ਪ੍ਰਧਾਨ ਮੰਤਰੀ ਦਫਤਰ

ਸ਼ਿਕਸ਼ਕ ਪਰਵ (Shikshak Parv ) ਦੇ ਉਦਘਾਟਨੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 07 SEP 2021 1:07PM by PIB Chandigarh

ਨਮਸਕਾਰ !

ਸ਼ਿਕਸ਼ਕ ਪਰਵ(Shikshak Parv)  ਦੇ ਇਸ ਮਹੱਤਪੂਰਨ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਰਹੇ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਸ਼੍ਰੀਮਤੀ ਅੰਨਪੂਰਣਾ ਦੇਵੀ ਜੀ, ਡਾ. ਸੁਭਾਸ ਸਰਕਾਰ ਜੀ, ਡਾ. ਰਾਜਕੁਮਾਰ ਰੰਜਨ ਸਿੰਘ ਜੀ, ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਮਾਣਯੋਗ ਸਿੱਖਿਆ ਮੰਤਰੀ ਗਣ, ਰਾਸ਼ਟਰੀ ਸਿੱਖਿਆ ਨੀਤੀ ਦੇ ਪ੍ਰਾਰੂਪ ਨੂੰ ਤਿਆਰ ਕਰਨ ਵਾਲੀ ਕਮੇਟੀ ਦੀ ਪ੍ਰਧਾਨ ਡਾ. ਕਸਤੂਰੀ ਰੰਗਨ ਜੀ, ਉਨ੍ਹਾਂ ਦੀ ਟੀਮ ਦੇ ਸਾਰੇ ਮਾਣਯੋਗ ਸਨਮਾਨਤ ਮੈਂਬਰਗਣ, ਪੂਰੇ ਦੇਸ਼ ਤੋਂ ਸਾਡੇ ਨਾਲ ਮੌਜੂਦ ਸਾਰੇ ਵਿਦਵਾਨ ਪ੍ਰਾਚਾਰਯਗਣ, ਅਧਿਆਪਕਗਣ ਅਤੇ ਪਿਆਰੇ ਵਿਦਿਆਰਥੀਓ!

ਮੈਂ ਸਭ ਤੋਂ ਪਹਿਲਾਂ, ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਡੇ ਅਧਿਆਪਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪ ਸਭ ਨੇ ਕਠਿਨ ਸਮੇਂ ਵਿੱਚ ਦੇਸ਼ ਵਿੱਚ ਸਿੱਖਿਆ ਦੇ ਲਈ, ਵਿਦਿਆਰਥੀਆਂ ਦੇ ਭਵਿੱਖ ਦੇ ਲਈ ਜੋ ਇੱਕ ਨਿਸ਼ਠ ਪ੍ਰਯਤਨ ਕੀਤਾ ਹੈ, ਯੋਗਦਾਨ ਦਿੱਤਾ ਹੈ, ਉਹ ਬੇਮਿਸਾਲ ਹੈ, ਸ਼ਲਾਘਾਯੋਗ ਹੈ। ਇਸ ਪ੍ਰੋਗਰਾਮ ਵਿੱਚ ਸਾਡੇ ਜੋ ਵਿਦਿਆਰਥੀ ਉਪਸਥਿਤ ਹਨ, ਮੈਂ ਉਨ੍ਹਾਂ ਦੇ ਵੀ ਚਿਹਰੇ ਸਕ੍ਰੀਨ ‘ਤੇ ਦੇਖ ਰਿਹਾ ਹਾਂ। ਡੇਢ-ਦੋ ਸਾਲਾਂ ਵਿੱਚ ਪਹਿਲੀ ਬਾਰ ਇਹ ਅਲੱਗ ਸੀ ਚਮਕ ਤੁਹਾਡੇ ਚਿਹਰਿਆਂ ‘ਤੇ ਦਿਖ ਰਹੀ ਹੈ। ਇਹ ਚਮਕ ਸੰਭਵ ਤੌਰ ‘ਤੇ: ਸਕੂਲਸ ਖੁੱਲ੍ਹਣ ਦੀ ਲਗਦੀ ਹੈ। ਲੰਬੇ ਸਮੇਂ ਬਾਅਦ ਸਕੂਲ ਜਾਣਾ, ਦੋਸਤਾਂ ਨਾਲ ਮਿਲਣਾ, ਕਲਾਸ ਵਿੱਚ ਪੜ੍ਹਾਈ ਕਰਨਾ, ਇਸ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਲੇਕਿਨ ਉਤਸਾਹ ਦੇ ਨਾਲ-ਨਾਲ ਕੋਰੋਨਾ ਨਿਯਮਾਂ ਦਾ ਪਾਲਨ ਵੀ ਸਾਨੂੰ ਸਭ ਨੂੰ, ਤੁਹਾਨੂੰ ਵੀ ਪੂਰੀ ਸਖ਼ਤਾਈ ਨਾਲ ਕਰਨਾ ਹੈ।

ਸਾਥੀਓ,

ਅੱਜ ਸ਼ਿਕਸ਼ਕ ਪਰਵ ਦੇ ਅਵਸਰ ‘ਤੇ ਅਨੇਕ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਹੋਈ ਹੈ। ਅਤੇ ਹੁਣੇ ਅਸੀਂ ਇੱਕ ਛੋਟੀ ਜਿਹੀ ਫਿਲਮ ਦੁਆਰਾ ਇਨ੍ਹਾਂ ਸਾਰੀਆਂ ਯੋਜਨਾਵਾਂ ਦੇ ਵਿਸ਼ੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ। ਇਹ initiative ਇਸ ਲਈ ਵੀ ਅਹਿਮ ਹੈ ਕਿਉਂਕਿ ਦੇਸ਼ ਹੁਣ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਆਜ਼ਾਦੀ ਦੇ 100 ਵਰ੍ਹੇ ਹੋਣ ‘ਤੇ ਭਾਰਤ ਕੈਸਾ ਹੋਵੇਗਾ, ਇਸ ਦੇ ਲਈ ਅੱਜ ਭਾਰਤ ਨਵੇਂ ਸੰਕਲਪ ਲੈ ਰਿਹਾ ਹੈ। ਅੱਜ ਜੋ ਯੋਜਨਾਵਾਂ ਸ਼ੁਰੂ ਹੋਈਆਂ ਹਨ, ਉਹ ਭਵਿੱਖ ਦੇ ਭਾਰਤ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਅੱਜ ਵਿਦਯਾਂਜਲੀ-2.0, ਨਿਸ਼ਠਾ-3.0, talking books ਅਤੇ UDL based ISL-Dictionary ਜਿਹੇ ਨਵੇਂ ਪ੍ਰੋਗਰਾਮਸ ਅਤੇ ਵਿਵਸਥਾਵਾਂ launch ਕੀਤੀਆਂ ਗਈਆਂ ਹਨ। School Quality Assessment and Assurance Framework, ਯਾਨੀ S.Q.A.A.F ਜਿਹੀ ਆਧੁਨਿਕ ਸ਼ੁਰੂਆਤ ਵੀ ਹੋਈ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਇਹ ਨਾ ਕੇਵਲ ਸਾਡੇ education system ਨੂੰ globally competitive ਬਣਾਉਣਗੀਆਂ, ਬਲਕਿ ਸਾਡੇ ਨੌਜਵਾਨਾਂ ਨੂੰ ਵੀ future ready ਬਣਾਉਣ ਵਿੱਚ ਬਹੁਤ ਮਦਦ ਕਰਨਗੀਆਂ।

