ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਨੇ ਸ਼ਿਕਾਗੋ ‘ਚ ‘ਵਿਸ਼ਵ ਧਾਰਮਿਕ ਸੰਸਦ’ ਮੌਕੇ ਸਵਾਮੀ ਵਿਵੇਕਾਨੰਦ ਦੇ ਇਤਿਹਾਸਿਕ ਭਾਸ਼ਣ ਬਾਰੇ ਜੇਐੱਨਯੂ ਸਮਾਰੋਹ ਨੂੰ ਸੰਬੋਧਨ ਕੀਤਾ

Posted On: 11 SEP 2021 8:06PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ 128 ਸਾਲ ਪਹਿਲਾਂ ਸ਼ਿਕਾਗੋ ਚ ਵਿਸ਼ਵ ਧਰਮ ਸੰਸਦ’ ‘ਚ ਸਵਾਮੀ ਵਿਵੇਕਾਨੰਦ ਦੇ ਇਤਿਹਾਸਿਕ ਭਾਸ਼ਣ ਬਾਰੇ ਅੱਜ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਚ ਹੋਏ ਇੱਕ ਸਮਾਰੋਹ ਨੂੰ ਅੱਜ ਵਰਚੁਅਲੀ ਸੰਬੋਧਨ ਕੀਤਾ।

 

ਮੰਤਰੀ ਨੇ ਕਿਹਾ ਮੈਨੂੰ ਮਾਣ ਹੈ ਕਿ ਅੱਜ ਤੁਹਾਨੂੰ ਅਜਿਹੇ ਵੇਲੇ ਸੰਬੋਧਨ ਕਰਨ ਲਈ ਸੱਦਿਆ ਗਿਆ ਹੈਜਦੋਂ ਅਸੀਂ 1893 ‘ਚ ਸ਼ਿਕਾਗੋ ਵਿਖੇ ਵਿਸ਼ਵ ਧਰਮ ਸੰਸਦ’ ‘ਚ ਸਵਾਮੀ ਵਿਵੇਕਾਨੰਦ ਜੀ ਦੇ ਇਤਿਹਾਸਿਕ ਭਾਸ਼ਣ ਦਾ 128ਵਾਂ ਵਰ੍ਹਾ ਮਨਾ ਰਹੇ ਹਾਂ। ਉਨ੍ਹਾਂ ਦੇ ਭਾਸ਼ਣ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ ਵੀ ਉਹ ਭਾਸ਼ਣ ਹੁਣ ਤੱਕ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਤੇ ਯਾਦਗਾਰੀ ਭਾਸ਼ਣਾਂ ਚੋਂ ਇੱਕ ਹੈ। ਉਨ੍ਹਾਂ ਦੇ ਇਸ ਤਿੱਖੇ ਤੇ ਚੁਭਵੇਂ ਸੰਬੋਧਨ ਵਿੱਚ ਕਦੇ ਵੀ ਨਾ ਰੁਕਣ ਤੇ ਨਾ ਭੁੱਲਣ ਵਾਲੀ ਅਪੀਲ ਹੈ।

 

ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਇੱਕ ਅਜਿਹਾ ਰਾਸ਼ਟਰ ਹਾਂ ਤੇ ਸਾਨੂੰ ਆਪਣੀ ਵਿਰਾਸਤ ਤੇ ਮਾਣ ਹੈ ਤੇ ਅਸੀਂ ਭਵਿੱਖ ਚ ਅੱਗੇ ਵਧਣਾ ਲੋਚਦੇ ਹਾਂ। ਅਸੀਂ ਇੱਕ ਅਜਿਹਾ ਰਾਸ਼ਟਰ ਹਾਂਜੋ ਨਵੇਂ ਵਿਚਾਰਾਂ ਦੀ ਕਦਰ ਪਾਉਂਦਾ ਹੈ ਤੇ ਨਵੇਂ ਭਾਰਤ ਦੇ ਨਿਰਮਾਣ ਲਈ ਇਨੋਵੇਸ਼ਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਅਸੀਂ ਇੰਕ ਅਜਿਹਾ ਰਾਸ਼ਟਰ ਹਾਂਜੋ ਇਸ ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਅਧਿਆਤਮਕਤਾ ਦੀ ਉਪਚਾਰ ਸ਼ਕਤੀ ਦੇ ਨਾਲਨਾਲ ਸੌਫ਼ਟਵੇਅਰ ਦੀ ਪਰਿਵਰਤਨਸ਼ੀਲ ਤਾਕਤ ਦੋਵਾਂ ਚ ਹੀ ਵਿਸ਼ਵਾਸ ਰੱਖਦਾ ਹੈ!

