ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨਕਾਂ ਨੇ ਰੇਡੀਓ ਨਿਰੀਖਣਾਂ ਦੀ ਵਰਤੋਂ ਨਾਲ ਚੁੰਬਕੀ ਖੇਤਰਾਂ ਦਾ ਅਨੁਮਾਨ ਲਗਾ ਕੇ ਸੂਰਜ ਵਿੱਚ ਝਾਤੀ ਮਾਰੀ
प्रविष्टि तिथि:
09 SEP 2021 3:06PM by PIB Chandigarh
ਭਾਰਤੀ ਵਿਗਿਆਨਕਾਂ ਨੇ, ਅੰਤਰਰਾਸ਼ਟਰੀ ਸਹਿਯੋਗੀਆਂ ਦੇ ਨਾਲ, ਸੂਰਜ ਦੇ ਵਾਯੂਮੰਡਲ ਤੋਂ ਹੋਏ ਇੱਕ ਵਿਸਫੋਟ ਦੇ ਚੁੰਬਕੀ ਖੇਤਰ ਨੂੰ ਮਾਪਿਆ ਹੈ (ਪਹਿਲੀ ਵਾਰ ਵਿਸਫੋਟ ਹੋਏ ਪਲਾਜ਼ਮਾ ਨਾਲ ਜੁੜੇ ਕਮਜ਼ੋਰ ਥਰਮਲ ਰੇਡੀਓ ਨਿਕਾਸ ਦਾ ਨਿਰੀਖਣ ਕਰ ਕੇ), ਜਿਸ ਨਾਲ ਸੂਰਜ ਦੇ ਅੰਦਰਲੇ ਹਿੱਸੇ ਦੀ ਇੱਕ ਦੁਰਲੱਭ ਝਲਕ ਮਿਲਦੀ ਹੈ। ਸੂਰਜ ਦੇ ਵਾਯੂਮੰਡਲ ਜਾਂ ਸੂਰਜੀ ਕੋਰੋਨਾ ਵਿੱਚ ਵਾਪਰਨ ਵਾਲੇ ਵਰਤਾਰੇ ਦਾ ਅਧਿਐਨ ਸੂਰਜ ਦੇ ਅੰਦਰੂਨੀ ਕਾਰਜਾਂ ਦੀ ਸਮਝ ਪ੍ਰਦਾਨ ਕਰਦਾ ਹੈ।
ਸੂਰਜ ਇੱਕ ਬਹੁਤ ਹੀ ਕਿਰਿਆਸ਼ੀਲ ਵਸਤੂ (object) ਹੈ, ਜੋ ਬਹੁਤ ਸਾਰੀਆਂ ਉਗਰ ਘਟਨਾਵਾਂ ਵਿੱਚ ਵੱਡੀ ਮਾਤਰਾ ਵਿੱਚ ਗੈਸ ਉਗਲੱਛਦਾ ਹੈ ਅਤੇ ਕੋਰੋਨਾ ਬਹੁਤ ਉੱਚੇ ਤਾਪਮਾਨ, ਮਜ਼ਬੂਤ ਚੁੰਬਕੀ ਖੇਤਰਾਂ ਅਤੇ ਉਗਰ ਪਲਾਜ਼ਮਾ ਵਿਸਫੋਟ ਦਾ ਖੇਤਰ ਹੈ। ਅਜਿਹੇ ਵਿਸਫੋਟਾਂ ਦੀ ਇੱਕ ਸ਼੍ਰੇਣੀ ਕੋਰੋਨਲ ਮਾਸ ਇਜੈਕਸ਼ਨ (ਸੀਐੱਮਈ) ਹਨ। ਸੀਐੱਮਈ ਸਾਡੇ ਸੌਰ ਮੰਡਲ ਵਿੱਚ ਹੋ ਰਹੇ ਸਭ ਤੋਂ ਸ਼ਕਤੀਸ਼ਾਲੀ ਧਮਾਕੇ ਹਨ। ਜਦੋਂ ਇੱਕ ਸੱਚਮੁੱਚ ਮਜ਼ਬੂਤ ਸੀਐੱਮਈ ਪ੍ਰਿਥਵੀ ਦੇ ਨੇੜਿਓਂ ਲੰਘਦਾ ਹੈ, ਇਹ ਸਾਡੇ ਉਪਗ੍ਰਹਿਾਂ ਵਿੱਚ ਇਲੈਕਟ੍ਰੋਨਿਕਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਧਰਤੀ ਉੱਤੇ ਰੇਡੀਓ ਸੰਚਾਰ ਨੈਟਵਰਕ ਨੂੰ ਵਿਗਾੜ ਸਕਦਾ ਹੈ। ਇਸ ਲਈ, ਖਗੋਲ ਵਿਗਿਆਨੀ ਨਿਯਮਤ ਤੌਰ 'ਤੇ ਇਨ੍ਹਾਂ ਈਵੈਂਟਸ ਦਾ ਅਧਿਐਨ ਕਰਦੇ ਹਨ। ਖੋਜ ਦਾ ਇਹ ਖੇਤਰ ਪੁਲਾੜ ਦੇ ਮੌਸਮ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ, ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਦੇ ਵਿਗਿਆਨਕਾਂ ਦੀ ਇੱਕ ਟੀਮ ਨੇ, ਆਪਣੇ ਸਹਿਯੋਗੀਆਂ ਦੇ ਨਾਲ, 1 ਮਈ 2016 ਨੂੰ ਖੋਜੇ ਗਏ ਇੱਕ ਸੀਐੱਮਈ ਵਿੱਚ ਚੁੰਬਕੀ ਖੇਤਰ ਅਤੇ ਪਲਾਜ਼ਮਾ ਦੀਆਂ ਹੋਰ ਭੌਤਿਕ ਸਥਿਤੀਆਂ ਨੂੰ ਮਾਪਣ ਲਈ ਆਪਣੇ ਰੇਡੀਓ ਟੈਲੀਸਕੋਪਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ। ਇਹ ਕਰਨਾਟਕ ਦੇ ਗੌਰੀਬਿਦਾਨੂਰ ਵਿੱਚ ਕੁਝ ਪੁਲਾੜ ਅਧਾਰਤ ਦੂਰਬੀਨਾਂ ਦੀ ਮਦਦ ਨਾਲ, ਆਈਆਈਏ ਦੀਆਂ ਰੇਡੀਓ ਦੂਰਬੀਨਾਂ ਦੁਆਰਾ ਪਾਇਆ ਗਿਆ, ਜਿਨ੍ਹਾਂ ਨੇ ਸੂਰਜ ਨੂੰ ਅਤਿ ਅਲਟਰਾ ਵਾਇਲਟ ਅਤੇ ਚਿੱਟੀ ਰੌਸ਼ਨੀ ਵਿੱਚ ਦੇਖਿਆ ਅਤੇ ਉਦੋਂ ਫੜਿਆ ਗਿਆ ਜਦੋਂ ਇਸਦੀ ਗਤੀਵਿਧੀ ਦਾ ਅਧਾਰ ਸੂਰਜ ਦੇ ਦ੍ਰਿਸ਼ਮਾਨ ਅੰਗ ਦੇ ਬਿਲਕੁਲ ਪਿੱਛੇ ਸੀ। ਇਸ ਨਾਲ ਖੋਜਕਰਤਾਵਾਂ ਨੂੰ ਸੀਐੱਮਈ ਵਿੱਚ ਬਾਹਰ ਉਗਲੀ ਗਈ ਗੈਸ ਦੇ ਪਲੂਮ ਤੋਂ ਥਰਮਲ (ਜਾਂ ਬਲੈਕਬਾਡੀ) ਰੇਡੀਏਸ਼ਨ ਨਾਮਕ ਇੱਕ ਬਹੁਤ ਹੀ ਕਮਜ਼ੋਰ ਰੇਡੀਓ ਨਿਕਾਸ ਦਾ ਪਤਾ ਲਗਾਉਣ ਵਿੱਚ ਮਦਦ ਮਿਲੀ। ਉਹ ਇਸ ਨਿਕਾਸੀ ਦੇ ਧਰੁਵੀਕਰਨ ਨੂੰ ਮਾਪਣ ਦੇ ਸਮਰੱਥ ਵੀ ਸਨ, ਜੋ ਉਸ ਦਿਸ਼ਾ ਦਾ ਸੰਕੇਤ ਹੈ ਜਿਸ ਵਿੱਚ ਤਰੰਗਾਂ ਦੇ ਬਿਜਲੀ ਅਤੇ ਚੁੰਬਕੀ ਹਿੱਸੇ ਡੋਲਦੇ ਹਨ। ਇਸ ਡੇਟਾ ਦੀ ਵਰਤੋਂ ਕਰਦਿਆਂ, ਉਨ੍ਹਾਂ ਨੇ ਫਿਰ ਬਾਹਰ ਉਗਲੇ ਗਏ ਪਲਾਜ਼ਮਾ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੀ ਗਣਨਾ ਕੀਤੀ। ਆਰ ਰਮੇਸ਼, ਏ ਕੁਮਾਰੀ, ਸੀ ਕਥੀਰਾਵਨ, ਡੀ ਕੇਤਕੀ ਅਤੇ ਟੀ ਜੇ ਵਾਂਗ ਦੁਆਰਾ ਕੀਤੇ ਗਏ ਅਧਿਐਨ ਦੇ ਨਤੀਜੇ ਪ੍ਰਮੁੱਖ ਅੰਤਰਰਾਸ਼ਟਰੀ ਰਸਾਲੇ ਜੀਓਫਿਜ਼ੀਕਲ ਰਿਸਰਚ ਲੈਟਰਸ ਵਿੱਚ ਪ੍ਰਕਾਸ਼ਤ ਹੋਏ ਹਨ।
ਇੰਡੀਅਨ ਇੰਸਟੀਚਿਊਟ ਆਵ੍ ਐਸਟ੍ਰੋਫਿਜ਼ਿਕਸ (IIA), ਬੰਗਲੌਰ ਦੇ ਪ੍ਰੋਫੈਸਰ ਅਤੇ ਪੇਪਰ ਦੇ ਮੁੱਖ ਲੇਖਕ ਆਰ ਰਮੇਸ਼ ਨੇ ਕਿਹਾ "ਹਾਲਾਂਕਿ ਸੀਐੱਮਈ ਸੂਰਜ 'ਤੇ ਕਿਤੇ ਵੀ ਹੋ ਸਕਦੇ ਹਨ, ਇਹ ਮੁੱਖ ਤੌਰ ‘ਤੇ ਉਹ ਹਨ ਜੋ ਦਿਸਦੀ ਸੂਰਜੀ ਸਤਹ ਦੇ ਕੇਂਦਰ ਦੇ ਨੇੜੇ ਦੇ ਖੇਤਰਾਂ ਤੋਂ ਪੈਦਾ ਹੁੰਦੇ ਹਨ (ਜਿਸਨੂੰ ਫੋਟੋਸਫੀਅਰ ਕਿਹਾ ਜਾਂਦਾ ਹੈ) ਜਿਵੇਂ ਕਿ ਅਸੀਂ ਅਧਿਐਨ ਕੀਤਾ ਸੀ ਜੋ ਸਾਡੇ ਲਈ ਮਹੱਤਵਪੂਰਣ ਹਨ, ਕਿਉਂਕਿ ਉਹ ਸਿੱਧਾ ਧਰਤੀ ਵੱਲ ਪ੍ਰਸਾਰਿਤ ਹੋ ਸਕਦੇ ਹਨ।
