ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਪਹਿਲੇ ਤੋਂ ਕਿਤੇ ਜ਼ਿਆਦਾ ਤੇਜ਼, ਸੁਰੱਖਿਅਤ ਅਤੇ ਟਿਕਾਊ –ਸ਼੍ਰੀ ਨਿਤਿਨ ਗਡਕਰੀ

Posted On: 06 SEP 2021 5:50PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਸੜਕ ਦਾ ਬੁਨਿਆਦੀ ਢਾਂਚਾ ਪਹਿਲੇ ਤੋਂ ਕੀਤੇ ਜ਼ਿਆਦਾ ਤੇਜ਼, ਸੁਰੱਖਿਅਤ ਅਤੇ ਅਧਿਕ ਟਿਕਾਊ ਹੋ ਰਿਹਾ ਹੈ। ਉਨ੍ਹਾਂ ਨੇ ਮੰਤਰਾਲੇ ਐੱਨਐੱਚਏਆਈ, ਐੱਨਐੱਚਆਈਡੀਸੀਐੱਲ ਅਤੇ ਪੀਡਬਲਿਊਡੀ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵਿੱਚ ਕਿਹਾ ਕਿ ਸਾਡਾ ਸਾਂਝਾ ਟੀਚਾ ਦੇਸ਼ ਦੀ ਸੇਵਾ ਵਿੱਚ ਵਿਸ਼ਵ ਪੱਧਰੀ ਸੜਕ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੈ। ਸ਼੍ਰੀ ਗਡਕਰੀ ਨੇ ਸੜਕ ਡਿਜ਼ਾਇਨ ਅਤੇ ਨਿਰਮਾਣ, ਵਾਤਾਵਰਣ ਦੇ ਅਨੁਕੂਲ ਸੜਕਾਂ ਦੇ ਨਿਰਮਾਣ, ਉਦਯੋਗਿਕ ਪੂਰਕ ਦ੍ਰਿਸ਼ਟੀਕੋਣ, ਸੁਰੱਖਿਆ ਲਈ ਨਵੀਆਂ ਤਕਨੀਕਾਂ, ਤੇਜ਼ ਅਤੇ ਕਿਫਾਇਤੀ ਨਿਰਮਾਣ ਵਿੱਚ ਸੁਰੱਖਿਆ ਦੇ ਲਈ ਸਰਵਉੱਚ ਪ੍ਰਾਥਮਿਕਤਾ ਦੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ।

 

C:\Users\Punjabi\Desktop\Gurpreet Kaur\2021\September 2021\06-09-2021\image00143W5.jpg

ਸ਼੍ਰੀ ਗਡਕਰੀ ਨੇ ਕਿਹਾ ਕਿ 11,000 ਕਰੋੜ ਰੁਪਏ ਦੇ ਨਿਵੇਸ਼ ਨਾਲ 313 ਕਿਲੋਮੀਟਰ ਲੰਬਾ ਰਾਜਮਾਰਗ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸੜਕ ਇੰਫ੍ਰਾਸਟ੍ਰਕਚਰ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਕੌਰੀਡੋਰ ਦਾ 80% ਕੰਮ ਪੂਰਾ ਹੋ ਚੁੱਕਿਆ ਹੈ ਅਤੇ ਮਾਰਚ 2022 ਤੱਕ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ 6 ਲੇਨ ਵਾਲੇ ਐਕਸੇਸ ਕੰਟਰੋਲ ਅੰਬਾਲਾ-ਕੋਟਪੁਰਲੀ ਗ੍ਰੀਨਫੀਲਡ ਕਾਰੀਡੌਰ ਦਾ ਨਿਰਮਾਣ ਰਿਕਾਰਡ ਗਤੀ ਨਾਲ ਕੀਤਾ ਜਾ ਰਿਹਾ ਹੈ।

************


ਐੱਮਜੇਪੀਐੱਸ



(Release ID: 1752848) Visitor Counter : 180