ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਕੱਲ੍ਹ ਰਾਜਸਥਾਨ ਦੇ ਬਾੜਮੇਰ ਵਿੱਚ ਰਾਸ਼ਟਰੀ ਰਾਜ ਮਾਰਗ-925ਏ ਦੇ ਸੱਤਾ-ਗਾਂਧਵ ਹਿੱਸੇ ‘ਤੇ ਵਾਯੂਸੈਨਾ ਦੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਸਹੂਲਤ ਦਾ ਉਦਘਾਟਨ ਕਰਨਗੇ

Posted On: 08 SEP 2021 9:17AM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ  ਸ਼੍ਰੀ ਨਿਤਿਨ ਗਡਕਰੀ ਐਮਰਜੈਂਸੀ ਲੈਂਡਿੰਗ ਫੀਲਡ (ਈਐੱਲਐੱਫ) ਦਾ ਉਦਘਾਟਨ ਕਰਨਗੇ। ਇਸ ਦੇ ਇਲਾਵਾ ਉਹ ਨੌ ਸਤੰਬਰ, 2021 ਨੂੰ ਰਾਜਸਥਾਨ  ਦੇ ਬਾੜਮੇਰ  ਦੇ ਦੱਖਣ ਵਿੱਚ ਗਾਂਧਵ-ਬਾਖਾਸਰ ਸੈਕਸ਼ਨ (ਰਾਸ਼ਟਰੀ ਰਾਜ ਮਾਰਗ-925) ‘ਤੇ ਐਮਰਜੈਂਸੀ ਲੈਂਡਿੰਗ ਫੀਲਡ ‘ਤੇ ਵੈਮਾਨਿਕ ਗਤੀਵਿਧੀਆਂ ਦਾ ਨਿਰੀਖਣ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਸ਼ਟਰੀ ਰਾਜ ਮਾਰਗ ਦਾ ਉਪਯੋਗ ਭਾਰਤੀ ਵਾਯੂਸੈਨਾ ਦੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਲਈ ਕੀਤੀ ਜਾਵੇਗੀ। 

ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਰਾਸ਼ਟਰੀ ਰਾਜ ਮਾਰਗ- 925ਏ ‘ਤੇ ਸੱਤਾ-ਗਾਂਧਵ  ਦੇ 41/430 ਕਿਲੋਮੀਟਰ ਤੋਂ 44/430 ਕਿਲੋਮੀਟਰ ਦੇ ਤਿੰਨ ਕਿਲੋਮੀਟਰ ਲੰਬੇ ਹਿੱਸੇ ਨੂੰ ਭਾਰਤੀ ਵਾਯੂਸੈਨਾ ਲਈ ਐਮਰਜੈਂਸੀ ਲੈਂਡਿੰਗ ਫੀਲਡ (ਈਐੱਲਐੱਫ) ਦੇ ਰੂਪ ਵਿੱਚ ਤਿਆਰ ਕੀਤਾ ਹੈ। ਲੈਂਡਿੰਗ ਸਹੂਲਤ,  ਹੁਣੇ ਹਾਲ ਵਿੱਚ ਵਿਕਸਿਤ ਖੰੜਜੇ ਤੋਂ ਬਣੇ ਉੱਚੇ ਕਿਨਾਰੇ ਵਾਲੇ  (ਫੁੱਟਪਾਥ ਦੇ ਰੂਪ ਵਿੱਚ)  ਦੋ ਲੇਨ  ਦੇ ਗਗਰਿਆ-ਭਾਖਾਸਰ ਅਤੇ ਸੱਤਾ-ਗਾਂਧਵ ਸੈਕਸ਼ਨ ਦਾ ਹਿੱਸਾ ਹੈ। ਇਸ ਦੀ ਕੁੱਲ ਲੰਬਾਈ 196.97 ਕਿਲੋਮੀਟਰ ਹੈ ਅਤੇ ਇਸ ਦੀ ਲਾਗਤ 765.52 ਕਰੋੜ ਰੁਪਏ ਹੈ ।  ਇਸ ਨੂੰ ਭਾਰਤਮਾਲਾ ਪ੍ਰੋਜੈਕਟ  ਦੇ ਤਹਿਤ ਨਿਰਮਿਤ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਬਾੜਮੇਰ ਅਤੇ ਜਾਲੌਰ ਜ਼ਿਲ੍ਹੇ  ਦੇ ਸਰਹੱਦੀ ਪਿੰਡਾਂ  ਦੇ ਵਿੱਚ ਸੰਪਰਕਤਾ ਵਿੱਚ ਸੁਧਾਰ ਹੋਵੇਗਾ। ਇਹ ਹਿੱਸਾ ਪੱਛਮੀ ਸਰਹੱਦੀ ਖੇਤਰ ਵਿੱਚ ਸਥਿਤ ਹੈ ਅਤੇ ਇਸ ਨਾਲ ਭਾਰਤੀ ਸੈਨਾ ਦੀ ਚੌਕਸੀ ਵਧੇਗੀ ਅਤੇ ਦੇਸ਼ ਦੀ ਬੁਨਿਆਦੀ ਢਾਂਚਾ ਵੀ ਮਜ਼ਬੂਤ ਹੋਵੇਗਾ। 

