PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 09 SEP 2021 5:37PM by PIB Chandigarh


 

https://static.pib.gov.in/WriteReadData/userfiles/image/image001BPSF.jpg

 

 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 71.65 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਪਿਛਲੇ 24 ਘੰਟਿਆਂ ਵਿੱਚ 43,263 ਨਵੇਂ ਮਾਮਲੇ ਸਾਹਮਣੇ ਆਏ

• ਐਕਟਿਵ ਮਾਮਲੇ ਕੁੱਲ ਮਾਮਲਿਆਂ ਦਾ 1.19% ਹਨ

• ਭਾਰਤ ਵਿੱਚ ਐਕਟਿਵ ਕੇਸਲੋਡ 3,93,614 ‘ਤੇ ਹੈ

• ਵਰਤਮਾਨ ਵਿੱਚ ਰਿਕਵਰੀ ਦਰ 97.48%

• ਪਿਛਲੇ 24 ਘੰਟਿਆਂ ਦੌਰਾਨ 40,567 ਰਿਕਵਰੀ ਹੋਈ, ਕੁੱਲ ਰਿਕਵਰੀਆਂ 3,23,04,618 ਹਨ

• ਹਫ਼ਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 2.43% ਹੈ; ਪਿਛਲੇ 76 ਦਿਨਾਂ ਲਈ 3% ਤੋਂ ਹੇਠਾਂ, 

• 2.38% ਦੀ ਰੋਜ਼ਾਨਾ ਸਕਾਰਾਤਮਕਤਾ ਦਰ;ਪਿਛਲੇ 10 ਦਿਨਾਂ ਲਈ 3% ਤੋਂ ਹੇਠਾਂ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ 53.68 ਕਰੋੜ ਟੈਸਟ ਕੀਤੇ ਗਏ (ਕੁੱਲ)

 

#Unite2FightCorona

#IndiaFightsCorona 

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

Image

 

Image

 

Image

 

 

 

 

 

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਨੇ ਪਿਛਲੇ 24 ਘੰਟੇ ਵਿੱਚ 71.65 ਕਰੋੜ ਨੂੰ ਪਾਰ ਕਰ ਲਿਆ ਹੈ

 

ਰਿਕਵਰੀ ਦਰ ਇਸ ਸਮੇਂ 97.48 ਫੀਸਦੀ ਹੈ

 

ਪਿਛਲੇ 24 ਘੰਟਿਆਂ ਦੌਰਾਨ 43,263 ਨਵੇਂ ਕੇਸ ਸਾਹਮਣੇ ਆਏ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3, 93, 614ਹੋਈ; ਕੁੱਲ ਮਾਮਲਿਆਂ ਦਾ 1.19 ਫੀਸਦੀ

 

ਹਫ਼ਤਾਵਰੀ ਪਾਜ਼ਿਟਿਵਿਟੀ ਦਰ 2.43 ਫੀਸਦੀ ਹੋਈ; ਪਿਛਲੇ 76 ਦਿਨਾਂ ਤੋਂ 3 ਫੀਸਦੀ ਤੋਂ ਘੱਟ

 

 

ਪਿਛਲੇ 24 ਘੰਟਿਆਂ ਵਿੱਚ 86,51,701 ਵੈਕਸੀਨ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 71.65 ਕਰੋੜ (71,65,97,428) ਦੇ ਕੁੱਲ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ 73, 56,173 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ ਹੇਠਾਂ ਦਿੱਤੇ ਗਏ ਹਨ:

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,62,250

ਦੂਜੀ ਖੁਰਾਕ

85,38,334

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,34,029

ਦੂਜੀ ਖੁਰਾਕ

1,37,98,266

 

18 ਤੋਂ 44 ਉਮਰ ਵਰਗ 

ਪਹਿਲੀ ਖੁਰਾਕ

28,64,51,739

ਦੂਜੀ ਖੁਰਾਕ

3,87,13,940

 45 ਤੋਂ 59 ਸਾਲ ਤਕ ਉਮਰ ਵਰਗ 

ਪਹਿਲੀ ਖੁਰਾਕ

14,03,00,422

ਦੂਜੀ ਖੁਰਾਕ

6,05,11,083

 60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

9,14,48,566

ਦੂਜੀ ਖੁਰਾਕ

4,81,38,799

ਕੁੱਲ

71,65,97,428

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3, 23, 04,618 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 40,567 ਮਰੀਜ਼ ਠੀਕ ਹੋਏ ਹਨ।

