ਪ੍ਰਧਾਨ ਮੰਤਰੀ ਦਫਤਰ

ਸਰਦਾਰਧਾਮ ਭਵਨ ਦੇ ਲੋਕਅਰਪਣ ਅਤੇ ਸਰਦਾਰਧਾਮ ਫੇਜ਼ - II ਦੇ ਭੂਮੀਪੂਜਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 SEP 2021 2:12PM by PIB Chandigarh

ਨਮਸਕਾਰ!

 

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਵਿਜੈ ਭਾਈਰੂਪਾਨੀ ਜੀ, ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਭਾਈ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਪਰਸ਼ੋਤਮ ਰੁਪਾਲਾ ਜੀ, ਸ਼੍ਰੀ ਮਨਸੁਖਭਾਈ ਮਾਂਡਵੀਯਾ ਜੀ, ਭੈਣ ਅਨੁਪ੍ਰਿਯਾ ਪਟੇਲ ਜੀ, ਲੋਕ ਸਭਾ ਵਿੱਚ ਸੰਸਦ ਵਿੱਚ ਮੇਰੇ ਸਾਥੀ ਅਤੇ ਗੁਜਰਾਤ ਪ੍ਰਦੇਸ਼ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਇੱਥੇ ਉਪਸਥਿਤ ਸਾਰੇ ਸਹਿਯੋਗੀ ਸਾਂਸਦ ਸਾਥੀ, ਗੁਜਰਾਤ ਦੇ ਵਿਧਾਇਕਗਣ, ਸਰਦਾਰ ਧਾਮ ਦੇ ਸਾਰੇ ਟਰੱਸਟੀ, ਮੇਰੇ ਮਿੱਤਰ ਭਾਈ ਸ਼੍ਰੀਗਾਗਜੀਭਾਈ, ਟਰੱਸਟ ਦੇ ਸਾਰੇ ਸਨਮਾਨਿਤ ਮੈਂਬਰਗਣ, ਇਸ ਪਵਿੱਤਰ ਕਾਰਜ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਦੇਣ ਵਾਲੇ ਸਾਰੇ ਸਾਥੀ, ਭਾਈਓ ਅਤੇ ਭੈਣੋਂ!

 

ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਸਾਡੇ ਇੱਥੇ ਗਣੇਸ਼ ਪੂਜਨ ਦੀ ਪਰੰਪਰਾ ਹੈ। ਅਤੇ ਸੁਭਾਗ ਨਾਲ ਸਰਦਾਰ ਧਾਮ ਭਵਨ ਦਾ ਸ਼੍ਰੀਗਣੇਸ਼ ਹੀ ਗਣੇਸ਼ ਪੂਜਨ ਦੇ ਪਵਿੱਤਰ ਤਿਉਹਾਰ ਦੇ ਅਵਸਰ ’ਤੇ ਹੋ ਰਿਹਾ ਹੈ। ਕੱਲ੍ਹ ਸ਼੍ਰੀਗਣੇਸ਼ ਚਤੁਰਥੀ ਸੀ ਅਤੇ ਹੁਣ ਪੂਰਾ ਦੇਸ਼ ਗਣੇਸ਼ੋਤਸਵ ਮਨਾ ਰਿਹਾ ਹੈ। ਮੈਂ ਆਪ ਸਭ ਨੂੰ ਗਣੇਸ਼ ਚਤੁਰਥੀ ਅਤੇ ਗਣੇਸ਼ੋਤਸਵ ਦੀ ਹਾਰਦਿਕ ਵਧਾਈ ਦਿੰਦਾ ਹਾਂ ਅੱਜ ਰਿਸ਼ੀ ਪੰਚਮੀ ਵੀ ਹੈ। ਭਾਰਤ ਤਾਂ ਰਿਸ਼ੀ ਪਰੰਪਰਾ ਦਾ ਦੇਸ਼ ਹੈ, ਰਿਸ਼ੀਆਂ ਦੇ ਗਿਆਨ, ਵਿਗਿਆਨ ਅਤੇ ਦਰਸ਼ਨ ਨਾਲ ਸਾਡੀ ਪਹਿਚਾਣ ਰਹੀ ਹੈ। ਅਸੀਂ ਉਸ ਵਿਰਾਸਤ ਨੂੰ ਅੱਗੇ ਵਧਾਈਏ ਸਾਡੇ ਵਿਗਿਆਨੀ, ਸਾਡੇ ਚਿੰਤਕ ਪੂਰੀ ਮਾਨਵਤਾ ਦਾ ਮਾਰਗਦਰਸ਼ਨ ਕਰਨ, ਇਸੇ ਭਾਵਨਾ ਵਿੱਚ ਅਸੀਂ ਪਲੇ-ਵਧੇ ਹਾਂ ਇਸੇ ਭਾਵਨਾ  ਦੇ ਨਾਲ ਰਿਸ਼ੀ ਪੰਚਮੀ ਦੀਆਂ ਵੀ ਤੁਹਾਨੂੰ ਹਾਰਦਿਕ ਸ਼ੁਭਕਾਮਨਾਵਾਂ।

 

ਰਿਸ਼ੀ-ਮੁਨੀਆਂ ਦੀ ਪਰੰਪਰਾ ਸਾਨੂੰ ਬਿਹਤਰ ਮਨੁੱਖ ਬਣਨ ਦੀ ਊਰਜਾ ਦਿੰਦੀ ਹੈ। ਇਸੇ ਭਾਵਨਾ ਦੇ ਨਾਲ ਪਰਯੂਸ਼ਣ ਪਰਵ ਦੇ ਬਾਅਦ ਜੈਨ ਪਰੰਪਰਾ ਵਿੱਚ ਅਸੀਂ ਖਿਮਾਵਾਣੀ ਦਿਵਸ ਮਨਾਉਂਦੇ ਹਾਂ, ‘ਮਿੱਛਾਮਿ ਦੁੱਕੜਮ’ ਕਰਦੇ ਹਾਂ ਮੇਰੀ ਤਰਫ਼ੋਂ ਤੁਹਾਨੂੰ, ਦੇਸ਼ ਦੇ ਸਾਰੇ ਨਾਗਰਿਕਾਂ ਨੂੰ ‘ਮਿੱਛਾਮਿ ਦੁੱਕੜਮ’। ਇਹ ਐਸਾ ਪਰਵ ਹੈ, ਐਸੀ ਪਰੰਪਰਾ ਹੈ, ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨਾ, ਉਨ੍ਹਾਂ ਦਾ ਸ਼ੋਧਨ ਕਰਨਾ, ਅਤੇ ਬਿਹਤਰ ਕਰਨ ਦਾ ਸੰਕਲਪ ਲੈਣਾ, ਇਹ ਸਾਡੇ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਅਤੇ ਸਾਰੇ ਭਾਈਆਂ-ਭੈਣਾਂ ਨੂੰ ਇਸ ਪਵਿੱਤਰ ਪਰਵ ਦੀਆਂ ਵੀ ਅਨੇਕ–ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਭਗਵਾਨ ਮਹਾਵੀਰ ਦੇ ਸ਼੍ਰੀਚਰਣਾਂ ਵਿੱਚ ਨਮਨ ਕਰਦਾ ਹਾਂ

