ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਕਸਤ ਉੱਨਤ ਜਲ ਪ੍ਰਬੰਧਨ ਪ੍ਰਣਾਲੀ ਘਰਾਂ ਅਤੇ ਉਦਯੋਗਾਂ ਵਿੱਚ ਜ਼ਹਿਰੀਲੇ ਟੈਕਸਟਾਈਲ ਗੰਦੇ ਪਾਣੀ ਨੂੰ ਦੁਬਾਰਾ ਵਰਤੋਂ ਯੋਗ ਬਣਾਉਣ ਲਈ ਇਸਦਾ ਇਲਾਜ ਕਰ ਸਕਦੀ ਹੈ

Posted On: 09 SEP 2021 3:03PM by PIB Chandigarh

 ਭਾਰਤੀ ਖੋਜਕਰਤਾਵਾਂ ਨੇ ਪ੍ਰਦੂਸ਼ਿਤ ਪਾਣੀ ਦੇ ਨਿਪਟਾਰੇ ਦਾ ਇੱਕ ਬਿਹਤਰ ਹੱਲ ਵਿਕਸਤ ਕੀਤਾ ਹੈ ਜੋ ਕਿ ਕਪੜਾ ਉਦਯੋਗ ਦੇ ਉਦਯੋਗਿਕ ਸ਼ਨੀਲ (industrial dye) ਦੇ ਗੰਦੇ ਪਾਣੀ ਦੀ ਮੁੜ ਵਰਤੋਂ ਕਰ ਸਕਦਾ ਹੈ, ਇਸਦੇ ਜ਼ਹਿਰੀਲੇਪਨ ਨੂੰ ਖਤਮ ਕਰ ਸਕਦਾ ਹੈ ਅਤੇ ਇਸਨੂੰ ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਢੁੱਕਵਾਂ ਬਣਾ ਸਕਦਾ ਹੈ। ਇਹ ਪਾਣੀ ਦੀ ਟਰੀਟਮੈਂਟ ਦੇ ਖਰਚਿਆਂ ਨੂੰ ਘਟਾ ਸਕਦਾ ਹੈ ਅਤੇ ਖੁਸ਼ਕ ਖੇਤਰਾਂ ਵਿੱਚ ਪਾਣੀ ਦੀ ਮੁੜ ਵਰਤੋਂ ਦੀ ਸਹੂਲਤ ਦੇ ਸਕਦਾ ਹੈ। 

 ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੇ ਟਰੀਟਮੈਂਟ ਵਾਲੇ ਗੰਦੇ ਪਾਣੀ ਦੀ ਮੌਜੂਦਾ 3-ਪੜਾਅ ਦੀ ਇਲਾਜ ਪ੍ਰਕਿਰਿਆ ਜ਼ਹਿਰੀਲੇ ਉਦਯੋਗਿਕ ਗੰਦੇ ਪਾਣੀ ਦਾ ਇਲਾਜ ਕਰਨ ਵਿੱਚ ਅਸਮਰੱਥ ਹੈ। ਉਦਯੋਗਿਕ ਪ੍ਰਦੂਸ਼ਣ (ਡਾਈ-ਅਧਾਰਤ) ਵਿੱਚ ਰੰਗ ਅਤੇ ਮਹਿਕ ਵਾਲੇ ਅਵਗੁਣਾਂ ਲਈ ਇਕੱਲੀ ਏਓਪੀ ਟਰੀਟਮੈਂਟ ਤਕਨੀਕ ਨਿਰਧਾਰਤ ਸਰਕਾਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਨਾਕਾਫ਼ੀ ਹੋ ਸਕਦੀ ਹੈ ਅਤੇ ਰਸਾਇਣਕ ਰੀਐਜੈਂਟਸ ਦੀ ਨਿਰੰਤਰ ਸਪਲਾਈ ਸ਼ਾਮਲ ਕਰਨ ਵਾਲੀ ਏਓਪੀ ਦੀ ਉੱਚ ਕੀਮਤ ਦੇ ਕਾਰਨ ਸੀਮਤ ਵੀ ਹੈ। ਇਹ ਇਸ ਲਈ ਹੈ ਕਿਉਂਕਿ ਇਹ ਸਿੰਥੈਟਿਕ ਉਦਯੋਗਿਕ ਰੰਗਾਂ ਅਤੇ ਚਮਕਦਾਰ ਰੰਗਾਂ ਅਤੇ ਮਹਿਕ ਨੂੰ ਨਹੀਂ ਹਟਾ ਸਕਦਾ, ਜਿਸਦਾ ਵਾਤਾਵਰਣ ਅਤੇ ਖਾਸ ਕਰਕੇ ਜਲਜੀਵਨ ਉੱਤੇ ਲੰਮੇ ਸਮੇਂ ਤੱਕ ਚੱਲਣ ਵਾਲਾ ਕਾਰਸਿਨੋਜਨਿਕ ਅਤੇ ਜ਼ਹਿਰੀਲਾ ਪ੍ਰਭਾਵ ਹੁੰਦਾ ਹੈ। ਇਸ ਜ਼ਹਿਰੀਲੇਪਨ ਨੂੰ ਦੂਰ ਕਰਨ ਲਈ, ਐਡਵਾਂਸਡ ਆਕਸੀਕਰਨ ਪ੍ਰਕਿਰਿਆ (ਏਓਪੀ) ਟੈਕਨੋਲੋਜੀ ਦੇ ਨਾਲ ਇੱਕ ਅਪਗ੍ਰੇਡ ਕੀਤਾ ਹੱਲ ਅੱਜ ਦੀ ਜ਼ਰੂਰਤ ਹੈ। 

 ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ, ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ, ਕਾਨਪੁਰ ਦੇ ਖੋਜਕਰਤਾਵਾਂ ਨੇ ਮਾਲਵੀਆ ਨੈਸ਼ਨਲ ਇੰਸਟੀਚਿਊਟ ਆਵ੍ ਟੈਕਨੋਲੋਜੀ, ਜੈਪੁਰ ਅਤੇ ਐੱਮਬੀਐੱਮ ਕਾਲਜ ਜੋਧਪੁਰ ਨਾਲ ਮਿਲ ਕੇ ਇੱਕ ਸੋਧਿਆ ਏਓਪੀ ਹੱਲ ਤਿਆਰ ਕੀਤਾ ਹੈ। ਇਸ ਪੂਰੀ ਤਰ੍ਹਾਂ ਸੋਧੀ ਹੋਈ ਇਲਾਜ ਪ੍ਰਕਿਰਿਆ ਵਿੱਚ ਪ੍ਰਾਇਮਰੀ ਡੋਜ਼ ਸਟੈਪ ਦੇ ਬਾਅਦ ਸੈਂਡ ਫਿਲਟਰੇਸ਼ਨ ਸਟੈਪ, ਇੱਕ ਹੋਰ ਏਓਪੀ ਅਤੇ ਬਾਅਦ ਵਿੱਚ ਕਾਰਬਨ ਫਿਲਟਰੇਸ਼ਨ ਸਟੈਪ ਸ਼ਾਮਲ ਹੁੰਦਾ ਹੈ। ਇਹ ਰਵਾਇਤੀ ਪ੍ਰਾਇਮਰੀ, ਸੈਕੰਡਰੀ ਅਤੇ ਤੀਸਰੇ ਦਰਜੇ ਦੀਆਂ ਪ੍ਰਕਿਰਿਆਵਾਂ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਜਿਸਦੇ ਨਤੀਜੇ ਵਜੋਂ ਵੱਧ ਤੋਂ ਵੱਧ ਰੰਗ ਹਟਾ ਲਿਆ ਜਾਂਦਾ ਹੈ ਅਤੇ ਦੇਸ਼ ਵਿਚਲੇ ਜਲ ਨਿਕਾਸ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ। 

 ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਭਾਰਤ ਸਰਕਾਰ (ਜੀਓਆਈ) - ਵਾਟਰ ਟੈਕਨੋਲੋਜੀ ਇਨੀਸ਼ੀਏਟਿਵ (ਡਬਲਯੂਟੀਆਈ) ਨੇ ਇੰਡੀਅਨ ਨੈਸ਼ਨਲ ਅਕੈਡਮੀ ਆਵ੍ ਇੰਜੀਨੀਅਰਿੰਗ (ਆਈਐੱਨਏਈ) ਦੇ ਨਾਲ ਮਿਲ ਕੇ ਟੈਕਸਟਾਈਲ ਇੰਡਸਟਰੀਅਲ ਪਾਰਕ, ਜੈਪੁਰ ਵਿਖੇ ਇਸ ਪਾਇਲਟ-ਸਕੇਲ ਪਲਾਂਟ ਨੂੰ ਚਾਲੂ ਕਰਨ ਲਈ ਲਕਸ਼ਮੀ ਟੈਕਸਟਾਈਲ ਪ੍ਰਿੰਟਸ, ਜੈਪੁਰ ਦੇ ਸਹਿਯੋਗ ਨਾਲ ਪਾਇਲਟ ਪੈਮਾਨੇ 'ਤੇ ਇਸ ਟੈਕਨੋਲੋਜੀ ਦੇ ਵਿਕਾਸ ਦਾ ਸਮਰਥਨ ਕੀਤਾ। ਜ਼ੀਰੋ ਡਿਸਚਾਰਜ ਵਾਟਰ ਮੈਨੇਜਮੈਂਟ ਸਿਸਟਮ ਨੂੰ ਨਿਸ਼ਾਨਾ ਬਣਾਉਣ ਵਾਲੀ ਉੱਨਤ ਆਕਸੀਕਰਨ ਪ੍ਰਕਿਰਿਆ (ਏਓਪੀ) ਟੈਕਨੋਲੋਜੀ ਦੀ ਵਰਤੋਂ ਘਰੇਲੂ ਅਤੇ ਉਦਯੋਗਿਕ ਵਰਤੋਂ ਲਈ 10 ਕਿਲੋ ਲੀਟਰ/ਦਿਨ ਦੀ ਦਰ ਨਾਲ ਉਦਯੋਗਿਕ ਡਾਈ ਦੇ ਗੰਦੇ ਪਾਣੀ ਦੀ ਪੂਰੀ ਵਰਤੋਂ ਲਈ ਕੀਤੀ ਜਾ ਰਹੀ ਹੈ। ਗੰਦੇ ਪਾਣੀ ਤੋਂ ਘੁਲਣਸ਼ੀਲ ਜੈਵਿਕ ਪਦਾਰਥਾਂ ਨੂੰ ਘਟਾਉਣ ਅਤੇ ਖਣਿਜ ਬਣਾਉਣ ਲਈ ਇਸ ਏਓਪੀ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਟੈਕਸਟਾਈਲ ਕਚਰੇ ਤੋਂ ਜ਼ਹਿਰੀਲੇ ਅਤੇ ਬਹੁਤ ਜ਼ਿਆਦਾ ਕਾਰਸਿਨੋਜਨਿਕ ਉਦਯੋਗਿਕ ਰੰਗਾਂ ਦੀ ਟਰੀਟਮੈਂਟ ਕੀਤੀ ਜਾਂਦੀ ਹੈ।

