ਰੱਖਿਆ ਮੰਤਰਾਲਾ
ਆਈਐਨਐਸ ਤਾਬਰ ਦਾ ਅਲੇਗਜ਼ੈਂਡਰਿਆ ਦਾ ਦੌਰਾ
प्रविष्टि तिथि:
05 SEP 2021 4:00PM by PIB Chandigarh
ਆਪਣੀ ਚੱਲ ਰਹੀ ਵਿਦੇਸ਼ੀ ਤੈਨਾਤੀ ਦੇ ਹਿੱਸੇ ਵਜੋਂ, ਆਈਐਨਐਸ ਤਾਬਰ 03 ਸਤੰਬਰ 21 ਨੂੰ ਮਿਸਰ ਦੇ ਅਲੈਗਜ਼ੈਂਡਰੀਆ ਬੰਦਰਗਾਹ ਵਿੱਚ ਦਾਖਲ ਹੋ ਗਿਆ। ਮਿਸਰ ਦੀ ਜਲ ਸੈਨਾ ਅਤੇ ਭਾਰਤੀ ਰੱਖਿਆ ਅਟੈਚੀ ਦੇ ਅਧਿਕਾਰੀਆਂ ਵੱਲੋਂ ਸਮੁਦਰੀ ਜਹਾਜ਼ ਦਾ ਸਵਾਗਤ ਕੀਤਾ ਗਿਆ।
ਮਿਸਰ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਅਜੀਤ ਗੁਪਤੇ ਨੇ ਜਹਾਜ਼ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਜਹਾਜ਼ ਦੀ ਸੈਰ ਕਰਨ ਅਤੇ ਜਹਾਜ਼ ਦੀ ਤਾਇਨਾਤੀ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਬਾਅਦ ਵਿੱਚ, ਸ਼ਾਮ ਨੂੰ, ਜਹਾਜ਼ ਵਿੱਚ ਇੱਕ ਰਿਸੈਪਸ਼ਨ ਆਯੋਜਿਤ ਕੀਤੀ ਗਈ, ਜਿਸਦੇ ਲਈ ਅਲੈਗਜ਼ੈਂਡਰੀਆ ਨੇਵਲ ਬੇਸ ਦੇ ਕਮਾਂਡਰ ਰੀਅਰ ਐਡਮਿਰਲ ਅਯਮਾਨ ਅਲ-ਡੈਲੀ ਮੁੱਖ ਮਹਿਮਾਨ ਸਨ। ਇਸ ਸਮਾਰੋਹ ਵਿੱਚ ਮਿਸਰ ਦੀ ਜਲ ਸੈਨਾ, ਅਲੈਗਜ਼ੈਂਡਰੀਆ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ, ਹੈਲੈਨਿਕ ਨੇਵੀ ਦੇ ਜਹਾਜ਼ਾਂ ਹਾਈਡਰਾ ਅਤੇ ਲੇਸਬੋਸ ਅਤੇ ਸਾਈਪ੍ਰਸ ਨੇਵੀ ਦਾ ਜਹਾਜ਼ ਐਂਡਰੀਆਸ ਲੋਨਾਇਡਸ ਦੇ ਕਮਾਂਡਿੰਗ ਅਫਸਰ ਅਤੇ ਅਧਿਕਾਰੀ, ਜੋ ਮਿਸਰ ਨਾਲ ਅਭਿਆਸ ਬ੍ਰਾਇਟ ਸਟਾਰ ਲਈ ਅਲੈਗਜ਼ੈਂਡਰੀਆ ਦੇ ਦੌਰੇ ਤੇ ਜਾ ਰਹੇ ਹਨ, ਵੀ ਰਿਸੈਪਸ਼ਨ ਲਈ ਮੌਜੂਦ ਸਨ।



**********
ਐੱਮ ਕੇ /ਵੀ ਐੱਮ /ਜੇ ਐੱਸ ਐੱਨ
(रिलीज़ आईडी: 1752418)
आगंतुक पटल : 321