ਰੇਲ ਮੰਤਰਾਲਾ

ਰੇਲ ਮੰਤਰੀ ਨੇ ਸਵਦੇਸ਼ ਵਿੱਚ ਡਿਜ਼ਾਇਨ ਕੀਤੀ ਹੋਈ ਅਤੇ ਨਿਰਮਤ ਫੁੱਲ-ਸਪੈਨ ਲਾਂਚਿੰਗ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ


ਇਸ ਨਾਲ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਦਾ ਨਿਰਮਾਣ ਤੇਜ਼ ਹੋਵੇਗਾ

ਨਿਰਮਤ ਢਾਂਚੇ ਦੇ ਉੱਪਰ ਇੱਕ ਪੁਲ ਦਾ ਢਾਂਚਾ ਬਣਾਉਣ ਲਈ ਉੱਤਮ ਫੁੱਲ-ਸਪੈਨ ਪ੍ਰਣਾਲੀ ਦਾ ਉਪਯੋਗ

ਇਸ ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਪ੍ਰੋਤਸਾਹਨ ਮਿਲੇਗਾ : ਅਸ਼ਵਨੀ ਵੈਸ਼ਣਵ

Posted On: 09 SEP 2021 4:46PM by PIB Chandigarh

ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਨੇ ਸਵਦੇਸ਼ ਵਿੱਚ ਡਿਜ਼ਾਇਨ ਕੀਤੀ ਹੋਈ ਅਤੇ ਨਿਰਮਤ ਫੁੱਲ-ਸਪੈਨ ਲਾਂਚਿੰਗ ਇਕਯੂਪਮੈਂਟ-ਸਟਰੇਡਲ ਕੈਰੀਅਰ ਅਤੇ ਗਿਰਡਰ ਟਰਾਂਸਪੋਰਟਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਮਸ਼ੀਨਾਂ ਨਾਲ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੌਰੀਡੋਰ ਵਿੱਚ ਪੁਲ ਦੇ ਢਾਂਚੇ ਦੇ ਨਿਰਮਾਣ ਵਿੱਚ ਤੇਜ਼ੀ ਆਵੇਗੀ। ਮੰਤਰੀ ਨੇ ਅੱਜ ਸ਼੍ਰੀ ਮੀਆਂਮੋਤੋ ਸ਼ਿੰਗੋ, ਮੰਤਰੀ, ਜਪਾਨ ਦੂਤਾਵਾਸ, ਸ਼੍ਰੀ ਸੁਨੀਲ ਸ਼ਰਮਾ, ਚੇਅਰਮੈਨ, ਰੇਲਵੇ ਬੋਰਡ, ਸ਼੍ਰੀ ਸਤੀਸ਼ ਅਗਨੀਹੋਤਰੀ, ਪ੍ਰਬੰਧ ਨਿਰਦੇਸ਼ਕ, ਐੱਨਐੱਚਆਰਸੀਐੱਲ ਅਤੇ ਸ਼੍ਰੀ ਐੱਸ ਐੱਨ ਸੁਬਰਾਮਣਯਮ, ਕਾਰਜਕਾਰੀ ਨਿਰਦੇਸ਼ਕ, ਲਾਰਸਨ ਐਂਡ ਟੁਬਰੋ ਦੀ ਹਾਜ਼ਰੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਦੀ ਸ਼ੁਰੂਆਤ ਕੀਤੀ।