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.48 ਫੀਸਦੀ ਹੈ ਗਈ ਹੈ।

 

https://static.pib.gov.in/WriteReadData/userfiles/image/image0028PRQ.jpg

 

ਦੇਸ਼ ਵਿੱਚ ਪਿਛਲੇ 74ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 43,263 ਨਵੇਂ ਕੇਸ ਸਾਹਮਣੇ ਆਏ ਹਨ।

 

https://static.pib.gov.in/WriteReadData/userfiles/image/image00397OP.jpg

ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 3, 93, 614 ਹੈI ਮੌਜੂਦਾ ਐਕਟਿਵ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ 1.19 ਫੀਸਦੀ ਬਣਦੇ ਹਨI

 

https://static.pib.gov.in/WriteReadData/userfiles/image/image004QNT9.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 18,17,639 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 53.68 ਕਰੋੜ ਤੋਂ ਵੱਧ  (53, 68, 17, 243) ਟੈਸਟ ਕੀਤੇ ਗਏ ਹਨ।

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਹਫਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 76ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਰਹਿ ਰਹੀ ਹੈਇਸ ਸਮੇਂ 2.43 ਫੀਸਦੀ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.38 ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 94ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleasePage.aspx?PRID=1753416

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਟੀਕੇ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 70.63 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

5.58 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ ਉਪਲਬਧ ਹਨ; 96ਲੱਖ ਤੋਂ ਵੱਧ ਖੁਰਾਕਾਂ ਪਾਈਪਲਾਈਨ ਵਿੱਚ ਹਨ 

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

 ਟੀਕਿਆਂ ਦੀਆਂ ਖੁਰਾਕਾਂ

  (09 ਸਤੰਬਰ 2021 ਤੱਕ)

 ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

70,63,47,565

ਖੁਰਾਕਾਂ ਪਾਈਪ ਲਾਈਨ ਵਿੱਚ

 

96,25,760

 

ਬੈਲੰਸ ਉਪਲਬਧ

 

 

5,58,07,125

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 70.63 ਕਰੋੜ ਤੋਂ ਵੀ ਜ਼ਿਆਦਾ (70,63,47,565) ਟੀਕਿਆਂ ਦੀਆਂ ਖੁਰਾਕਾਂ ਭਾਰਤ ਸਰਕਾਰ (ਮੁਫ਼ਤ ਚੈਨਲ) ਅਤੇ ਸਿੱਧੀ ਰਾਜ ਖਰੀਦ ਸ਼੍ਰੇਣੀ ਦੁਆਰਾ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ, 96 ਕਰੋੜ ਤੋਂ ਵੱਧ ਖੁਰਾਕਾਂ (96,25,760) ਪਾਈਪਲਾਈਨ ਵਿੱਚ ਹਨ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ5.58ਕਰੋੜ (5,58,07,125) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।  

https://pib.gov.in/PressReleasePage.aspx?PRID=1753399

 

ਤਿਉਹਾਰਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ ਅਨੁਕੂਲ ਵਿਵਹਾਰ ਬਹੁਤ ਮਮਹੱਤਵਪੂਰਨ, , ਕੋਵਿਡ ਵਰਕਿੰਗ ਗਰੁੱਪ ਦੇ ਚੇਅਰਮੈਨ ਨੇ ਕੀਤਾ ਸਾਵਧਾਨ 

 

