ਰੱਖਿਆ ਮੰਤਰਾਲਾ
ਰਾਇਲ ਆਸਟ੍ਰੇਲੀਆ ਨੇਵੀ ਅਤੇ ਭਾਰਤੀ ਨੇਵੀ ਨੇ ਦੁਵੱਲੇ ਅਭਿਆਸ ਸ਼ੁਰੂ ਕੀਤੇ — "ਅੋਸਇੰਡੈਕਸ"
प्रविष्टि तिथि:
06 SEP 2021 4:18PM by PIB Chandigarh
ਇੰਡੀਅਨ ਨੇਵੀ ਟਾਸਕ ਗਰੁੱਪ ਜਿਸ ਵਿੱਚ ਆਈ ਐੱਨ ਜਹਾਜ਼ ਸਿ਼ਵਾਲਿਕ ਤੇ ਕਾਦਮਤ ਸ਼ਾਮਲ ਹਨ , ਰੀਅਰ ਐਡਮਿਰਲ ਤਰੁਣ ਸੋਗਤੀ , ਵੀ ਐੱਸ ਐੱਮ , ਫਲੈਗ ਆਫਿਸਰ ਕਮਾਂਡਿੰਗ ਉੱਤਰ ਬੇੜਾ ਦੀ ਕਮਾਂਡ ਤਹਿਤ 6 ਤੋਂ 10 ਸਤੰਬਰ 2021 ਤੱਕ ਅੋਸਇੰਡੈਕਸ ਦੇ ਚੌਥੇ ਸੰਸਕਰਣ ਵਿੱਚ ਹਿੱਸਾ ਲੈ ਰਿਹਾ ਹੈ । ਰਾਇਲ ਆਸਟ੍ਰੇਲੀਆ ਨੇਵੀ (ਆਰ ਏ ਐੱਨ) ਐਨਜ਼ੈਕ ਕਲਾਸ ਫ੍ਰੀਗੇਟ , ਐੱਚ ਐੱਮ ਏ ਐੱਸ , ਅਵਾਰਾਮੂੰਗਾ , ਜਿਸ ਨੇ ਆਈ ਐੱਨ ਯੁਨਿਟਾਂ ਦੇ ਨਾਲ ਮਾਲਾਬਾਰ ਅਭਿਆਸ ਵਿੱਚ ਹਿੱਸਾ ਲਿਆ ਸੀ , ਵੀ ਅਭਿਆਸ ਦਾ ਹਿੱਸਾ ਹੈ । ਇਸ ਅੋਸਇੰਡੈਕਸ ਸੰਸਕਰਣ ਵਿੱਚ ਗੁੰਝਲਦਾਰ ਧਰਾਤਲ , ਸਬ—ਧਰਾਤਲ ਅਤੇ ਜਹਾਜ਼ਾਂ , ਸਬ—ਮੈਰੀਨਸ , ਹੈਲੀਕਾਪਟਰਾਂ ਦੇ ਹਵਾਈ ਸੰਚਾਲਨ ਅਤੇ ਹਿੱਸਾ ਲੈਣ ਵਾਲੀਆਂ ਜਲ ਸੈਨਾਵਾਂ ਦੇ ਲਾਂਗ ਰੇਂਜ ਸਮੁਦਰੀ ਪੈਟਰੋਲ ਹਵਾਈ ਜਹਾਜ਼ ਸ਼ਾਮਲ ਹਨ ।
ਭਾਰਤੀ ਨੇਵੀ ਦੇ ਹਿੱਸਾ ਲੈ ਰਹੇ ਜਹਾਜ਼ ਸਿ਼ਵਾਲਿਕ ਅਤੇ ਕਾਦਮਤ ਸਵਦੇਸ਼ ਵਿੱਚ ਹੀ ਡਿਜ਼ਾਈਨ ਕੀਤੇ ਆਧੁਨਿਕ ਜਹਾਜ਼ ਹਨ ਅਤੇ ਉਹ ਗਾਇਡੇਡ ਮਿਜ਼ਾਇਲ ਸਟੀਲਥ ਫ੍ਰਿਗੇਟ ਅਤੇ ਐਂਟੀ ਸਬ ਮੈਰੀਨ ਕੋਰਵੈੱਟ ਕ੍ਰਮਵਾਰ ਨਾਲ ਬਣਾਏ ਗਏ ਹਨ । ਉਹ ਉੱਤਰੀ ਨੇਵਲ ਕਮਾਂਡ ਤਹਿਤ ਵਿਸ਼ਾਖਾਪਟਨਮ ਅਧਾਰਿਤ ਭਾਰਤੀ ਨੇਵੀ ਦੇ ਉੱਤਰੀ ਬੇੜੇ ਦਾ ਹਿੱਸਾ ਹਨ ।
2015 ਵਿੱਚ ਦੁਵੱਲੀ ਆਈ ਐੱਨ — ਰੈਨ ਸਮੁਦਰੀ ਅਭਿਆਸ ਵਜੋਂ ਸ਼ੁਰੂ ਕੀਤਾ ਅਭਿਆਸ ਅੋਸਇੰਡੈਕਸ ਇਹਨਾਂ ਸਾਲਾਂ ਵਿੱਚ ਵੱਧ ਕੇ ਗੁੰਝਲਦਾਰ ਹੋ ਗਿਆ ਹੈ ਅਤੇ ਬੰਗਾਲ ਦੇ ਤੱਟ ਤੇ 2019 ਵਿੱਚ ਕੀਤੇ ਗਏ ਅਭਿਆਸ ਦੇ ਤੀਜੇ ਸੰਸਕਰਣ ਵਿੱਚ ਪਹਿਲੀ ਵਾਰ ਐਂਟੀ ਸਬ ਮੈਰੀਨ ਕਸਰਤਾਂ ਸ਼ਾਮਲ ਕੀਤੀਆਂ ਗਈਆਂ ਸਨ ।