 

ਮੈਂ, ਸਾਡੇ ਪ੍ਰੇਰਣਾ ਸਰੋਤ ਲੌਹਪੁਰੁਸ਼ ਸਰਦਾਰ ਸਾਹਬ ਦੇ ਚਰਣਾਂ ਵਿੱਚ ਵੀ ਪ੍ਰਣਾਮ ਕਰਦਾ ਹਾਂ, ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਮੈਂ ਸਰਦਾਰ ਧਾਮ ਟਰੱਸਟ ਨਾਲ ਜੁੜੇ ਸਾਰੇ ਮੈਬਰਾਂ ਨੂੰ ਵੀ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਆਪਣੇ ਸਮਰਪਣ ਨਾਲ ਸੇਵਾ ਦੇ ਇਸ ਅਦਭੁਤ ਪ੍ਰਕਲਪ ਨੂੰ ਆਕਾਰ ਦਿੱਤਾ ਹੈ। ਆਪ ਸਭ ਦਾ ਸਮਰਪਣ, ਤੁਹਾਡਾ ਸੇਵਾ-ਸੰਕਲਪ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ। ਤੁਹਾਡੇ ਪ੍ਰਯਤਨਾਂ ਨਾਲ ਅੱਜ ਸਰਦਾਰ ਧਾਮ ਦੇ ਇਸ ਸ਼ਾਨਦਾਰ ਭਵਨ ਦੇ ਲੋਕਅਰਪਣ  ਦੇ ਨਾਲ ਹੀ ਫੇਜ਼-2 ਕੰਨਿਆ ਛਾਤ੍ਰਾਲਿਆ ਦਾ ਭੂਮੀ ਪੂਜਨ ਵੀ ਹੋਇਆ ਹੈ।

 

ਸਟੇਟ ਆਵ੍ ਆਰਟ ਬਿਲਡਿੰਗਆਧੁਨਿਕ ਸੰਸਾਧਨਾਂ ਨਾਲ ਯੁਕਤ ਕੰਨਿਆ ਛਾਤ੍ਰਾਲਿਆਆਧੁਨਿਕ library, ਇਹ ਸਭ ਵਿਵਸਥਾਵਾਂ ਅਨੇਕਾਂ ਨੌਜਵਾਨਾਂ ਨੂੰ ਸਸ਼ਕਤ ਕਰਨਗੀਆਂ। ਇੱਕ ਤਰਫ਼ ਤੁਸੀਂ Entrepreneur development centre ਦੇ ਜ਼ਰੀਏ ਗੁਜਰਾਤ ਦੀ ਸਮ੍ਰਿੱਧ ਵਪਾਰਕ ਪਹਿਚਾਣ ਨੂੰ ਮਜ਼ਬੂਤ ਕਰ ਰਹੇ ਹੋ, ਤਾਂ ਉੱਥੇ ਹੀ Civil Service Centre ਦੇ ਜ਼ਰੀਏ ਉਨ੍ਹਾਂ ਨੌਜਵਾਨਾਂ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ ਜੋ ਸਿਵਲ ਸਰਵਿਸਿਸ ਵਿੱਚ ਜਾਂ ਡਿਫੈਂਸ ਅਤੇ Judicial ਸਰਵਿਸਿਸ ਵਿੱਚ ਜਾਣਾ ਚਾਹੁੰਦੇ ਹਨ

 

ਪਾਟੀਦਾਰ ਸਮਾਜ ਦੇ ਨੌਜਵਾਨਾਂ ਦੇ ਨਾਲ-ਨਾਲ ਗ਼ਰੀਬਾਂ ਅਤੇ ਵਿਸ਼ੇਸ਼ ਕਰਕੇ ਮਹਿਲਾਵਾਂ ਦੇ ਸਸ਼ਕਤੀਕਰਣ ’ਤੇ ਤੁਹਾਡਾ ਜੋ ਜ਼ੋਰ ਹੈ, ਉਹ ਵਾਕਈ ਸ਼ਲਾਘਾਯੋਗ ਹੈ। ਹੋਸਟਲ ਦੀ ਸੁਵਿਧਾ ਵੀ ਕਿਤਨੀਆਂ ਹੀ ਬੇਟੀਆਂ ਨੂੰ ਅੱਗੇ ਆਉਣ ਵਿੱਚ ਮਦਦ ਕਰੇਗੀ

 