ਸਾਥੀਓ,

ਇਸ ਕੋਰੋਨਾਕਾਲ ਵਿੱਚ ਆਪ ਸਭ ਦਿਖਾ ਚੁੱਕੇ ਹੋ ਕਿ ਸਾਡੀ ਸਿੱਖਿਆ ਵਿਵਸਥਾ ਦੀ ਸਮਰੱਥਾ ਕਿਤਨੀ ਜ਼ਿਆਦਾ ਹੈ। ਚੁਣੌਤੀਆਂ ਅਨੇਕ ਸਨ, ਲੇਕਿਨ ਆਪ ਸਭ ਨੇ ਉਨ੍ਹਾਂ ਚੁਣੌਤੀਆਂ ਦਾ ਤੇਜ਼ੀ ਨਾਲ ਸਮਾਧਾਨ ਵੀ ਕੀਤਾ। ਔਨਲਾਈਨ ਕਲਾਸੇਜ਼, ਗਰੁੱਪ ਵੀਡੀਓ ਕਾਲ, ਔਨਲਾਈਨ ਪ੍ਰੋਜੈਕਟਸ, ਔਨਲਾਈਨ ਐਗਜਾਮਸ, ਪਹਿਲਾਂ ਅਜਿਹੇ ਸ਼ਬਦ ਵੀ ਬਹੁਤ ਲੋਕਾਂ ਨੇ ਸੁਣੇ ਹੀ ਨਹੀਂ ਸਨ। ਲੇਕਿਨ ਸਾਡੇ ਟੀਚਰਸ ਨੇ, ਪੈਰੇਂਟਸ ਨੇ, ਸਾਡੇ ਨੌਜਵਾਨਾਂ ਨੇ ਇਨ੍ਹਾਂ ਨੂੰ ਸਹਿਜਤਾ ਨਾਲ ਦੈਨਿਕ ਜੀਵਨ ਦਾ ਹਿੱਸਾ ਬਣਾ ਦਿੱਤਾ!

ਸਾਥੀਓ,

ਹੁਣ ਸਮਾਂ ਹੈ ਕਿ ਅਸੀਂ ਆਪਣੀ ਇਨ੍ਹਾਂ ਸਮਰੱਥਾਵਾਂ ਨੂੰ ਅੱਗੇ ਵਧਾਈਏ। ਅਸੀਂ ਇਸ ਮੁਸ਼ਕਿਲ ਸਮੇਂ ਵਿੱਚ ਜੋ ਕੁਝ ਸਿੱਖਿਆ ਹੈ ਉਸ ਨੂੰ ਇੱਕ ਨਵੀਂ ਦਿਸ਼ਾ ਦੇਈਏ। ਸੁਭਾਗ ਨਾਲ, ਅੱਜ ਇੱਕ ਪਾਸੇ ਦੇਸ਼ ਦੇ ਪਾਸ ਬਦਲਾਅ ਦਾ ਵਾਤਾਵਰਣ ਹੈ ਤਾਂ ਨਾਲ ਹੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਿਹੀ ਆਧੁਨਿਕ ਅਤੇ futuristic policy ਵੀ ਹੈ। ਇਸੇ ਲਈ, ਪਿਛਲੇ ਕੁਝ ਸਮੇਂ ਤੋਂ ਦੇਸ਼ ਲਗਾਤਾਰ education sector ਵਿੱਚ ਇੱਕ ਦੇ ਬਾਅਦ ਇੱਕ ਨਵੇਂ ਫ਼ੈਸਲੇ ਲੈ ਰਿਹਾ ਹੈ, ਇੱਕ transformation ਹੁੰਦੇ ਦੇਖ ਰਿਹਾ ਹੈ। ਅਤੇ ਇਸ ਦੇ ਪਿੱਛੇ ਜੋ ਸਭ ਤੋਂ ਵੱਡੀ ਸ਼ਕਤੀ ਹੈ, ਉਸ ਵੱਲ ਮੈਂ ਆਪ ਸਭ ਵਿਦਵਾਨਾਂ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਇਹ ਅਭਿਯਾਨ ਕੇਵਲ policy based ਨਹੀਂ ਹੈ, ਬਲਕਿ participation based ਹੈ। NEP ਦੀ formulation ਤੋਂ ਲੈ ਕੇ implementation ਤੱਕ, ਹਰ ਪੱਧਰ ‘ਤੇ academicians ਦਾ, experts ਦਾ, teachers ਦਾ, ਸਭ ਦਾ ਯੋਗਦਾਨ ਰਿਹਾ ਹੈ। ਆਪ ਸਭ ਇਸ ਦੇ ਲਈ ਪ੍ਰਸ਼ੰਸਾ ਦੇ ਪਾਤਰ ਹੋ। ਹੁਣ ਸਾਨੂੰ ਇਸ ਭਾਗੀਦਾਰੀ ਨੂੰ ਇੱਕ ਨਵੇਂ ਪੱਧਰ ਤੱਕ ਲੈ ਕੇ ਜਾਣਾ ਹੈ, ਸਾਨੂੰ ਇਸ ਵਿੱਚ ਸਮਾਜ ਨੂੰ ਵੀ ਜੋੜਨਾ ਹੈ।

ਸਾਥੀਓ,

ਸਾਡੇ ਇੱਥੇ ਕਿਹਾ ਗਿਆ ਹੈ-

 ਵਯਯੇ ਕ੍ਰਿਤ ਵਰਧਤੇ ਏਵ ਨਿਤਯਮ੍ ਵਿਦ੍ਯਾਧਨਮ੍ ਸਰਵਧਨ ਪ੍ਰਧਾਨਮ੍ ।। (व्यये कृते वर्धते एव नित्यम् विद्याधनम् सर्वधन प्रधानम् )