ਮੌਜੂਦ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਿਤ ਕਰਦੇ ਹੋਏ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਤਹਿਤ ਸਰਕਾਰ ਭਾਰਤੀ ਰੇਲਵੇ ਨੂੰ ਦੇਸ਼ ਦੇ ਸਮਾਵੇਸ਼ੀ ਵਿਕਾਸ ਦਾ ਇੰਜਣ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤੀ ਰੇਲਵੇ ਇੱਕ ਨਵੇਂ ਆਤਮਵਿਸ਼ਵਾਸ ਨਾਲ ਅੱਗੇ ਵਧ ਰਹੀ ਹੈ ਜਿਸ ਵਿੱਚ ਆਮ ਜਨ ਦੀ ਭਾਵਨਾ ਸ਼ਾਮਲ ਹੈ। ਅੱਜ ਇੱਕੀਵੀਂ ਸਦੀ ਵਿੱਚ ਭਵਿੱਖ ਨੂੰ ਦ੍ਰਿਸ਼ਟੀ ਵਿੱਚ ਰੱਖ ਕੇ ਯੋਜਨਾਵਾਂ ਬਣਾਉਣ ਅਤੇ ਉਨ੍ਹਾਂ ਨੂੰ ਧਰਾਤਲ ’ਤੇ ਲਾਗੂ ਕਰਨ ਦੀ ਜ਼ਰੂਰਤ ਹੈ। ਅੱਜ ਦਾ ਸਮਾਰੋਹ ਉਸੀ ਨਵੇਂ ਭਾਰਤ ਵੱਲ ਕਦਮ ਵਧਾਉਣ ਦਾ ਇੱਕ ਉਦਾਹਰਨ ਹੈ।

ਜ਼ਿਕਰਯੋਗ ਹੈ ਕਿ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ (ਐੱਮਏਐੱਚਐੱਸਆਰ) ਦੇ 508 ਕਿਲੋਮੀਟਰ ਲੰਬੇ ਪੁਲ ਨਿਰਮਾਣ ਲਈ ਉੱਤਮ ਪ੍ਰਣਾਲੀ ਦਾ ਉਪਯੋਗ ਕੀਤਾ ਜਾ ਰਿਹਾ ਹੈ। ਇਸ ਨਿਰਮਾਣ ਵਿੱਚ ਫੁੱਲ-ਸਪੈਨ ਲਾਂਚਿੰਗ ਪ੍ਰਣਾਲੀ (ਐੱਫਐੱਸਐੱਲਐੱਮ) ਦਾ ਉਪਯੋਗ ਕੀਤਾ ਜਾ ਰਿਹਾ ਹੈ। ਇਸ ਟੈਕਨੋਲੋਜੀ ਜ਼ਰੀਏ ਪਹਿਲਾਂ ਤੋਂ ਤਿਆਰ ਪੂਰੀ ਲੰਬਾਈ ਵਾਲੇ ਗਿਰਡਰਾਂ ਨੂੰ ਖੜ੍ਹਾ ਕੀਤਾ ਜਾਂਦਾ ਹੈ ਜੋ ਬਿਨਾਂ ਜੋੜ ਦੇ ਪੂਰੇ ਅਕਾਰ ਵਿੱਚ ਬਣੇ ਹੁੰਦੇ ਹਨ। ਇਨ੍ਹਾਂ ਨੂੰ ਦੋਹਰੇ ਪੁਲ ਟਰੈਕ ਲਈ ਉਪਯੋਗ ਕੀਤਾ ਜਾਂਦਾ ਹੈ। ਇਸ ਦੀ ਮਦਦ ਨਾਲ ਨਿਰਮਾਣ ਕਾਰਜ ਵਿੱਚ ਤੇਜ਼ੀ ਆਉਂਦੀ ਹੈ। ਐੱਫਐੱਸਐੱਲਐੱਮ ਨੂੰ ਦੁਨੀਆ ਭਰ ਵਿੱਚ ਉਪਯੋਗ ਕਰਦੇ ਹਨ, ਜਿੱਥੇ ਮੈਟਰੋ ਪ੍ਰਣਾਲੀ ਲਈ ਪੁਲ ਨਿਰਮਾਣ ਵਿੱਚ ਇਸ ਨਾਲ ਮਦਦ ਮਿਲਦੀ ਹੈ। ਅਜਿਹੀਆਂ ਮਸ਼ੀਨਾਂ ਦੇ ਡਿਜ਼ਾਇਨ ਬਣਾਉਣ ਅਤੇ ਉਨ੍ਹਾਂ ਦਾ ਨਿਰਮਾਣ ਕਰਨ ਵਿੱਚ ਹੁਣ ਭਾਰਤ ਵੀ ਇਟਲੀ, ਨਾਰਵੇ, ਕੋਰੀਆ ਅਤੇ ਚੀਨ ਵਰਗੇ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ।