ਮੈਨੂੰ ਪੂਰਾ ਭਰੋਸਾ ਹੈ ਕਿ ਸਰਦਾਰ ਧਾਮ ਨਾ ਕੇਵਲ ਦੇਸ਼ ਦੇ ਭਵਿੱਖ ਨਿਰਮਾਣ ਦਾ ਇੱਕ ਅਧਿਸ਼ਠਾਨ ਬਣੇਗਾ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਦਾਰ ਸਾਹਬ ਦੇ ਆਦਰਸ਼ਾਂ ਨੂੰ ਜਿਊਣ ਦੀ ਪ੍ਰੇਰਣਾ ਵੀ ਦੇਵੇਗਾ ਅਤੇ ਇੱਕ ਗੱਲ ਵੀ ਕਹਿਣਾ ਚਾਹਾਂਗਾ ਅੱਜ ਅਸੀਂ ਆਜ਼ਾਦੀ ਕਾ ‘ਅੰਮ੍ਰਿਤ ਮਹੋਤਸਵ’ ਮਨਾ ਰਹੇ ਹਾਂ ਆਜ਼ਾਦੀ  ਦੇ 75 ਸਾਲ, ਐਸੇ ਅਵਸਰ ’ਤੇ ਅਸੀਂ ਲੋਕ ਅੱਜ ਦੇਸ਼ ਦੀ ਆਜ਼ਾਦੀ ਦੀ ਜੰਗ ਨੂੰ ਯਾਦ ਕਰਦੇ ਹੋਏ ਪ੍ਰੇਰਿਤ ਹੋ ਰਹੇ ਹਾਂ ਲੇਕਿਨ ਇਸ ਛਾਤ੍ਰਾਵਾਸ ਵਿੱਚ ਜੋ ਬੇਟੇ-ਬੇਟੀਆਂ ਪੜ੍ਹਨ ਵਾਲੇ ਹਨ ਅਤੇ ਅੱਜ ਜੋ 18, 20, 25 ਸਾਲ ਦੀ ਉਮਰ ਦੇ ਸਾਡੇ ਨੌਜਵਾਨ ਹਨ...2047, ਜਦੋਂ ਦੇਸ਼ ਦੀ ਆਜ਼ਾਦੀ  ਦੇ ਸੌ ਸਾਲ ਹੋਣਗੇ, ਤੱਦ ਇਹ ਸਾਰੇ ਲੋਕ ਦੇਸ਼ ਦੀ ਨਿਰਣਾਯਕ ਭੂਮਿਕਾ ਵਿੱਚ ਹੋਣਗੇ ਅੱਜ ਤੁਸੀਂ ਜੋ ਸੰਕਲਪ ਕਰੋਗੇ, 2047 ਵਿੱਚ ਜਦੋਂ ਆਜ਼ਾਦੀ ਦੇ ਸੌ ਸਾਲ ਹੋਣਗੇ, ਤਦ ਹਿੰਦੁਸਤਾਨ ਕੈਸਾ ਹੋਵੇਗਾ,  ਇਸ ਦੇ ਸੰਸਕਾਰ ਐਸੀ ਪਵਿੱਤਰ ਧਰਤੀ ’ਤੇ ਹੋਣ ਵਾਲੇ ਹਨ

 

ਸਾਥੀਓ,

 

ਸਰਦਾਰ ਧਾਮ ਦਾ ਅੱਜ ਜਿਸ ਤਾਰੀਖ ਨੂੰ ਲੋਕਅਰਪਣ ਹੋ ਰਿਹਾ ਹੈ, ਉਹ ਤਾਰੀਖ ਜਿਤਨੀ ਅਹਿਮ ਹੈ,  ਉਤਨਾ ਹੀ ਬੜਾ ਉਸ ਨਾਲ ਜੁੜਿਆ ਸੰਦੇਸ਼ ਹੈ। ਅੱਜ 11 ਸਤੰਬਰ ਯਾਨੀ 9/11 ਹੈ! ਦੁਨੀਆ ਦੇ ਇਤਿਹਾਸ ਦੀ ਇੱਕ ਐਸੀ ਤਾਰੀਖ ਜਿਸ ਨੂੰ ਮਾਨਵਤਾ ’ਤੇ ਪ੍ਰਹਾਰ ਲਈ ਵੀ ਜਾਣਿਆ ਜਾਂਦਾ ਹੈ। ਲੇਕਿਨ ਇਸੇ ਤਾਰੀਖ ਨੇ ਪੂਰੇ ਵਿਸ਼ਵ ਨੂੰ ਕਾਫ਼ੀ ਕੁਝ ਸਿਖਾਇਆ ਵੀ !

 

ਇੱਕ ਸਦੀ ਪਹਿਲਾਂ ਇਹ 11 ਸਤੰਬਰ 1893 ਦਾ ਹੀ ਦਿਨ ਸੀ ਜਦੋਂ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਸਦ ਦਾ ਆਯੋਜਨ ਹੋਇਆ ਸੀ ਅੱਜ ਦੇ ਹੀ ਦਿਨ ਸਵਾਮੀ ਵਿਵੇਕਾਨੰਦ ਨੇ ਉਸ ਆਲਮੀ ਮੰਚ ’ਤੇ ਖੜ੍ਹੇ ਹੋ ਕੇ ਦੁਨੀਆ ਨੂੰ ਭਾਰਤ ਦੀਆਂ ਮਾਨਵੀ ਕਦਰਾਂ-ਕੀਮਤਾਂ ਤੋਂ ਪਰੀਚਿਤ ਕਰਵਾਇਆ ਸੀ ਅੱਜ ਦੁਨੀਆ ਇਹ ਮਹਿਸੂਸ ਕਰ ਰਹੀ ਹੈ ਕਿ 9/11 ਜਿਹੀ ਉਹ ਤ੍ਰਾਸਦੀ ਵੀ ਜਿਸ ਨੂੰ ਕਿ 20 ਸਾਲ ਹੋਏ ਹਨ... ਸਦੀਆਂ ਦਾ ਸਥਾਈ ਸਮਾਧਾਨ, ਮਾਨਵਤਾ ਦੀਆਂ ਉਨ੍ਹਾਂ ਹੀ ਕਦਰਾਂ-ਕੀਮਤਾਂ ਨਾਲ ਹੀ ਹੋਵੇਗਾ ਇੱਕ ਤਰਫ਼ ਸਾਨੂੰ ਇਨ੍ਹਾਂ ਆਤੰਕੀ ਘਟਨਾਵਾਂ ਦੇ ਸਬਕ ਨੂੰ ਯਾਦ ਰੱਖਣਾ ਹੋਵੇਗਾ, ਤਾਂ ਨਾਲ ਹੀ ਮਾਨਵੀ ਕਦਰਾਂ-ਕੀਮਤਾਂ ਦੇ ਲਈ ਪੂਰੀ ਆਸਥਾ ਦੇ ਨਾਲ ਪ੍ਰਯਤਨ ਵੀ ਕਰਦੇ ਰਹਿਣਾ ਹੋਵੇਗਾ

 

ਸਾਥੀਓ,

 