ਅਰਥਾਤ, ਵਿੱਦਿਆ ਸਾਰੀਆਂ ਸੰਪਦਾਵਾਂ ਵਿੱਚ, ਸਾਰੀਆਂ ਸੰਪਤੀਆਂ ਵਿੱਚ ਸਭ ਤੋਂ ਵੱਡੀ ਸੰਪਤੀ ਹੈ। ਕਿਉਂਕਿ ਵਿੱਦਿਆ ਹੀ ਐਸਾ ਧਨ ਹੈ ਜੋ ਦੂਸਰਿਆਂ ਨੂੰ ਦੇਣ ਨਾਲ, ਦਾਨ ਕਰਨ ਨਾਲ ਵਧਦਾ ਹੈ। ਵਿੱਦਿਆ ਦਾ ਦਾਨ, ਸਿੱਖਿਆ ਦੇਣ ਵਾਲੇ ਜੀਵਨ ਵਿੱਚ ਵੀ ਬਹੁਤ ਬੜਾ ਪਰਿਵਰਤਨ ਲਿਆਉਂਦਾ ਹੈ। ਇਸ ਪ੍ਰੋਗਰਾਮ ਵਿੱਚ ਜੁੜੇ ਆਪ ਸਭ ਅਧਿਆਪਕਾਂ ਨੇ ਵੀ ਹਿਰਦੇ ਤੋਂ ਇਹ ਮਹਿਸੂਸ ਕੀਤਾ ਹੋਵੇਗਾ। ਕਿਸੇ ਨੂੰ ਕੁਝ ਨਵਾਂ ਸਿਖਾ ਦੇਣ ਦਾ ਜੋ ਸੁਖ ਅਤੇ ਸੰਤੋਸ਼ ਹੁੰਦਾ ਹੈ, ਉਹ ਅਲੱਗ ਹੀ ਹੁੰਦਾ ਹੈ। ‘ਵਿਦਯਾਂਜਲੀ 2.0’, ਇਸੇ ਪੁਰਾਤਨ ਪਰੰਪਰਾ ਨੂੰ ਹੁਣ ਇੱਕ ਨਵੇਂ ਕਲੇਵਰ ਵਿੱਚ ਮਜ਼ਬੂਤ ਕਰੇਗੀ। ਦੇਸ਼ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਨਾਲ ‘ਸਬਕਾ ਪ੍ਰਯਾਸ’ ਦਾ ਜੋ ਸੰਕਲਪ ਲਿਆ ਹੈ, ‘ਵਿਦਯਾਂਜਲੀ 2.0’ ਉਸ ਦੇ ਲਈ ਇੱਕ ਬਹੁਤ ਹੀ ਜੀਵੰਤ platform ਦੀ ਤਰ੍ਹਾਂ ਹੈ। Vibrant Platform ਦੀ ਤਰ੍ਹਾਂ ਹੈ। ਇਸ ਵਿੱਚ ਸਾਡੇ ਸਮਾਜ ਨੂੰ, ਸਾਡੇ ਪ੍ਰਾਈਵੇਟ ਸੈਕਟਰ ਨੂੰ ਅੱਗੇ ਆਉਣਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਧਾਉਣ ਵਿੱਚ ਆਪਣਾ ਯੋਗਦਾਨ ਦੇਣਾ ਹੈ।

ਸਾਥੀਓ,

ਅਨਾਦਿ ਕਾਲ ਤੋਂ ਭਾਰਤ ਵਿੱਚ ਸਮਾਜ ਦੀ ਸਮੂਹਿਕ ਸ਼ਕਤੀ ‘ਤੇ ਭਰੋਸਾ ਕੀਤਾ ਗਿਆ ਹੈ। ਇਹ ਅਰਸੇ ਤੱਕ ਸਾਡੀ ਸਮਾਜਿਕ ਪਰੰਪਰਾ ਦਾ ਹਿੱਸਾ ਰਿਹਾ ਹੈ। ਜਦੋਂ ਸਮਾਜ ਮਿਲ ਕੇ ਕੁਝ ਕਰਦਾ ਹੈ, ਤਾਂ ਇੱਛਿਤ ਪਰਿਣਾਮ ਜ਼ਰੂਰ ਮਿਲਦੇ ਹਨ। ਅਤੇ ਤੁਸੀਂ ਇਹ ਦੇਖਿਆ ਹੋਵੇਗਾ, ਅਤੇ ਦੇਖਿਆ ਹੈ ਕਿ ਬੀਤੇ ਕੁਝ ਵਰ੍ਹਿਆਂ ਵਿੱਚ ਜਨ-ਭਾਗੀਦਾਰੀ ਹੁਣ ਫਿਰ ਭਾਰਤ ਦਾ ਨੈਸ਼ਨਲ ਕੈਰਕਟਰ ਬਣਦਾ ਜਾ ਰਿਹਾ ਹੈ। ਪਿਛਲੇ 6-7 ਵਰ੍ਹਿਆਂ ਵਿੱਚ ਜਨ-ਭਾਗੀਦਾਰੀ ਦੀ ਤਾਕਤ ਨਾਲ ਭਾਰਤ ਵਿੱਚ ਐਸੇ-ਐਸੇ ਕੰਮ ਹੋਏ ਹਨ, ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਚਾਹੇ ਸਵੱਛਤਾ ਅੰਦੋਲਨ ਹੋਵੇ, Give it Up ਦੀ ਸਪਿਰਿਟ ਨਾਲ ਹਰ ਗ਼ਰੀਬ ਦੇ ਘਰ ਵਿੱਚ ਗੈਸ ਦਾ ਕਨੈਕਸ਼ਨ ਪਹੁੰਚਾਉਣਾ ਹੋਵੇ, ਗ਼ਰੀਬਾਂ ਨੂੰ ਡਿਜੀਟਲ ਲੈਣ-ਦੇਣ ਸਿਖਾਉਣਾ ਹੋਵੇ, ਹਰ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਨੇ, ਜਨ-ਭਾਗੀਦਾਰੀ ਨਾਲ ਊਰਜਾ ਪਾਈ ਹੈ।

ਹੁਣ ‘ਵਿਦਯਾਂਜਲੀ’ ਵੀ ਇਸੇ ਕੜੀ ਵਿੱਚ ਇੱਕ ਸੁਨਹਿਰਾ ਅਧਿਆਇ ਬਣਨ ਜਾ ਰਹੀ ਹੈ।  ‘ਵਿਦਯਾਂਜਲੀ’ ਦੇਸ਼ ਦੇ ਹਰ ਨਾਗਰਿਕ ਦੇ ਲਈ ਸੱਦਾ ਹੈ ਕਿ ਉਹ ਇਸ ਵਿੱਚ ਭਾਗੀਦਾਰ ਬਣੇ, ਦੇਸ਼  ਦੇ ਭਵਿੱਖ ਨੂੰ ਘੜਨ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਏ ! ਦੋ ਕਦਮ ਅੱਗੇ ਆਏ । ਤੁਸੀਂ ਇੱਕ ਇੰਜੀਨੀਅਰ ਹੋ ਸਕਦੇ ਹੋ, ਇੱਕ ਡਾਕਟਰ ਹੋ ਸਕਦੇ ਹੋ, ਇੱਕ ਰਿਸਰਚ ਸਾਇੰਟਿਸਟ ਹੋ ਸਕਦੇ ਹੋ,  ਤੁਸੀਂ ਕਿਤੇ IAS ਔਫ਼ਿਸਰ ਬਣ ਕੇ ਕਿਤੇ ਕਲੈਕ‍ਟਰ ਦੇ ਰੂਪ ਵਿੱਚ ਕਿਤੇ ਕੰਮ ਕਰਦੇ ਹੋ । ਫਿਰ ਵੀ ਤੁਸੀਂ ਕਿਸੇ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਕਿਤਨਾ ਕੁਝ ਸਿਖਾ ਸਕਦੇ ਹੋ ! ਤੁਹਾਡੇ ਜ਼ਰੀਏ ਉਨ੍ਹਾਂ ਬੱਚਿਆਂ ਨੂੰ ਜੋ ਸਿੱਖਣ ਨੂੰ ਮਿਲੇਗਾ, ਉਸ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ।

ਤੁਸੀਂ ਅਤੇ ਅਸੀਂ ਅਜਿਹੇ ਕਿਤਨੇ ਹੀ ਲੋਕਾਂ ਬਾਰੇ ਜਾਣਦੇ ਹਾਂ, ਜੋ ਅਜਿਹਾ ਕਰ ਵੀ ਰਹੇ ਹਨ । ਕੋਈ ਬੈਂਕ ਦਾ ਰਿਟਾਇਰਡ ਮੈਨੇਜਰ ਹੈ ਲੇਕਿਨ ਉੱਤਰਾਖੰਡ ਵਿੱਚ ਦੂਰ-ਦਰਾਜ ਪਹਾੜੀ ਖੇਤਰਾਂ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਨਿਵਰਤੀ ਦੇ ਬਾਅਦ । ਕੋਈ ਮੈਡੀਕਲ ਫੀਲਡ ਨਾਲ ਜੁੜਿਆ ਹੈ ਲੇਕਿਨ ਗ਼ਰੀਬ ਬੱਚਿਆਂ ਨੂੰ ਔਨਲਾਈਨ ਕਲਾਸਿਜ਼ ਦੇ ਰਿਹਾ ਹੈ, ਉਨ੍ਹਾਂ ਲਈ ਸੰਸਾਧਨ ਉਪਲਬਧ ਕਰਵਾ ਰਿਹਾ ਹੈ। ਯਾਨੀ, ਤੁਸੀਂ ਚਾਹੇ ਸਮਾਜ ਵਿੱਚ ਕਿਸੇ ਵੀ ਭੂਮਿਕਾ ਵਿੱਚ ਹੋਵੋ, ਸਫ਼ਲਤਾ ਦੀ ਕਿਸੇ ਵੀ ਪੌੜੀ ’ਤੇ ਹੋਵੋ, ਨੌਜਵਾਨਾਂ ਦੇ ਭਵਿੱਖ ਨਿਰਮਾਣ ਵਿੱਚ ਤੁਹਾਡੀ ਭੂਮਿਕਾ ਵੀ ਹੈ, ਅਤੇ ਭਾਗੀਦਾਰੀ ਵੀ ਹੈ! ਹੁਣੇ ਹਾਲ ਹੀ ਵਿੱਚ ਸੰਪੰਨ ਹੋਏ ਟੋਕੀਓ ਓਲੰਪਿਕਸ ਅਤੇ ਪੈਰਾ-ਓਲੰਪਿਕਸ ਵਿੱਚ ਸਾਡੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਡੇ ਨੌਜਵਾਨ ਇਨ੍ਹਾਂ ਤੋਂ ਕਿਤਨਾ ਪ੍ਰੇਰਿਤ ਹੋਏ ਹਨ ।

ਮੈਂ ਆਪਣੇ ਖਿਡਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਅਵਸਰ ’ਤੇ ਹਰ ਖਿਡਾਰੀ ਘੱਟ ਤੋਂ ਘੱਟ 75 ਸਕੂਲਾਂ ਵਿੱਚ ਜਾਵੇ । ਮੈਨੂੰ ਖੁਸ਼ੀ ਹੈ ਕਿ ਇਨਾਂ ਖਿਡਾਰੀਆਂ ਨੇ ਮੇਰੀ ਗੱਲ ਨੂੰ ਸਵੀਕਾਰ ਕੀਤਾ ਹੈ। ਅਤੇ ਮੈਂ ਸਾਰੇ ਮਾਣਯੋਗ ਅਧਿਆਪਕ ਨੂੰ ਕਹਾਂਗਾ, ਆਚਾਰੀਆਗਣ ਨੂੰ ਕਹਾਂਗਾ ਕਿ ਆਪ ਆਪਣੇ ਇਲਾਕੇ ਵਿੱਚ ਇਨ੍ਹਾਂ ਖਿਡਾਰੀਆਂ ਨਾਲ ਸੰਪਰਕ ਕਰੋ । ਉਨ੍ਹਾਂ ਨੂੰ ਆਪਣੇ ਸ‍ਕੂਲ ਵਿੱਚ ਬੁਲਾਓ। ਬੱਚਿਆਂ ਦੇ ਨਾਲ ਉਨ੍ਹਾਂ ਦਾ ਸੰਵਾਦ ਕਰਵਾਓ। ਦੇਖੋ ਇਸ ਨਾਲ ਸਾਡੇ ਸਟੂਡੈਂਟਸ ਨੂੰ ਕਿਤਨੀ ਪ੍ਰੇਰਣਾ ਮਿਲੇਗੀ, ਕਿਤਨੇ ਪ੍ਰਤਿਭਾਵਾਨ ਸਟੂਡੈਂਟਸ ਨੂੰ ਖੇਡਾਂ ਵਿੱਚ ਅੱਗੇ ਜਾਣ ਦਾ ਹੌਸਲਾ ਮਿਲੇਗਾ ।