 

ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਦੂਰਦ੍ਰਿਸ਼ਟੀ ਅਤੇ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਮੰਤਰ ਵਿੱਚ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ ਨਿਹਿਤ ਅਤੇ ਜਜ਼ਬ ਹਨ।

 

ਸ਼੍ਰੀ ਠਾਕੁਰ ਨੇ ਕਿਹਾ ਇਸ ਨੇ ਪਹਿਲੀ ਵਾਰ ਪੂਰਬ ਤੇ ਪੱਛਮ ਵਿਚਾਲੇ ਅਧਿਆਤਮਕ ਅਧਾਰ ਤੇ ਗੱਲਬਾਤ ਸ਼ੁਰੂ ਕਰਨ ਲਈ ਰਾਹ ਪੱਧਰਾ ਕੀਤਾ ਸੀ। ਆਪਣੇ ਭਾਸ਼ਣ ਰਾਹੀਂਉਨ੍ਹਾਂ ਸਾਡੀ ਪ੍ਰਾਚੀਨ ਸੱਭਿਅਕ ਤੇ ਸੱਭਿਆਚਾਰਕ ਪਹਿਚਾਣ ਪੂਰੀ ਦੁਨੀਆ ਸਾਹਮਣੇ ਰੱਖੀ। ਉਨ੍ਹਾਂ ਦੇ ਸ਼ਬਦਾਂ ਨੇ ਸਾਡੀ ਰਾਸ਼ਟਰੀ ਸ਼ਨਾਖ਼ਤ ਨੂੰ ਹੋਰ ਦ੍ਰਿੜ੍ਹਾਉਣ ਲਈ ਬਹੁਤਿਆਂ ਨੂੰ ਜਾਗਰੂਕ ਤੇ ਪ੍ਰੇਰਿਤ ਕੀਤਾ। ਮੈਂ ਤੁਹਾਨੂੰ ਚੇਤੇ ਕਰਵਾਉਂਦਾ ਹਾਂਇਹ ਬ੍ਰਿਟਿਸ਼ ਹਕੂਮਤ ਦਾ ਸਮਾਂ ਸੀ। ਬਸਤੀਵਾਦੀ ਤਾਕਤਾਂ ਨੇ ਸਿਰਫ਼ ਸਾਡੀ ਧਰਤੀ ਦੀ ਲੁੱਟਮਾਰ ਕੀਤੀ ਸੀ… ਬਲਕਿ ਉਨ੍ਹਾਂ ਨੇ ਸਾਡੇ ਸਮ੍ਰਿੱਧ ਪ੍ਰਾਚੀਨ ਅਤੀਤ ਨੂੰ ਖ਼ਤਮ ਕਰਨਸਾਡੇ ਲੋਕਾਂ ਚ ਵੰਡੀਆਂ ਪਾਉਣ ਤੇ ਸਾਡੀ ਇਤਿਹਾਸਿਕ ਵਿਰਾਸਤ ਅਤੇ ਵਿਸ਼ਵ ਵਿੱਚ ਭਾਰਤ ਦੇ ਸਥਾਨ ਨੂੰ ਤੋੜਨਮਰੋੜਨ ਦੇ ਯਤਨ ਵੀ ਕੀਤੇ ਸਨ। ਸਵਾਮੀ ਵਿਵੇਕਾਨੰਦ ਇੱਕ ਬਹੁਤ ਵੱਡੀ ਅਧਿਆਤਮਕ ਸ਼ਖ਼ਸੀਅਤ ਸਨ। ਉਨ੍ਹਾਂ ਦਾ ਇੱਕ ਚਿੰਤਕ ਵਜੋਂ ਪੂਰੀ ਦੁਨੀਆ ਚ ਸਤਿਕਾਰ ਹੁੰਦਾ ਸੀ। ਉਹ ਇੱਕ ਅਜਿਹੀ ਪ੍ਰਤੀਮੂਰਤੀ ਹਨਜਿਨ੍ਹਾਂ ਦੇ ਵਿਚਾਰ ਅੱਜ ਵੀ ਸਾਡੇ ਆਦਰਸ਼ਾਂ ਨੂੰ ਨਿਰੰਤਰ ਆਕਾਰ ਦੇ ਰਹੇ ਹਨ। ਭਾਰਤ 135 ਕਰੋੜ ਭਾਰਤੀਆਂ ਦਾ ਇੱਕ ਯੁਵਾ ਰਾਸ਼ਟਰ ਹੈਜੋ ਵਿਸ਼ਵ ਚ ਸਿਖ਼ਰਾਂ ਤੇ ਜਾਣ ਤੇ ਪੂਰੀ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ।

 

 

 **************

ਸੌਰਭ ਸਿੰਘ



(Release ID: 1754227) Visitor Counter : 102