ਰਾਸ਼ਟਰਪਤੀ ਸਕੱਤਰੇਤ
ਅਪਰੇਸ਼ਨ ‘ਸਮੁਦਰ ਸੇਤੂ’ ਅਤੇ ‘ਮਿਸ਼ਨ ਸਾਗਰ’ ਜਿਹੀਆਂ ਮਿਸ਼ਨਾਂ ਨਾਲ ਭਾਰਤੀ ਜਲ ਸੈਨਾ ਭਾਰਤ ਦੀ ਕੋਵਿਡ ਪਹੁੰਚ ਦਾ ਮੁੱਖ ਜ਼ਰੀਆ ਬਣੀ ਰਹੀ ਸੀ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਭਾਰਤੀ ਨੇਵਲ ਏਵੀਏਸ਼ਨ ਨੂੰ ਰਾਸ਼ਟਰਪਤੀ ਦਾ ਝੰਡਾ (President’s Colour) ਪ੍ਰਦਾਨ ਕੀਤਾ
Posted On:
06 SEP 2021 3:50PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਰਤੀ ਜਲ ਸੈਨਾ ਨੇ ਸਾਰੀਆਂ ਖੇਤਰੀ ਪ੍ਰਤੀਬੱਧਤਾਵਾਂ ਪੂਰੀਆਂ ਕਰਨ ਅਤੇ ਹਿੰਦ–ਪ੍ਰਸ਼ਾਂਤ ਮਹਾਸਾਗਰਾਂ ਦੇ ਖੇਤਰ ਵਿੱਚ ਮਿੱਤਰ ਤੇ ਭਾਈਵਾਲ ਦੇਸ਼ਾਂ ਨਾਲ ਕੂਟਨੀਤਕ ਸਬੰਧ ਮਜ਼ਬੂਤ ਕਰਨ ਦੀ ਅਹਿਮ ਕੋਸ਼ਿਸ਼ ਕੀਤੀ ਹੈ। ਅਪਰੇਸ਼ਨ ‘ਸਮੁਦਰ ਸੇਤੂ’ ਅਤੇ ‘ਮਿਸ਼ਨ ਸਾਗਰ’ ਜਿਹੀਆਂ ਮਿਸ਼ਨਾਂ ਨਾਲ ਜਲ ਸੈਨਾ ਭਾਰਤ ਦੀ ਕੋਵਿਡ ਪਹੁੰਚ, ਹਿੰਦ ਮਹਾਸਾਗਰ ਖੇਤਰ ਵਿੱਚ ਮੌਜੂਦ ਸਾਡੇ ਗੁਆਂਢੀ ਦੇਸ਼ਾਂ ਨੂੰ ਸਹਾਇਤਾ ਤੇ ਹੋਰ ਮਦਦ ਮੁਹੱਈਆ ਕਰਵਾਉਣ ਦਾ ਮੁੱਖ ਜ਼ਰੀਆ ਬਣੀ ਰਹੀ ਸੀ। ਸੰਕਟ ਦੇ ਸਮੇਂ ਭਾਰਤੀ ਜਲ ਸੈਨਾ ਦੀ ਹਿੰਦ ਮਹਾਸਾਗਰ ਖੇਤਰ ‘ਚ ਤੁਰੰਤ ਤੇ ਪ੍ਰਭਾਵਸ਼ਾਲੀ ਤੈਨਾਤੀ ਨੇ ਭਾਰਤ ਦੀ ‘ਪਸੰਦੀਦਾ ਸੁਰੱਖਿਆ ਭਾਗੀਦਾਰ’ ਅਤੇ ‘ਫ਼ਸਟ ਰਿਸਪਾਂਡਰ’ ਹੋਣ ਦੀ ਦੂਰ–ਦ੍ਰਿਸ਼ਟੀ ਨੂੰ ਉਜਾਗਰ ਕੀਤਾ ਹੈ।
ਉਹ ਗੋਆ ‘ਚ ਆਈਐੱਨਐੱਸ ਹੰਸਾ ਵਿਖੇ ਅੱਜ (6 ਸਤੰਬਰ, 2021) ਨੂੰ ‘ਇੰਡੀਅਨ ਨੇਵਲ ਏਵੀਏਸ਼ਨ’ ਨੂੰ ਰਾਸ਼ਟਰਪਤੀ ਦਾ ਝੰਡਾ ਪ੍ਰਦਾਨ ਕਰਨ ਦੇ ਅਵਸਰ ‘ਤੇ ਬੋਲ ਰਹੇ ਸਨ।
ਰਾਸ਼ਟਰਪਤੀ ਨੇ ਇਹ ਉਪਲਬਧੀ ਹਾਸਲ ਕਰਨ ਲਈ ‘ਇੰਡੀਅਨ ਨੇਵਲ ਏਵੀਏਸ਼ਨ’ ਦੇ ਸਾਰੇ ਅਧਿਕਾਰੀਆਂ ਅਤੇ ਮੱਲਾਹ ਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਭੇਟ ਕੀਤਾ ਗਿਆ ਕਲਰ ਸ਼ਾਂਤੀ ਅਤੇ ਯੁੱਧ ਵਿੱਚ ਰਾਸ਼ਟਰ ਨੂੰ ਦਿੱਤੀ ਗਈ ਇਸ ਦੀ ਬੇਮਿਸਾਲ ਸੇਵਾ ਦੀ ਮਾਨਤਾ ਸੀ।
