ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦ੍ਰ ਕੁਮਾਰ ਕੱਲ੍ਹ ਟੋਕੀਓ 2020 ਪੈਰਾਲੰਪਿਕ ਮੈਡਲ ਵਿਜੇਤਾਵਾਂ ਨੂੰ ਸਨਮਾਨਿਤ ਕਰਨਗੇ


ਇਸ ਮੌਕੇ ‘ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਵੀ ਮੌਜੂਦ ਰਹਿਣਗੇ

ਗੋਲਡ ਮੈਡਲ ਜਿੱਤਣ ਵਾਲਿਆਂ ਨੂੰ 10 ਲੱਖ ਰੁਪਏ, ਰਜਤ ਮੈਡਲ ਵਿਜੇਤਾਵਾਂ ਨੂੰ 8 ਲੱਖ ਰੁਪਏ ਅਤੇ ਕਾਂਸੀ ਮੈਡਲ ਵਿਜੇਤਾਵਾਂ ਨੂੰ 5 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਏਗਾ

ਪੈਰਾਲਿੰਪੀਅਨ ਖਿਡਾਰੀਆਂ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ

Posted On: 09 SEP 2021 6:18PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦ੍ਰ ਕੁਮਾਰ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਕੱਲ੍ਹ ਸਵੇਰੇ 09.30 ਵਜੇ ਨਵੀਂ ਦਿੱਲੀ ਸਥਿਤ ਹੋਟਲ ਅਸ਼ੋਕ ਦੇ ਕੰਵੇਂਸ਼ਨ ਹਾਲ ਵਿੱਚ ਟੋਕੀਓ 2020 ਪੈਰਾਲੰਪਿਕ ਮੈਡਲ ਵਿਜੇਤਾਵਾਂ ਦੇ ਨਾਲ-ਨਾਲ ਭਾਰਤੀ ਪੈਰਾਲੰਪਿਕ ਦਲ ਨੂੰ ਸਨਮਾਨਿਤ ਕਰਨਗੇ। ਪੈਰਾਲਿੰਪੀਅਨ ਖਿਡਾਰੀਆਂ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ।

ਮੰਤਰਾਲੇ ਨੇ ਸਾਰੇ ਮੈਡਲ ਵਿਜੇਤਾਵਾਂ ਨੂੰ ਨਕਦ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਗੋਲਡ ਮੈਡਲ ਜਿੱਤਣ ਵਾਲਿਆਂ ਨੂੰ 10 ਲੱਖ ਰੁਪਏ, ਰਜਤ ਮੈਡਲ ਵਿਜੇਤਾਵਾਂ ਨੂੰ 8 ਲੱਖ ਰੁਪਏ ਅਤੇ ਕਾਂਸੀ ਮੈਡਲ ਵਿਜੇਤਾਵਾਂ ਨੂੰ 5 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਏਗਾ।

ਭਾਰਤ ਨੇ ਅਗਸਤ-ਸਤੰਬਰ, 2021 ਵਿੱਚ ਆਯੋਜਿਤ ਟੋਕੀਓ 2020 ਪੈਰਾਲੰਪਿਕ ਵਿੱਚ ਹਿੱਸਾ ਲੈਣ ਲਈ 9 ਖੇਡਾਂ ਵਿੱਚ 54 ਦਿਵਿਯਾਂਗ ਖਿਡਾਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੁਕੜੀ ਭੇਜੀ ਸੀ। ਭਾਰਤੀ ਪੈਰਾਲਿੰਪੀਅਨਾਂ ਨੇ ਉੱਥੇ 5 ਗੋਲਡ, 8 ਰਜਤ ਅਤੇ 6 ਕਾਂਸੀ ਸਹਿਤ  19 ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। 

**********


ਐੱਮਜੀ/ਆਈਏ


(Release ID: 1753873) ਵਿਜ਼ੀਟਰ ਕਾਊਂਟਰ : 173