ਸਾਥੀਓ,

ਅੱਜ ਇੱਕ ਹੋਰ ਮਹੱਤਵਪੂਰਨ ਸ਼ੁਰੂਆਤ School Quality Assessment and Assurance Framework ਯਾਨੀ S.Q.A.A.F ਦੇ ਮਾਧਿਅਮ ਰਾਹੀਂ ਵੀ ਹੋ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਸਾਡੇ ਸਕੂਲਾਂ ਲਈ, education ਲਈ ਕੋਈ ਇੱਕ common scientific framework ਹੀ ਨਹੀਂ ਸੀ ।  ਕੌਮਨ ਫ੍ਰੇਮਵਰਕ ਦੇ ਬਿਨਾ ਸਿੱਖਿਆ ਦੇ ਸਾਰੇ ਪਹਿਲੂਆਂ ਜਿਵੇਂ ਕਿ - Curriculum,  Pedagogy, Assessment, Infrastructure, Inclusive Practices ਅਤੇ Governance Process, ਇਨਾਂ ਸਾਰਿਆਂ ਲਈ ਸਟੈਂਡਰਡ ਬਣਨਾ ਮੁਸ਼ਕਿਲ ਹੁੰਦਾ ਸੀ । ਇਸ ਨਾਲ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ, ਅਲੱਗ-ਅਲੱਗ ਸਕੂਲਾਂ ਵਿੱਚ ਸਟੂਡੈਂਟਸ ਨੂੰ ਸਿੱਖਿਆ ਵਿੱਚ ਅਸਮਾਨਤਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਲੇਕਿਨ S.Q.A.A.F ਹੁਣ ਇਸ ਖਾਈ ਨੂੰ ਪੂਰਨ(ਭਰਨ) ਦਾ ਕੰਮ ਕਰੇਗਾ । ਇਸ ਦੀ ਸਭ ਤੋਂ ਬੜੀ ਖੂਬੀ ਹੈ ਕਿ ਇਸ ਫ੍ਰੇਮਵਰਕ ਵਿੱਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬਦਲਾਅ ਕਰਨ ਦੀ flexibility ਵੀ ਰਾਜਾਂ ਦੇ ਪਾਸ ਹੋਵੇਗੀ । ਸਕੂਲਸ ਵੀ ਇਸ ਦੇ ਅਧਾਰ ’ਤੇ ਆਪਣਾ ਮੁੱਲਾਂਕਣ ਖ਼ੁਦ ਹੀ ਕਰ ਸਕਣਗੇ । ਇਸ ਦੇ ਅਧਾਰ ’ਤੇ ਸਕੂਲਾਂ ਨੂੰ ਇੱਕ Transformational Change ਲਈ ਪ੍ਰੋਤਸਾਹਿਤ ਵੀ ਕੀਤਾ ਜਾ ਸਕੇਗਾ ।

ਸਾਥੀਓ,

ਸਿੱਖਿਆ ਵਿੱਚ ਅਸਮਾਨਤਾ ਨੂੰ ਖ਼ਤਮ ਕਰਕੇ ਉਸ ਨੂੰ ਆਧੁਨਿਕ ਬਣਾਉਣ ਵਿੱਚ National Digital Educational Architecture ਯਾਨੀ, N-DEAR ਦੀ ਵੀ ਬੜੀ ਭੂਮਿਕਾ ਹੋਣ ਵਾਲੀ ਹੈ। ਜਿਵੇਂ UPI ਇੰਟਰਫੇਸ ਨੇ ਬੈਂਕਿੰਗ ਸੈਕਟਰ ਨੂੰ revolutionize ਕਰ ਦਿੱਤਾ ਹੈ, ਉਸੇ ਤਰ੍ਹਾਂ  ਹੀ ਐੱਨ-ਡੀਅਰ ਸਭ academic activities ਦੇ ਦਰਮਿਆਨ ਇੱਕ ਸੁਪਰ ਕਨੈਕਟ ਦਾ ਕੰਮ ਕਰੇਗਾ । ਇੱਕ ਸਕੂਲ ਤੋਂ ਦੂਸਰੇ ਸਕੂਲ ਵਿੱਚ ਜਾਣਾ ਹੋਵੇ ਜਾਂ ਹਾਇਰ ਐਜੂਕੇਸ਼ਨ ਵਿੱਚ ਐਡਮਿਸ਼ਨ, Multiple Entry-Exit ਦੀ ਵਿਵਸਥਾ ਹੋਵੇ, ਜਾਂ ਅਕੈਡਮਿਕ ਕ੍ਰੈਡਿਟ ਬੈਂਕ ਅਤੇ ਵਿਦਿਆਰਥੀਆਂ ਦੀ skills ਦਾ ਰਿਕਾਰਡ, ਸਭ ਕੁਝ ਐੱਨ- ਡੀਅਰ ਦੇ ਜ਼ਰੀਏ ਅਸਾਨੀ ਨਾਲ ਉਪਲਬਧ ਹੋਵੇਗਾ । ਇਹ ਸਾਰੇ transformations ਸਾਡੇ ‘ਨਿਊ ਏਜ ਐਜੂਕੇਸ਼ਨ’ ਦਾ ਚਿਹਰਾ ਵੀ ਬਣਨਗੇ, ਅਤੇ ਕੁਆਲਿਟੀ ਐਜੂਕੇਸ਼ਨ ਵਿੱਚ ਭੇਦਭਾਵ ਨੂੰ ਵੀ ਖ਼ਤਮ ਕਰਨਗੇ ।

ਸਾਥੀਓ ,

ਆਪ ਸਭ ਇਸ ਗੱਲ ਤੋਂ ਜਾਣੂ ਹੋ ਕਿ ਕਿਸੇ ਵੀ ਦੇਸ਼ ਦੀ ਪ੍ਰਗਤੀ ਦੇ ਲਈ education ਨਾ ਕੇਵਲ Inclusive ਹੋਣੀ ਚਾਹੀਦੀ ਹੈ ਬਲਕਿ equitable ਵੀ ਹੋਣੀ ਚਾਹੀਦੀ ਹੈ। ਇਸੇ ਲਈਅੱਜ ਦੇਸ਼ Talking ਬੁਕਸ ਅਤੇ Audio ਬੁਕਸ ਜਿਹੀ ਤਕਨੀਕ ਨੂੰ ਸਿੱਖਿਆ ਦਾ ਹਿੱਸਾ ਬਣਾ ਰਿਹਾ ਹੈ।  Universal Design of Learning ਯਾਨੀ UDL ‘ਤੇ ਅਧਾਰਿਤ 10 ਹਜ਼ਾਰ ਸ਼ਬਦਾਂ ਦੀ ਇੰਡੀਅਨ ਸਾਇਨ ਲੈਂਗਵੇਜ ਡਿਕਸ਼ਨਰੀ ਨੂੰ ਵੀ ਵਿਕਸਿਤ ਕੀਤਾ ਗਿਆ ਹੈ। ਅਸਾਮ ਦੇ ਬਿਹੂ ਤੋਂ ਲੈ ਕੇ ਭਰਤ ਨਾਟਯਮ ਤੱਕ,  ਸੰਕੇਤਕ ਭਾਸ਼ਾ ਸਾਡੇ ਇੱਥੇ ਸਦੀਆਂ ਤੋਂ ਕਲਾ ਅਤੇ ਸੱਭਿਆਚਾਰ ਦਾ ਹਿੱਸਾ ਰਹੀ ਹੈ