ਚੌਥੇ ਸੰਸਕਰਣ ਵਿੱਚ ਦੋਨਾਂ ਮੁਲਕਾਂ ਦੀਆਂ ਧਰਾਤਲ ਯੁਨਿਟਾਂ ਐੱਚ ਐੱਮ ਏ ਐੱਸ ਰੈਨ ਕਿੰਨ , ਐਕੋਲਿਨਸ ਕਲਾਸ ਆਸਟ੍ਰੇਲੀਆ ਸਬ ਮੈਰੀਨ , ਰੋਇਲ ਆਸਟ੍ਰੇਲੀਆ ਏਅਰ ਫੋਰਸ ਪੀ—8 ਏ ਅਤੇ ਐੱਫ—18 ਏ ਹਵਾਈ ਜਹਾਜ਼ ਦੇ ਦੋਹਾਂ ਨੇਵੀਆਂ ਦੇ ਏਕੀਕ੍ਰਿਤ ਹੈਲੀਕਾਪਟਰਾਂ ਦੇ ਨਾਲ ਅਭਿਆਸ ਕਰਨਗੇ । ਇਹ ਅਭਿਆਸ ਦੋਨਾਂ ਨੇਵੀਆਂ ਨੂੰ ਆਪਣੀ ਅੰਤਰਕਿਰਿਆਸ਼ੀਲਤਾ ਵਧਾਉਣ , ਵਧੀਆ ਅਭਿਆਸਾਂ ਤੋਂ ਲਾਭ ਲੈਣ ਅਤੇ ਸਮੁਦਰੀ ਸੁਰੱਖਿਆ ਸੰਚਾਲਨਾਂ ਦੇ ਤਰੀਕਿਆਂ ਨੂੰ ਸਾਂਝੇ ਤੌਰ ਤੇ ਸਮਝਣ ਦੇ ਵਿਕਾਸ ਲਈ ਮੌਕਾ ਮੁਹੱਈਆ ਕਰੇਗਾ ।
ਇਹ ਅਭਿਆਸ ਜਲ ਸੈਨਾ ਮੁਖੀ , ਆਈ ਐੱਨ ਅਤੇ ਜਲ ਸੈਨਾ ਮੁਖੀ ਆਰ ਏ ਐੱਨ ਦੁਆਰਾ 18 ਅਗਸਤ 2021 ਨੂੰ ਦਸਤਖ਼ਤ ਕੀਤੇ ਇੱਕ ਸੰਯੁਕਤ ਗਾਇਡੈਂਸ ਦੀ ਅਸਲੀ ਪ੍ਰਤੀਨਿਧਤਾ ਕਰਦਾ ਹੈ । ਇਹ ਮਹੱਤਵਪੂਰਨ ਦਸਤਾਵੇਜ਼ ਦੋਨਾਂ ਮੁਲਕਾਂ ਵਿਚਾਲੇ “2020” ਸਮੁੱਚੀ ਰਣਨੀਤਕ ਭਾਈਵਾਲੀ ਨਾਲ ਮੇਲ ਖਾਂਦਾ ਹੈ ਅਤੇ ਇਸ ਦਾ ਮਕਸਦ ਭਾਰਤੀ ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ , ਸੁਰੱਖਿਆ ਅਤੇ ਅਮਨ ਨੂੰ ਉਤਸ਼ਾਹਿਤ ਕਰਕੇ ਖੇਤਰੀ ਤੇ ਵਿਸ਼ਵੀ ਸੁਰੱਖਿਆ ਚੁਣੌਤੀਆਂ ਤੇ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨਾ ਹੈ । ਕੋਵਿਡ ਰੋਕਾਂ ਦੇ ਬਾਵਜੂਦ ਇਸ ਅਭਿਆਸ ਦਾ ਕਰਨਾ ਹਿੱਸਾ ਲੈਣ ਵਾਲੀਆਂ ਜਲ ਸੈਨਾਵਾਂ ਵਿਚਾਲੇ ਮੌਜੂਦਾ ਤਾਲਮੇਲ ਦਾ ਵੀ ਇੱਕ ਸਬੂਤ ਹੈ ।



***************
ਸੀ ਜੀ ਆਰ / ਵੀ ਐੱਮ / ਪੀ ਐੱਸ
(रिलीज़ आईडी: 1752584)
आगंतुक पटल : 321