ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇ ਵੀ ਆਈ ਸੀ ਨੇ ਗੋਆ ਵਿੱਚ 9 ਕੋਵਿਡ ਪ੍ਰਭਾਵਿਤ ਔਰਤਾਂ ਨੂੰ ਸਵੈ—ਰੋਜ਼ਗਾਰ ਦੇ ਕੇ ਮੁੜ ਵਸਾਇਆ
Posted On:
07 SEP 2021 3:45PM by PIB Chandigarh
ਇੱਕ ਵਿਲੱਖਣ ਪਹਿਲਕਦਮੀ ਜਿਸ ਦੇ ਬਹੁਤ ਦੂਰਗਾਮੀ ਫਾਇਦੇ ਮਿਲਣਗੇ । ਖਾਲੀ ਤੇ ਪੇਂਡੂ ਉਦਯੋਗ ਕਮਿਸ਼ਨ ਕੇ ਵੀ ਆਈ ਸੀ ਨੇ ਗੋਆ ਵਿੱਚ 9 ਔਰਤਾਂ ਨੂੰ ਟਿਕਾਉਣਯੋਗ ਸਵੈ ਰੋਜ਼ਗਾਰ ਦੇ ਕੇ ਇੱਕ ਰਸਤਾ ਬਣਾਇਆ ਹੈ । ਇਹ 9 ਮਹਿਲਾਵਾਂ ਕੋਵਿਡ 19 ਮਹਾਮਾਰੀ ਕਾਰਨ ਆਪਣੇ ਨਜ਼ਦੀਕੀਆਂ ਦੀ ਮੌਤ ਕਾਰਨ ਬੇਹੱਦ ਦਬਾਅ ਹੇਠ ਸਨ । ਦੁੱਖ , ਨਿਰਾਸ਼ਾ ਅਤੇ ਰੋਜ਼ੀ ਰੋਟੀ ਦੇ ਸੰਕਟ ਦੇ ਚੱਲਦਿਆਂ ਇਹਨਾਂ ਔਰਤਾਂ ਦੇ ਪਰਿਵਾਰਕ ਕਮਾਉ ਮੈਂਬਰਾਂ ਦੀ ਮੌਤ ਤੋਂ ਬਾਅਦ ਕੇ ਵੀ ਆਈ ਸੀ ਨੇ ਇਹਨਾਂ ਔਰਤਾਂ ਨੂੰ ਆਪਣੀ ਫਲੈਗਸਿ਼ੱਪ ਸਕੀਮ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ (ਪੀ ਐੱਮ ਈ ਜੀ ਪੀ) ਤਹਿਤ ਆਪਣੇ ਮੈਨੂਫੈਕਚਰਿੰਗ ਯੁਨਿਟ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਮੁਹੱਈਆ ਕੀਤੀ ਹੈ । ਇਹ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਰਕਾਰੀ ਏਜੰਸੀ ਨੇ ਮਹਾਮਾਰੀ ਤੋਂ ਪ੍ਰਭਾਵਿਤ ਕਮਜ਼ੋਰ ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਸਹਾਇਤਾ ਕੀਤੀ ਹੈ ।
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਸੋਮਵਾਰ ਨੂੰ ਇਹਨਾਂ 9 ਔਰਤਾਂ ਨੂੰ 1.48 ਕਰੋੜ ਰੁਪਏ ਦੇ ਚੈੱਕ ਵੰਡੇ । ਹੁਣ ਇਹ ਔਰਤਾਂ ਆਪਣੇ ਮੈਨੂਫੈਕਚਰਿੰਗ ਯੁਨਿਟ ਜਿਵੇਂ ਕੱਪੜ ਸਿਉਣਾ , ਸਵੈ ਚਾਲਕ ਮੁਰੰਮਤ , ਬੇਕਰੀ ਅਤੇ ਕੇਕ ਸ਼ਾਪ , ਬਿਊਟੀ ਪਾਰਲਰ , ਹਰਬਲ ਤੇ ਆਯੁਰਵੇਦਿਕ ਦਵਾਈਆਂ ਅਤੇ ਕਾਜੂ ਪ੍ਰੋਸੈਸਿੰਗ ਯੁਨਿਟ ਜਲਦੀ ਹੀ ਸ਼ੁਰੂ ਕਰਨਗੀਆਂ । ਇਹਨਾਂ ਲਾਭਪਾਤਰੀਆਂ ਵਿੱਚੋਂ ਹਰੇਕ ਨੂੰ 25 ਲੱਖ ਰੁਪਏ ਤੱਕ ਦਾ ਕਰਜ਼ਾ ਸੈਂਟਰਲ ਬੈਂਕ ਆਫ ਇੰਡੀਆ ਨੇ ਪੀ ਐੱਮ ਈ ਜੀ ਪੀ ਸਕੀਮ ਤਹਿਤ ਦਿੱਤਾ ਹੈ । ਇਹਨਾਂ ਨਵੇਂ ਯੁਨਿਟਾਂ ਵਿੱਚੋਂ ਹਰੇਕ ਯੁਨਿਟ ਘੱਟੋ ਘੱਟ 8 ਵਿਅਕਤੀਆਂ ਲਈ ਰੋਜ਼ਗਾਰ ਵੀ ਪੈਦਾ ਕਰੇਗਾ ।
ਕੇ ਵੀ ਆਈ ਸੀ ਚੇਅਰਮੈਨ ਨੇ ਕਿਹਾ ਕਿ ਇਹ ਸਵੈ ਰੋਜ਼ਗਾਰ ਦੀਆਂ ਪਹਿਲਕਦਮੀਆਂ ਨਾ ਕੇਵਲ ਇਹਨਾਂ ਪਰਿਵਾਰਾਂ ਨੂੰ ਹੀ ਵਿੱਤੀ ਤੌਰ ਤੇ ਮਜ਼ਬੂਤ ਕਰਨਗੀਆਂ ਬਲਕਿ ਹੋਰਨਾਂ ਲਈ ਰੋਜ਼ਗਾਰ ਵੀ ਪੈਦਾ ਕਰਨਗੀਆਂ । ਉਹਨਾਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਕੇ ਵੀ ਆਈ ਸੀ ਨੇ ਦਬਾਅ ਵਿੱਚ ਪਰਿਵਾਰਾਂ ਨੂੰ ਕਾਇਮ ਰੱਖਣ ਲਈ ਸਥਾਨਕ ਮੈਨੂਫੈਕਚਰਿੰਗ ਅਤੇ ਸਵੈ ਰੋਜ਼ਗਾਰ ਨੂੰ ਇੱਕ ਵੱਡਾ ਹੁਲਾਰਾ ਦਿੱਤਾ ਹੈ । ਸਮਾਜ ਦੇ ਕਮਜ਼ੋਰ ਵਰਗਾਂ ਦੇ ਦਬਾਅ ਹੇਠ ਲੋਕ , ਮਹਿਲਾਵਾਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪੀ ਐੱਮ ਈ ਜੀ ਪੀ ਤਹਿਤ ਸਵੈ ਰੋਜ਼ਗਾਰ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ ਗਿਆ ਹੈ , ਜਿਸ ਦੇ ਸਿੱਟੇ ਵਜੋਂ ਇਹ ਨਵੇਂ ਉੱਦਮੀ ਆਪਣੇ ਆਪ ਨੂੰ ਹੀ ਮਾਲੀ ਤੌਰ ਤੇ ਮਜ਼ਬੂਤ ਨਹੀਂ ਕਰਨਗੇ । ਬਲਕਿ ਉਹ ਆਪਣੇ ਨਵੇਂ ਮੈਨੂਫੈਕਚਰਿੰਗ ਯੁਨਿਟਾਂ ਵਿੱਚ ਰੋਜ਼ਗਾਰ ਦੇ ਕੇ ਕਈ ਹੋਰ ਪਰਿਵਾਰਾਂ ਦੀ ਮਦਦ ਵੀ ਕਰਨਗੇ ।
******************
ਐੱਮ ਜੇ ਪੀ ਐੱਸ / ਐੱਮ ਐੱਸ
(Release ID: 1752897)
Visitor Counter : 200