ਕੰਕਰੀਟ ਦੇ ਉਪਯੋਗ ਤੋਂ ਪਹਿਲਾਂ ਤੋਂ ਤਿਆਰ ਗਿਰਡਰ (ਪ੍ਰੀ-ਸਟਰੈੱਸਡ ਕੰਕਰੀਟ-ਪੀਐੱਸਸੀ) ਨੂੰ ਵੀ ਲਾਂਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਗਿਰਡਰਾਂ ਦਾ ਭਾਰ 700 ਤੋਂ 975 ਮੀਟ੍ਰਿਕ ਟਨ ਹੈ ਅਤੇ ਇਨ੍ਹਾਂ ਦੀ ਚੌੜਾਈ 30,35 ਅਤੇ 45 ਮੀਟਰ ਦੀ ਹੈ। ਇਨ੍ਹਾਂ ਨੂੰ ਵੀ ਐੱਫਐੱਸਐੱਲਐੱਮ ਪ੍ਰਣਾਲੀ ਜ਼ਰੀਏ ਹਾਈ-ਸਪੀਡ ਕੌਰੀਡੋਰ ਲਈ ਲਾਂਚ ਕੀਤਾ ਜਾਵੇਗਾ। ਸਭ ਤੋਂ ਭਾਰੀ-ਭਰਕਮ ਪੀਐੱਸਸੀ ਗਿਰਡਰ ਦਾ ਭਾਰ 975 ਮੀਟਰਿਕ ਟਨ ਹੈ ਅਤੇ ਉਸ ਦੀ ਲੰਬਾਈ 40 ਮੀਟਰ ਹੈ। ਭਾਰਤ ਵਿੱਚ ਐੱਮਏਐੱਚਐੱਸਆਰ ਪ੍ਰੋਜੈਕਟ ਲਈ ਪਹਿਲੀ ਵਾਰ ਇਸ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਆਤਮਨਿਰਭਰ ਭਾਰਤ ਅਭਿਆਨ ਨੂੰ ਪ੍ਰੋਤਸਾਹਨ ਦੇਣ ਲਈ 1100 ਮੀਟਰਿਕ ਟਨ ਸਮਰੱਥਾ ਵਾਲੇ ਐੱਫਐੱਸਐੱਲਐੱਮ ਉਪਕਰਨ ਨੂੰ ਸਵਦੇਸ਼ੀ ਪੱਧਰ ’ਤੇ ਬਣਾਇਆ ਗਿਆ ਹੈ। ਇਸ ਦਾ ਡਿਜ਼ਾਇਨ ਵੀ ਇੱਥੇ ਤਿਆਰ ਕੀਤਾ ਗਿਆ ਹੈ। ਮੈਸਰਜ਼ ਲਾਰਸਨ ਐਂਡ ਟੁਬਰੋ ਦੀ ਚੇਨਈ ਸਥਿਤ ਕਾਂਚੀਪੁਰਮ ਦੀ ਨਿਰਮਾਣ ਇਕਾਈ ਵਿੱਚ ਇਸ ਨੂੰ ਬਣਾਇਆ ਗਿਆ ਹੈ। ਇਸ ਲਈ ਮੈਸਰਜ਼ ਐੱਲ-ਐਂਡ-ਟੀ ਨੇ 55 ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨਾਲ ਭਾਈਵਾਲੀ ਕੀਤੀ ਹੈ। 