ਅੱਜ 11 ਸਤੰਬਰ ਨੂੰ ਇੱਕ ਹੋਰ ਬੜਾ ਅਵਸਰ ਹੈ। ਅੱਜ ਭਾਰਤ ਦੇ ਮਹਾਨ ਵਿਦਵਾਨ, ਦਾਰਸ਼ਨਿਕ ਅਤੇ ਸੁਤੰਤਰਤਾ ਸੈਨਾਨੀ ‘ਸੁਬਰਮਣਯ ਭਾਰਤੀ’ ਜੀ ਦੀ 100ਵੀਂ ਪੁਣਯਤਿਥੀ(ਬਰਸੀ) ਹੈ। ਸਰਦਾਰ ਸਾਹਬ ਜਿਸ ਏਕ ਭਾਰਤ-ਸ਼੍ਰੇਸ਼ਠ ਭਾਰਤ ਦਾ ਵਿਜ਼ਨ ਲੈ ਕੇ ਚਲਦੇ ਸਨ, ਉਹੀ ਦਰਸ਼ਨ ਮਹਾਕਵੀ ਭਾਰਤੀ ਦੀ ਤਮਿਲ ਲੇਖਣੀ ਵਿੱਚ ਪੂਰੀ ਦਿੱਵਤਾ ਨਾਲ ਨਿਖਰਦਾ ਰਿਹਾ ਹੈ। ਜਦੋਂ ਉਹ ਕਹਿੰਦੇ ਸਨ ਕਿ ਹਿਮਾਲਿਆ ਸਾਡਾ ਹੈ…ਤਮਿਲ ਨਾਡੂ ਵਿੱਚ ਰਹਿੰਦੇ ਸਨ ਅਤੇ ਸੋਚ ਕੈਸੀ ... ਅਤੇ ਉਹ ਕਹਿੰਦੇ ਸਨ ਹਿਮਾਲਿਆ ਸਾਡਾ ਹੈ, ਜਦੋਂ ਉਹ ਕਹਿੰਦੇ ਸਨ ਕਿ ਗੰਗਾ ਦੀ ਐਸੀ ਧਾਰਾ ਹੋਰ ਕਿੱਥੇ ਮਿਲੇਗੀ, ਜਦੋਂ ਉਹ ਉਪਨਿਸ਼ਦਾਂ ਦੀ ਮਹਿਮਾ ਦਾ ਵਰਣਨ ਕਰਦੇ ਸਨ, ਤਾਂ ਭਾਰਤ ਦੀ ਏਕਤਾ ਨੂੰ, ਭਾਰਤ ਦੀ ਸ੍ਰੇਸ਼ਠਤਾ ਨੂੰ ਹੋਰ ਸ਼ਾਨ ਦਿੰਦੇ ਸਨ ਸੁਬਰਮਣਯ ਭਾਰਤੀ ਨੇ ਸਵਾਮੀ ਵਿਵੇਕਾਨੰਦ ਤੋਂ ਪ੍ਰੇਰਣਾ ਪਾਈ, ਸ਼੍ਰੀ ਅਰਬਿੰਦੋ ਤੋਂ ਪ੍ਰਭਾਵਿਤ ਹੋਏ ਅਤੇ ਕਾਸ਼ੀ ਵਿੱਚ ਰਹਿੰਦੇ ਹੋਏ ਆਪਣੇ ਵਿਚਾਰਾਂ ਨੂੰ ਨਵੀਂ ਊਰਜਾ ਦਿੱਤੀ, ਨਵੀਂ ਦਿਸ਼ਾ ਦਿੱਤੀ

 

ਸਾਥੀਓ,

 

ਅੱਜ ਇਸ ਅਵਸਰ ’ਤੇ ਮੈਂ ਇੱਕ ਮਹੱਤਵਪੂਰਨ ਐਲਾਨ ਵੀ ਕਰ ਰਿਹਾ ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਸੁਬਰਮਣਯ ਭਾਰਤੀ ਜੀ ਦੇ ਨਾਮ ਤੋਂ ਇੱਕ Chair ਸਥਾਪਿਤ ਕਰਨ ਦਾ ਨਿਰਣਾ ਕੀਤਾ ਗਿਆ ਹੈ। Tamil Studies… ਤਮਿਲ ਭਾਸ਼ਾ ਸਮ੍ਰਿੱਧ ਭਾਸ਼ਾ ਹੈ, ਵਿਸ਼ਵ ਦੀ ਸਭ ਤੋਂ ਪੁਰਾਤਨ ਭਾਸ਼ਾ ਹੈ... ਅਤੇ ਇਹ ਸਾਡੇ ਸਭ ਹਿੰਦੁਸਤਾਨੀਆਂ ਲਈ ਮਾਣ ਦੀ ਗੱਲ ਹੈI Tamil Studies ’ਤੇ 'ਸੁਬਰਮਣਯ ਭਾਰਤੀ  ਚੇਅਰ' BHU ਦੇ ਫੈਕਲਟੀ ਆਵ੍ ਆਰਟਸ ਵਿੱਚ ਸਥਾਪਿਤ ਹੋਵੇਗੀ ਇਹ ਵਿਦਿਆਰਥੀਆਂ ਨੂੰ, Research Fellows ਨੂੰ ਉਸ ਸ਼ਾਨਦਾਰ ਭਾਰਤ ਦੇ ਨਿਰਮਾਣ ਵਿੱਚ ਜੁਟੇ ਰਹਿਣ ਦੀ ਨਿਰੰਤਰ ਪ੍ਰੇਰਣਾ ਦੇਵੇਗੀ, ਜਿਸ ਦਾ ਸੁਪਨਾ ਭਾਰਤੀ ਜੀ ਨੇ ਦੇਖਿਆ ਸੀ

 

ਸਾਥੀਓ,

 