ਸਾਡੇ ਦੇਸ਼ ਵਿੱਚ ਪਿਛਲੇ ਕਈ ਹਫਤਿਆਂ ਤੋਂ ਔਸਤਨ ਲਗਭਗ 30,000 - 45000 ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਹਨ। ਇਹ ਜਿਆਦਾਤਰ ਖਾਸ ਭੂਗੋਲਿਕ ਖੇਤਰਾਂ, ਖਾਸ ਕਰਕੇ ਕੇਰਲ, ਬਹੁਤ ਸਾਰੇ ਉੱਤਰ ਪੂਰਬੀ ਰਾਜਾਂ ਅਤੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਅਤੇ ਕੁਝ ਹੋਰ ਦੱਖਣੀ ਰਾਜਾਂ ਤੋਂ ਰਿਪੋਰਟ ਕੀਤੇ ਗਏ ਹਨ। ਜੇ ਅਸੀਂ ਜੂਨ, ਜੁਲਾਈ ਅਤੇ ਅਗਸਤ ਦੇ ਦੌਰਾਨ ਸਰਕੂਲੇਟ ਹੋਏ ਸਾਰਸ-ਕੋਵ -2 ਵਾਇਰਸਾਂ ਦੇ ਜੀਨੋਮਿਕ ਵਿਸ਼ਲੇਸ਼ਣ ਨੂੰ ਦੇਖਦੇ ਹਾਂ ਤਾਂ, ਕੋਈ ਨਵਾਂ ਰੂਪ ਸਾਹਮਣੇ ਨਹੀਂ ਆਇਆ ਅਤੇ ਜੁਲਾਈ ਦੇ ਦੌਰਾਨ ਕੀਤੇ ਗਏ ਸੀਰੋ-ਸਰਵੇਖਣ ਦੇ ਅਧਾਰ ਤੇ, ਚੱਲ ਰਹੇ ਕੋਵਿਡ ਮਾਮਲੇ ਸੰਵੇਦਨਸ਼ੀਲ ਵਿਅਕਤੀਆਂ ਦੀ ਪ੍ਰਤੀਨਿਧਤਾ ਕਰਦੇ ਹਨ ਜਿਨ੍ਹਾਂ ਦਾ ਅਜੇ ਤੱਕ ਟੀਕਾਕਰਣ ਨਹੀਂ ਹੋਇਆ; ਉਹ ਦੂਜੀ ਲਹਿਰ ਦੇ ਆਖਰੀ ਪੜਾਅ ਦੇ ਹਿੱਸੇ ਵਜੋਂ ਪ੍ਰਭਾਵਤ ਹੋਏ ਹਨ।

ਜੁਲਾਈ ਦੇ ਸੀਰੋ-ਸਰਵੇਖਣ ਵਿੱਚ, 66% ਤੋਂ 70% ਲੋਕ ਇਫੈਕਟਡ ਪਾਏ ਗਏ ਸਨ; ਇਸਦਾ ਇਹ ਵੀ ਮਤਲਬ ਹੈ ਕਿ 30% ਲੋਕ ਅਜੇ ਵੀ ਇਨਫੈਕਸ਼ਨ ਦਾ ਸ਼ਿਕਾਰ ਹਨ; ਅਤੇ ਇਹ ਕਿ ਉਹ ਕਿਸੇ ਵੀ ਸਮੇਂ ਇੰਫੈਕਟਡ ਹੋ ਸਕਦੇ ਹਨ ਖਾਸ ਕਰਕੇ ਜੇ ਉਹ ਅਜੇ ਵੀ ਟੀਕਾਕਰਣ ਤੋਂ ਵਾਂਝੇ ਹਨ। ਇਸ ਲਈ ਦੇਸ਼ ਭਰ ਵਿੱਚ ਸਾਡੇ ਵਿੱਚੋਂ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਤਰ੍ਹਾਂ ਦੀ ਕੰਪਲੀਸੈਂਸੀ ਬਹੁਤ ਮਹਿੰਗੀ ਸਾਬਤ ਹੋਵੇਗੀ ਕਿਉਂਕਿ 30%ਲੋਕ ਇੰਫੈਕਟਡ ਹੋ ਸਕਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਗੰਭੀਰ ਬਿਮਾਰੀ ਅਤੇ ਬਹੁਤ ਦੁਰਲਭ ਘਾਤਕ ਹੋ ਸਕਦੇ ਹਨ, ਜਿਵੇਂ ਕਿ ਅਸੀਂ ਅਪ੍ਰੈਲ ਅਤੇ ਮਈ 2021 ਦੌਰਾਨ ਵੇਖਿਆ ਸੀ।

ਇਸ ਲਈ, ਕੋਵਿਡ ਅਨੁਕੂਲ ਵਿਵਹਾਰਾਂ ਦੀ ਪਾਲਣਾ ਬਹੁਤ ਹੀ ਜਿਆਦਾ ਜ਼ਰੂਰੀ ਅਤੇ ਮਹੱਤਵਪੂਰਨ ਹੈ, ਖ਼ਾਸਕਰ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਇਆਂ। ਇਸ ਸਮੇਂ ਦੇ ਆਲੇ ਦੁਆਲੇ ਨਵੇਂ ਪਰਿਵਰਤਨ ਦਾ ਉਭਾਰ ਤੀਜੀ ਲਹਿਰ ਦੀ ਆਮਦ ਦਾ ਕਾਰਨ ਵੀ ਹੋ ਸਕਦਾ ਹੈ।

https://pib.gov.in/PressReleasePage.aspx?PRID=1753459

 

ਮਹੱਤਵਪੂਰਨ ਟਵੀਟ

 

 

*********


ਏਐੱਸ



(Release ID: 1753693) Visitor Counter : 124