ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 13ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ

Posted On: 09 SEP 2021 9:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 13ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਵਰਚੁਅਲੀ ਪ੍ਰਧਾਨਗੀ ਕੀਤੀ।

ਇਸ ਸਿਖਰ ਸੰਮੇਲਨ ਦਾ ਭਾਰਤ ਦੁਆਰਾ ਚੁਣਿਆ ਗਿਆ ਵਿਸ਼ਾ ਸੀ – ‘BRICS@15: ਇੰਟ੍ਰਾਬ੍ਰਿਕਸ ਕੋਅਪਰੇਸ਼ਨ ਫਾਰ ਕੰਟੀਨਿਉਟੀਕੰਸੌਲੀਡੇਸ਼ਨ ਐਂਡ ਕੰਸੈਂਸਸ’ (ਬ੍ਰਿਕਸ@15: ਬ੍ਰਿਕਸ ਦੇਸ਼ਾਂ ਵਿਚਾਲੇ ਨਿਰੰਤਰਤਾਏਕੀਕਰਣ ਤੇ ਆਮਸਹਿਮਤੀ ਲਈ ਸਹਿਯੋਗ)।

ਇਸ ਸਿਖਰਸੰਮੇਲਨ ਵਿੱਚ ਸਾਰੇ ਹੋਰ ਬ੍ਰਿਕਸ ਆਗੂਆਂ – ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਾਫੋਸਾ ਨੇ ਭਾਗ ਲਿਆ।

ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਭਾਰਤ ਦੀ ਪ੍ਰਧਾਨਗੀ ਦੌਰਾਨ ਬ੍ਰਿਕਸ ਭਾਈਵਾਲ ਦੇਸ਼ਾਂ ਤੋਂ ਮਿਲੇ ਸਹਿਯੋਗ ਲਈ ਸ਼ਲਾਘਾ ਕਰਦਿਆ ਕਿਹਾ ਕਿ ਇਸੇ ਕਾਰਣ ਕਈ ਨਵੀਆਂ ਪਹਿਲਕਦਮੀਆਂ ਦੀਆ ਪ੍ਰਾਪਤੀਆਂ ਸੰਭਵ ਹੋ ਸਕੀਆਂ। ਇਨ੍ਹਾਂ ਵਿੱਚ ਪਹਿਲੀ ਬ੍ਰਿਕਸ ਡਿਜੀਟਲ ਸਿਹਤ ਸਿਖਰ ਸੰਮੇਲਨਬਹੁਪੱਖੀ ਸੁਧਾਰਾਂ ਬਾਰੇ ਪਹਿਲਾ ਬ੍ਰਿਕਸ ਮੰਤਰੀਪੱਧਰ ਦਾ ਸਾਂਝਾ ਬਿਆਨਬ੍ਰਿਕਸ ਆਤੰਕਵਾਦਵਿਰੋਧੀ ਕਾਰਜਯੋਜਨਾਰਿਮੋਟਸੈਂਸਿੰਗ ਉਪਗ੍ਰਹਿਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਇੱਕ ਸਮਝੌਤਾਇੱਕ ਵਰਚੁਅਲ ਬ੍ਰਿਕਸ ਵੈਕਸੀਨ ਖੋਜ ਤੇ ਵਿਕਾਸ ਕੇਂਦਰਪ੍ਰਦੂਸ਼ਣਮੁਕਤ ਟੂਰਿਜ਼ਮ ਬਾਰੇ ਬ੍ਰਿਕਸ ਗੱਠਜੋੜ ਆਦਿ ਸ਼ਾਮਲ ਹਨ।

ਕੋਵਿਡ ਤੋਂ ਬਾਅਦ ਪੂਰੀ ਦੁਨੀਆ ਚ ਸਭ ਕੁਝ ਪੁਰਾਣੀ ਲੀਹ ਤੇ ਲਿਆਉਣ ਲਈ ਬ੍ਰਿਕਸ ਦੇਸ਼ਾਂ ਦੁਆਰਾ ਨਿਭਾਈ ਜਾ ਸਕਣ ਵਾਲੀ ਪ੍ਰਮੁੱਖ ਭੂਮਿਕਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ 'Build-back Resiliently, Innovatively, Credibly and Sustainably' (‘ਸਹਿਣਸ਼ੀਲਤਾਨਵੀਨਤਾਭਰੋਸੇਯੋਗਤਾ ਤੇ ਟਿਕਾਊਯੋਗਤਾ ਨਾਲ ਪੁਨਰਨਿਰਮਾਣ’) ਦੇ ਆਦਰਸ਼ਵਾਕ ਦੇ ਤਹਿਤ ਬ੍ਰਿਕਸ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਵਧਾਉਣ ਦਾ ਸੱਦਾ ਦਿੱਤਾ।