ਹੁਣ ਦੇਸ਼ ਪਹਿਲੀ ਵਾਰ ਸਾਇਨ ਲੈਂਗਵੇਜ ਨੂੰ ਇੱਕ ਸਬਜੈਕਟ ਦੇ ਰੂਪ ਵਿੱਚ ਕੋਰਸ  ਦਾ ਹਿੱਸਾ ਬਣਾ ਰਿਹਾ ਹੈ,  ਤਾਕਿ ਜਿਨ੍ਹਾਂ ਮਾਸੂਮ ਬੱਚਿਆਂ ਨੂੰ ਇਸ ਦੀ ਵਿਸ਼ੇਸ਼ ਜ਼ਰੂਰਤ ਹੈਉਹ ਕਿਸੇ ਤੋਂ ਪਿੱਛੇ ਨਾ ਰਹਿ ਜਾਣ!  ਇਹ ਤਕਨੀਕ ਦਿੱਵਯਾਂਗ ਨੌਜਵਾਨਾਂ ਲਈ ਵੀ ਇੱਕ ਨਵੀਂ ਦੁਨੀਆ ਦਾ ਨਿਰਮਾਣ ਕਰੇਗੀ।  ਇਸੇ ਤਰ੍ਹਾਂ,  ਨਿਪੁਣ ਭਾਰਤ ਅਭਿਯਾਨ ਵਿੱਚ ਤਿੰਨ ਸਾਲ ਤੋਂ 8 ਸਾਲ ਤੱਕ ਦੇ ਬੱਚਿਆਂ ਲਈ Foundational Literacy and Numeracy Mission ਲਾਂਚ ਕੀਤਾ ਗਿਆ ਹੈ।  3 ਸਾਲ  ਦੀ ਉਮਰ ਤੋਂ ਹੀ ਸਾਰੇ ਬੱਚੇ ਲਾਜ਼ਮੀ ਪ੍ਰੀ-ਸਕੂਲ ਸਿੱਖਿਆ ਪ੍ਰਾਪਤ ਕਰਨ ,  ਇਸ ਦਿਸ਼ਾ ਵਿੱਚ ਜ਼ਰੂਰੀ ਕਦਮ ਉਠਾਏ ਜਾਣਗੇ ।  ਇਨ੍ਹਾਂ ਸਾਰੇ ਪ੍ਰਯਤਨਾਂ ਨੂੰ ਸਾਨੂੰ ਕਾਫੀ ਅੱਗੇ ਤੱਕ ਲੈ ਕੇ ਜਾਣਾ ਹੈਅਤੇ ਇਸ ਵਿੱਚ ਆਪ ਸਭ ਦੀ ,  ਵਿਸ਼ੇਸ਼ ਕਰਕੇ ਸਾਡੇ ਅਧਿਆਪਕ ਮਿੱਤਰਾਂ ਦੀ ਭੂਮਿਕਾ ਬਹੁਤ ਬੜੀ ਮਹੱਤਵਪੂਰਨ ਹੈ

 

ਸਾਥੀਓ ,

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ -

“ਦ੍ਰਿਸ਼ਟਾਂਤੋ ਨੈਵ ਦ੍ਰਿਸ਼ਟ:  ਤ੍ਰਿ-ਭੁਵਨ ਜਠਰੇਸਦਗੁਰੋ: ਗਿਆਨ ਦਾਤੁ:” ("दृष्टान्तो नैव दृष्ट: त्रि-भुवन जठरे, सद्गुरोः ज्ञान दातुः")

ਅਰਥਾਤਪੂਰੇ ਬ੍ਰਹਿਮੰਡ ਵਿੱਚ ਗੁਰੂ ਦੀ ਕੋਈ ਉਪਮਾ ਨਹੀਂ ਹੁੰਦੀ,  ਕੋਈ ਮੁਕਾਬਲਾ ਨਹੀਂ ਹੁੰਦਾ।  ਜੋ ਕੰਮ ਗੁਰੂ ਕਰ ਸਕਦਾ ਹੈ ਉਹ ਕੋਈ ਨਹੀਂ ਕਰ ਸਕਦਾ। ਇਸੇ ਲਈਅੱਜ ਦੇਸ਼ ਆਪਣੇ ਨੌਜਵਾਨਾਂ ਲਈ ਸਿੱਖਿਆ ਨਾਲ ਜੁੜੇ ਜੋ ਵੀ ਪ੍ਰਯਤਨ ਕਰ ਰਿਹਾ ਹੈਉਸ ਦੀ ਵਾਗਡੋਰ ਸਾਡੇ ਇਨ੍ਹਾਂ ਅਧਿਆਪਕ ਭਾਈ - ਭੈਣਾਂ  ਦੇ ਹੀ ਹੱਥਾਂ ਵਿੱਚ ਹੈ ।  ਲੇਕਿਨ ਤੇਜ਼ੀ ਨਾਲ ਬਦਲਦੇ ਇਸ ਦੌਰ ਵਿੱਚ ਸਾਡੇ ਅਧਿਆਪਕਾਂ ਨੂੰ ਵੀ ਨਵੀਆਂ ਵਿਵਸਥਾਵਾਂ ਅਤੇ ਤਕਨੀਕਾਂ ਬਾਰੇ ਤੇਜ਼ੀ ਨਾਲ ਸਿੱਖਣਾ ਹੁੰਦਾ ਹੈ। ‘ਨਿਸ਼ਠਾ’ ਟ੍ਰੇਨਿੰਗ ਪ੍ਰੋਗਰਾਮਸ ਨਾਲ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਇੱਕ ਅੱਛਾ ਜਿਹਾ ਨਿਸ਼ਠਾ ਤੁਹਾਡੇ ਸਾਹਮਣੇ ਹੁਣੇ ਪੇਸ਼ ਕੀਤਾ ਗਿਆ ਹੈ ।

