ਸਿੱਖਿਆ ਮੰਤਰਾਲਾ
ਪ੍ਰਧਾਨ ਮੰਤਰੀ ਨੇ ‘ਸ਼ਿਕਸ਼ਕ ਪਰਵ’ ਦੇ ਉਦਘਾਟਨੀ ਸੰਮੇਲਨ ਨੂੰ ਸੰਬੋਧਨ ਕੀਤਾ
ਸਿੱਖਿਆ ਖੇਤਰ ’ਚ ਕੀਤੀ ਕਈ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਕੀਤੀਆਂ ਨਵੀਆਂ ਪਹਿਲਾਂ ਨਾਲ ਵਿੱਦਿਅਕ ਇਨਕਲਾਬ ਆਵੇਗਾ ਤੇ ਭਾਰਤੀ ਸਿੱਖਿਆ ਪ੍ਰਣਾਲੀ ਵਿਸ਼ਵ ਨਕਸ਼ੇ ’ਤੇ ਸਥਾਪਿਤ ਹੋਵੇਗੀ: ਪ੍ਰਧਾਨ ਮੰਤਰੀ
ਅਸੀਂ ਪਰਿਵਰਤਨ ਦੇ ਦੌਰ ’ਚ ਹਾਂ, ਖ਼ੁਸ਼ਕਿਸਮਤੀ ਨਾਲ ਸਾਡੇ ਕੋਲ ਆਧੁਨਿਕ ਤੇ ਭਵਿੱਖ ਦੀਆਂ ਜ਼ਰੂਰਤਾਂ ਅਨੁਸਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਦੀ ਅਪੀਲ ਅਨੁਸਾਰ ਹਰੇਕ ਉਲੰਪਿਕ ਤੇ ਪੈਰਾਲਿੰਪਿਕ ਖਿਡਾਰੀ 75 ਸਕੂਲਾਂ ਦਾ ਦੌਰਾ ਕਰਨਗੇ
Posted On:
07 SEP 2021 4:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਸ਼ਿਕਸ਼ਕ ਪਰਵ’ ਦੇ ਪਹਿਲੇ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਰਤੀ ਸੰਕੇਤ ਭਾਸ਼ਾ ਸ਼ਬਦਕੋਸ਼ (ਬਹਿਰਿਆਂ ਲਈ ਆੱਡੀਓ ਤੇ ਪਾਠ ਅਧਾਰਿਤ ਸੰਕੇਤਕ ਭਾਸ਼ਾ ਵੀਡੀਓ, ਗਿਆਨ ਦੇ ਸਰਬਵਿਆਪਕ ਡਿਜ਼ਾਈਨ ਅਨੁਸਾਰ), ਬੋਲਣ ਵਾਲੀਆਂ ਕਿਤਾਬਾਂ (ਟਾਕਿੰਗ ਬੁਕਸ, ਨੇਤਰਹੀਣਾਂ ਲਈ ਆਡੀਓ ਕਿਤਾਬਾਂ), ਸੀਬੀਐੱਸਈ ਦਾ ਸਕੂਲ ਗੁਣਵੱਤਾ ਭਰੋਸਾ ਤੇ ਮੁੱਲਾਂਕਣ ਰੂਪ–ਰੇਖਾ ਨਿਪੁੰਨ ਭਾਰਤ ਲਈ ‘ਨਿਸ਼ਠਾ’ ਅਧਿਆਪਕ ਸਿਖਲਾਈ ਪ੍ਰੋਗਰਾਮ ਤੇ ਵਿਦਯਾਂਜਲੀ ਪੋਰਟਲ (ਸਕੂਲ ਦੇ ਵਿਕਾਸ ਲਈ ਸਿੱਖਿਆ ਸਵੈ–ਸੇਵਕਾਂ/ਦਾਤਿਆਂ/ਸੀਐੱਸਆਰ ਯੋਗਦਾਨੀਆਂ ਦੀ ਸਹੂਲਤ ਲਈ) ਦੀ ਵੀ ਸ਼ੁਰੂਆਤ ਕੀਤੀ। ਇਸ ਕਨਕਲੇਵ ’ਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ, ਸਿੱਖਿਆ ਰਾਜ ਮੰਤਰੀ ਡਾ. ਸੁਭਾਸ ਸਰਕਾਰ, ਸਿੱਖਿਆ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਘਿਕਾਰੀਆਂ ਨੇ ਹਿੱਸਾ ਲਿਆ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾ ਔਖੇ ਸਮੇਂ ’ਚ ਦੇਸ਼ ਦੇ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ‘ਸ਼ਿਕਸ਼ਕ ਪਰਵ’ ’ਤੇ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਅਹਿਮ ਵੀ ਹਨ ਕਿਉਕਿ ਦੇਸ਼ ਇਸ ਵੇਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤੇ ਆਜ਼ਾਦੀ ਦੇ 100 ਸਾਲਾਂ ਬਾਅਦ ਭਾਰਤ ਕਿਹੋ ਜਿਹਾ ਹੋਵੇਗਾ, ਇਸ ਲਈ ਨਵੇਂ ਸੰਕਲਪ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਸਮੁੱਚੇ ਵਿੱਦਿਅਕ ਭਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਕਠਿਨ ਸਮੇਂ ਦਾ ਮੁਕਾਬਲਾ ਕਰਨ ਲਈ ਵਿਕਸਿਤ ਕੀਤੀਆ ਗਈਆਂ ਸਮਰੱਥਾਵਾਂ ਨੂੰ ਹੋਰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,‘ਜੇ ਅਸੀਂ ਪਰਿਵਰਤਨ ਦੇ ਦੌਰ ’ਚ ਹਾਂ, ਤਾਂ ਖ਼ੁਸ਼ਕਿਸਮਤੀ ਨਾਲ ਸਾਡੇ ਕੋਲ ਆਧੁਨਿਕ ਤੇ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਹੈ।’
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਹਰ ਪੱਧਰ ਤੇ ਸਿੱਖਿਆ ਸ਼ਾਸਤਰੀਆਂ, ਮਾਹਰਾਂ, ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਭਾਗੀਦਾਰੀ ਨੂੰ ਨਵੇਂ ਪੱਧਰ 'ਤੇ ਲੈ ਕੇ ਜਾਣ ਅਤੇ ਸਮਾਜ ਨੂੰ ਇਸ ਵਿੱਚ ਸ਼ਾਮਲ ਕਰਨ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਇਹ ਤਬਦੀਲੀਆਂ ਨਾ ਸਿਰਫ ਨੀਤੀ ਅਧਾਰਿਤ ਹਨ ਬਲਕਿ ਭਾਗੀਦਾਰੀ ਅਧਾਰਿਤ ਵੀ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਨਾਲ 'ਸਬਕਾ ਪ੍ਰਯਾਸ' ਦੇ ਦੇਸ਼ ਦੇ ਸੰਕਲਪ ਲਈ ‘ਵਿਦਯਾਂਜਲੀ 2.0' ਪਲੈਟਫਾਰਮ ਵਾਂਗ ਹੈ। ਸਮਾਜ ਵਿੱਚ ਇਸ ਲਈ, ਸਾਡੇ ਨਿਜੀ ਖੇਤਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਜਨਤਕ ਭਾਗੀਦਾਰੀ ਫਿਰ ਤੋਂ ਭਾਰਤ ਦਾ ਰਾਸ਼ਟਰੀ ਚਰਿੱਤਰ ਬਣਦੀ ਜਾ ਰਹੀ ਹੈ। ਪਿਛਲੇ 6-7 ਸਾਲਾਂ ਵਿੱਚ, ਜਨਤਕ ਭਾਗੀਦਾਰੀ ਦੀ ਸ਼ਕਤੀ ਕਾਰਨ, ਭਾਰਤ ਵਿੱਚ ਬਹੁਤ ਸਾਰੇ ਅਜਿਹੇ ਕੰਮ ਹੋਏ ਹਨ, ਜਿਨ੍ਹਾਂ ਦੀ ਪਹਿਲਾਂ ਕਲਪਨਾ ਕਰਨੀ ਔਖੀ ਸੀ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਮਿਲ ਕੇ ਕੁਝ ਕਰਦਾ ਹੈ, ਤਾਂ ਲੋੜੀਦੇ ਨਤੀਜੇ ਯਕੀਨੀ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਨੌਜਵਾਨਾਂ ਦੇ ਭਵਿੱਖ ਨੂੰ ਬਣਾਉਣ ਵਿੱਚ ਸਾਰਿਆਂ ਦੀ ਭੂਮਿਕਾ ਹੈ। ਉਨ੍ਹਾਂ ਪਿੱਛੇ ਜਿਹੇ ਸਮਾਪਤ ਹੋਈਆਂ ਓਲੰਪਿਕਸ ਅਤੇ ਪੈਰਾਲਿੰਪਿਕਸ ਵਿੱਚ ਦੇਸ਼ ਦੇ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਐਥਲੀਟਾਂ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੌਰਾਨ ਘੱਟੋ ਘੱਟ 75 ਸਕੂਲਾਂ ਦਾ ਦੌਰਾ ਕਰਨ ਲਈ ਹਰੇਕ ਖਿਡਾਰੀ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰੇਗਾ ਅਤੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ, ਸਿੱਖਿਆ ਸਿਰਫ ਨਾ ਕੇਵਲ ਸਮਾਵੇਸ਼ੀ ਹੋਣੀ ਚਾਹੀਦੀ ਹੈ, ਬਲਕਿ ਸਮਾਨ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਡਿਜੀਟਲ ਆਰਕੀਟੈਕਚਰ ਯਾਨੀ ਐੱਨ-ਡੀਅਰ ਸਿੱਖਿਆ ਵਿੱਚ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਇਸ ਨੂੰ ਆਧੁਨਿਕ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੂਪੀਆਈ ਇੰਟਰਫੇਸ ਨੇ ਬੈਂਕਿੰਗ ਸੈਕਟਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਐੱਨ-ਡੀਅਰ ਸਾਰੀਆਂ ਵਿੱਦਿਅਕ ਗਤੀਵਿਧੀਆਂ ਦੇ ਵਿੱਚ ਇੱਕ 'ਸੁਪਰ-ਕਨੈਕਟ' ਵਜੋਂ ਵੀ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਟਾਕਿੰਗ ਬੁਕਸ ਅਤੇ ਆਡੀਓਬੁਕਸ ਜਿਹੀ ਤਕਨੀਕ ਨੂੰ ਸਿੱਖਿਆ ਦਾ ਹਿੱਸਾ ਬਣਾ ਰਿਹਾ ਹੈ।
ਅੱਜ ਸ਼ੁਰੂ ਕੀਤਾ ਗਿਆ ਸਕੂਲ ਕੁਆਲਿਟੀ ਅਸੈੱਸਮੈਂਟ ਐਂਡ ਐਸ਼ੋਰੈਂਸ ਫ੍ਰੇਮਵਰਕ (ਐੱਸਕਿਊਏਏਐੱਫ), ਪਾਠਕ੍ਰਮ, ਸਿੱਖਿਆ ਸ਼ਾਸਤਰ, ਮੁੱਲਾਂਕਣ, ਬੁਨਿਆਦੀ, ਢਾਂਚਾ, ਸਮਾਵੇਸ਼ੀ ਪਿਰਤਾਂ ਅਤੇ ਸ਼ਾਸਨ ਪ੍ਰਕਿਰਿਆ ਜਿਹੇ ਮਾਪਦੰਡਾਂ ਵਿੱਚ ਆਮ ਵਿਗਿਆਨਕ ਢਾਂਚੇ ਦੀ ਅਣਹੋਂਦ ਨੂੰ ਦੂਰ ਕਰੇਗਾ। SQAAF ਇਸ ਅਸਮਾਨਤਾ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਤੇਜ਼ੀ ਨਾਲ ਬਦਲਦੇ ਯੁਗ ਵਿੱਚ, ਸਾਡੇ ਅਧਿਆਪਕਾਂ ਨੂੰ ਵੀ ਨਵੀਆਂ ਪ੍ਰਣਾਲੀਆਂ ਅਤੇ ਤਕਨੀਕਾਂ ਬਾਰੇ ਤੇਜ਼ੀ ਨਾਲ ਸਿੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ 'ਨਿਸ਼ਠਾ' ਸਿਖਲਾਈ ਪ੍ਰੋਗਰਾਮਾਂ ਰਾਹੀਂ ਆਪਣੇ ਅਧਿਆਪਕਾਂ ਨੂੰ ਇਨ੍ਹਾਂ ਤਬਦੀਲੀਆਂ ਲਈ ਤਿਆਰ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਅਧਿਆਪਕ ਨਾ ਸਿਰਫ ਕੁਝ ਗਲੋਬਲ ਬੈਂਚਮਾਰਕ 'ਤੇ ਖਰੇ ਉਤਰਦੇ ਹਨ, ਬਲਕਿ ਉਨ੍ਹਾਂ ਦੀ ਆਪਣੀ ਵਿਸ਼ੇਸ਼ ਪੂੰਜੀ ਵੀ ਹੁੰਦੀ ਹੈ। ਉਨ੍ਹਾਂ ਦੀ ਇਹ ਵਿਸ਼ੇਸ਼ ਪੂੰਜੀ, ਵਿਸ਼ੇਸ਼ ਸ਼ਕਤੀ ਉਨ੍ਹਾਂ ਅੰਦਰਲੇ ਭਾਰਤੀ ਸੰਸਕਾਰ ਹਨ। ਉਨ੍ਹਾਂ ਕਿਹਾ ਕਿ ਸਾਡੇ ਅਧਿਆਪਕ ਆਪਣੇ ਕੰਮ ਨੂੰ ਸਿਰਫ ਕਿੱਤਾ ਨਹੀਂ ਸਮਝਦੇ, ਉਨ੍ਹਾਂ ਲਈ ਅਧਿਆਪਨ ਮਨੁੱਖੀ ਸੂਝ ਅਤੇ ਪਵਿੱਤਰ ਨੈਤਿਕ ਫਰਜ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਅਧਿਆਪਕ ਅਤੇ ਬੱਚਿਆਂ ਵਿੱਚ ਨਾ ਸਿਰਫ਼ ਇੱਕ ਪੇਸ਼ੇਵਰ ਰਿਸ਼ਤਾ ਹੈ, ਬਲਕਿ ਇੱਕ ਪਰਿਵਾਰਕ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਜੀਵਨ ਭਰ ਲਈ ਹੁੰਦਾ ਹੈ।
ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਸਿੱਖਿਆ ਨੀਤੀ 2020 ਬਾਰੇ ਆਪਣੀ ਦੂਰ–ਦ੍ਰਿਸ਼ਟੀ ਤੇ ਵਿਚਾਰ ਸਾਂਝੇ ਕਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੇ ਇੱਕ ਵਿਸ਼ਵ ਗੁਰੂ ਬਣਨ ਦੀ ਯਾਤਰਾ ਵੱਲ ਤੋਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖ਼ੁਦ ਸਿੱਖਿਆ ਦੇ ਖੇਤਰ ’ਚ ਕਈ ਪਹਿਲਕਦਮੀਆਂ ਕੀਤੀਆਂ ਹਨ ਤੇ ਸਬੰਧਿਤ ਧਿਰਾਂ ਨਾਲ ਉਹ ਲਗਾਤਾਰ ਗੱਲ ਕਰਦੇ ਰਹਿੰਦੇ ਹਨ, ਇਹ 21ਵੀਂ ਸਦੀ ਦੇ ਭਾਰਤ ਦੀਆਂ ਆਕਾਂਖਿਆਵਾਂ ਅਨੁਸਾਰ ਇੱਕ ਸਿੱਖਿਆ ਪ੍ਰਣਾਲੀ ਨੂੰ ਹੱਲਾਸ਼ੇਰੀ ਦੇਣ ਨੂੰ ਲੈ ਕੇ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਵਿਖਾਉਂਦਾ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ‘ਸ਼ਿਕਸ਼ਕ ਪਰਵ’ ਦਾ ਇਹ ਜਸ਼ਨ ਨਾ ਸਿਰਫ਼ ਸਾਰੇ ਪੱਧਰਾਂ ’ਤੇ ਸਿੱਖਿਆ ਦਾ ਪਸਾਰ ਯਕੀਨੀ ਬਣਾਉਣ, ਸਗੋਂ ਇਸ ਦੇ ਮਿਆਰ ਵਿੱਚ ਸੁਧਾਰ ਲਿਆਉਣ, ਸਮਾਵੇਸ਼ੀ ਰੀਤਾਂ ਨੂੰ ਸੰਸਕਾਗਤ ਕਰਨ ਤੇ ਸਕੂਲਾਂ ਵਿੱਚ ਸਥਿਰਤਾ ਵਧਾਉਣ ਲਈ ਨਵੀਂਆਂ ਰੀਤਾਂ ਨੂੰ ਉਤਸ਼ਾਹਿਤ ਕਰੇਗਾ।
‘ਅਜਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਜਸ਼ਨਾਂ ਦੇ ਪੰਜ ਥੰਮ੍ਹਾਂ ਵਿੱਚੋਂ ਤਿੰਨ ਨੂੰ ਧਿਆਨ ਵਿੱਚ ਰੱਖਦੇ ਹੋਏ ‘ਸ਼ਿਕਸ਼ਕ ਪਰਵ’ ਦਾ ਵਿਸ਼ਾ ਵਿਚਾਰਿਆ ਗਿਆ ਹੈ - ਆਈਡੀਆਜ਼@75, ਐਕਸ਼ਨਸ@75 ਅਤੇ ਅਚੀਵਮੈਂਟਸ@75. ਇਸ ਵਿੱਚ ਸਕੂਲੀ ਸਿੱਖਿਆ ਪੇਸ਼ੇਵਰਾਂ ਜਿਵੇਂ ਕਿ ਅਧਿਆਪਕ, ਪ੍ਰਿੰਸੀਪਲ ਆਦਿ ਤੋਂ ਆਸ ਹੈ ਕਿ ਉਹ ਮੌਜੂਦਾ ਸਾਲ ਦੇ ਵਿਸ਼ੇ "ਕੁਆਲਿਟੀ ਐਂਡ ਸਸਟੇਨੇਬਲ ਸਕੂਲਸ: ਲਰਨਿੰਗ ਫਾਰ ਸਕੂਲਸ ਇਨ ਇੰਡੀਆ" ਦੇ ਅਧਾਰ ’ਤੇ ਵੈਬੀਨਾਰ ਮੌਕੇ ਆਪਣੇ ਅਨੁਭਵ ਸਾਂਝੇ ਕਰਨਗੇ।
