ਰੇਲ ਮੰਤਰਾਲਾ
azadi ka amrit mahotsav

ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈੱਸ ਹੁਣ ਹਫ਼ਤੇ ’ਚ ਦੋ ਵਾਰ ਚੱਲੇਗੀ


ਸ੍ਰੀਮਤੀ ਦਰਸ਼ਨਾ ਜਰਦੋਸ਼ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਰੇਲ–ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ

Posted On: 10 SEP 2021 5:13PM by PIB Chandigarh

ਰੇਲ ਤੇ ਕੱਪੜਾ ਰਾਜ ਮੰਤਰੀ ਸ੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ (10 ਸਤੰਬਰ, 2021) ਦੁਪਹਿਰ 15:00 ਵਜੇ ਨਵੀਂ ਦਿੱਲੀ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਰੇਲ ਦੇ ਚੱਲਣ ਨੂੰ ਹਫ਼ਤੇ ’ਚ ਇੱਕ ਵਾਰ ਤੋਂ ਵਧਾ ਕੇ ਦੋ ਵਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਬਾਪੂਧਾਮ ਮੋਤਾਹਾਰੀ ਸਟੇਸ਼ਨ ’ਤੇ ਵੀ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਮਾਣਯੋਗ ਸੰਸਦ ਮੈਂਬਰ ਤੇ ਰੇਲ ਵਿਭਾਗ ਨਾਲ ਸਬੰਧਤ ਸਥਾਈ ਕਮੇਟੀ ਦੇ ਮੁਖੀ ਸ੍ਰੀ ਰਾਧਾਮੋਹਨ ਸਿੰਘ ਨੇ ਹਰੀ ਝੰਡੀ ਵਿਖਾ ਕੇ ਰੇਲ–ਗੱਡੀ ਨੂੰ ਰਵਾਨਾ ਕੀਤਾ। ਇਸ ਮੌਕੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

ਅੱਜ, ਰੇਲਗੱਡੀ ਨੰ. 05595 ਬਾਪੂਧਾਮ ਮੋਤੀਹਾਰੀ-ਆਨੰਦ ਵਿਹਾਰ ਟਰਮੀਨਸ ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈਸ ਸ਼ੁਰੂ ਕੀਤੀ ਗਈ ਹੈ ਅਤੇ ਇਹ ਰੇਲ–ਗੱਡੀ ਸ਼ਾਮੀਂ 15:00 ਵਜੇ ਚੱਲ ਕੇ ਸਗੌਲੀ, ਬੇਤੀਆ, ਨਰਕਟੀਆਗੰਜ, ਹਰੀਨਗਰ, ਬਗਹਾ, ਪਨਿਯਹਵਾ, ਕਪਤਾਨਗੰਜ, ਗੋਰਖਪੁਰ ਹੁੰਦੇ ਹੋਏ ਭਲਕੇ  ਭਲਕੇ ਮਿਤੀ 11 ਸਤੰਬਰ, 2021 ਨੂੰ ਦੁਪਹਿਰ 12:15 ਵਜੇ ਆਨੰਦ ਵਿਹਾਰ ਟਰਮੀਨਸ ਪਹੁੰਚੇਗੀ।

ਹੁਣ ਰੇਲ–ਗੱਡੀ ਨੰਬਰ 14010 ਅਨੰਦ ਵਿਹਾਰ ਟਰਮੀਨਸ-ਬਾਪੂਧਾਮ ਮੋਤੀਹਾਰੀ ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈਸ ਹਫਤੇ ਦੇ ਹਰ ਸ਼ਨੀਵਾਰ ਅਤੇ ਸੋਮਵਾਰ ਨੂੰ 23:45 ਵਜੇ ਆਨੰਦ ਵਿਹਾਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ 18.45 ਵਜੇ ਬਾਪੂਧਾਮ ਮੋਤੀਹਾਰੀ ਪਹੁੰਚੇਗੀ। ਵਾਪਸੀ ਵਿੱਚ, ਰੇਲ–ਗੱਡੀ ਨੰਬਰ 14009 ਬਾਪੂਧਾਮ ਮੋਤੀਹਾਰੀ-ਆਨੰਦ ਵਿਹਾਰ ਟਰਮੀਨਸ ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈਸ ਹਫਤੇ ਦੇ ਹਰ ਐਤਵਾਰ ਅਤੇ ਮੰਗਲਵਾਰ ਨੂੰ ਬਾਪੂਧਾਮ ਮੋਤੀਹਾਰੀ ਤੋਂ 21:10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 18:15 ਵਜੇ ਆਨੰਦ ਵਿਹਾਰ ਟਰਮੀਨਲ ਪਹੁੰਚੇਗੀ।

ਚੰਪਾਰਣ ਸੱਤਿਆਗ੍ਰਹਿ ਦੇ ਚੱਲਣ ਵਿੱਚ ਵਾਧੇ ਨਾਲ ਇਲਾਕੇ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਰੇਲ ਸੰਪਰਕ ਵਿੱਚ ਵੀ ਸੁਧਾਰ ਹੋਵੇਗਾ।

************

ਆਰਜੇ/ਡੀਐੱਸ


(Release ID: 1754235) Visitor Counter : 161


Read this release in: English , Urdu , Hindi , Bengali