ਇਸ ਐਮਰਜੈਂਸੀ ਲੈਂਡਿੰਗ ਸਟ੍ਰਿਪ ਦੇ ਇਲਾਵਾ ਵਾਯੂਸੈਨਾ/ਭਾਰਤੀ ਸੈਨਾ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੰਦਨਪੁਰਾ,  ਸਿੰਘਾਨੀਆ ਅਤੇ ਭਾਖਾਸਰ ਪਿੰਡਾਂ ਵਿੱਚ 100X30 ਮੀਟਰ ਅਕਾਰ  ਦੇ ਤਿੰਨ ਹੈਲੀਪੈਡ ਵੀ ਬਣਾਏ ਗਏ ਹਨ ।  ਇਸ ਨਿਰਮਾਣ ਨਾਲ ਭਾਰਤੀ ਸੈਨਾ ਅਤੇ ਦੇਸ਼ ਦੀ ਪੱਛਮੀ ਅੰਤਰਰਾਸ਼ਟਰੀ ਸੀਮਾ ‘ਤੇ ਸੁਰੱਖਿਆ ਤੰਤਰ ਨੂੰ ਮਜ਼ਬੂਤੀ ਮਿਲੇਗੀ । 

ਈਐੱਲਐੱਫ ਦਾ ਨਿਰਮਾਣ 19 ਮਹੀਨਿਆਂ ਦੇ ਅੰਦਰ ਕਰ ਲਿਆ ਗਿਆ ਸੀ। ਈਐੱਲਐੱਫ ਲਈ ਨਿਰਮਾਣ ਕਾਰਜ ਦੀ ਸ਼ੁਰੂਆਤ ਜੁਲਾਈ 2019 ਵਿੱਚ ਹੋਈ ਸੀ ਅਤੇ ਉਸ ਨੂੰ ਜਨਵਰੀ 2921 ਵਿੱਚ ਪੂਰਾ ਕਰ ਲਿਆ ਗਿਆ। ਭਾਰਤੀ ਵਾਯੂਸੈਨਾ ਅਤੇ ਐੱਨਐੱਚਏਆਈ ਦੀ ਦੇਖਭਾਲ ਵਿੱਚ ਇਹ ਨਿਰਮਾਣ ਕਾਰਜ ਮੇਸਰਸ ਜੀਐੱਚਵੀ ਇੰਡੀਆ ਪ੍ਰਾਇਵੇਟ ਲਿਮਿਟੇਡ  ਨੇ ਕੀਤਾ ਸੀ। ਆਮ ਦਿਨਾਂ ਵਿੱਚ ਈਐੱਲਐੱਫ ਦਾ ਇਸਤੇਮਾਲ ਨਿਰਵਿਘਨ ਆਵਾਜਾਈ ਲਈ ਕੀਤਾ ਜਾਵੇਗਾ,  ਲੇਕਿਨ ਜਦੋਂ ਵਾਯੂਸੈਨਾ ਨੂੰ ਆਪਣੀਆਂ ਗਤੀਵਿਧੀਆਂ ਲਈ ਇਸ ਈਐੱਲਐੱਫ ਦੀ ਜ਼ਰੂਰਤ ਹੋਵੇਗੀ ,  ਤਾਂ ਸਰਵਿਸ ਰੋਡ ਨੂੰ ਆਵਾਜਾਈ ਲਈ ਇਸਤੇਮਾਲ ਕੀਤਾ ਜਾਵੇਗਾ। ਸਰਵਿਸ ਰੋਡ ਤੋਂ ਵੀ ਅਰਾਮ ਨਾਲ ਆਵਾਜਾਈ ਚੱਲ ਸਕਦੀ ਹੈ।  ਈਐੱਲਐੱਫ ਦੀ ਲੰਬਾਈ 3.5 ਕਿਲੋਮੀਟਰ ਹੈ। ਇਸ ਲੈਂਡਿੰਗ ਸਟ੍ਰਿਪ ‘ਤੇ ਭਾਰਤੀ ਵਾਯੂਸੈਨਾ ਦੇ ਹਰ ਪ੍ਰਕਾਰ  ਦੇ ਜਹਾਜ਼ ਉੱਤਰ ਸਕਣਗੇ। 

ਈਐੱਲਐੱਫ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ : 

ਮੁੱਖ ਵਿਸ਼ੇਸ਼ਤਾਵਾਂ

 

ਲੜੀ ਨੰ.