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ 20 ਲਾਂਚਿੰਗ ਉਪਕਰਣਾਂ ਦੀ ਜ਼ਰੂਰਤ ਗੁਜਰਾਤ ਦੇ ਵਾਪੀ ਅਤੇ ਅਹਿਮਦਾਬਾਦ ਵਿਚਕਾਰ 325 ਕਿਲੋਮੀਟਰ ਦੇ ਪੁਲ ਨਿਰਮਾਣ ਲਈ ਹੋਵੇਗੀ। 

ਐੱਮਏਐੱਚਐੱਸਆਰ ਪ੍ਰੋਜੈਕਟ ਦਾ ਹੋਰ ਵਿਵਰਣ:

  • ਗੁਜਰਾਤ ਵਿੱਚ ਮੁੰਬਈ ਅਤੇ ਅਹਿਮਦਾਬਾਦ ਦੇ 508 ਕਿਲੋਮੀਟਰ ਲੰਬੇ ਗਲਿਆਰੇ ਵਿੱਚੋਂ 325 ਕਿਲੋਮੀਟਰ ’ਦੇ ਕੰਮ ਸ਼ੁਰੂ ਹੋ ਚੁੱਕਿਆ ਹੈ।

  • ਪ੍ਰੋਜੈਕਟ ਲਈ ਗੁਜਰਾਤ ਅਤੇ ਦਾਦਰਾ ਅਤੇ ਨਗਰ ਹਵੇਲੀ ਵਿੱਚ 97 ਪ੍ਰਤੀਸ਼ਤ ਅਤੇ ਮਹਾਰਾਸ਼ਟਰ ਵਿੱਚ 30 ਪ੍ਰਤੀਸ਼ਤ ਜ਼ਮੀਨ ਦਾ ਅਧਿਗ੍ਰਹਿਣ ਹੋ ਚੁੱਕਾ ਹੈ।

  • ਇਸ ਪ੍ਰੋਜੈਕਟ ਨਾਲ ਰੇਲ ਨਿਰਮਾਣ ਦੀਆਂ ਵਿਭਿੰਨ ਟੈਕਨੋਲੋਜੀਆਂ ਵਿੱਚ ਕੁਸ਼ਲਤਾ ਮਿਲੇਗੀ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟੇਡ ਦੇ ਕਰਮਚਾਰੀਆਂ ਅਤੇ ਠੇਕੇਦਾਰਾਂ ਨੂੰ ਜਪਾਨੀ ਸਹਿਯੋਗੀ ਸਿਖਲਾਈ ਦੇਣਗੇ।

  • ਪ੍ਰੋਜੈਕਟ ਦੇ ਵਿਭਿੰਨ ਨਿਰਮਾਣ ਸਥਾਨਾਂ ’ਤੇ 6000 ਤੋਂ ਜ਼ਿਆਦਾ ਕਾਮੇ ਕੰਮ ਕਰ ਰਹੇ ਹਨ। ਇਸ ਤਰ੍ਹਾਂ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਵੀ ਬਣ ਰਹੇ ਹਨ।

  • ਇੱਕ ਅਨੁਮਾਨ ਹੈ ਕਿ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਨਾਲ ਇਸ ਇਲਾਕੇ ਵਿੱਚ 90 ਹਜ਼ਾਰ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਹੋਣਗੇ ਜਿਨ੍ਹਾਂ ਵਿੱਚ ਤਕਨੀਸ਼ੀਅਨਾਂ, ਕੁਸ਼ਲ ਅਤੇ ਅਕੁਸ਼ਲ ਮਜ਼ਦੂਰਾਂ ਦੇ 51 ਹਜ਼ਾਰ ਰੋਜ਼ਗਾਰ ਸ਼ਾਮਲ ਹਨ।

