ਟੈਕਸਟਾਈਲ ਮੰਤਰਾਲਾ

ਕੱਪੜਾ ਨਿਰਯਾਤ ਨੂੰ ਮੌਜੂਦਾ 33 ਬਿਲੀਅਨ ਡਾਲਰ ਦੇ ਨਿਰਯਾਤ ਮੁੱਲ ਤੋਂ ਤਿੰਨ ਗੁਣਾ ਕਰਦੇ ਹੋਏ ਜਲਦੀ ਤੋਂ ਜਲਦੀ 100 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਟੀਚਾ ਸ਼੍ਰੀ ਪੀਯੂਸ਼ ਗੋਇਲ

ਨਿਰਯਾਤਕਾਂ ਲਈ ਪ੍ਰੋਤਸਾਹਨ ਦੇ ਪੁਰਾਣੇ ਬਕਾਇਆਂ ਦੇ ਮੁੱਦੇ ਦੇ ਸਮਾਧਾਨ ਲਈ ਐੱਮਓਐੱਫ ਨਾਲ ਮਿਲ ਕੇ ਕੰਮ ਕਰ ਰਹੇ ਹਾਂ: ਸ਼੍ਰੀ ਗੋਇਲ
ਉਦਯੋਗ ਦੀਆਂ ਸਾਰੀਆਂ ਜ਼ਰੂਰਤਾਂ ’ਤੇ ਵਿਚਾਰ ਕਰਨ ਲਈ ਸਰਕਾਰ ਹਮੇਸ਼ਾ ਤਿਆਰ ਹੈ : ਸ਼੍ਰੀ ਗੋਇਲ
ਭਾਰਤ ਨੂੰ ਵੱਡੇ ਪੱਧਰ ’ਤੇ ਮੁਕਾਬਲੇ ਲਈ ਆਲਮੀ ਕੰਪਨੀਆਂ ਦੀ ਜ਼ਰੂਰਤ ਹੈ: ਸ਼੍ਰੀ ਪੀਯੂਸ਼ ਗੋਇਲ
ਉਹ ਉਦਯੋਗ ਜ਼ਿਆਦਾ ਫਲਦੇ ਫੁੱਲਦੇ ਹਨ, ਜੋ ਸਬਸਿਡੀ ’ਤੇ ਨਿਰਭਰ ਨਹੀਂ ਹਨ: ਸ਼੍ਰੀ ਗੋਇਲ
ਕਈ ਮੋਰਿਚਆਂ ’ਤੇ ਐੱਫਟੀਏ ’ਤੇ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ : ਸ਼੍ਰੀ ਗੋਇਲ
ਆਪਣੇ ਡਿਜ਼ਾਇਨ ਅਤੇ ਉਤਪਾਦਾਂ ਨੂੰ ਦੁਨੀਆ ਵਿੱਚ ਗੋਲਡ ਸਟੈਂਡਰਡ ਦੇ ਅਨੁਰੂਪ ਬਣਾਓ : ਸ਼੍ਰੀ ਗੋਇਲ
ਸਾਨੂੰ ਸਭ ਨੂੰ ਮਿਲ ਕੇ ਹਸਤਸ਼ਿਲਪੀਆਂ ਸਮੇਤ ਕੱਪੜਿਆਂ ਅਤੇ ਲਿਬਾਸ ਲਈ 2021-22 ਵਿੱਚ 44 ਬਿਲੀਅਨ ਡਾਲਰ ਦਾ ਨਿਰਯਾਤ ਟੀਚਾ ਹਾਸਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ: ਸ਼੍ਰੀ ਪੀਯੂਸ਼ ਗੋਇਲ
ਘਰੇਲੂ ਉਤਪਾਦਨ ਨੂੰ ਜਲਦੀ ਤੋਂ ਜਲਦੀ 250 ਬਿਲੀਅਨ ਡਾਲਰ ਤੱਕ ਵਧਾਓ: ਸ਼੍ਰੀ ਪੀਯੂਸ਼ ਗੋਇਲ
ਕੱਪੜਿਆਂ ਲਈ ਪੀਐੱਲਆਈ ਯੋਜਨਾ ਅਤੇ ਮਿੱਤਰ ਪਾਕਰਸ ਯੋਜਨਾ –ਮਨਜ਼ੂਰੀ ਦੇ ਅਡਵਾਂਸ ਪੜਾਅ ਵਿੱਚ : ਸ਼੍ਰੀ ਗੋਇਲ