 ਇਹ ਮੌਜੂਦਾ ਟਰੀਟਮੈਂਟ ਪਲਾਂਟ ਪ੍ਰਕਿਰਿਆਵਾਂ ਦਾ ਸਿੱਧਾ ਬਦਲ ਹੈ ਅਤੇ ਇਸ ਵਿੱਚ ਐਸਿਡ-ਸੋਧੀ ਹੋਈ ਮਿੱਟੀ 'ਤੇ ਡਾਇ ਐਡਸੋਰਪਸ਼ਨ ਦਾ ਘੱਟ ਲਾਗਤ ਵਾਲਾ ਹੱਲ ਹੁੰਦਾ ਹੈ, ਜਿਸ ਤੋਂ ਬਾਅਦ ਫੋਟੋਕੈਟਾਲਿਟਿਕ ਵਿਜ਼ੀਬਲ ਲਾਈਟ ਫਿਲਟਰ ਅਤੇ ਇੱਕ ਵਿਲੱਖਣ ਕਾਰਬਨ ਅਤੇ ਪੈਨ ਨੈਨੋ-ਮੈਟ ਫਾਈਬਰ ਫਿਲਟਰੇਸ਼ਨ ਪ੍ਰਕਿਰਿਆ ਦੇ ਅੰਦਰ ਇੱਕ ਫੋਟੋ ਕੈਮੀਕਲ ਪ੍ਰਤੀਕ੍ਰਿਆ ਪੜਾਅ ਹੁੰਦਾ ਹੈ।

ਪਾਇਲਟ ਅਧਾਰ ‘ਤੇ ਸਥਾਪਤ ਕੀਤੇ ਜਾਣ ਤੋਂ ਬਾਅਦ, ਇਹ ਉਦਯੋਗਿਕ ਗੰਦੇ ਪਾਣੀ ਦਾ ਇਲਾਜ ਕਰਦਾ ਹੈ। 

 ਇਸ ਟੈਕਨੋਲੋਜੀ ਦੇ ਨਤੀਜੇ ਵਜੋਂ ਰਾਜਸਥਾਨ ਦੇ ਪਾਣੀ ਦੀ ਘਾਟ ਵਾਲੇ ਇਲਾਕਿਆਂ ਵਿੱਚ ਪਾਣੀ ਦੇ ਇਲਾਜ ਲਈ ਰਵਾਇਤੀ ਪ੍ਰਕਿਰਿਆਵਾਂ (ਖ਼ਾਸਕਰ ਗੰਦਗੀ ਦੇ ਨਿਪਟਾਰੇ ਦੀ ਉੱਚ ਕੀਮਤ ਦੇ ਕਾਰਨ) ਦੁਆਰਾ ਕੀਤੇ ਗਏ ਇਲਾਜ ਦੀ ਲਾਗਤ ਦਾ 50% ਮੁੜ ਵਸੂਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੌਜੂਦਾ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਪਲਾਂਟ ਨੂੰ 100 ਕਿਲੋ ਲੀਟਰ/ਦਿਨ ਦੀ ਸਮਰੱਥਾ ਤੱਕ ਵਧਾਉਣ ਲਈ ਸਵੈਚਾਲਤ ਪਲਾਂਟ ਸੰਚਾਲਨ ‘ਤੇ ਕੰਮ ਚੱਲ ਰਿਹਾ ਹੈ।

ਵੇਰਵਿਆਂ ਲਈ ਡਾ. ਸ਼ਾਂਤਨੂ ਭੱਟਾਚਾਰੀਆ, ਆਈਆਈਟੀ ਕਾਨਪੁਰ,  bhattacs@iitk.ac.in ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

C:\Users\Punjabi\Desktop\Gurpreet Kaur\2021\September 2021\09-09-2021\image001H9HV.jpg

C:\Users\Punjabi\Desktop\Gurpreet Kaur\2021\September 2021\09-09-2021\image002AVWQ.jpg

 ਚਿੱਤਰ: ਇਲਾਜ ਦੇ ਕਈ ਪੜਾਵਾਂ ਤੋਂ ਬਾਅਦ ਗੰਦੇ ਪਾਣੀ ਦਾ ਰੰਗ ਬਦਲਣਾ।

 

********

 

 

ਐੱਸਐੱਨਸੀ/ਪੀਕੇ/ਆਰਆਰ(Release ID: 1753703) Visitor Counter : 208


Read this release in: English , Urdu , Hindi