  • ਪ੍ਰੋਜੈਕਟ ਨਾਲ ਇਲਾਕੇ ਦੀ ਅਰਥਵਿਵਸਥਾ ਵਿੱਚ ਤੇਜ਼ੀ ਆਵੇਗੀ ਕਿਉਂਕਿ ਉਦੋਂ ਹਜ਼ਾਰਾਂ ਟਰੱਕਾਂ, ਡੰਪਰਾਂ, ਖੁਦਾਈ ਕਰਨ ਵਾਲੀਆਂ ਮਸ਼ੀਨਾਂ, ਬੈਚਿੰਗ ਪਲਾਂਟਾਂ, ਸੁਰੰਗ ਬਣਾਉਣ ਦੇ ਉਪਕਰਨਾਂ ਆਦਿ ਦੀ ਜ਼ਰੂਰਤ ਹੋਵੇਗੀ। ਅਨੁਮਾਨ ਹੈ ਕਿ ਨਿਰਮਾਣ ਵਿੱਚ 7.5 ਮਿਲੀਅਨ ਟਨ ਸੀਮਿੰਟ, 2.1 ਮਿਲੀਅਨ ਟਨ ਇਸਪਾਤ ਅਤੇ 70 ਹਜ਼ਾਰ ਟਨ ਇਮਾਰਤੀ ਇਸਪਾਤ ਲੱਗੇਗਾ। 

  • ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟੇਡ ਸੱਤ ਹਾਈ ਸਪੀਡ ਰੇਲ ਗਲਿਆਰਿਆਂ ਦੇ ਪ੍ਰਾਜੈਕਟਾਂ ਦਾ ਖਾਕਾ ਤਿਆਰ ਕਰ ਰਿਹਾ ਹੈ। ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਤੋਂ ਹੋਣ ਵਾਲੇ ਅਨੁਭਵ ਨਾਲ ਹੋਰ ਗਲਿਆਰਿਆਂ ਦਾ ਕੰਮ ਜ਼ਿਆਦਾ ਤੇਜ਼ੀ ਨਾਲ ਹੋਵੇਗਾ। 

ਅਟੈਚਮੈਂਟ :

  1. ਸਟਰੈਡਲ ਕੈਰੀਅਰ ਅਤੇ ਗਿਰਡਰ ਟਰਾਂਸਪੋਰਟਰ ਦੀਆਂ ਇੰਜਨੀਅਰਿੰਗ ਵਿਸ਼ੇਸ਼ਤਾਵਾਂ

  2. ਪ੍ਰੋਗਰਾਮ ਦੀ ਫੋਟੋ।

ਇੰਜਨੀਅਰਿੰਗ ਵਿਸ਼ੇਸ਼ਤਾਵਾਂ: 

ਸਟਰੈਡਲ ਕੈਰੀਅਰ

ਇਸ ਉਪਕਰਨ ਦਾ ਡਿਜ਼ਾਇਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਪਹਿਲਾਂ ਤੋਂ ਤਿਆਰ ਪੂਰੇ ਅਕਾਰ ਦੇ ਗਿਰਡਰਾਂ ਨੂੰ ਢਾਲਣ ਤੋਂ ਲੈ ਕੇ ਭੰਡਾਰ ਤੱਕ ਅਤੇ ਉੱਥੋਂ ਹੀ ਉਸ ਦੇ ਉੱਪਰਲੇ ਢਾਂਚੇ ਨੂੰ ਅਧਾਰ ਦੇਣ ਲਈ ਲਗਾਉਣ ਤੱਕ ਦਾ ਕੰਮ ਕਰਦਾ ਹੈ। ਇਹ ਪਹੀਆਂ ’ਤੇ ਚੱਲਣ ਵਾਲੀ ਕਰੇਨ ਹੈ ਜੋ 1100 ਮੀਟ੍ਰਿਕ ਟਨ ਵਜ਼ਨ ਉਠਾ ਸਕਦੀ ਹੈ।

image00178GI

 

ਤਕਨੀਕੀ ਮਾਪਦੰਡ

ਆਪਣਾ ਖੁਦ ਦਾ ਭਾਰ

 845 ਟਨ

ਮਾਪ

 52.5 x 37.0 x 21.9 ਮੀਟਰ (ਲੰਬਾਈ x ਚੌੜਾਈ xਉੱਚਾਈ)