ਸੁਬਰਮਣਯ ਭਾਰਤੀ ਜੀ ਹਮੇਸ਼ਾ ਭਾਰਤ ਦੀ ਏਕਤਾ ’ਤੇ, ਮਾਨਵ ਮਾਤ੍ਰ ਦੀ ਏਕਤਾ ’ਤੇ ਵਿਸ਼ੇਸ਼ ਬਲ ਦਿੰਦੇ ਸਨ ਉਨ੍ਹਾਂ ਦਾ ਇਹ ਆਦਰਸ਼ ਭਾਰਤ ਦੇ ਵਿਚਾਰ ਅਤੇ ਦਰਸ਼ਨ ਦਾ ਅਭਿੰਨ ਹਿੱਸਾ ਹਨ। ਸਾਡੇ ਇੱਥੇ ਪੌਰਾਣਿਕ ਕਾਲ ਦੇ ਦਧੀਚ ਅਤੇ ਕਰਣ ਜਿਹੇ ਦਾਨਵੀਰ ਹੋਣ, ਜਾਂ ਮੱਧਕਾਲ ਵਿੱਚ ਮਹਾਰਾਜ ਹਰਸ਼ਵਰਧਨ ਜਿਹੇ ਮਹਾਪੁਰਖ, ਸੇਵਾ ਦੇ ਲਈ ਸਭ ਕੁਝ ਅਰਪਣ ਕਰਨ ਦੀ ਇਸ ਪਰੰਪਰਾ ਤੋਂ ਭਾਰਤ ਅੱਜ ਵੀ ਪ੍ਰੇਰਣਾ ਲੈਂਦਾ ਹੈ। ਇਹ ਇੱਕ ਤਰ੍ਹਾਂ ਨਾਲ ਇੱਕ ਐਸਾ ਜੀਵਨ ਮੰਤਰ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਜਿਤਨਾ ਜਿੱਥੋਂ ਲਈਏ, ਉਸ ਤੋਂ ਕਈ ਗੁਣਾ ਵਾਪਸ ਕਰ ਦੇਈਏ ਅਸੀਂ ਜੋ ਕੁਝ ਵੀ ਪਾਇਆ ਹੈ ਉਹ ਇਸੇ ਧਰਤੀ ਤੋਂ ਪਾਇਆ ਹੈ। ਅਸੀਂ ਜੋ ਵੀ ਪ੍ਰਗਤੀ ਕੀਤੀ ਹੈ ਉਹ ਇਸੇ ਸਮਾਜ ਦੇ ਦਰਮਿਆਨ ਕੀਤੀ ਹੈ, ਸਮਾਜ ਦੀ ਵਜ੍ਹਾ ਨਾਲ ਕੀਤੀ ਹੈ।  ਇਸ ਲਈ, ਜੋ ਸਾਨੂੰ ਮਿਲਿਆ ਹੈ ਉਹ ਕੇਵਲ ਸਾਡਾ ਨਹੀਂ ਹੈ, ਉਹ ਸਾਡੇ ਸਮਾਜ ਦਾ ਵੀ ਹੈ, ਸਾਡੇ ਦੇਸ਼ ਦਾ ਵੀ ਹੈ। ਜੋ ਸਮਾਜ ਦਾ ਹੈ ਉਹ ਅਸੀਂ ਸਮਾਜ ਨੂੰ ਵਾਪਸ ਕਰਦੇ ਹਾਂ, ਅਤੇ ਸਮਾਜ ਉਸ ਨੂੰ ਕਈ ਗੁਣਾ ਕਰਕੇ ਫਿਰ ਸਾਨੂੰ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਵਾਪਸ ਦੇ ਦਿੰਦਾ ਹੈ। ਇਹ ਇੱਕ ਐਸਾ ਊਰਜਾ ਚੱਕਰ ਹੈ, ਐਸਾ energy cycle ਹੈ ਜੋ ਹਰ ਇੱਕ ਪ੍ਰਯਤਨ ਦੇ ਨਾਲ ਤੇਜ਼ ਹੁੰਦਾ ਜਾਂਦਾ ਹੈ।  ਅੱਜ ਆਪ ਇਸੇ ਊਰਜਾ ਚੱਕਰ ਨੂੰ ਹੋਰ ਗਤੀ ਦੇ ਰਹੇ ਹੋ

 

ਸਾਥੀਓ,

 

ਜਦੋਂ ਅਸੀਂ ਸਮਾਜ ਦੇ ਲਈ ਕੋਈ ਸੰਕਲਪ ਲੈਂਦੇ ਹਾਂ, ਤਾਂ ਉਸ ਦੀ ਸਿੱਧੀ ਦੇ ਲਈ ਸਮਾਜ ਹੀ ਸਾਨੂੰ ਸਮਰੱਥਾ ਦਿੰਦਾ ਹੈ। ਇਸੇ ਲਈ, ਅੱਜ ਇੱਕ ਐਸੇ ਕਾਲਖੰਡ ਵਿੱਚ, ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਾਂ ਦੇਸ਼ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਨਾਲ-ਨਾਲ ‘ਸਬਕਾ ਪ੍ਰਯਾਸ’ ਦਾ ਮੰਤਰ ਦਿੱਤਾ ਹੈ। ਗੁਜਰਾਤ ਤਾਂ ਅਤੀਤ ਤੋਂ ਲੈ ਕੇ ਅੱਜ ਤੱਕ ਸਾਂਝੇ ਪ੍ਰਯਤਨਾਂ ਦੀ ਹੀ ਧਰਤੀ ਰਹੀ ਹੈ। ਆਜ਼ਾਦੀ ਦੀ ਲੜਾਈ ਵਿੱਚ ਗਾਂਧੀ ਜੀ ਨੇ ਇੱਥੋਂ ਹੀ ਦਾਂਡੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਜੋ ਅੱਜ ਵੀ ਆਜ਼ਾਦੀ ਦੇ ਲਈ ਦੇਸ਼ ਦੇ ਇਕਜੁੱਟ ਪ੍ਰਯਤਨਾਂ ਦਾ ਉਹ ਪ੍ਰਤੀਕ ਹੈ, ਪ੍ਰੇਰਣਾ ਹੈ।

 

ਇਸੇ ਤਰ੍ਹਾਂ, ਖੇੜਾ ਅੰਦੋਲਨ ਵਿੱਚ ਸਰਦਾਰ ਪਟੇਲ ਦੀ ਅਗਵਾਈ ਵਿੱਚ ਕਿਸਾਨ, ਨੌਜਵਾਨ, ਗ਼ਰੀਬ ਇੱਕ ਇਕਜੁੱਟਤਾ ਨੇ ਅੰਗਰੇਜ਼ੀ ਹਕੂਮਤ ਨੂੰ ਝੁਕਣ ’ਤੇ ਮਜਬੂਰ ਕਰ ਦਿੱਤਾ ਸੀ ਉਹ ਪ੍ਰੇਰਣਾ, ਉਹ ਊਰਜਾ ਅੱਜ ਵੀ ਗੁਜਰਾਤ ਦੀ ਧਰਤੀ ’ਤੇ ਸਰਦਾਰ ਸਾਹਬ ਦੀ ਗਗਨਚੁੰਬੀ ਪ੍ਰਤਿਮਾ, ‘ਸਟੈਚੂ ਆਵ੍ ਯੂਨਿਟੀ’ਦੇ ਰੂਪ ਵਿੱਚ ਸਾਡੇ ਸਾਹਮਣੇ ਖੜ੍ਹੀ ਹੈ। ਕੌਣ ਭੁੱਲ ਸਕਦਾ ਹੈ ਕਿ ਜਦੋਂ ਸਟੈਚੂ ਆਵ੍ ਯੂਨਿਟੀ ਦਾ ਵਿਚਾਰ ਗੁਜਰਾਤ ਨੇ ਸਾਹਮਣੇ ਰੱਖਿਆ ਸੀ, ਤਾਂ ਕਿਸ ਤਰ੍ਹਾਂ ਪੂਰਾ ਦੇਸ਼ ਇਸ ਪ੍ਰਯਤਨ ਦਾ ਹਿੱਸਾ ਬਣ ਗਿਆ ਸੀ।  ਤਦ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨਾਂ ਨੇ ਲੋਹਾ ਭੇਜਿਆ ਸੀ ਇਹ ਪ੍ਰਤਿਮਾ ਅੱਜ ਪੂਰੇ ਦੇਸ਼ ਦੀ ਇਕਜੁੱਟਤਾ ਦੀ, ਇਕਜੁੱਟ ਪ੍ਰਯਤਨਾਂ ਦੀ ਇੱਕ ਪ੍ਰੇਰਣਾ ਸਥਲੀ ਹੈ, ਪ੍ਰਤੀਕ ਹੈ।

