ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਨਵਿਆਉਣਯੋਗ ਊਰਜਾ ਅਤੇ ਊਰਜਾ ਕੁਸ਼ਲਤਾ ਭਾਰਤੀ ਜਲਵਾਯੂ ਪਰਿਵਰਤਨ ਰਣਨੀਤੀਆਂ ਦੇ ਮੁੱਖ ਥੰਮ੍ਹ ਹਨ: ਸ਼੍ਰੀ ਭੁਪੇਂਦਰ ਯਾਦਵ

Posted On: 08 SEP 2021 6:14PM by PIB Chandigarh

ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰੀਸ਼੍ਰੀ ਭੁਪੇਂਦਰ ਯਾਦਵ ਨੇ ਅੱਜ ਸੰਯੁਕਤ ਅਰਬ ਅਮਾਰਾਤ ਦੇ ਜਲਵਾਯੂ ਦੂਤ ਅਤੇ ਉਦਯੋਗ ਅਤੇ ਉੱਨਤ ਟੈਕਨੋਲੋਜੀ ਮੰਤਰੀ ਹਿਜ਼ ਐਕਸੀਲੈਂਸੀ ਡਾ. ਸੁਲਤਾਨ ਅਲ ਜਾਬੇਰ ਨਾਲ ਵਰਚੁਅਲ ਤੌਰ ਤੇ ਮੀਟਿੰਗ ਕੀਤੀ ਅਤੇ ਸੀਓਪੀ 26, ਨਵਿਆਉਣਯੋਗ  ਊਰਜਾ ਅਤੇ ਹੋਰ ਸਬੰਧਤ ਮਾਮਲਿਆਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ। 

ਇਹ ਦੱਸਦੇ ਹੋਇਆਂ ਕਿ ਨਵਿਆਉਣਯੋਗ ਊਰਜਾ ਅਤੇ ਊਰਜਾ ਕੁਸ਼ਲਤਾ ਭਾਰਤੀ ਜਲਵਾਯੂ ਪਰਿਵਰਤਨ ਰਣਨੀਤੀਆਂ ਦੇ ਮੁੱਖ ਥੰਮ੍ਹਾਂ ਵਿੱਚੋਂ ਹਨਸ਼੍ਰੀ ਯਾਦਵ ਨੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ,  ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚਭਾਰਤ ਨੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਨਵਿਆਉਣਯੋਗ ਊਰਜਾਖਾਸ ਕਰਕੇ ਸੂਰਜੀ ਊਰਜਾ ਜੈਵਿਕ ਬਾਲਣਾਂ ਤੋਂ ਸਸਤੀ ਹੋਵੇ। 

 

ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਪਹਿਲਾਂ ਹੀ ਲਗਭਗ 151 ਗੀਗਾਵਾਟ ਗੈਰ ਜੈਵਿਕ ਬਾਲਣ ਦੀ ਕੁੱਲ ਸਥਾਪਤ ਸਮਰੱਥਾ ਦਾ 39 ਪ੍ਰਤੀਸ਼ਤ ਸਥਾਪਤ ਕਰ ਚੁੱਕਾ ਹੈ ਅਤੇ ਅੱਗੇ ਵੱਧ ਰਿਹਾ ਹੈਭਾਰਤ ਨੇ 2030 ਤੱਕ 450 ਗੀਗਾਵਾਟ ਨਵਿਆਉਣਯੋਗ ਊਰਜਾ ਸਥਾਪਤ ਕਰਨ ਦੇ ਇੱਛਿਤ ਟੀਚੇ ਦਾ ਐਲਾਨ ਕੀਤਾ ਹੈ।

ਵਾਤਾਵਰਣ ਮੰਤਰੀ ਨੇ ਭਾਰਤ ਦੇ ਹਾਈਡ੍ਰੋਜਨ ਊਰਜਾ ਮਿਸ਼ਨਅੰਤਰਰਾਸ਼ਟਰੀ ਸੋਲਰ ਅਲਾਇੰਸ ਗਠਜੋੜ (ਆਈਐਸਏ), ਆਫਤ ਰੋਧਕ ਬੁਨਿਆਦੀ ਢਾਂਚੇ (ਸੀਡੀਆਰਆਈ) ਅਤੇ ਉਦਯੋਗ ਪਰਿਵਰਤਨ ਲਈ ਲੀਡਰਸ਼ਿਪ ਗਰੁੱਪ (ਲੀਡਆਈਟੀ) ਵਰਗੀਆਂ ਵਿਸ਼ਵ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ, ਖ਼ਾਸਕਰ ਵਿੱਤ ਅਤੇ ਟੈਕਨੋਲੋਜੀ ਦੇ ਖੇਤਰਾਂ ਨੂੰ ਤਰਜੀਹ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 

ਸੰਯੁਕਤ ਅਰਬ ਅਮਾਰਾਤ ਦੇ ਜਲਵਾਯੂ ਦੂਤ ਅਤੇ ਉਦਯੋਗ ਅਤੇ ਉੱਨਤ ਟੈਕਨੋਲੋਜੀ ਮੰਤਰੀ ਡਾ. ਸੁਲਤਾਨ ਅਲ ਜਾਬੇਰ ਨੇ ਇਸ ਸਾਲ ਦੇ ਅੰਤ ਤਕ  ਗਲਾਸਗੋ ਵਿੱਚ ਆਯੋਜਿਤ ਹੋਣ ਵਾਲੀ ਸੀਓਪੀ 26 ਵਿਖੇ ਅਮਰੀਕਾ ਅਤੇ ਇੰਗਲੈਂਡ ਦੇ ਨਾਲ ਜਲਵਾਯੂ ਲਈ ਖੇਤੀਬਾੜੀ ਇਨੋਵੇਸ਼ਨ ਮਿਸ਼ਨ (ਏਆਈਐਮ-ਸੀ) ਤੇ ਸੰਯੁਕਤ ਅਰਬ ਅਮਾਰਾਤ ਦੀ ਪਹਿਲਕਦਮੀ ਲਈ ਭਾਰਤ ਦੀ ਸਹਾਇਤਾ ਦੀ ਮੰਗ ਕੀਤੀ।  

-------------- 

 

ਵੀਆਰਆਰਕੇ/ਜੀਕੇ


(Release ID: 1753393) Visitor Counter : 179


Read this release in: English , Urdu , Hindi , Tamil