Posted On: 03 SEP 2021 5:18PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਕੱਪੜਾ, ਉਪਭੋਗਤਾ ਮਾਮਲੇ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਵਿੱਚ ਕੱਪੜਾ ਉਦਯੋਗ ਦੇ ਮੋਹਰੀ ਲੋਕਾਂ ਨਾਲ ਸੰਵਾਦ ਕਰਦੇ ਹੋਏ ਕਿਹਾ, ‘‘ਸਾਨੂੰ ਜਲਦੀ ਤੋਂ ਜਲਦੀ ਭਾਰਤ ਦੇ ਕੱਪੜਾ ਨਿਰਯਾਤ ਨੂੰ ਤਿੰਨ ਗੁਣਾ ਕਰਦੇ ਹੋਏ ਮੌਜੂਦਾ 33 ਬਿਲੀਅਨ ਡਾਲਰ ਤੋਂ ਵਧਾ ਕੇ 100 ਬਿਲੀਅਨ ਡਾਲਰ ਤੱਕ ਪਹੁੰਚਾਉਣ ਦੇ ਟੀਚੇ ’ਤੇ ਕੰਮ ਕਰਨਾ ਚਾਹੀਦਾ ਹੈ।’’ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਹਸਤਸ਼ਿਲਪ ਸਮੇਤ ਕੱਪੜੇ ਅਤੇ ਲਿਬਾਸ ਲਈ 2021-22 ਵਿੱਚ 44 ਅਰਬ ਡਾਲਰ ਦੇ ਨਿਰਯਾਤ ਦਾ ਟੀਚਾ ਹਾਸਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।

 

https://static.pib.gov.in/WriteReadData/userfiles/image/image001S4KH.jpg

 

ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕੱਪੜਾ ਮੰਤਰਾਲਾ ਨਿਰਯਾਤਕਾਂ ਲਈ ਪ੍ਰੋਤਸਾਹਨਾਂ ਦੇ ਪੁਰਾਣੇ ਬਕਾਇਆਂ ਦੇ ਮੁੱਦੇ ਦੇ ਸਮਾਧਾਨ ਲਈ ਐੱਮਓਐੱਫ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਦਯੋਗ ਦੀਆਂ ਸਾਰੀਆਂ ਜ਼ਰੂਰਤਾਂ ’ਤੇ ਵਿਚਾਰ ਕਰਨ ਲਈ ਹਮੇਸ਼ਾਂ ਤੋਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਦਯੋਗ ਜ਼ਿਆਦਾ ਫਲਦੇ ਫੁੱਲਦੇ ਹਨ ਜੋ ਉਦਯੋਗ ਸਬਸਿਡੀ ’ਤੇ ਨਿਰਭਰ ਨਹੀਂ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਕੱਪੜਿਆਂ ਲਈ ਪੀਐੱਲਆਈ ਯੋਜਨਾ ਅਤੇ ਮਿੱਤਰ ਪਾਰਕਸ ਯੋਜਨਾ ਮਨਜ਼ੂਰੀ ਦੇ ਅਡਵਾਂਸ ਸਟੇਜ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਚੰਗੇ ਲੱਗਣ ਵਾਲੇ ਫੈਬਰਿਕ ਬਣਾਉਣ ਲਈ ਭਾਰਤੀ ਕੱਪੜਾ ਉਦਯੋਗ ਅਤੇ ਸਾਡੇ ਬੁਣਕਰ ਸਦੀਆਂ ਪੁਰਾਣੇ ਗਿਆਨ, ਸ਼ਿਲਪ ਅਤੇ ਤਕਨੀਕ ਦਾ ਉਪਯੋਗ ਕਰਦੇ ਰਹੇ ਹਨ। ਇਨ੍ਹਾਂ ਵਿੱਚ ਕਲਾਕਾਰੀ ਅਤੇ ਜਟਿਲਤਾ ਦਾ ਪੱਧਰ ਬੇਜੋੜ ਹੈ। ਜੇਕਰ ਇਹ ਸਾਡੇ ‘ਕੱਪੜਾ ਨਿਰਯਾਤਕ’ ਨਹੀਂ ਹੁੰਦੇ ਤਾਂ ਦੁਨੀਆ ਇਨ੍ਹਾਂ ਉਤਪਾਦਾਂ ਦਾ ਅਨੁਭਵ ਕਦੇ ਨਹੀਂ ਲੈ ਸਕਦੀ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਦੁਨੀਆ ਦੇ ਭਰੋਸੇਮੰਦ ਭਾਗੀਦਾਰਾਂ ਨਾਲ ਕੀਤੀਆਂ ਗਈਆਂ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਸੇਵਾ ਵਚਨਬੱਧਤਾਵਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਖਣ ਦੀ ਗੱਲ ਹੈ ਕਿ 2021-22 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੇ ਜੀਡੀਪੀ ਵਿੱਚ ਜ਼ਿਆਦਾ ਸੁਧਾਰ ਨਾਲ ਮਜ਼ਬੂਤੀ ਦੇ ਸੰਕੇਤ ਦਿਖ ਰਹੇ ਹਨ। 2021-22 ਦੀ ਪਹਿਲੀ ਤਿਮਾਹੀ ਵਿੱਚ ਇੱਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ ਦੀ ਤੁਲਨਾ ਵਿੱਚ ਭਾਰਤ ਦੀ ਜੀਡੀਪੀ 20.1 ਪ੍ਰਤੀਸ਼ਤ ਵਧੀ ਹੈ ਅਤੇ ਐੱਫਡੀਆਈ ਪ੍ਰਵਾਹ ਵਿੱਚ 90 ਪ੍ਰਤੀਸ਼ਤ ਵਾਧਾ ਦੇਖਣ ਨੂੰ ਮਿਲਿਆ ਹੈ। ਅਗਸਤ, 2021 ਵਿੱਚ ਵਣਜ ਨਿਰਯਾਤ 33 ਬਿਲੀਅਨ ਡਾਲਰ ਰਿਹਾ ਜੋ 2020-21 ਦੀ ਤੁਲਨਾ ਵਿੱਚ 45 ਪ੍ਰਤੀਸ਼ਤ ਅਤੇ 2019-20 ਦੀ ਤੁਲਨਾ ਵਿੱਚ 27.5 ਪ੍ਰਤੀਸ਼ਤ ਜ਼ਿਆਦਾ ਰਿਹਾ ਅਤੇ ਅਪ੍ਰੈਲ-ਅਗਸਤ 2021 ਦੇ ਦੌਰਾਨ ਵਣਜ ਨਿਰਯਾਤ 164 ਬਿਲੀਅਨ ਡਾਲਰ ਰਿਹਾ ਜੋ 2020-21 ਦੀ ਤੁਲਨਾ ਵਿੱਚ 67 ਪ੍ਰਤੀਸ਼ਤ ਅਤੇ 2019-20 ਦੀ ਤੁਲਨਾ ਵਿੱਚ 23 ਪ੍ਰਤੀਸ਼ਤ ਜ਼ਿਆਦਾ ਰਿਹਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੱਪੜਾ ਉਦਯੋਗ ਦੀਆਂ ਉਪਲੱਬਧੀਆਂ ’ਤੇ ਮਾਣ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਸਾਨੂੰ ਹਸਤਸ਼ਿਲਪ ਸਮੇਤ ਕੱਪੜਿਆਂ ਅਤੇ ਲਿਬਾਸ ਲਈ 2021-22 ਵਿੱਚ 44 ਬਿਲੀਅਨ ਡਾਲਰ ਦਾ ਨਿਰਯਾਤ ਦਾ ਟੀਚਾ ਹਾਸਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਅਸੀਂ ਮਾਮੂਲੀ ਸੁਧਾਰ ਤੋਂ ਸੰਤੁਸ਼ਟ ਨਹੀਂ ਹੋ ਸਕਦੇ, ਇਹ ਲੰਬੀ ਛਾਲ ਦਾ ਸਮਾਂ ਹੈ।