 

ਭਾਈਓ ਭੈਣੋਂ,

 

‘ਸਹਕਾਰ ਸੇ ਸਫ਼ਲਤਾ’ ਦੀ ਜੋ ਰੂਪ-ਰੇਖਾ ਗੁਜਰਾਤ ਨੇ ਪੇਸ਼ ਕੀਤੀ, ਉਸ ਵਿੱਚ ਦੇਸ਼ ਸਾਂਝੀਦਾਰ ਵੀ ਬਣਿਆ, ਅਤੇ ਅੱਜ ਦੇਸ਼ ਨੂੰ ਉਸ ਦਾ ਲਾਭ ਵੀ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਸਰਦਾਰ ਧਾਮ ਟਰੱਸਟ ਨੇ ਵੀ ਸਮੂਹਿਕ ਪ੍ਰਯਤਨਾਂ ਨਾਲ ਆਪਣੇ ਲਈ ਅਗਲੇ ਪੰਜ ਅਤੇ ਦਸ ਸਾਲਾਂ ਦੇ ਲਕਸ਼ ਤੈਅ ਕੀਤੇ ਹਨ ਅੱਜ ਦੇਸ਼ ਵੀ ਆਪਣੀ ਆਜ਼ਾਦੀ ਦੇ ਸੌ ਸਾਲਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਐਸੇ ਹੀ ਲਕਸ਼ਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ।

 

ਸਰਕਾਰ ਵਿੱਚ ਹੁਣ ਇੱਕ ਅਲੱਗ ਸਹਿਕਾਰਤਾ ਮੰਤਰਾਲੇ ਦਾ ਗਠਨ ਵੀ ਕੀਤਾ ਗਿਆ ਹੈ। ਕਿਸਾਨਾਂ-ਨੌਜਵਾਨਾਂ ਨੂੰ ਸਹਿਕਾਰ ਦੀ ਸ਼ਕਤੀ ਦਾ ਪੂਰਾ-ਪੂਰਾ ਲਾਭ ਮਿਲ ਸਕੇ, ਇਸ ਦੇ ਲਈ ਜ਼ਰੂਰੀ ਕਦਮ   ਉਠਾਏ ਜਾ ਰਹੇ ਹਨ ਸਮਾਜ ਦੇ ਜੋ ਵਰਗ, ਜੋ ਲੋਕ ਪਿੱਛੇ ਛੁਟ ਗਏ ਹਨ, ਉਨ੍ਹਾਂ ਨੂੰ ਅੱਗੇ ਲਿਆਉਣ ਦੇ ਲਈ ਨਿਰੰਤਰ ਪ੍ਰਯਤਨ ਹੋ ਰਹੇ ਹਨ ਅੱਜ ਇੱਕ ਤਰਫ਼ ਦਲਿਤਾਂ ਪਿਛੜਿਆਂ ਦੇ ਅਧਿਕਾਰਾਂ ਦੇ ਲਈ ਜਿੰਮੇਦਾਰੀ  ਦੇ ਨਾਲ ਅਨੇਕ ਕੰਮ ਹੋ ਰਹੇ ਹਨ, ਤਾਂ ਉੱਥੇ ਹੀ ਆਰਥਿਕ ਅਧਾਰ ’ਤੇ ਪਿਛੜ ਗਏ ਸਵਾਨਾ-ਸਮਾਜ ਦੇ ਲੋਕਾਂ ਨੂੰ ਵੀ 10 ਪ੍ਰਤੀਸ਼ਤ ਰਾਖਵਾਂਕਰਣ ਦਿੱਤਾ ਗਿਆ ਹੈ। ਇਨਾਂ ਨੀਤੀਆਂ ਦਾ ਹੀ ਪਰਿਣਾਮ ਹੈ ਕਿ ਅੱਜ ਸਮਾਜ ਵਿੱਚ ਇੱਕ ਨਵਾਂ ‍ਆਤਮਵਿਸ਼ਵਾਸ ਪੈਦਾ ਹੋ ਰਿਹਾ ਹੈ।

 

ਸਾਥੀਓ,

 

ਸਾਡੇ ਇੱਥੇ ਕਿਹਾ ਜਾਂਦਾ ਹੈ – “ਸਤ੍ ਵਿਦਯਾ ਯਦਿ ਕਾ ਚਿੰਤਾ, ਵਰਾਕੋਦਰ ਪੂਰਣੇ”। ਅਰਥਾਤ,  ਜਿਸ ਦੇ ਪਾਸ ਵਿੱਦਿਆ ਹੈ, ਗਿਆਨ ਅਤੇ ਕੌਸ਼ਲ ਹੈ ਉਸ ਨੂੰ ਆਪਣੀ ਆਜੀਵਿਕਾ ਦੇ ਲਈ, ਜੀਵਨ ਦੀ ਪ੍ਰਗਤੀ ਦੇ ਲਈ ਚਿੰਤਾ ਨਹੀਂ ਕਰਨੀ ਪੈਂਦੀ ਸਮਰੱਥ ਵਿਅਕਤੀ ਆਪਣੀ ਪ੍ਰਗਤੀ ਦੇ ਲਈ ਖ਼ੁਦ ਹੀ ਰਸਤੇ ਬਣਾਉਂਦਾ ਹੈ। ਮੈਨੂੰ ਖੁਸ਼ੀ ਹੈ ਕਿ ਸਰਦਾਰ ਧਾਮ ਟਰੱਸਟ ਦੁਆਰਾ ਸਿੱਖਿਆ ਅਤੇ ਕੌਸ਼ਲ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ।

 

ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਵੀ ਇਸ ਗੱਲ ’ਤੇ ਵਿਸ਼ੇਸ਼ ਫੋਕਸ ਹੈ ਕਿ ਸਾਡੀ ਸਿੱਖਿਆ,  ਕੌਸ਼ਲ ਵਧਾਉਣ ਵਾਲੀ ਹੋਣੀ ਚਾਹੀਦੀ ਹੈ। ਭਵਿੱਖ ਵਿੱਚ ਮਾਰਕਿਟ ਵਿੱਚ ਕੈਸੀ ਸਕਿੱਲ ਦੀ ਡਿਮਾਂਡ ਹੋਵੇਗੀ, future world ਵਿੱਚ ਲੀਡ ਕਰਨ ਲਈ ਸਾਡੇ ਨੌਜਵਾਨਾਂ ਨੂੰ ਕੀ ਕੁਝ ਚਾਹੀਦਾ ਹੋਵੇਗਾ, ਰਾਸ਼ਟਰੀ ਸਿੱਖਿਆ ਨੀਤੀ ਸਟੂਡੈਂਟਸ ਨੂੰ ਸ਼ੁਰੂਆਤ ਤੋਂ ਹੀ ਇਨ੍ਹਾਂ Global realities ਦੇ ਲਈ ਤਿਆਰ ਕਰੇਗੀ ਅੱਜ 'ਸਕਿੱਲ ਇੰਡੀਆ ਮਿਸ਼ਨ' ਵੀ ਦੇਸ਼ ਦੀ ਬੜੀ ਪ੍ਰਾਥਮਿਕਤਾ ਹੈ। ਇਸ ਮਿਸ਼ਨ ਦੇ ਤਹਿਤ ਲੱਖਾਂ ਨੌਜਵਾਨਾਂ ਨੂੰ ਅਲੱਗ-ਅਲੱਗ ਸਕਿੱਲ ਸਿੱਖਣ ਦਾ ਅਵਸਰ ਮਿਲਿਆ ਹੈ, ਉਹ ਆਤਮਨਿਰਭਰ ਬਣ ਰਹੇ ਹਨ National Apprenticeship Promotion Scheme  ਦੇ ਤਹਿਤ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ skill development ਦਾ ਅਵਸਰ ਵੀ ਮਿਲ ਰਿਹਾ ਹੈ,  ਅਤੇ ਉਨ੍ਹਾਂ ਦੀ ਆਮਦਨੀ ਵੀ ਹੋ ਰਹੀ ਹੈ

 

 ‘ਮਾਨਵ ਕਲਿਆਣ ਯੋਜਨਾ’ ਅਤੇ ਅਜਿਹੀਆਂ ਹੀ ਦੂਸਰੀਆਂ ਅਨੇਕਾਂ ਯੋਜਨਾਵਾਂ ਦੇ ਜ਼ਰੀਏ ਗੁਜਰਾਤ ਖ਼ੁਦ ਵੀ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਪ੍ਰਯਤਨ ਕਰ ਰਿਹਾ ਹੈ। ਅਤੇ ਇਸ ਦੇ ਲਈ ਮੈਂ ਗੁਜਰਾਤ ਸਰਕਾਰ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਹਾਂ ਕਈ ਸਾਲਾਂ ਦੇ ਲਗਾਤਾਰ ਪ੍ਰਯਤਨਾਂ ਦਾ ਪਰਿਣਾਮ ਹੈ ਕਿ ਗੁਜਰਾਤ ਵਿੱਚ ਅੱਜ ਜਿੱਥੇ ਇੱਕ ਤਰਫ਼ ਸਕੂਲ ਡਰੌਪ ਆਊਟ ਰੇਟ 1 ਪ੍ਰਤੀਸ਼ਤ ਤੋਂ ਵੀ ਘੱਟ ਹੋ ਗਿਆ ਹੈ, ਉੱਥੇ ਹੀ ਅਲੱਗ-ਅਲੱਗ ਯੋਜਨਾਵਾਂ ਵਿੱਚ ਲੱਖਾਂ ਨੌਜਵਾਨਾਂ ਨੂੰ skill development ਦੇ ਜ਼ਰੀਏ ਨਵਾਂ ਭਵਿੱਖ ਮਿਲ ਰਿਹਾ ਹੈ। ਗੁਜਰਾਤ ਦੇ ਨੌਜਵਾਨਾਂ ਵਿੱਚ entrepreneurship ਤਾਂ ਸੁਭਾਵਿਕ ਹੀ ਹੁੰਦੀ ਹੈ। ਸਟਾਰਟ ਅੱਪ ਇੰਡੀਆ ਜਿਹੇ ਅਭਿਯਾਨ ਨਾਲ ਅੱਜ ਗੁਜਰਾਤ ਦੇ ਨੌਜਵਾਨਾਂ ਦੀ ਇਸ ਪ੍ਰਤਿਭਾ ਨੂੰ ਇੱਕ ਨਵਾਂ eco-system ਮਿਲ ਰਿਹਾ ਹੈ।

 