ਇਸ ਨਿਸ਼ਠਾ ਟ੍ਰੇਨਿੰਗ ਪ੍ਰੋਗਰਾਮ ਦੇ ਜ਼ਰੀਏ ਦੇਸ਼ ਆਪਣੇ ਟੀਚਰਸ ਨੂੰ ਇਨ੍ਹਾਂ ਬਦਲਾਵਾਂ ਦੇ ਲਈ ਤਿਆਰ ਕਰ ਰਿਹਾ ਹੈ। ‘ਨਿਸ਼ਠਾ 3.0 ਹੁਣ ਇਸ ਦਿਸ਼ਾ ਵਿੱਚ ਇੱਕ ਹੋਰ ਅਗਲਾ ਕਦਮ ਹੈ ਅਤੇ ਮੈਂ ਇਸ ਨੂੰ ਬਹੁਤ ਮਹੱਤਵਪੂਰਨ ਕਦਮ ਮੰਨਦਾ ਹਾਂ। ਸਾਡੇ ਟੀਚਰਸ ਜਦੋਂ Competency Based Teaching,  Art - Integration,  high - Order Thinking,  ਅਤੇ Creative and Critical Thinking ਜਿਹੇ ਨਵੇਂ ਤੌਰ-ਤਰੀਕਿਆਂ ਤੋਂ ਜਾਣੂ ਹੋਣਗੇ ਤਾਂ ਉਹ ਭਵਿੱਖ ਦੇ ਲਈ ਨੌਜਵਾਨਾਂ ਨੂੰ ਅਤੇ ਸਹਿਜਤਾ ਨਾਲ ਘੜ ਸਕਣਗੇ ।

ਸਾਥੀਓ ,

ਭਾਰਤ ਦੇ ਅਧਿਆਪਕਾਂ ਵਿੱਚ ਕਿਸੇ ਵੀ ਗਲੋਬਲ ਸਟੈਂਡਰਡ ਤੇ ਖਰਾ ਉਤਰਨ ਦੀ ਸਮਰੱਥਾ ਤਾਂ ਹੈ ਹੀਨਾਲ ਹੀ ਉਨ੍ਹਾਂ ਦੇ ਪਾਸ ਆਪਣੀ ਵਿਸ਼ੇਸ਼ ਪੂੰਜੀ ਵੀ ਹੈ।  ਉਨ੍ਹਾਂ ਦੀ ਇਹ ਵਿਸ਼ੇਸ਼ ਪੂੰਜੀਇਹ ਵਿਸ਼ੇਸ਼ ਤਾਕਤ ਹੈ ਉਨ੍ਹਾਂ  ਦੇ  ਅੰਦਰ  ਦੇ ਭਾਰਤੀ ਸੰਸਕਾਰ। ਅਤੇ ਮੈਂ ਤੁਹਾਨੂੰ ਮੇਰੇ ਦੋ ਅਨੁਭਵ ਦੱਸਣਾ ਚਾਹੁੰਦਾ ਹਾਂ।  ਮੈਂ ਪ੍ਰਧਾਨ ਮੰਤਰੀ ਬਣ ਕੇ ਜਦੋਂ ਪਹਿਲੀ ਵਾਰ ਭੂਟਾਨ ਗਿਆ।  ਤਾਂ ਉੱਥੋਂ ਦਾ ਰਾਜ ਪਰਿਵਾਰ ਹੋਵੇ ,  ਉੱਥੋਂ  ਦੇ ਸ਼ਾਸਕੀ ਵਿਵਸਥਾ ਦੇ ਲੋਕ ਹੋਣ,  ਬੜੇ ਗਰਵ ਨਾਲ ਕਹਿੰਦੇ ਸਨ ਕਿ ਪਹਿਲਾਂ ਸਾਡੇ ਇੱਥੇ ਕਰੀਬ - ਕਰੀਬ ਸਾਰੇ ਟੀਚਰਸ ਭਾਰਤ ਤੋਂ ਆਉਂਦੇ ਸਨ ਅਤੇ ਇੱਥੋਂ ਦੇ ਦੂਰ- ਸੁਦੂਰ ਇਲਾਕਿਆਂ ਵਿੱਚ ਪੈਦਲ ਜਾ ਕੇ ਪੜ੍ਹਾਉਂਦੇ ਸਨ । 

ਅਤੇ ਜਦੋਂ ਇਹ ਅਧਿਆਪਕਾਂ ਦੀ ਗੱਲ ਕਰਦੇ ਸਨ। ਭੂਟਾਨ ਦਾ ਰਾਜ ਪਰਿਵਾਰ ਹੋਵੇ ਜਾਂ ਉੱਥੋਂ ਦੇ ਸ਼ਾਸਕ,  ਬੜਾ ਮਾਣ ਅਨੁਭਵ ਕਰਦੇ ਸਨ,  ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਨਜ਼ਰ ਆਉਂਦੀ ਸੀ। ਵੈਸੇ ਹੀ ਜਦੋਂ ਮੈਂ ਸਾਊਦੀ ਅਰਬੀਆ ਗਿਆ ਅਤੇ ਸ਼ਾਇਦ ਸਾਊਦੀ ਅਰਬੀਆ ਦੇ ਕਿੰਗ ਨਾਲ ਜਦੋਂ ਗੱਲ ਕਰ ਰਿਹਾ ਸਾਂ ਤਾਂ ਉਹ ਇਤਨੇ ਮਾਣ ਨਾਲ ਮੈਨੂੰ ਉਲੇਖ ਕਰ ਰਹੇ ਸਨ। ਕਿ ਮੈਨੂੰ ਭਾਰਤ ਦੇ ਅਧਿਆਪਕ ਨੇ ਪੜ੍ਹਾਇਆ ਹੈ। ਮੇਰਾ ਅਧਿਆਪਕ ਭਾਰਤ ਦਾ ਸੀ। ਹੁਣ ਦੇਖੋ ਅਧਿਆਪਕ  ਦੇ ਪ੍ਰਤੀ ਕੋਈ ਵੀ ਵਿਅਕਤੀ ਕਿਤੇ ਤੇ ਵੀ ਪਹੁੰਚੇ ਉਨ੍ਹਾਂ ਦੇ ਮਨ ਵਿੱਚ ਕੀ ਭਾਵ ਹੁੰਦਾ ਹੈ ।