ਸ਼੍ਰੀ ਗੋਇਲ ਨੇ ਉਦਯੋਗ ਨੂੰ ਜਲਦੀ ਤੋਂ ਜਲਦੀ ਨਿਰਯਾਤ ਮੁੱਲ ਨੂੰ ਵਰਤਮਾਨ 33 ਬਿਲੀਅਨ ਡਾਲਰ (ਯਾਨੀ ਕੱਪੜਾ ਨਿਰਯਾਤ 100 ਬਿਲੀਅਨ ਡਾਲਰ ਤੋਂ ਜ਼ਿਆਦਾ ਕਰਨ) ਤੋਂ ਤਿੰਨ ਗੁਣਾ ਵਧਾਉਣ ਅਤੇ ਘਰੇਲੂ ਉਤਪਾਦਨ 250 ਬਿਲੀਅਨ ਡਾਲਰ ਤੱਕ ਵਧਾਉਣ ਦੇ ਟੀਚੇ ’ਤੇ ਕੰਮ ਕਰਨ ਦਾ ਸੱਦਾ ਦਿੱਤਾ। ਸ਼੍ਰੀ ਗੋਇਲ ਨੇ ਕਿਹਾ ਕਿ ਨਿਰਯਾਤਕਾਂ ਨੂੰ ਯਤਨ, ਮਾਹਿਰਤਾ ਅਤੇ ਕੁਸ਼ਲਤਾ ਨਾਲ ਰਾਸ਼ਟਰ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਚਾਹੀਦਾ ਹੈ। ਉਨ੍ਹਾਂ ਨੂੰ ਨਵੇਂ ਬਜ਼ਾਰਾਂ ਦੀ ਖੋਜ ਅਤੇ ਦੂਜਿਆਂ ਨਾਲ ਮਾਰਕੀਟ ਇੰਟੈਲੀਜੈਂਸ/ਮੰਗ ਨਾਲ ਜੁੜੀਆਂ ਜਾਣਕਾਰੀਆਂ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। 

ਸ਼੍ਰੀ ਗੋਇਲ ਨੇ ਮੋਹਰੀ ਉਦਯੋਗਪਤੀਆਂ ਨੂੰ ਛੋਟੇ ਨਿਰਯਾਤਕਾਂ ਦਾ ਸਹਿਯੋਗ ਕਰਨ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਲਈ ਕਿਹਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਨਿਰਯਾਤਕ ਭਾਰਤ ਦੇ ਵਿਕਾਸ ਦੀ ਕਹਾਣੀ ਵਿੱਚ ਭਾਗੀਦਾਰ ਹਨ ਅਤੇ ਸਰਕਾਰ ਦਾ ਟੀਚਾ ਸਾਡੀ ਮੁਕਾਬਲੇਬਾਜ਼ੀ ਅਤੇ ਤੁਲਨਾਤਮਕ ਵਾਧਾ ਹਾਸਲ ਕਰਨ ਲਈ ਇੱਕ ਅਨੁਕੂਲ ਵਾਤਾਵਰਣ ਉਪਲੱਬਧ ਕਰਾਉਣਾ ਹੈ। ਇਨ੍ਹਾਂ ਵਿੱਚ ਕਾਨੂੰਨਾਂ ਦਾ ਸਰਲੀਕਰਨ, ਅਨੁਪਾਲਣ ਦਾ ਬੋਝ ਘੱਟ ਕਰਨਾ, ਆਰਓਐੱਸਟੀਸੀਐੱਲ ਅਤੇ ਆਰਓਡੀਟੀਈਪੀ ਅਧਿਸੂਚਿਤ ਕਰਨਾ ਆਦਿ ਸ਼ਾਮਲ ਹੈ।

 

 

https://static.pib.gov.in/WriteReadData/userfiles/image/image002SDII.jpg

 

ਕੇਂਦਰੀ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਫਾਈਬਰ ਗੁਣਵੱਤਾ ਵਾਲੇ ਭਾਰਤੀ ਬਰਾਂਡ ‘ਕਸਤੂਰੀ ਕਾਟਨ’ ਦੇ ਲਾਂਚ ਨਾਲ ਕੱਪੜਾ ਉਦਯੋਗ ਦੇ ਸਾਹਮਣੇ ਕਾਰੋਬਾਰ ਵਿੱਚ ਵਿਸਥਾਰ ਦੇ ਨਵੇਂ ਅਵਸਰ ਖੁੱਲ੍ਹ ਗਏ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਉਹ ਐੱਫਟੀਏ/ਪੀਟੀਏ (ਯੂਕੇ, ਈਯੂ, ਆਸਟਰੇਲੀਆ ਆਦਿ) ਵਿੱਚ ਤੇਜ਼ੀ ਲਿਆਉਣ ਲਈ ਵਿਭਿੰਨ ਦੇਸ਼ਾਂ ਨਾਲ ਵਿਅਕਤੀਗਤ ਰੂਪ ਨਾਲ ਸੰਵਾਦ ਕਰ ਰਹੇ ਹਨ। ਇਸ ਨਾਲ ਇੱਕ ਭਰੋਸੇਮੰਦ ਉਪਭੋਗਤਾ ਅਧਾਰ ਤਿਆਰ ਕਰਨ ਲਈ ਨਵੇਂ ਅਵਸਰ ਉਪਲੱਧ ਹੋਣਗੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਕੱਪੜਾ ਖੇਤਰ ਵਿੱਚ ‘ਲੋਕਲ ਗੋਜ ਗਲੋਬਲ-ਮੇਕ ਇਨ ਇੰਡੀਆ ਫਾਰ ਦਿ ਵਰਲਡ’ ਦੇ ਉਦੇਸ਼ ਨੂੰ ਸਾਕਾਰ ਕਰਨ ਲਈ ਤਾਕਤ, ਭਰੋਸਾ ਅਤੇ ਸਮਰੱਥਾ ਹੈ।