ਮਾਪਦੰਡ

ਟਿੱਪਣੀ

1

ਪੇਵਮੈਂਟ ਦਾ ਪ੍ਰਕਾਰ

ਠੋਸ ਪੇਵਮੈਂਟ  ( ਕੰਕਰੀਟ )

2

ਸੰਬੰਧਿਤ ਹਿੱਸੇ ਦੀ ਲੰਬਾਈ

3000 ਮੀਟਰ  ( 3.0 ਕਿਲੋਮੀਟਰ) 

3

ਸੰਬੰਧਿਤ ਹਿੱਸੇ ਦੀ ਚੌੜਾਈ

33 ਮੀਟਰ

4

ਈਐੱਲਐੱਫ ਦੀ ਲਾਗਤ

32.95  ਕਰੋੜ ਰੁਪਏ 

5

ਭਾਰਤ-ਪਾਕ ਅੰਤਰਰਾਸ਼ਟਰੀ ਸੀਮਾ ਤੋਂ ਦੂਰੀ

40.0  ਕਿਲੋਮੀਟਰ 

6

ਪਾਰਕਿੰਗ ਸਹੂਲਤ ਦਾ ਅਕਾਰ

ਸਟ੍ਰਿਪ ਦੇ ਦੋਨੋਂ ਪਾਸਿਓ ਦੋ ਪਾਰਕਿੰਗ ਸੁਵਿਧਾਵਾਂ ਤਿਆਰ ਕੀਤੀਆਂ ਗਈਆਂ ਹਨ,  ਜਿਨ੍ਹਾਂ ਦਾ ਅਕਾਰ 40 ਮੀਟਰX180 ਮੀਟਰ ਹੈ

7

ਹੋਰ ਸੁਵਿਧਾਵਾਂ

25 ਮੀਟਰX65 ਮੀਟਰ  ਦੇ ਅਕਾਰ ਦਾ ਏਟੀਸੀ ਟਾਵਰ ਬਣਾਇਆ ਗਿਆ ਹੈ। ਇਹ ਟਾਵਰ ਦੋ ਮੰਜਿਲਾ ਹੈ ਅਤੇ ਏਟੀਸੀ ਕੈਬਿਨ ਹਰ ਸਹੂਲਤ ਨਾਲ ਲੈਸ ਹੈ। ਪਖਾਨੇ ਦਾ ਵੀ ਨਿਰਮਾਣ ਕੀਤਾ ਗਿਆ ਹੈ। 

 

वायुसेना 

ਵਾਯੂਸੈਨਾ ਦੀਆਂ ਗਤੀਵਿਧੀਆਂ ਦੇ ਦੌਰਾਨ ਸਥਾਨਕ ਗ੍ਰਾਮੀਣਾਂ ਦੀ ਸੁਰੱਖਿਆ ਲਈ ਭਾਰਤੀ ਵਾਯੂਸੈਨਾ  ਦੇ ਸੁਝਾਅ/ਜ਼ਰੂਰਤ  ਦੇ ਮੱਦੇਨਜ਼ਰ 1.5 ਮੀਟਰ ਦੀ ਵਾੜਬੰਦੀ ਕੀਤੀ ਗਈ ਹੈ। 

8

ਡਾਈਵਰਜਨ ਮਾਰਗ

ਲਚਕੀਲੇ ਪੇਵਮੈਂਟ ਸਹਿਤ ਸੱਤ ਮੀਟਰ ਚੌੜਾ ਡਾਈਵਰਜਨ ਮਾਰਗ ਬਣਾਇਆ ਗਿਆ ਹੈ । 

 

ਵਰਨਣਯੋਗ ਹੈ ਕਿ ਸੜਕਾਂ ਦੇ ਵਿਕਾਸ ਬੁਨਿਆਦੀ ਢਾਂਚੇ ਦਾ ਮੁੱਖ ਘਟਕ ਹੁੰਦਾ ਹੈ। ਇਸ ਦੇ ਜ਼ਰੀਏ ਬਿਹਤਰ ਰਾਜਮਾਰਗਾਂ ਅਤੇ ਐਕਸਪ੍ਰੈੱਸ - ਵੇਅ ਦਾ ਨਿਰਮਾਣ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਜਹਾਜ਼ ਰਨ-ਵੇਅ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹਾਂ। ਇਸ ਸੁਵਿਧਾ ਨੂੰ ਤਿਆਰ ਕਰਨ ਲਈ ਕੁਝ ਬਦਲਾਅ ਕਰਨੇ ਪੈਂਦੇ ਹਨ ਅਤੇ ਅਤਿਰਿਕਤ ਬੁਨਿਆਦੀ ਢਾਂਚੇ ਤਿਆਰ ਕਰਨੇ ਹੁੰਦੇ ਹਨ। ਉਸ ਦੇ ਬਾਅਦ ਐਮਰਜੈਂਸੀ ਵਿੱਚ ਕਈ ਪ੍ਰਕਾਰ  ਦੇ ਜਹਾਜ਼ਾਂ ਦਾ ਸੰਚਾਲਨ ਸੰਭਵ ਹੋ ਜਾਂਦਾ ਹੈ ।

 

****

ਐੱਮਜੇਪੀਐੱਸ


(Release ID: 1753224) Visitor Counter : 226