ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪੋਸ਼ਣ ਅਭਿਯਾਨ ਵਿੱਚ ਕੇਂਦਰ ਸਰਕਾਰ ਮੁੰਬਈ ਦੇ ਘੱਟ ਗਿਣਤੀ ਸਮੁਦਾਇਆਂ ਦੀ ਮਦਦ ਲਈ ਪਹੁੰਚੀ
ਗਰਭਵਤੀ ਮਹਿਲਾਵਾਂ ਦੀ ਸਿਹਤ ਪਰਿਵਾਰ ਦੀ ਸੰਯੁਕਤ ਜ਼ਿੰਮੇਦਾਰੀ ਹੋਵੇ : ਕੇਂਦਰੀ ਮੰਤਰੀ ਸਮ੍ਰਿਤੀ ਜੁਬਿਨ ਈਰਾਨੀ
“ਅਸੀਂ ਇੱਕ ਨਵਾਂ ਭਾਰਤ, ਇੱਕ ਤੰਦਰੁਸਤ ਅਤੇ ਰੋਗ ਮੁਕਤ ਭਾਰਤ ਬਣਾਉਣਾ ਚਾਹੁੰਦੇ ਹਾਂ: ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ
Posted On:
06 SEP 2021 5:29PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ ਅਤੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ “ਪੋਸ਼ਣ ਮਾਹ” ਦੇ ਤਹਿਤ ਅੱਜ ਮੁੰਬਈ ਦੇ ਕਈ ਸਥਾਨਾਂ ‘ਤੇ ਸਮਾਜ ਦੇ ਕਈ ਵਰਗਾਂ ਦੇ ਵਿੱਚ ਪਹੁੰਚ ਕੇ “ਪੋਸ਼ਣ ਜਾਗਰੂਕਤਾ ਅਭਿਯਾਨ” ਪ੍ਰੋਗਰਾਮਾਂ ਵਿੱਚ ਭਾਗ ਲਿਆ।
ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਮੁੰਬਈ ਦੇ ਵੰਚਿਤ ਇਲਾਕਿਆਂ ਵਿੱਚ ਰਹਿਣ ਵਾਲੇ ਕਈ ਘੱਟ ਗਿਣਤੀ ਸਮੁਦਾਇਆਂ ਦੀਆਂ ਮਹਿਲਾਵਾਂ ਦੇ ਲਾਭ ਲਈ ਕੀਤਾ ਗਿਆ ।
ਦਿਨ ਭਰ ਦੇ ਪ੍ਰੋਗਰਾਮਾਂ ਦੇ ਦੌਰਾਨ , ਕੇਂਦਰੀ ਮੰਤਰੀਆਂ ਨੇ ਮੁਸਲਮਾਨ , ਬੋਬੇਟੀ , ਜੈਨ , ਸਿੱਖ , ਈਸਾਈ ਅਤੇ ਪਾਰਸੀ ਸਮੁਦਾਇਆਂ ਦੇ ਮੈਬਰਾਂ ਦੇ ਨਾਲ ਗੱਲਬਾਤ ਕੀਤੀ । ਮੁਸਲਮਾਨ ਸਮੁਦਾਏ ਦੇ ਨਾਲ ਗੱਲਬਾਤ ਅੰਜੁਮਨ-ਏ-ਇਸਲਾਮ ਗਰਲਸ ਸਕੂਲ, ਬਾਂਦ੍ਰਾ ਵਿੱਚ ਹੋਈ ; ਜੈਨ , ਸਿੱਖ ਅਤੇ ਬੋਬੇਟੀ ਸਮੁਦਾਇਆਂ ਦੇ ਨਾਲ , ਮਹਾਤਮਾ ਗਾਂਬੇਟੀ ਸੇਵਾ ਮੰਦਿਰ ਹਾਲ, ਬਾਂਦ੍ਰਾ ਵਿੱਚ; ਈਸਾਈ ਸਮੁਦਾਏ ਦੇ ਨਾਲ , ਆਵਰ ਲੇਡੀ ਆਵ੍ ਗੁਡ ਕਾਉਂਸਲ ਹਾਈ ਸਕੂਲ , ਸਾਇਨ ਵਿੱਚ , ਅਤੇ ਪਾਰਸੀ ਸਮੁਦਾਏ ਦੇ ਨਾਲ , ਦਾਦਰ ਅਥੋਰਨਨ ਇੰਸਟੀਟਿਊਟ , ਦਾਦਰ ਸਥਿਤ ਪਾਰਜ਼ੋਰ ਫਾਊਂਡੇਸ਼ਨ ਵਿੱਚ ਹੋਈ ।
“ਮਹਿਲਾਵਾਂ ਦੇ ਮੁੱਦੇ ਹੁਣ ਮੁੱਖਧਾਰਾ ਦਾ ਹਿੱਸਾ, ਇੱਕ ਸਮਾਜਿਕ ਮੁੱਦਾ”
ਘੱਟ ਗਿਣਤੀ ਸਮੁਦਾਇਆਂ ਦੇ ਮੈਬਰਾਂ ਨੂੰ ਸੰਬੋਧਿਤ ਕਰਦੇ ਹੋਏ , ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ ਮੁੱਦਿਆਂ ਨੂੰ ਇੱਕ ਸਮਾਜਿਕ ਮੁੱਦੇ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ “ਮਾਤ੍ਰ ਸਿਹਤ ‘ਤੇ ਚਰਚਾ ਹੁਣ ਕੇਵਲ ਮਹਿਲਾਵਾਂ ਤੱਕ ਹੀ ਸੀਮਿਤ ਨਹੀਂ ਹੈ। ਅੱਜ ਕੱਲ੍ਹ ਪੁਰਸ਼ ਵੀ ਮਹਿਲਾਵਾਂ ਦੀ ਸਿਹਤ ਬਾਰੇ ਸੋਚਣ ਲੱਗੇ ਹਨ। ਗਰਭਵਤੀ ਮਹਿਲਾਵਾਂ ਦੀ ਸਿਹਤ ਪਰਿਵਾਰ ਦੀ ਸੰਯੁਕਤ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ।
ਚੰਗੇ ਪੋਸ਼ਣ ਦੇ ਮਹੱਤਵ ‘ਤੇ ਬੋਲਦੇ ਹੋਏ ਮੰਤਰੀ ਮਹੋਦਯ ਨੇ ਕਿਹਾ ਕਿ ਪੋਸ਼ਣ ਅਭਿਯਾਨ ਇੱਕ ਸਮਾਜਿਕ ਅੰਦੋਲਨ ਹੈ। “ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਨਾਲ , ਅਸੀਂ ਅੱਜ ਇਸ ਨੂੰ ਘੱਟ ਗਿਣਤੀ ਸਮੁਦਾਇਆਂ ਦੇ ਵਿੱਚ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ” । ਹਰੇਕ ਨਾਗਰਿਕ ਨੂੰ ਇਸ ਨੂੰ ਆਪਣੇ ਜੀਵਨ ਵਿੱਚ ਉਚਿਤ ਮਹੱਤਵ ਦੇਣ ਦਾ ਸੰਕਲਪ ਲੈਣਾ ਚਾਹੀਦਾ ਹੈ। ਜੇਕਰ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਵਿੱਚ ਇੱਕ ਵੀ ਬੱਚਾ ਕੁਪੋਸ਼ਣ ਨਾਲ ਪੀੜਤ ਨਹੀਂ ਹੈ, ਤਾਂ ਸਾਰੇ ਸਮੁਦਾਇਆਂ ਦੇ ਮੈਬਰਾਂ ਦਾ ਅੱਗੇ ਆਉਣਾ ਜ਼ਰੂਰੀ ਹੈ । ਉਨ੍ਹਾਂ ਨੇ ਕਿਹਾ ਕਿ ਪੋਸ਼ਣ ਲਈ ਸਵੱਛਤਾ ਵੀ ਬਹੁਤ ਜ਼ਰੂਰੀ ਹੈ ।
ਸ਼੍ਰੀਮਤੀ ਈਰਾਨੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ , ਗ਼ਰੀਬ ਗਰਭਵਤੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਉਨ੍ਹਾਂ ਦੇ ਪੋਸ਼ਣ , ਟੀਕੇ , ਸੰਸਥਾਗਤ ਪ੍ਰਸਵ ਅਤੇ ਵੇਤਨ ਹਾਨੀ ਦੀ ਭਰਪਾਈ ਲਈ ਏਕਮੁਸ਼ਤ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। “ਹੁਣ ਤੱਕ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਭਾਰਤ ਸਰਕਾਰ ਨੇ 2 ਕਰੋੜ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ 8,800 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ। ” ਮੰਤਰੀ ਮਹੋਦਯ ਨੇ ਜਨਪ੍ਰਤੀਨਿਬੇਟੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਕਿ ਇਸ ਯੋਜਨਾ ਦਾ ਲਾਭ ਉਨ੍ਹਾਂ ਦੇ ਚੁਣੇ ਹੋਏ ਖੇਤਰਾਂ ਵਿੱਚ ਜ਼ਰੂਰਤਮੰਦ ਗਰਭਵਤੀ ਮਹਿਲਾਵਾਂ ਤੱਕ ਪੁੱਜੇ ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਇਹ ਵੀ ਦੱਸਿਆ ਕਿ ਸਾਰੇ ਕੋਵਿਡ -19 ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਸਾਲ 2020 ਵਿੱਚ ਸਮੁਦਾਏ ਅਧਾਰਿਤ 13 ਕਰੋੜ ਪ੍ਰੋਗਰਾਮ ਚਲਾਏ ਗਏ। “ਪੋਸ਼ਣ ਅਭਿਯਾਨ ਦੇ ਤਹਿਤ 10 ਲੱਖ ਆਂਗਨਬਾੜੀਆਂ ਨੂੰ ਵਿਕਾਸ ਨਿਗਰਾਨੀ ਉਪਕਰਨ ਪ੍ਰਦਾਨ ਕੀਤੇ ਗਏ ਹਨ। ਦੇਸ਼ ਵਿੱਚ 9 ਲੱਖ ਆਂਗਨਵਾੜੀ ਕੇਂਦਰਾਂ ਨੂੰ ਮੋਬਾਇਲ ਫੋਨ ਉਪਲੱਬਧ ਕਰਾਏ ਗਏ ਹਨ। ਅੱਜ ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਪੋਸ਼ਣ ਟ੍ਰੈਕਰ ਦੀ ਮਦਦ ਨਾਲ 9 ਕਰੋੜ ਗਰਭਵਤੀ ਮਹਿਲਾਵਾਂ , ਸਤਨਪਾਨ ਕਰਾਉਣ ਵਾਲੀ ਮਾਤਾਵਾਂ ਅਤੇ ਬੱਚਿਆਂ ਦੀ ਨਿਗਰਾਨੀ ਕਰ ਰਹੀਆਂ ਹਨ ।
“ਅਸੀਂ ਇੱਕ ਨਵਾਂ ਭਾਰਤ, ਇੱਕ ਤੰਦਰੁਸਤ ਅਤੇ ਰੋਗ ਮੁਕਤ ਭਾਰਤ ਬਣਾਉਣਾ ਚਾਹੁੰਦੇ ਹਾਂ”
ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਸਵੱਛਤਾ ਅਤੇ ਸਿਹਤ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਹੈ। “ਪਹਿਲੀ ਵਾਰ ਕੋਈ ਸਰਕਾਰ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਅਸੀਂ ਜੋ ਨਵਾਂ ਭਾਰਤ ਬਣਾਉਣਾ ਚਾਹੁੰਦੇ ਹਾਂ ਉਹ ਵੀ ਤੰਦਰੁਸਤ ਅਤੇ ਰੋਗ ਮੁਕਤ ਭਾਰਤ ਹੋਵੇ। ਸਾਨੂੰ ਸਾਰਿਆਂ ਨੂੰ ਇਸ ਭਾਰਤ ਦੇ ਨਿਰਮਾਣ ਦਾ ਪ੍ਰਣ ਲੈਣਾ ਚਾਹੀਦਾ ਹੈ ।
ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ “ਡਿਸੀਜਨ ਵਿਦ ਡਿਲੀਵਰੀ” ਦੀ ਪ੍ਰਤਿਬੱਧਤਾ ਰਹੀ ਹੈ। “ਸਰਕਾਰ ਨੇ ਲੋਕਾਂ ਨੂੰ ਸਸਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਯੁੱਧ ਪੱਧਰ ‘ਤੇ ਕੰਮ ਕੀਤਾ ਹੈ। ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ, ਖਾਸ ਤੌਰ 'ਤੇ ਬੱਚਿਆਂ ਅਤੇ ਮਹਿਲਾਵਾਂ ਦੀ ਸਿਹਤ ਅਤੇ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਕਈ ਕਦਮ ਚੁੱਕੇ ਹਨ । ਉਨ੍ਹਾਂ ਨੇ ਕਿਹਾ ਕਿ ਪੋਸ਼ਣ ਅਭਿਯਾਨ ਦੇਸ਼ ਵਿੱਚ ਵਿਸ਼ੇਸ਼ ਰੂਪ ਨਾਲ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ ਅਤੇ ਸਤਨਪਾਨ ਕਰਾਉਣ ਵਾਲੀਆਂ ਮਾਤਾਵਾਂ ਵਿੱਚ ਕੁਪੋਸ਼ਣ ਮਿਟਾਉਣ ਲਈ ਇੱਕ ਪ੍ਰਭਾਵੀ ਜਨ ਅੰਦੋਲਨ ਬਣ ਗਿਆ ਹੈ।
ਕਈ ਧਾਰਮਿਕ ਨੇਤਾ ; ਸੰਸਦ ਮੈਂਬਰ ਸ਼੍ਰੀਮਤੀ ਪੂਨਮ ਮਹਾਜਨ, ਸ਼੍ਰੀ ਗੋਪਾਲ ਸ਼ੈੱਟੀ, ਸ਼੍ਰੀ ਮਨੋਜ ਕੋਟਕ ਅਤੇ ਸ਼੍ਰੀ ਰਾਹੁਲ ਰਾਜੇਸ਼ ਸ਼ੇਵਾਲੇ , ਵਿਧਾਇਕ ਸ਼੍ਰੀ ਮੰਗਲ ਪ੍ਰਭਾਤ ਲੋਢਾ ਅਤੇ ਸ਼੍ਰੀ ਅਸ਼ੀਸ਼ ਸ਼ੇਲਾਰ; ਸ਼੍ਰੀ ਇੰਦੇਵਰ ਪਾਂਡੇ (ਸਕੱਤਰ , ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ); ਸ਼੍ਰੀਮਤੀ ਰੇਣੁਕਾ ਕੁਮਾਰ (ਸਕੱਤਰ, ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰਾਲਾ); ਸ਼੍ਰੀ ਐੱਸ ਕੇ ਦੇਵ ਵਰਮਨ (ਸਕੱਤਰ, ਐੱਨਸੀਐੱਮ ਅਤੇ ਸੀਐੱਮਡੀ ਐੱਨਐੱਮਡੀਐੱਫਸੀ); ਸ਼੍ਰੀ ਰੂਬਲ ਅਗਰਵਾਲ (ਕਮਿਸ਼ਨਰ, ਏਕੀਕ੍ਰਿਤ ਬਾਲ ਵਿਕਾਸ ਯੋਜਨਾ, ਮਹਾਰਾਸ਼ਟਰ ਸਰਕਾਰ); ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਅੰਜੁਮਨ-ਏ-ਇਸਲਾਮ ਦੇ ਪ੍ਰਧਾਨ ਡਾ ਜਹੀਰ ਕਾਜ਼ੀ ; ਬੰਬੇ ਪਾਰਸੀ ਪੰਚਾਇਤ ਦੀ ਚੇਅਰਪਰਸਨ ਸ਼੍ਰੀ ਅਰਮਾਤੀ ਤੀਰੰਦਾਜ ਅਤੇ ਸਮਾਜਿਕ ਅਤੇ ਸਿੱਖਿਆ ਖੇਤਰ ਦੇ ਹੋਰ ਪ੍ਰਮੁੱਖ ਲੋਕਾਂ ਨੇ ਮੁੰਬਈ ਵਿੱਚ ਕਈ ਸਥਾਨਾਂ ‘ਤੇ “ਪੋਸ਼ਣ ਅਭਿਯਾਨ” ਜਾਗਰੂਕਤਾ ਅਭਿਯਾਨ ਵਿੱਚ ਭਾਗ ਲਿਆ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਈਰਾਨੀ ਨੇ ਧਾਰਾਵੀ ਦਾ ਦੌਰਾ ਕੀਤਾ; ਮਹਿਲਾਵਾਂ ਨਾਲ ਗੱਲਬਾਤ ਅਤੇ ਪੋਸ਼ਣ ਕਿੱਟ ਵੰਡੀਆਂ
ਦਿਨ ਵਿੱਚ ਇਸ ਤੋਂ ਪਹਿਲਾਂ ਸ਼੍ਰੀਮਤੀ ਈਰਾਨੀ ਨੇ ਮੁੰਬਈ ਦੇ ਧਾਰਾਵੀ ਵਿੱਚ ਇੱਕ ਏਕੀਕ੍ਰਿਤ ਬਾਲ ਵਿਕਾਸ ਸੇਵਾ (ਆਈਸੀਡੀਐੱਸ) ਯੋਜਨਾ ਕੇਂਦਰ ਦਾ ਦੌਰਾ ਕੀਤਾ। ਮੰਤਰੀ ਮਹੋਦਯ ਨੇ ਉੱਥੇ ਗਰਭਵਤੀ ਮਹਿਲਾਵਾਂ , ਸਤਨਪਾਨ ਕਰਾਉਣ ਵਾਲੀ ਮਾਤਾਵਾਂ ਅਤੇ ਗੰਭੀਰ ਅਤੇ ਤੀਬਰ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਪੋਸ਼ਣ ਕਿੱਟ ਅਤੇ ਫਲਾਂ ਦੀਆਂ ਟੋਕਰੀਆਂ ਵੰਡੀਆਂ ਗਈਆਂ । ਉਨ੍ਹਾਂ ਨੇ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਵਾਲੇ ਕਈ ਨਾਗਰਿਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਘਰਾਂ ਦਾ ਵੀ ਦੌਰਾ ਕੀਤਾ । ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਆਈਸੀਡੀਐੱਸ ਪਰਿਸਰ ਵਿੱਚ ਡਿਜੀਟਲ ਗੁੱਡੀ ਗੁੱਡਾ ਬੋਰਡ ਦਾ ਵੀ ਉਦਘਾਟਨ ਕੀਤਾ । ਬੋਰਡ ਦਾ ਉਪਯੋਗ ਬੇਟੀ ਬਚਾਓ ਬੇਟੀ ਪੜ੍ਹਾਓ ਪਹਿਲ ਦੇ ਤਹਿਤ ਜਨਮ ਦੇ ਅੰਕੜਿਆਂ ਨੂੰ ਅੱਪਡੇਟ ਅਤੇ ਨਿਗਰਾਨੀ ਰੱਖਣ ਅਤੇ ਉਸ ਨੂੰ ਦਿਖਣ ਲਈ ਕੀਤਾ ਜਾਂਦਾ ਹੈ ।
***
ਸ਼੍ਰੀਯੰਕਾ/ਧੀਪ
(Release ID: 1752866)
Visitor Counter : 197