ਇਨ੍ਹਾਂ ਵਿਸ਼ਿਆਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟੀਕਾਕਰਣ ਦੀ ਰਫ਼ਤਾਰ ਤੇ ਪਹੁੰਚਯੋਗਤਾ ਵਧਾ ਕੇਵਿਕਸਤ ਦੇਸ਼ਾਂ ਤੋਂ ਅਗਾਂਹ ਫਾਰਮਾ ਤੇ ਵੈਕਸੀਨ ਉਤਪਾਦਨ ਸਮਰੱਥਾਵਾਂ ਚ ਵਿਭਿੰਨਤਾ ਲਿਆ ਕੇਜਨਤਕ ਭਲਾਈ ਲਈ ਡਿਜੀਟਲ ਟੂਲਸ ਦੀ ਵਰਤੋਂ ਕਰਦਿਆਂ ਸਿਰਜਣਾਤਮਕ ਤਰੀਕੇ ਨਾਲ ਨਵੀਨਤਾ’ ਦਾ ਪੋਸ਼ਣ ਕਰ ਕੇਆਪਣੀ ਭਰੋਸੇਯੋਗਤਾ’ ’ਚ ਵਾਧਾ ਕਰਨ ਲਈ ਬਹੁਪੱਖੀ ਸੰਸਥਾਨਾਂ ਦੇ ਸੁਧਾਰ ਯਕੀਨੀ ਬਣਾ ਕੇ ਅਤੇ ਵਾਤਾਵਰਦਕ ਤੇ ਜਲਵਾਯੂ ਮਸਲਿਆਂ ਉੱਤੇ ਬ੍ਰਿਕਸ ਦੇਸ਼ਾਂ ਦੀ ਇੱਕ ਸਾਂਝੀ ਆਵਾਜ਼ ਦਾ ਸੂਤਰੀਕਰਣ ਕਰ ਕੇ ਟਿਕਾਊ’ ਵਿਕਾਸ ਨੂੰ ਪ੍ਰੋਤਸਾਹਿਤ ਕਰ ਕੇ ਪੁਨਰਨਿਰਮਾਣ ਨੂੰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

ਇਨ੍ਹਾਂ ਆਗੂਆਂ ਨੇ ਅਫ਼ਗ਼ਾਨਿਸਤਾਨ ਦੇ ਹਾਲੀਆ ਘਟਨਾਕ੍ਰਮ ਸਮੇਤ ਅਹਿਮ ਖੇਤਰੀ ਤੇ ਵਿਸ਼ਵ ਮਸਲਿਆਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ। ਆਤੰਕਵਾਦ ਤੇ ਅਤਿਵਾਦ ਦੇ ਵਾਧੇ ਦੇ ਖ਼ਤਰੇ ਨੂੰ ਦੇਖਦਿਆਂ ਵਿਚਾਰਾਂ ਦੀ ਕੇਂਦਰਮੁਖਤਾ ਸੀ ਤੇ ਸਾਰੇ ਬ੍ਰਿਕਸ ਭਾਈਵਾਲ ਦੇਸ਼ ਆਤੰਕਵਾਦਵਿਰੁੱਧ ਟੱਕਰ ਲੈਣ ਬ੍ਰਿਕਸ ਕਾਰਜਯੋਜਨਾ ਲਾਗੂ ਕਰਨ ਵਿੱਚ ਦੇਜ਼ੀ ਲਿਆਉਣ ਵਾਸਤੇ ਸਹਿਮਤ ਹੋਏ।

ਇਸ ਸਿਖਰ ਸੰਮੇਲਨ ਦੇ ਅੰਤ ਤੇਆਗੂਆਂ ਨੇ ਨਵੀਂ ਦਿੱਲੀ ਐਲਾਨਨਾਮਾ’ ਅਪਣਾਇਆ।

 

 

 *****

ਡੀਐੱਸ/ਏਕੇਜੇ



(Release ID: 1754033) Visitor Counter : 145