ਇਸ ਦੇ ਉਦਘਾਟਨੀ ਸੰਮੇਲਨ ਤੋਂ ਬਾਅਦ ਮੌਜੂਦਾ ਸਾਲ "ਕੁਆਲਿਟੀ ਐਂਡ ਸਸਟੇਨੇਬਲ ਸਕੂਲਸ: ਲਰਨਿੰਗ ਫਾਰ ਸਕੂਲਸ ਇਨ ਇੰਡੀਆ" ਦੇ ਵਿਸ਼ੇ 'ਤੇ ਇੱਕ ਤਕਨੀਕੀ ਸੈਸ਼ਨ ਹੋਇਆ, ਜਿਸ ਦੀ ਪ੍ਰਧਾਨਗੀ ਡਾ. ਕਸਤੂਰੀਰੰਗਨ ਅਤੇ ਐੱਨਸੀਈਆਰਟੀ ਦੇ ਸਾਬਕਾ ਡਾਇਰੈਕਟਰ ਪ੍ਰੋ. ਜੇ.ਐੱਸ. ਰਾਜਪੂਤ ਅਤੇ ਹੋਰ ਸਿੱਖਿਆ ਸ਼ਾਸਤਰੀਆਂ ਵੱਲੋਂ ਕੀਤੀ ਗਈ। ਉਨ੍ਹਾਂ ਇਸ ਕਾਨਫਰੰਸ ਦੌਰਾਨ ਆਪਣੇ ਅਨੁਭਵ ਸਾਂਝੇ ਕੀਤੇ।
17 ਸਤੰਬਰ ਤੱਕ ਕਈ ਵੈਬੀਨਾਰ, ਵਿਚਾਰ-ਵਟਾਂਦਰੇ, ਪੇਸ਼ਕਾਰੀਆਂ ਆਦਿ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸਕੂਲਾਂ ਦੇ ਵਿਦਵਾਨਾਂ ਨੂੰ ਆਪਣੇ ਤਜਰਬੇ, ਸਿੱਖਣ ਅਤੇ ਰੂਪ–ਰੇਖਾ ਸਾਂਝੀ ਕਰਨ ਲਈ ਸੱਦਾ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਦੂਰ-ਦੁਰਾਡੇ ਦੇ ਸਕੂਲਾਂ ਦੇ ਅਧਿਆਪਕ ਅਤੇ ਪੇਸ਼ੇਵਰ ਵੀ ਸਕੂਲਾਂ ਵਿੱਚ ਗੁਣਵੱਤਾ ਅਤੇ ਨਵੀਨਤਾਕਾਰੀ ਨਾਲ ਜੁੜੇ ਮੁੱਦਿਆਂ 'ਤੇ ਬੋਲਣਗੇ। ਸਬੰਧਿਤ ਰਾਜਾਂ ਵਿੱਚ SCERTs ਅਤੇ DIETs ਵੀ ਹਰੇਕ ਵੈਬੀਨਾਰ ਤੇ ਹੋਰ ਵਿਚਾਰ ਵਟਾਂਦਰਾ ਕਰਨਗੇ ਅਤੇ ਇੱਕ ਰੂਪ–ਰੇਖਾ ਸੁਝਾਉਣਗੇ, ਜਿਸ ਨੂੰ ਰਾਜ SCERTs ਦੁਆਰਾ ਏਕੀਕ੍ਰਿਤ ਕੀਤਾ ਜਾਵੇਗਾ।
‘ਸ਼ਿਕਸ਼ਕ ਪਰਵ’ ਦੀ ਪਹਿਲੀ ਕਾਨਫਰੰਸ ਅਤੇ ਬਾਅਦ ਦੇ ਵੈਬੀਨਾਰਾਂ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ, ਮੁੱਖ ਅਧਿਆਪਕ, ਵਿਦਿਆਰਥੀ, ਮਾਪੇ ਅਤੇ ਸਬੰਧਿਤ ਪਤਵੰਤੇ ਸੱਜਣ ਸ਼ਾਮਲ ਹੋਏ।
*****
ਐੱਮਜੇਪੀਐੱਸ/ਏਕੇ
(Release ID: 1752991)
Visitor Counter : 249