ਮੈਨੂੰ ਦੱਸਿਆ ਗਿਆ ਹੈ ਕਿ ਸਰਦਾਰ ਧਾਮ ਟਰੱਸਟ ਵੀ ਸਾਡੇ ਨੌਜਵਾਨਾਂ ਨੂੰ ਗਲੋਬਲ ਬਿਜ਼ਨਸਸ ਨਾਲ ਜੋੜਨ ਦੇ ਲਈ ਕਈ ਪ੍ਰਯਤਨ ਕਰ ਰਿਹਾ ਹੈ। Vibrant ਗੁਜਰਾਤ ਸਮਿਟ ਦੇ ਜ਼ਰੀਏ ਜੋ ਸ਼ੁਰੂਆਤ ਕਦੇ ਗੁਜਰਾਤ ਨੇ ਕੀਤੀ ਸੀ, ਗਲੋਬਲ ਪਾਟੀਦਾਰ ਬਿਜ਼ਨਸ ਸਮਿਟ ਉਨ੍ਹਾਂ ਲਕਸ਼ਾਂ ਨੂੰ ਅੱਗੇ ਵਧਾਏਗੀ ਪਾਟੀਦਾਰ ਸਮਾਜ ਦੀ ਤਾਂ ਪਹਿਚਾਣ ਹੀ ਰਹੀ ਹੈ, ਇਹ ਜਿੱਥੇ ਕਿਤੇ ਵੀ ਜਾਂਦੇ ਹਨ ਉੱਥੇ ਦੇ ਵਪਾਰ ਨੂੰ ਨਵੀਂ ਪਹਿਚਾਣ ਦੇ ਦਿੰਦੇ ਹਨ ਤੁਹਾਡਾ ਇਹ ਹੁਨਰ ਹੁਣ ਗੁਜਰਾਤ ਅਤੇ ਦੇਸ਼ ਵਿੱਚ ਹੀ ਨਹੀਂ, ਪੂਰੀ ਦੁਨੀਆ ਵਿੱਚ ਪਹਿਚਾਣਿਆ ਜਾਣ ਲਗਿਆ ਹੈ। ਲੇਕਿਨ ਪਾਟੀਦਾਰ ਸਮਾਜ ਦੀ ਇੱਕ ਹੋਰ ਵੀ ਬੜੀ ਖੂਬੀ ਹੈ, ਇਹ ਕਿਤੇ ਵੀ ਰਹਿਣ, ਭਾਰਤ ਦਾ ਹਿਤ ਤੁਹਾਡੇ ਲਈ ਸਭ ਤੋਂ ਉੱਪਰ ਰਹਿੰਦਾ ਹੈ। ਤੁਸੀਂ ਦੇਸ਼ ਦੀ ਆਰਥਿਕ ਉੱਨਤੀ ਵਿੱਚ ਜੋ ਯੋਗਦਾਨ ਦਿੱਤਾ ਹੈ, ਉਹ ਅਦਭੁਤ ਹੈ ਅਤੇ ਪ੍ਰੇਰਣਾਦਾਈ ਵੀ ਹੈ

 

ਸਾਥੀਓ,

 

ਕਠਿਨ ਤੋਂ ਕਠਿਨ ਸਮਾਂ ਹੋਵੇ, ਜਦੋਂ ਆਪਣੇ ਕਰਤੱਵ ਨੂੰ ਸਮਝਦੇ ਹੋਏ ਪੂਰੇ ਵਿਸ਼ਵਾਸ ਦੇ ਨਾਲ ਕੰਮ ਕੀਤੇ ਜਾਂਦੇ ਹਨ, ਤਾਂ ਪਰਿਣਾਮ ਵੀ ਮਿਲਦੇ ਹਨ ਕੋਰੋਨਾ ਦੀ ਮਹਾਮਾਰੀ ਆਈ, ਪੂਰੀ ਦੁਨੀਆ ਦੀ ਅਰਥਵਿਵਸਥਾ ’ਤੇ ਆਂਚ ਆਈ ਭਾਰਤ ’ਤੇ ਵੀ ਇਸ ਦਾ ਕਾਫ਼ੀ ਅਸਰ ਆਇਆ ਲੇਕਿਨ ਸਾਡੀ ਅਰਥਵਿਵਸਥਾ ਮਹਾਮਾਰੀ ਦੇ ਕਾਰਨ ਜਿਤਨਾ ਠਹਿਰੀ ਸੀ, ਉਸ ਤੋਂ ਜ਼ਿਆਦਾ ਸਪੀਡ ਨਾਲ ਰਿਕਵਰ ਕਰ ਰਹੀ ਹੈ। ਜਦੋਂ ਵੱਡੀਆਂ-ਵੱਡੀਆਂ economies defense ਵਿੱਚ ਸਨ, ਤਦ ਅਸੀਂ reforms ਕਰ ਰਹੇ ਸਾਂ ਜਦੋਂ ਗਲੋਬਲ ਸਪਲਾਈ ਚੇਨਸ disrupt ਹੋ ਰਹੀਆਂ ਸਨ, ਤਾਂ ਅਸੀਂ ਨਵੇਂ ਹਾਲਾਤਾਂ ਨੂੰ ਭਾਰਤ ਦੇ ਪੱਖ ਵਿੱਚ ਮੋੜਨ ਲਈ PLI ਸਕੀਮ ਸ਼ੁਰੂ ਕੀਤੀ ਹੁਣ PLI scheme ਨੂੰ ਟੈਕਸਟਾਈਲ ਸੈਕਟਰ ਲਈ ਵਧਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਦਾ ਬਹੁਤ ਬੜਾ ਲਾਭ ਦੇਸ਼ ਦੇ ਟੈਕਸਟਾਈਲ ਸੈਕਟਰ ਨੂੰ, ਸੂਰਤ ਜਿਹੇ ਸ਼ਹਿਰਾਂ ਨੂੰ ਹੋਵੇਗਾ

 

ਸਾਥੀਓ,

 

21ਵੀਂ ਸਦੀ ਵਿੱਚ ਭਾਰਤ ਦੇ ਪਾਸ ਅਵਸਰਾਂ ਦੀ ਕਮੀ ਨਹੀਂ ਹੈ। ਸਾਨੂੰ ਖ਼ੁਦ ਨੂੰ ਗਲੋਬਲ ਲੀਡਰ ਦੇ ਰੂਪ ਵਿੱਚ ਦੇਖਣਾ ਹੈ, ਆਪਣਾ ਸਰਬਸ੍ਰੇਸ਼ਠ ਦੇਣਾ ਹੈ ਅਤੇ ਸਰਬਸ੍ਰੇਸ਼ਠ ਕਰਨਾ ਵੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਦੀ ਪ੍ਰਗਤੀ ਵਿੱਚ ਗੁਜਰਾਤ ਦਾ ਜੋ ਯੋਗਦਾਨ ਰਿਹਾ ਹੈ, ਉਸ ਨੂੰ ਅਸੀਂ ਹੁਣ ਹੋਰ ਸਸ਼ਕਤ ਰੂਪ ਵਿੱਚ ਸਾਹਮਣੇ ਲਿਆਵਾਂਗੇ ਸਾਡੇ ਪ੍ਰਯਤਨ ਨਾ ਕੇਵਲ ਸਾਡੇ ਸਮਾਜ ਨੂੰ ਨਵੀਂ ਉਚਾਈ ਦੇਣਗੇ, ਬਲਕਿ ਦੇਸ਼ ਨੂੰ ਵੀ ਵਿਕਾਸ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੇ

 

ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਆਪ ਸਭ ਦਾ ਇੱਕ ਵਾਰ ਫਿਰ

ਬਹੁਤ-ਬਹੁਤ ਧੰਨਵਾਦ !

 

 

 *****

ਡੀਐੱਸ/ਵੀਜੇ/ਐੱਨਐੱਸ



(Release ID: 1754229) Visitor Counter : 147