ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਲੋਂ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ ਫੂਡ ਪ੍ਰੋਸੈਸਿੰਗ ਹਫਤਾ ਮਨਾਇਆ ਗਿਆ


ਪੀਐੱਮਐੱਫਐੱਮਈ ਸਕੀਮ ਅਧੀਨ ਉੱਤਰ ਪ੍ਰਦੇਸ਼ ਰਾਜ ਵਿੱਚ 135 ਐੱਸਐੱਚਜੀ ਮੈਂਬਰਾਂ ਲਈ ਐੱਸਆਰਐੱਲਐੱਮ ਦੇ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਡੀਪੀਐੱਮਯੂ) ਨੂੰ 43.20 ਲੱਖ ਰੁਪਏ ਦੀ ਸੀਡ ਕੈਪੀਟਲ ਦੀ ਰਕਮ ਟਰਾਂਸਫਰ ਕੀਤੀ ਗਈ

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਭਾਰਤ ਸਰਕਾਰ ਵਲੋਂ ਆਯੋਜਿਤ 'ਇੱਕ ਜ਼ਿਲ੍ਹਾ, ਇੱਕ ਉਤਪਾਦ' ਦੇ ਅਧੀਨ ਦੁੱਧ ਪ੍ਰੋਸੈਸਿੰਗ ਅਤੇ ਮੁੱਲ ਵਾਧੇ 'ਤੇ ਇੱਕ ਰਾਸ਼ਟਰੀ ਵੈਬਿਨਾਰ

ਗਜਾਨਨ ਐਗਰੋ ਇੰਡਸਟਰੀਜ਼ ਦੇ ਸ਼੍ਰੀ ਗੌਰਵ ਅਸ਼ੋਕ ਮਹੇਤਰ ਦੀ ਸਫਲਤਾ ਦੀ ਕਹਾਣੀ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 'ਆਤਮਨਿਰਭਰ ਇੰਟਰਪ੍ਰਾਈਜਿਜ਼' ਲੜੀ ਵਿੱਚ ਪ੍ਰਕਾਸ਼ਤ ਕੀਤਾ

Posted On: 11 SEP 2021 7:32PM by PIB Chandigarh

ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤਭਾਰਤ ਸਰਕਾਰ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਮਨਾ ਰਹੀ ਹੈ। ਇਸ ਜਸ਼ਨ ਦੇ ਹਿੱਸੇ ਵਜੋਂਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) 6 ਸਤੰਬਰ 2021 ਤੋਂ 12 ਸਤੰਬਰ 2021 ਤੱਕ ਫੂਡ ਪ੍ਰੋਸੈਸਿੰਗ ਹਫਤਾ ਮਨਾ ਰਿਹਾ ਹੈਜਿਸ ਦੇ ਤਹਿਤ ਮੰਤਰਾਲਾ ਵੱਖ -ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ।

ਐੱਮਓਐੱਫਪੀਆਈ ਦੀ ਹਫ਼ਤਾ ਭਰ ਚੱਲੀ ਮੁਹਿੰਮ ਦੇ ਹਿੱਸੇ ਵਜੋਂ, 43.20 ਲੱਖ ਰੁਪਏ ਦੀ ਸੀਡ ਕੈਪੀਟਲ ਦੀ ਰਾਸ਼ੀ ਨੂੰ ਅੱਜ ਪੀਐੱਮਐੱਫਐੱਮਈ ਸਕੀਮ ਅਧੀਨ ਉੱਤਰ ਪ੍ਰਦੇਸ਼ ਦੇ 135 ਐੱਸਐੱਚਜੀ ਮੈਂਬਰਾਂ ਲਈ ਐੱਸਆਰਐੱਲਐੱਮ ਦੇ ਜ਼ਿਲ੍ਹਾ ਪ੍ਰੋਜੈਕਟ ਪ੍ਰਬੰਧਨ ਯੂਨਿਟ (ਡੀਪੀਐੱਮਯੂ) ਵਿੱਚ ਟਰਾਂਸਫਰ ਕੀਤਾ ਗਿਆ।

ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵਲੋਂ 'ਇੱਕ ਜ਼ਿਲ੍ਹਾਇੱਕ ਉਤਪਾਦਦੇ ਅਧੀਨ ਦੁੱਧ ਪ੍ਰੋਸੈਸਿੰਗ ਅਤੇ ਮੁੱਲ ਵਾਧੇ 'ਤੇ ਇੱਕ ਰਾਸ਼ਟਰੀ ਵੈਬਿਨਾਰ ਵੀ ਆਯੋਜਿਤ ਕੀਤਾ।

ਇਸ ਤੋਂ ਇਲਾਵਾਪੀਐੱਮਐੱਫਐੱਮਈ ਸਕੀਮ ਦੇ ਲਾਭਪਾਤਰੀਗਜਾਨਨ ਐਗਰੋ ਇੰਡਸਟਰੀਜ਼ ਦੇ ਸ਼੍ਰੀ ਗੌਰਵ ਅਸ਼ੋਕ ਮਹੇਤਰ ਦੀ ਸਫਲਤਾ ਦੀ ਕਹਾਣੀਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 'ਆਤਮਨਿਰਭਰ ਇੰਟਰਪ੍ਰਾਈਜਿਜ਼ਲੜੀ ਵਿੱਚ ਪ੍ਰਕਾਸ਼ਤ ਕੀਤੀ ਗਈ।

ਫੂਡ ਪ੍ਰੋਸੈਸਿੰਗ ਹਫ਼ਤੇ ਦੇ ਤਹਿਤਪ੍ਰੋਸੈਸਡ ਭੋਜਨ ਬਾਰੇ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ 'ਤੇ ਭੋਜਨ ਦੀ ਬਰਬਾਦੀ ਬਾਰੇ ਜਾਗਰੂਕਤਾ 'ਤੇ ਕੇਂਦ੍ਰਤ ਇੱਕ ਵੀਡੀਓ ਵੀ ਜਾਰੀ ਕੀਤੀ ਗਈ।

*********

ਐੱਸਐੱਨਸੀ/ਪੀਕੇ/ਆਰਆਰ



(Release ID: 1754215) Visitor Counter : 126