ਇੱਕ ਸਹਿ-ਲੇਖਕ ਏ ਕੁਮਾਰੀ ਨੇ ਕਿਹਾ "ਇਨ੍ਹਾਂ ਸੀਐੱਮਈ ਦਾ ਅਧਿਐਨ ਆਮ ਤੌਰ 'ਤੇ ਦਿਖਾਈ ਦੇਣ ਵਾਲੀ ਰੌਸ਼ਨੀ ਵਿੱਚ ਕੀਤਾ ਜਾ ਸਕਦਾ ਹੈ, ਪਰ ਕਿਉਂਕਿ ਸੂਰਜ ਦੀ ਡਿਸਕ ਬਹੁਤ ਜ਼ਿਆਦਾ ਚਮਕਦਾਰ ਹੈ, ਅਸੀਂ ਇਨ੍ਹਾਂ ਸੀਐੱਮਈਜ਼ ਦਾ ਉਦੋਂ ਹੀ ਪਤਾ ਲਗਾ ਸਕਦੇ ਹਾਂ ਅਤੇ ਦੇਖ ਸਕਦੇ ਹਾਂ ਜਦੋਂ ਉਹ ਸੂਰਜ ਦੀ ਸਤ੍ਹਾ ਤੋਂ ਪਾਰ ਗਏ ਹੋਣ। ਹਾਲਾਂਕਿ, ਥਰਮਲ ਨਿਕਾਸ ਦਾ ਰੇਡੀਓ ਨਿਰੀਖਣ, ਜਿਵੇਂ ਕਿ ਸਾਡੇ ਅਧਿਐਨ ਵਿੱਚ ਹੈ, ਸਾਨੂੰ ਸਤਹ ਤੋਂ ਹੀ ਸੀਐੱਮਈ ਦਾ ਅਧਿਐਨ ਕਰਨ ਦੀ ਆਗਿਆ ਦਿੰਦਾ ਹੈ।
ਅਧਿਐਨ ਦੇ ਇਕ ਹੋਰ ਸਹਿ-ਲੇਖਕ, ਸੀ ਕਥੀਰਾਵਨ ਨੇ ਕਿਹਾ “ਸੀਐੱਮਈਜ਼ ਦੇ ਸਰੋਤ ਖੇਤਰ, ਸੰਬੰਧਿਤ ਚੁੰਬਕੀ ਖੇਤਰਾਂ ਅਤੇ ਉਨ੍ਹਾਂ ਦੇ ਕੀਨੇਮੈਟਿਕਸ ਨੂੰ ਸੌਰ ਸਤਹ ਤੋਂ ਉੱਪਰ ਜਾਂ ਇਸਦੇ ਅੰਗ ਤੋਂ ਦੂਰ ਸੱਤ ਲੱਖ ਕਿਲੋਮੀਟਰ ਤੱਕ ਦੇ ਖੇਤਰ ਵਿੱਚ ਜਾਣਨਾ, ਸਮੁੱਚੇ ਤੌਰ ‘ਤੇ ਸੀਐੱਮਈਜ਼ ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਮਹੱਤਵਪੂਰਣ ਹਨ।
ਪ੍ਰਕਾਸ਼ਨ ਲਿੰਕ: https://doi.org/10.1029/2020GL091048
ਵਧੇਰੇ ਜਾਣਕਾਰੀ ਲਈ, ਪ੍ਰੋ. ਆਰ ਰਮੇਸ਼ (ramesh@iiap.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ

ਕੈਪਸ਼ਨ: ਅਤਿ ਅਲਟਰਾ-ਵਾਇਲਟ, ਰੇਡੀਓ ਅਤੇ ਦਿਖਾਈ ਦੇਣ ਵਾਲੀ ਰੌਸ਼ਨੀ ਵਿੱਚ ਸੂਰਜ ਦੇ ਨਿਰੀਖਣ ਤੋਂ ਚਿੱਤਰਾਂ ਦਾ ਸੁਮੇਲ। ਅੰਦਰਲਾ ਲਾਲ ਦਾਇਰਾ ਸੂਰਜ ਦੀ ਡਿਸਕ ਹੈ, ਅਤੇ ਬਾਹਰੀ ਲਾਲ ਦਾਇਰਾ ਉਸ ਘੇਰੇ ਨੂੰ ਚਿੰਨ੍ਹਤ ਕਰਦਾ ਹੈ ਜਿਸ ਤੋਂ ਅੱਗੇ ਸਾਡੇ ਕੋਲ ਪ੍ਰਕਾਸ਼ ਦਾ ਡਾਟਾ ਦਿਖਾਈ ਦਿੰਦਾ ਹੈ। ਮੈਜੈਂਟਾ ਤੀਰ ਸੀਐੱਮਈ ਦੇ ਸਾਹਮਣੇ ਵੱਲ ਇਸ਼ਾਰਾ ਕਰਦਾ ਹੈ, ਜਿਵੇਂ ਕਿ ਦਿਖਾਈ ਦੇਣ ਵਾਲੀ ਰੌਸ਼ਨੀ ਵਿੱਚ ਵੇਖਿਆ ਜਾਂਦਾ ਹੈ। ਗੌਰੀਬਿਦਾਨੂਰ ਰੇਡੀਓਹੈਲੀਓਗ੍ਰਾਫ (ਗ੍ਰਾਫ) ਦੁਆਰਾ ਖੋਜਿਆ ਗਿਆ ਸਯਾਨ (cyan) ਅਤੇ ਨੀਲਾ ਰੂਪ ਦੋ ਵੱਖ -ਵੱਖ ਰੇਡੀਓ ਫ੍ਰੀਕੁਐਂਸੀਆਂ ‘ਤੇ ਨਿਕਾਸ ਨੂੰ ਦਰਸਾਉਂਦਾ ਹੈ।
ਕੈਪਸ਼ਨ: ਸੀਐੱਮਈ ਤੋਂ ਇੱਕ ਦਿਨ ਪਹਿਲਾਂ (30 ਅਪ੍ਰੈਲ 2016), ਸੀਐੱਮਈ (1 ਮਈ 2016) ਅਤੇ ਸੀਐੱਮਈ ਦੇ ਇੱਕ ਦਿਨ ਬਾਅਦ (2 ਮਈ 2016) ਗੌਰੀਬਿਦਾਨੂਰ ਆਬਜ਼ਰਵੇਟਰੀ ਵਿੱਚ ਰੇਡੀਓ ਪੋਲਰਮੀਟਰ ਨਾਲ 30 ਮਿੰਟ ਦੀ ਅਵਧੀ ਦੇ ਨਾਲ ਨਿਰੀਖਣ। ਨੀਲੇ ਕਰਵ ਕੁੱਲ ਦਿਖਾਈ ਦੇਣ ਵਾਲੀ ਰੌਸ਼ਨੀ ਦੀ ਤੀਬਰਤਾ ਦੇ ਹੁੰਦੇ ਹਨ ਜਿਸਦਾ ਤਿੰਨੇ ਦਿਨਾਂ ਵਿੱਚ ਸਮਾਨ ਰੂਪ ਹੁੰਦਾ ਹੈ। ਹਰੇ ਕਰਵ ਪੋਲਰਾਈਜ਼ਡ ਤੀਬਰਤਾ ਦੇ ਹੁੰਦੇ ਹਨ, ਜੋ ਸਿਰਫ ਸੀਐੱਮਈ ਦੇ ਦਿਨ ਵਧੇਰੇ ਹੁੰਦੇ ਹਨ।

ਕੈਪਸ਼ਨ: ਬੰਗਲੌਰ ਦੇ ਨੇੜੇ ਗੌਰੀਬਿਦਾਨੂਰ ਆਬਜ਼ਰਵੇਟਰੀ ਵਿੱਚ ਗੌਰੀਬਿਦਾਨੂਰ ਰੇਡੀਓਹੇਲੀਓਗ੍ਰਾਫ (ਗ੍ਰਾਫ) ਦਾ ਇੱਕ ਭਾਗ।
*********
ਐੱਸਐੱਨਸੀ/ਪੀਕੇ/ਆਰਆਰ
(रिलीज़ आईडी: 1753814)
आगंतुक पटल : 233