ਰਾਸ਼ਟਰਪਤੀ ਨੇ ਨੋਟ ਕੀਤਾ ਕਿ ਭਾਰਤੀ ‘ਇੰਡੀਅਨ ਨੇਵਲ ਏਵੀਏਸ਼ਨ’ ਨੇ ਬਹੁਤ ਸਾਰੇ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਇਆ ਹੈ ਜਿਸ ਦੌਰਾਨ ਇਸ ਨੇ ਸਾਥੀ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਜਿਵੇਂ ਕਿ ਹਾਲ ਹੀ ਵਿੱਚ ਮਈ 2021 ਦੌਰਾਨ ਚੱਕਰਵਾਤ ਤੌਕਤੇ ਮੌਕੇ ਮੁੰਬਈ ‘ਚ ਬਚਾਅ ਕਾਰਜਾਂ ਰਾਹੀਂ ਕਈ ਲੋਕਾਂ ਨੂੰ ਸਮੇਂ ਸਿਰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਗੁਆਂਢੀ ਦੇਸਾਂ ਅਤੇ ਰਾਸ਼ਟਰਾਂ ਨੂੰ ਵੀ ਅਹਿਮ ਸਹਾਇਤਾ ਪ੍ਰਦਾਨ ਕੀਤੀ ਹੈ।
ਭਾਰਤੀ ਜਲ ਸੈਨਾ ਦੇ ਸਵਦੇਸ਼ੀਕਰਨ ਪ੍ਰੋਗਰਾਮ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਨੇ ਸਰਗਰਮੀ ਨਾਲ ਸਵਦੇਸ਼ੀਕਰਨ ਨੂੰ ਅਪਣਾਇਆ ਹੈ ਜੋ ਇਸ ਦੀ ਮੌਜੂਦਾ ਅਤੇ ਭਵਿੱਖ ਦੀਆਂ ਪ੍ਰਾਪਤੀ ਯੋਜਨਾਵਾਂ ਵਿੱਚ ਚੰਗੀ ਤਰ੍ਹਾਂ ਪ੍ਰਤੱਖ ਹੈ ਹੈ। ਉਨ੍ਹਾਂ ਨੋਟ ਕੀਤਾ ਕਿ ਭਾਰਤ ਸਰਕਾਰ ਦੇ 'ਆਤਮਨਿਰਭਰ ਭਾਰਤ' ਦੀ ਦੂਰ–ਦ੍ਰਿਸ਼ਟੀ ਦੀ ਪਾਲਣਾ ਕਰਦਿਆਂ, ‘ਇੰਡੀਅਨ ਨੇਵਲ ਏਵੀਏਸ਼ਨ’ ਨੇ ‘ਮੇਕ ਇਨ ਇੰਡੀਆ’ ਮੁਹਿੰਮ ਨਾਲ ਨਿਰੰਤਰ ਪ੍ਰਗਤੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਵਾਬਾਜ਼ੀ ਤਕਨਾਲੋਜੀ ਵਿੱਚ ਸ਼ਾਨਦਾਰ ਤਰੱਕੀ ਨਾਲ, ਜਲ ਸੈਨਾ ਦੇ ਜਹਾਜ਼ ਆਧੁਨਿਕ, ਅਤਿ–ਆਧੁਨਿਕ ਸਵਦੇਸ਼ੀ, ਹਥਿਆਰ, ਸੈਂਸਰ ਅਤੇ ਡਾਟਾ ਲਿੰਕ ਸੂਟ ਨਾਲ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੁਆਰਾ ਸਵਦੇਸ਼ੀ ਤੌਰ 'ਤੇ ਨਿਰਮਿਤ ਐਡਵਾਂਸਡ ਲਾਈਟ ਹੈਲੀਕੌਪਟਰਾਂ ਦੇ ਨਾਲ ਨਾਲ ਡੌਰਨੀਅਰ ਅਤੇ ਚੇਤਕ ਏਅਰਕ੍ਰਾਫਟ ਦੇ ਸ਼ਾਮਲ ਹੋਣ ਨਾਲ ਰੱਖਿਆ ਖੇਤਰ ਵਿੱਚ 'ਆਤਮਨਿਰਭਰਤਾ' ਵੱਲ ਸਾਡੇ ਮਾਰਚ ਨੂੰ ਉਜਾਗਰ ਕੀਤਾ ਗਿਆ ਹੈ।
*****
ਡੀਐੱਸ/ਬੀਐੱਮ
(Release ID: 1752690)
Visitor Counter : 242