ਸਾਥੀਓ,

ਸਾਡੇ ਅਧਿਆਪਕ ਆਪਣੇ ਕੰਮ ਨੂੰ ਕੇਵਲ ਇੱਕ ਪੇਸ਼ਾ ਨਹੀਂ ਮੰਨਦੇ, ਉਨ੍ਹਾਂ ਦੇ ਲਈ ਪੜ੍ਹਾਉਣਾ ਇੱਕ ਮਾਨਵੀ ਸੰਵੇਦਨਾ ਹੈ, ਇੱਕ ਪਵਿੱਤਰ ਅਤੇ ਨੈਤਿਕ ਕਰਤੱਵ ਹੈ। ਇਸੇ ਲਈ, ਸਾਡੇ ਇੱਥੇ ਅਧਿਆਪਕ ਅਤੇ ਬੱਚਿਆਂ ਦੇ ਦਰਮਿਆਨ professional ਰਿਸ਼ਤਾ ਨਹੀਂ ਹੁੰਦਾ, ਬਲਕਿ ਇੱਕ ਪਰਿਵਾਰਕ ਰਿਸ਼ਤਾ ਹੁੰਦਾ ਹੈ। ਅਤੇ ਇਹ ਰਿਸ਼ਤਾ, ਇਹ ਸਬੰਧ ਪੂਰੇ ਜੀਵਨ ਦਾ ਹੁੰਦਾ ਹੈ। ਇਸੇ ਲਈ, ਭਾਰਤ ਦੇ ਅਧਿਆਪਕ ਦੁਨੀਆ ਵਿੱਚ ਜਿੱਥੇ ਵੀ ਕਿਤੇ ਜਾਂਦੇ ਹਨ, ਆਪਣੀ ਇੱਕ ਅਲੱਗ ਛਾਪ ਛੱਡਦੇ ਹਨ। ਇਸ ਵਜ੍ਹਾ ਨਾਲ ਅੱਜ ਭਾਰਤ ਦੇ ਨੌਜਵਾਨਾਂ ਦੇ ਲਈ ਦੁਨੀਆ ਵਿੱਚ ਅਪਾਰ ਸੰਭਾਵਨਾਵਾਂ ਵੀ ਹਨ। ਸਾਨੂੰ ਆਧੁਨਿਕ education eco-system ਦੇ ਹਿਸਾਬ ਨਾਲ ਖ਼ੁਦ ਤਿਆਰ ਕਰਨਾ ਹੈ,

ਅਤੇ ਇਨ੍ਹਾਂ ਸੰਭਾਵਨਾਵਾਂ ਨੂੰ ਅਵਸਰਾਂ ਵਿੱਚ ਬਦਲਣਾ ਵੀ ਹੈ। ਇਸ ਦੇ ਲਈ ਸਾਨੂੰ ਲਗਾਤਾਰ ਇਨੋਵੇਸ਼ਨ ਕਰਦੇ ਰਹਿਣਾ ਹੋਵੇਗਾ। ਸਾਨੂੰ Teaching-Learning Process ਨੂੰ ਲਗਾਤਾਰ Re-Define ਅਤੇ Re-design ਕਰਦੇ ਰਹਿਣਾ ਹੋਵੇਗਾ। ਜੋ ਸਪਿਰਿਟ ਤੁਸੀਂ ਹੁਣ ਤੱਕ ਦਿਖਾਈ ਹੈ, ਉਸ ਨੂੰ ਸਾਨੂੰ ਹੋਰ ਉਚਾਈ ਦੇਣੀ ਹੋਵੇਗੀ, ਅਤੇ ਹੌਸਲਾ ਦੇਣਾ ਹੋਵੇਗਾ। ਮੈਨੂੰ ਦੱਸਿਆ ਗਿਆ ਹੈ ਕਿ ਸ਼ਿਕਸ਼ਕ ਪਰਵ ਦੇ ਇਸ ਅਵਸਰ ‘ਤੇ ਤੁਸੀਂ ਅੱਜ ਤੋਂ 17 ਸਤੰਬਰ ਤੱਕ, 17 ਸਤੰਬਰ ਸਾਡੇ ਦੇਸ਼ ਵਿੱਚ ਵਿਸ਼ਵਕਰਮਾ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਵਿਸ਼ਵਕਰਮਾ ਆਪਣੇ ਆਪ ਵਿੱਚ ਨਿਰਮਾਤਾ ਹੈ, ਸਿਰਜਣਹਾਰ ਹੈ, ਜੋ 7 ਤਾਰੀਖ ਤੋਂ 17 ਤਾਰੀਖ ਤੱਕ ਅਲੱਗ-ਅਲੱਗ ਵਿਸ਼ਿਆਂ ‘ਤੇ ਵਰਕਸ਼ਾਪ, ਸੈਮੀਨਾਰ ਆਯੋਜਿਤ ਕਰ ਰਹੇ ਹਨ।

ਇਹ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਪ੍ਰਯਾਸ ਹੈ। ਦੇਸ਼ ਭਰ ਦੇ ਇਤਨੇ ਟੀਚਰਸ, ਐਕਸਪਰਟਸ, ਅਤੇ ਪਾਲਿਸੀ ਮੇਕਰਸ ਜਦੋਂ ਇੱਕ ਸਾਥ ਮੰਥਨ ਕਰਨਗੇ ਤਾਂ ਇਸ ਨਾਲ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇਸ ਅੰਮ੍ਰਿਤ ਦੀ ਅਹਿਮੀਅਤ ਹੋਰ ਜ਼ਿਆਦਾ ਹੈ। ਤੁਹਾਡੇ ਇਨ੍ਹਾਂ ਸਮੂਹਿਕ ਮੰਥਨ ਨਾਲ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਫ਼ਲਤਾਪੂਰਵਕ ਲਾਗੂਕਰਨ ਵਿੱਚ ਵੀ ਕਾਫੀ ਮਦਦ ਮਿਲੇਗੀ। ਮੈਂ ਚਾਹੁੰਗਾ ਕਿ ਇਸ ਤਰ੍ਹਾਂ ਆਪ ਲੋਕ ਆਪਣੇ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਸਥਾਨਿਕ ਪੱਧਰ ‘ਤੇ ਯਤਨ ਕਰੇਂ। ਮੈਨੂੰ ਵਿਸ਼ਵਾਸ ਹੈ ਕਿ ਇਸ ਦਿਸ਼ਾ ਵਿੱਚ ‘ਸਬਕੇ ਪ੍ਰਯਾਸ’ ਵਿੱਚ ਦੇਸ਼ ਦੇ ਸੰਕਲਪਾਂ ਨੂੰ ਨਵੀਂ ਗਤੀ ਮਿਲੇਗੀ। ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਜੋ ਲਕਸ਼ ਤੈਅ ਕੀਤੇ ਹਨ, ਉਨ੍ਹਾਂ ਨੂੰ ਅਸੀਂ ਸਾਰੇ ਮਿਲਕੇ ਹਾਸਲ ਕਰਾਂਗੇ। ਇਨ੍ਹਾ ਹੀ ਸ਼ੁਭਕਾਮਨਾਵਾਂ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।

*********

ਡੀਐੱਸ/ਐੱਸਐੱਚ/ਡੀਕੇ/ਏਕੇ



(Release ID: 1752869) Visitor Counter : 227