ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
प्रविष्टि तिथि:
09 SEP 2021 11:12PM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ ਸ਼੍ਰੀਮਤੀ ਬੇਬੀ ਰਾਣੀ ਮੌਰਿਆ ਦਾ ਉੱਤਰਾਖੰਡ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
2. ਭਾਰਤ ਦੇ ਰਾਸ਼ਟਰਪਤੀ ਨੂੰ ਨਿਮਨਲਿਖਤ ਨਿਯੁਕਤੀ ਕਰਦਿਆਂ ਵੀ ਪ੍ਰਸੰਨਤਾ ਹੁੰਦੀ ਹੈ:–
(i) ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ, ਜਿਨ੍ਹਾਂ ਕੋਲ ਪੰਜਾਬ ਦੇ ਰਾਜਪਾਲ ਦਾ ਵਧੀਕ ਚਾਰਜ ਸੀ, ਉਨ੍ਹਾਂ ਨੂੰ ਪੰਜਾਬ ਦਾ ਨਿਯਮਿਤ ਰਾਜਪਾਲ ਨਿਯੁਕਤ ਕੀਤਾ ਗਿਆ ਹੈ;
(ii) ਨਾਗਾਲੈਂਡ ਦੇ ਰਾਜਪਾਲ, ਸ਼੍ਰੀ ਆਰ.ਐੱਨ. ਰਵੀ ਨੂੰ ਤਮਿਲ ਨਾਡੂ ਦਾ ਰਾਜਪਾਲ ਨਿਯੁਕਤ ਕੀਤਾ ਜਾਂਦਾ ਹੈ;
(iii) ਲੈਫਟੀਨੈਂਟ ਜਨਰਲ ਗੁਰਮੀਤ ਸਿੰਘ, PVSM, UYSM, AVSM, VSM (ਸੇਵਾ–ਮੁਕਤ) ਨੂੰ ਉੱਤਰਾਖੰਡ ਦਾ ਰਾਜਪਾਲ ਨਿਯੁਕਤ ਕੀਤਾ ਜਾਂਦਾ ਹੈ; ਅਤੇ
(iv) ਅਸਾਮ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ ਨੂੰ ਆਪਣੀ ਖ਼ੁਦ ਦੀਆਂ ਡਿਊਟੀਆਂ ਤੋਂ ਐਡੀਸ਼ਨਲ ਤੌਰ ‘ਤੇ ਨਾਗਾਲੈਂਡ ਦੇ ਰਾਜਪਾਲ ਦੇ ਕੰਮ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ, ਜਦੋਂ ਤੱਕ ਕਿ ਨਿਯਮਿਤ ਇੰਤਜ਼ਾਮ ਨਹੀਂ ਹੋ ਜਾਂਦੇ।
3. ਉਪਰੋਕਤ ਨਿਯੁਕਤੀਆਂ ਉਨ੍ਹਾਂ ਮਿਤੀਆਂ ਤੋਂ ਲਾਗੂ ਹੋਣਗੀਆਂ, ਜਦੋਂ ਉਹ ਆਪੋ–ਆਪਣੇ ਦਫ਼ਤਰਾਂ ’ਚ ਜਾ ਕੇ ਚਾਰਜ ਸੰਭਾਲ਼ ਲੈਣਗੇ।
******
ਡੀਐੱਸ/ਐੱਸਕੇਐੱਸ
(रिलीज़ आईडी: 1754034)
आगंतुक पटल : 139