ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ’ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 09 SEP 2021 5:03PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ਤੇ ਆਪਣੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ

 

ਇੱਕ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਗਣੇਸ਼ ਚਤੁਰਥੀ ਦੇ ਪਾਵਨ ਅਵਸਰ ਤੇਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ)  ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ

 

ਗਿਆਨਸਮ੍ਰਿੱਧੀ ਚੰਗੇ ਭਵਿੱਖ ਦੇ ਪ੍ਰਤੀਕ ਭਗਵਾਨ ਗਣੇਸ਼ ਦੇ ਜਨਮ ਦੇ ਸਬੰਧ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਵਿੱਚ ਭਰਪੂਰ ਉਤਸ਼ਾਹ ਅਤੇ ਉਲਾਸ ਦੇਖਣ ਨੂੰ ਮਿਲਦਾ ਹੈ। ਇਸ ਸਾਲ ਗਣੇਸ਼ ਚਤੁਰਥੀ ਦੇ ਅਵਸਰ ਤੇਆਓ ਅਸੀਂ ਸਭ ਮਿਲ ਕੇ ਵਿਘਨਹਰਤਾ ਭਗਵਾਨ ਗਣੇਸ਼ ਨੂੰ ਪ੍ਰਾਰਥਨਾ ਕਰੀਏ ਕਿ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਕੀਤੇ ਜਾ ਰਹੇ ਸਾਡੇ ਪ੍ਰਯਤਨਾਂ ਨੂੰ ਸਫ਼ਲ ਬਣਾਉਣ ਅਤੇ ਸਾਨੂੰ ਸਭ ਨੂੰ ਸੁਖ-ਸ਼ਾਂਤੀ ਪ੍ਰਦਾਨ ਕਰਨ

 

ਆਓ ਅਸੀਂ ਕੋਵਿਡ ਉਚਿਤ ਵਿਵਹਾਰ ਦਾ ਪਾਲਨ ਕਰਦੇ ਹੋਏ ਉਤਸ਼ਾਹ ਅਤੇ ਸਦਭਾਵ ਦੇ ਵਾਤਾਵਰਣ ਵਿੱਚ ਇਸ ਤਿਉਹਾਰ ਨੂੰ ਮਨਾਈਏ।

 

 

 *****

ਡੀਐੱਸ



(Release ID: 1753695) Visitor Counter : 109