੇ ਪੌਦੇ ਲਗਾਉਣ ‘ਤੇ ਕੇਂਦ੍ਰਿਤ ਹੈ। ਕੋਵਿਡ ਟੀਕਾਕਰਣ ਅਤੇ ਕੋਵਿਡ ਪ੍ਰੋਟੋਕਾਲ ਦੇ ਪਾਲਣ ਲਈ ਸੰਵੇਦਨਸ਼ੀਲ/ਜਾਗਰੂਕ ਬਣਾਉਣ ਦਾ ਅਭਿਯਾਨ ਚਲਾਇਆ ਜਾ ਰਿਹਾ ਹੈ, ਬੱਚਿਆਂ (6 ਸਾਲ ਦੀ ਉਮਰ ਤੋਂ ਘੱਟ)  ਲਈ ਲੰਬਾਈ ਅਤੇ ਵਜ਼ਨ ਮਾਪਨ ਦਾ ਵਿਸ਼ੇਸ਼ ਅਭਿਯਾਨ, ਗਰਭਵਤੀ ਮਹਿਲਾਵਾਂ ਲਈ ਸਥਾਨਿਕ ਪੱਧਰ ‘ਤੇ ਉਪਲੱਬਧ ਪੋਸ਼ਕ ਭੋਜਨ ਪਦਾਰਥਾਂ ਨੂੰ ਰੇਖਾਂਕਿਤ ਕਰਨ ਲਈ ਨਾਰਾ ਲੇਖ ਅਤੇ ਪਾਕ ਵਿਧੀ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ।  ਪੋਸ਼ਣ ਮਾਹ ਦੇ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਖੇਤਰੀ/ਸਥਾਨਿਕ ਭੋਜਨ,  ਖੇਤਰੀ ਭੋਜਨ ਪਦਾਰਥਾਂ ਨਾਲ ਯੁਕਤ ਨਿਊਟ੍ਰੀਸ਼ੀਅਨ ਕਿੱਟਾਂ  ਦੀ ਵੰਡ,  ਐਨੀਮੀਆ ਕੈਪਾਂ,  ਵਿਕਾਸਖੰਡ ਵਾਰ ਐੱਸਏਐੱਮ ਬੱਚਿਆਂ ਦੀ ਪਹਿਚਾਣ ਲਈ ਅਭਿਯਾਨ,  5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਐੱਸਏਐੱਮ ਦੇ ਪ੍ਰਸਾਰ ਨੂੰ ਰੋਕਣ ਦੀ ਪਹਿਲ ਦੇ ਰੂਪ ਵਿੱਚ ਐੱਸਏਐੱਮ ਬੱਚਿਆਂ ਲਈ ਪੂਰਕ ਆਹਾਰ ਪ੍ਰੋਗਰਾਮ ਦੀ ਨਿਗਰਾਨੀ, ਭਾਰੀ ਕੁਪੋਸ਼ਣ ਦੇ ਸਮੁਦਾਇਕ ਪ੍ਰਬੰਧਨ ਲਈ ਸੰਵੇਦਨਸ਼ੀਲ ਬਣਾਉਣ ਅਤੇ ਐੱਸਏਐੱਮ ਬੱਚਿਆਂ ਲਈ ਪੋਸ਼ਕ ਭੋਜਨ ਪਦਾਰਥਾਂ ਦੀ ਵੰਡ ਸ਼ਾਮਿਲ ਹੈ।

https://static.pib.gov.in/WriteReadData/userfiles/image/image002T3C4.png

******

ਬੀਵਾਈ/ਏ ਐੱਸ


(Release ID: 1754418) Visitor Counter : 357


Read this release in: English , Urdu , Hindi , Manipuri