ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪਰਸੋਨਲ ਮੰਤਰਾਲਾ ਅਤੇ ਵਿਗਿਆਨ ਮੰਤਰਾਲਿਆਂ ਨਾਲ ਸੰਬੰਧਿਤ ਵਿਸ਼ਿਆਂ ‘ਤੇ ਚਰਚਾ ਕੀਤੀ

Posted On: 08 SEP 2021 7:14PM by PIB Chandigarh

ਕਰਨਾਟਕ ਦੇ ਮੁੱਖ ਮੰਤਰੀ,  ਬਸਵਰਾਜ ਬੋਮਾਈ  ਨੇ,  ਵਰਤਮਾਨ ਵਿੱਚ ਰਾਸ਼ਟਰੀ ਰਾਜਧਾਨੀ  ਦੇ ਦੌਰੇ ‘ਤੇ,  ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ),  ਪ੍ਰਧਾਨ ਮੰਤਰੀ ਦਫ਼ਤਰ (ਐੱਮਓਐੱਸ ਪੀਐੱਮਓ),  ਪਰਸੋਨਲ,  ਲੋਕ ਸ਼ਿਕਾਇਤ,  ਪੈਂਸ਼ਨ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ,  ਡਾ.  ਜਿਤੇਂਦਰ ਸਿੰਘ  ਨਾਲ ਮੁਲਾਕਾਤ ਕੀਤੀ ਅਤੇ ਪਰਸੋਨਲ ਮੰਤਰਾਲੇ ਅਤੇ ਵਿਗਿਆਨ ਮੰਤਰਾਲਿਆਂ ਨਾਲ ਜੁੜੇ ਵਿਸ਼ਿਆਂ ‘ਤੇ ਚਰਚਾ ਕਰਨ ਲਈ ਅੱਧੇ ਘੰਟੇ ਬੈਠਕ ਕੀਤੀ । 

ਚਰਚਾ ਦੇ ਦੌਰਾਨ, ਮੁੱਖ ਮੰਤਰੀ ਨੇ ਰਾਜ ਸਰਕਾਰ ਵਲੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਬੇਨਤੀਆਂ ‘ਤੇ ਤੁਰੰਤ ਪ੍ਰਤੀਕਿਰਿਆ ਦੇਣ ਲਈ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੀ ਪ੍ਰਸ਼ੰਸਾ ਕੀਤੀ।  ਉਨ੍ਹਾਂ ਨੇ ਰਾਜ ਕਾਡਰ ਦੀ ਸਮੀਖਿਆ ਕਰਨ ਵਿੱਚ ਸਹਾਇਤਾ ਕਰਨ ਦੀ ਵੀ ਬੇਨਤੀ ਕੀਤੀ।  ਬੋਮਾਈ ਨੇ ਕਰਨਾਟਕ ਪ੍ਰਸ਼ਾਸਨਿਕ ਸਰਵਿਸ ਦੇ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸਰਵਿਸ (ਆਈਏਐੱਸ) ਵਿੱਚ ਸ਼ਾਮਿਲ ਕਰਨ ਦਾ ਵੀ ਮੁੱਦਾ ਉਠਾਇਆ। 

https://ci4.googleusercontent.com/proxy/YciSzWJoDe5YoOtkbmG7p6kWlYe1NeEFtaYrSlD_2EBChc_IgilRXk0pZBIE5l3OaMO7KZRLO9C673hDOO4Ini6WOSfJMFhTeHKjcf8T8JrlttAKULvnirVhpw=s0-d-e1-ft#https://static.pib.gov.in/WriteReadData/userfiles/image/image001BP8J.jpg

 

ਡਾ. ਜਿਤੇਂਦਰ ਸਿੰਘ ਨੇ ਕਰਨਾਟਕ ਦੇ ਮੁੱਖ ਮੰਤਰੀ  ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਲਈ ਬੋਮਾਈ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਡੀਓਪੀਟੀ ਕਈ ਰਾਜਾਂ ਨਾਲ ਜੁੜੇ ਸਰਵਿਸ ਸੰਬੰਧੀ ਮਾਮਲਿਆਂ ਨੂੰ ਨਿਪਟਾਉਣ ਲਈ ਬਿਲਕੁਲ ਤਿਆਰ ਹਨ ਅਤੇ ਜਿੰਨੀ ਤੇਜ਼ੀ ਨਾਲ ਸੰਬੰਧਿਤ ਰਾਜ ਸਰਕਾਰਾਂ ਜ਼ਰੂਰੀ ਪ੍ਰਕਿਰਿਆਵਾਂ ਅਤੇ ਜ਼ਰੂਰਤਾਂ ਨੂੰ  ਪੂਰਾ ਕਰ ਦਿੰਦਾ ਹੈ,  ਡੀਓਪੀਟੀ ਓਨੀ ਹੀ ਤੇਜ਼ੀ ਨਾਲ ਪ੍ਰਕਿਰਿਆ ਨੂੰ ਅੱਗੇ ਵਧਾ ਦਿੰਦਾ ਹੈ। 

ਡਾ. ਜਿਤੇਂਦਰ ਸਿੰਘ ਨੇ ਬੋਮਾਈ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਕਈ ਗਤੀਵਿਧੀਆਂ ਬਾਰੇ ਵੀ ਦੱਸਿਆ, ਜਿਸ ਦਾ ਹੈੱਡਕੁਅਟਰ ਬੰਗਲੁਰੂ ਵਿੱਚ ਹੈ।  ਉਨ੍ਹਾਂ ਨੇ ਕਿਹਾ,  ਬੰਗਲੁਰੂ ਨੂੰ ਪ੍ਰਮੁੱਖ ਪੁਲਾੜ ਖੋਜ ਕੇਂਦਰਾਂ ਵਿੱਚੋਂ ਇੱਕ ਪ੍ਰਮੁੱਖ ਕੇਂਦਰ ਬਣਨ ਦਾ ਗੌਰਵ ਹਾਸਲ ਹੈ ਅਤੇ ਵਿਗਿਆਨਿਕ ਵਰਗ ਨੂੰ ਵਿਸ਼ਵ ਭਰ ਵਿੱਚ ਮਨਜੂਰੀ ਮਿਲ ਰਹੀ ਹੈ।  ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁਲਾੜ ਟੈਕਨੋਲੋਜੀ  ਦੀ ਕਈ ਐਪਲੀਕੇਸ਼ਨ ਬਾਰੇ ਵੀ ਦੱਸਿਆ, ਜਿਨ੍ਹਾਂ ਦਾ ਵਿਸ਼ੇਸ਼ ਖੇਤਰਾਂ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਉਪਯੋਗ ਕੀਤਾ ਜਾ ਸਕਦਾ ਹੈ।

<><><><><>

ਐੱਸਐੱਨਸੀ/ਪੀਕੇ/ਆਰਆਰ(Release ID: 1753705) Visitor Counter : 25


Read this release in: English , Urdu , Hindi , Kannada