ਚੱਲਣ ਦੀ ਗਤੀ 

 1 ਕਿਲੋਮੀਟਰ ਪ੍ਰਤੀ ਘੰਟਾ – ਭਾਰ ਸਮੇਤ

 2 ਕਿਲੋਮੀਟਰ ਪ੍ਰਤੀ ਘੰਟਾ – ਭਾਰ ਰਹਿਤ

ਹੁੱਕ ਨਾਲ ਉੱਪਰ ਉਠਾਉਣ ਅਤੇ ਹੇਠ ਆਉਣ ਦੀ ਗਤੀ 

 0.5 ਮੀਟਰ/ਮਿੰਟ –ਭਾਰ ਸਮੇਤ

 1.5 ਮੀਟਰ/ਮਿੰਟ – ਭਾਰ ਰਹਿਤ

ਪਹੀਆਂ ਦੀ ਕੁੱਲ ਗਿਣਤੀ

 80  (20 x 4)

ਪਹੀਆਂ ਦਾ ਮਾਪ

 ਵਿਆਸ– 1.82 m

ਪੁਰਜਿਆਂ ਦਾ ਸਰੋਤ

 ਭਾਰਤ (85%), ਜਰਮਨੀ, ਸਪੇਨ ਅਤੇ ਆਸਟਰੀਆ (15%)

 

ਗਿਰਡਰ ਟਰਾਂਸਪੋਰਟਰ

ਇਸ ਉਪਕਰਨ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਪੂਰੇ ਅਕਾਰ ਦੇ ਪਹਿਲਾਂ ਤੋਂ ਤਿਆਰ ਗਿਰਡਰਾਂ ਨੂੰ ਉਠਾ ਕੇ ਲਗਾਏ ਜਾਣ ਵਾਲੇ ਸਥਾਨ ਤੱਕ ਲਿਆ ਸਕਦਾ ਹੈ। ਇਹ 27 ਐਕਸਲ ਟਾਇਰ ਨਾਲ ਚੱਲਣ ਵਾਲੀ ਟਰਾਲੀ ਹੈ ਅਤੇ ਇਸ ਦੀ ਸਮਰੱਥਾ 1100 ਮੀਟਰਿਕ ਟਨ ਹੈ।

image0029PVF

                                    ਤਕਨੀਕੀ ਮਾਪਦੰਡ:

ਆਪਣਾ ਖੁਦ ਦਾ ਭਾਰ

387 ਟਨ

ਮਾਪ

58.5 x 8.5 x 3.5 ਮੀਟਰ (ਲੰਬਾਈxਚੌੜਾਈxਉੱਚਾਈ)

ਚੱਲਣ ਦੀ ਗਤੀ

5 ਕਿਲੋਮੀਟਰ ਪ੍ਰਤੀ ਘੰਟਾ – ਭਾਰ ਸਮੇਤ

10 ਕਿਲੋਮੀਟਰ ਪ੍ਰਤੀ ਘੰਟਾ– ਭਾਰ ਰਹਿਤ

ਪਹੀਆਂ ਦੀ ਗਤੀ

216 (27 x 2 x 4)

ਐਕਸਲ ਦੀ ਸੰਖਿਆ ਅਤੇ ਵਜ਼ਨ

27 ਸੰਖਿਆ ਅਤੇ  55 ਟਨ/ਐਕਸਲ

ਪੁਰਜਿਆਂ ਦਾ ਸਰੋਤ

ਭਾਰਤ (85%)

ਜਰਮਨੀ, ਸਪੇਨ ਅਤੇ ਆਸਟਰੀਆ (15%)

 

http://www.continental-engineering.com/english/Files/Page/Images/23.jpg

****

RJ/DS



(Release ID: 1753816) Visitor Counter : 129


Read this release in: English , Urdu , Hindi , Tamil