ਇਸ ਅਵਸਰ ’ਤੇ ਕੱਪੜਾ ਅਤੇ ਰੇਲਵੇ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ ਕਿ ਭਾਰਤੀ ਕੱਪੜਾ ਅਤੇ ਲਿਬਾਸ ਉਦਯੋਗਾਂ ਨੂੰ ਆਪਣੀ ਕਾਰਜ ਸਮਰੱਥਾ ਵਧਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੱਪੜਾ ਖੇਤਰ ਔਰਤਾਂ ਨੂੰ ਸਸ਼ਕਤ ਕਰਦਾ ਹੈ ਕਿਉਂਕਿ ਜ਼ਿਆਦਾਤਰ ਔਰਤਾਂ ਇਸ ਖੇਤਰ ਵਿੱਚ ਲੱਗੀਆਂ ਹੋਈਆਂ ਹਨ ਅਤੇ ਆਪਣੀ ਜੀਵਕਾ ਹਾਸਲ ਕਰ ਰਹੀਆਂ ਹਨ।

ਕੱਪੜਾ ਸਕੱਤਰ ਸ਼੍ਰੀ ਯੂ.ਪੀ. ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਅਤੇ ਨਿਰਯਾਤਕ ਭਾਰਤ ਦੀ ਵਿਕਾਸ ਗਾਥਾ ਵਿੱਚ ਭਾਗੀਦਾਰ ਹਨ ਅਤੇ ਮੰਤਰਾਲੇ ਨੇ ਆਲਮੀ ਕੱਪੜਾ ਬਜ਼ਾਰ ਵਿੱਚ ਭਾਰਤ ਦੇ ਮਾਣ ਨੂੰ ਬਹਾਲ ਕਰਨ ਲਈ ਇਨਫਰਾਸਟਰੱਕਚਰ ਅਤੇ ਕਲੱਸਟਰ ਵਿਕਾਸ, ਤਕਨੀਕ ਕੱਪੜਾ ਮਿਸ਼ਨ, ਪ੍ਰਦਰਸ਼ਨ ਨਾਲ ਜੁੜੇ ਪ੍ਰੋਤਸਾਹਨ ਅਤੇ ਨਿਰਯਾਤ ’ਤੇ ਜ਼ੀਰੋ ਕਰ ਨੀਤੀ ਰਾਹੀਂ ਇੱਕ ਸਮੁੱਚਾ ਵਿਕਾਸ ਮਾਡਲ ਅਪਣਾਇਆ ਹੈ।

ਨਿਰਮਾਣ ਨੂੰ ਪ੍ਰੋਤਸਾਹਨ ਅਤੇ ਨਿਰਯਾਤ ਵਧਾਉਣ ਦੇ ਉਪਾਵਾਂ ’ਤੇ ਵਿਚਾਰ ਚਰਚਾ ਲਈ ਆਯੋਜਿਤ ਸੰਵਾਦ ਵਿੱਚ ਪ੍ਰਮੁੱਖ ਕੱਪੜਾ ਨਿਰਯਾਤਕਾਂ ਅਤੇ ਮੋਹਰੀ ਉਦਯੋਗਪਤੀਆਂ ਨੇ ਭਾਗ ਲਿਆ। 

 

********

ਡੀਜੇਐਨ/ਟੀਐਫਕੇ



(Release ID: 1752197) Visitor Counter : 154