ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖੁਰਾਕ ਅਤੇ ਜਨਤਕ ਵੰਡ ਵਿਭਾਗ ਸਕੱਤਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਖਪਤਕਾਰਾਂ ਨੂੰ ਰਾਹਤ ਯਕੀਨੀ ਬਣਾਉਣ ਸਬੰਧੀ ਅੱਜ ਰਾਜ ਅਧਿਕਾਰੀਆਂ ਨਾਲ ਬੈਠਕ ਕੀਤੀ

ਅਗਾਊਂ ਹਾੜੀ ਦੇ ਸੀਜ਼ਨ ਵਿੱਚ ਤੇਲ ਬੀਜਾਂ ਦਾ ਉਤਪਾਦਨ ਵਧਣ ਦੀ ਉਮੀਦ


ਭੰਡਾਰਕ, ਮਿੱਲਰ ਹੁਣ ਤੇਲ ਬੀਜਾਂ ਅਤੇ ਤੇਲ ਦੇ ਭੰਡਾਰ ਦਾ ਖੁਲਾਸਾ ਕਰਨਗੇ


ਸਾਰੇ ਮਿੱਲਰ ਅਤੇ ਭੰਡਾਰਕ ਪਾਰਦਰਸ਼ਤਾ ਅਤੇ ਬਿਹਤਰ ਨਿਗਰਾਨੀ ਲਈ ਇੱਕ ਪੋਰਟਲ 'ਤੇ ਜਾਣਕਾਰੀ ਦੇਣਗੇ


ਭੰਡਾਰਕ ਅਤੇ ਵਿਕਰੇਤਾ ਅਹਾਤੇ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਪ੍ਰਦਰਸ਼ਤ ਕਰਨਗੇ

Posted On: 10 SEP 2021 6:04PM by PIB Chandigarh

ਮਾੜੀਆਂ ਪ੍ਰਥਾਵਾਂ ਨੂੰ ਰੋਕਣ ਅਤੇ ਖਾਣ ਵਾਲੇ ਤੇਲ ਦੀ ਉਪਲਬਧਤਾ ਵਿੱਚ ਪਾਰਦਰਸ਼ਤਾ ਲਿਆਉਣ ਲਈਖੁਰਾਕ ਅਤੇ ਜਨਤਕ ਵੰਡ ਸਕੱਤਰ ਨੇ ਅੱਜ ਰਾਜ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਕਦਮ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਖਪਤਕਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਨਵੇਂ ਸਟਾਕ ਖੁਲਾਸੇ ਦੇ ਨਿਯਮਾਂ ਅਤੇ ਬਿਹਤਰ ਨਿਗਰਾਨੀ ਨਾਲ ਗਲਤ ਅਭਿਆਸਾਂ ਅਤੇ ਜਮਾਖ਼ੋਰੀ ਆਦਿ ਨੂੰ ਰੋਕਿਆ ਜਾ ਸਕਦਾ ਹੈ।

ਇਸ ਸਬੰਧ ਵਿੱਚਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਮਿੱਲਰ ਅਤੇ ਭੰਡਾਰਕ ਦੇ ਨਾਲ ਖਾਣ ਵਾਲੇ ਤੇਲ ਬੀਜਾਂ ਅਤੇ ਤੇਲ ਦੇ ਭੰਡਾਰ ਦੇ ਖੁਲਾਸੇ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਗਲਤ ਅਮਲਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਖਾਣ ਵਾਲੇ ਤੇਲ ਦੀ ਉਪਲਬਧਤਾ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਸਕੱਤਰ ਨੇ ਕਿਹਾ ਕਿ ਆਉਣ ਵਾਲੇ ਹਾੜੀ ਸੀਜ਼ਨ ਵਿੱਚ ਤੇਲ ਬੀਜਾਂ ਦੇ ਉਤਪਾਦਨ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸ ਨਾਲ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ।

ਭੰਡਾਰਕਮਿੱਲਰਜ਼ ਤੋਂ ਹੁਣ ਖਾਣਯੋਗ ਤੇਲ ਬੀਜਾਂ ਅਤੇ ਤੇਲ ਦੇ ਸਟਾਕ ਦਾ ਖੁਲਾਸਾ ਕਰਨ ਅਤੇ ਪਾਰਦਰਸ਼ਤਾ ਅਤੇ ਬਿਹਤਰ ਨਿਗਰਾਨੀ ਲਈ ਇੱਕ ਪੋਰਟਲ 'ਤੇ ਡੇਟਾ ਜਮ੍ਹਾਂ ਕਰਾਉਣ ਦੀ ਉਮੀਦ ਕੀਤੀ ਜਾਂਦੀ ਹੈ।

ਭੰਡਾਰਕ ਅਤੇ ਮਿੱਲਰਾਂ ਨੂੰ ਵੀ ਅਹਾਤੇ 'ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਪ੍ਰਦਰਸ਼ਤ ਕਰਨੀਆਂ ਹੋਣਗੀਆਂ।

****

ਡੀਜੇਐੱਨ/ਐੱਨਐੱਸ(Release ID: 1754047) Visitor Counter : 64


Read this release in: English , Urdu , Hindi