ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ 11 ਉੱਤਰੀ ਪੂਰਬੀ ਅਤੇ ਪਹਾੜੀ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਕੋਵਿਡ 19 ਟੀਕਾਕਰਨ ਦੀ ਸਮੀਖਿਆ ਕੀਤੀ


ਸੂਬਿਆਂ ਨੂੰ 18 ਪਲੱਸ ਉਮਰ ਵਰਗ ਲਈ ਪਹਿਲੀ ਖ਼ੁਰਾਕ ਦੇਣ , 60 ਤੋਂ ਵੱਧ ਉਮਰ ਵਰਗ ਤੇ ਧਿਆਨ ਕੇਂਦਰਿਤ ਕਰਨ ਅਤੇ ਯੋਗ ਵਿਅਕਤੀਆਂ ਨੂੰ ਦੂਜੀ ਡੋਜ਼ ਦੇਣ ਤੇ ਧਿਆਨ ਕੇਂਦਰਿਤ ਕਰਨ ਲਈ ਬੇਨਤੀ ਕੀਤੀ ਹੈ

Posted On: 04 SEP 2021 5:29PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ 11 ਉੱਤਰ ਪੂਰਬੀ ਅਤੇ ਪਹਾੜੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ — ਅਰੁਣਾਚਲ ਪ੍ਰਦੇਸ਼ , ਅਸਾਮ , ਜੰਮੂ ਤੇ ਕਸ਼ਮੀਰ , ਲੱਦਾਖ਼ , ਮਣੀਪੁਰ , ਮੇਘਾਲਿਆ , ਮਿਜ਼ੋਰਮ , ਨਾਗਾਲੈਂਡ , ਸਿੱਕਮ , ਤ੍ਰਿਪੁਰਾ ਅਤੇ ਉੱਤਰਾਖੰਡ , ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ।

ਸ਼ੁਰੂ ਵਿੱਚ ਹੀ ਸਿਹਤ ਸਕੱਤਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ::
1. ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 18 ਸਾਲ ਤੋਂ ਵੱਧ ਉਮਰ ਦੀ ਵਸੋਂ ਸ਼੍ਰੇਣੀ ਦੀ ਕਵਰੇਜ ਲਈ ਪਹਿਲੀ ਖ਼ੁਰਾਕ ਦੇਣ ਦੀ ਲੋੜ ਤੇ ਜ਼ੋਰ ਦਿੱਤਾ ।
2. ਸੂਬਿਆਂ ਨੂੰ 60 ਤੋਂ ਵੱਧ ਉਮਰ ਵਰਗ ਤੇ ਵੀ ਧਿਆਨ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ , ਕਿਉਂਕਿ ਇਸ ਸ਼੍ਰੇਣੀ ਵਿੱਚ ਦੋਨੋਂ ਖ਼ੁਰਾਕਾਂ ਦੀ ਕਵਰੇਜ ਅਸਾਮ , ਮਣੀਪੁਰ , ਅਰੁਣਾਚਲ ਪ੍ਰਦੇਸ਼ , ਨਾਗਾਲੈਂਡ ਅਤੇ ਮੇਘਾਲਿਆ ਵਿੱਚ ਸੰਤੋਸ਼ਜਨਕ ਨਹੀਂ ਹੈ । ਕੋਵਿਡ 19 ਲਈ ਇਸ ਉਮਰ ਵਰਗ ਦੀ ਕਮਜ਼ੋਰੀ ਇਸ ਅਭਿਆਸ ਨੂੰ ਬਹੁਤ ਮਹੱਤਵਪੂਰਨ ਬਣਾਉਂਦੀ ਹੈ ।
3. ਸੂਬਿਆਂ ਦਾ ਧਿਆਨ ਇਸ ਤੱਥ ਵੱਲ ਵੀ ਦਵਾਇਆ ਗਿਆ ਕਿ ਪਹਿਲੀ ਖ਼ੁਰਾਕ ਦਾ ਪ੍ਰਬੰਧਨ ਦੂਜੀ ਖ਼ੁਰਾਕ ਦੇ ਪ੍ਰਬੰਧਨ ਤੋਂ ਅੱਗੇ ਲੰਘ ਗਿਆ ਹੈ । ਇਹ ਸੁਝਾਅ ਦਿੱਤਾ ਗਿਆ ਕਿ ਸੂਬੇ ਖ਼ੁਰਾਕਾਂ ਨਿਰਧਾਰਤ ਕਰਨ , ਦਿਨਾਂ ਨੂੰ ਨਿਰਧਾਰਤ ਕਰਨ ਅਤੇ ਇਨ੍ਹਾਂ ਲਾਭਪਾਤਰੀਆਂ ਦੇ ਅਭਿਆਸ ਨੂੰ ਮੁਕੰਮਲ ਕਰਨ ਦਾ ਟੀਚਾ ਪ੍ਰਾਪਤ ਕਰਨ ।

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਾਰ ਦੇ ਵੇਰਵੇ , ਜਿਨ੍ਹਾਂ ਵਿੱਚ 0.5 ਐੱਮ ਐੱਲ ਸਰਿੰਜਾਂ , ਵਿਸ਼ੇਸ਼ ਗਰੁੱਪਾਂ ( ਟ੍ਰਾਂਸਜੈਂਡਰ ਵਿਅਕਤੀ , ਦਿਵਿਯਾਂਗ ਵਿਅਕਤੀ , ਪੀ ਡਬਲਿਊ ਆਈ ਅਤੇ ਕੈਦੀ) ਵਿੱਚ ਟੀਕਾਕਰਨ ਕਵਰੇਜ , ਔਰਤਾਂ ਦੀ ਵਿਸੇ਼ਸ਼ ਕਰਕੇ ਗਰਭਵਤੀ ਅਤੇ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਮਹਿਲਾਵਾਂ ਨੂੰ ਕੋਵਿਡ 19 ਟੀਕਾ ਲਗਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । 

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸੂਬਾ ਟੀਕਾਕਰਨ ਸਟੋਰਾਂ ਤੋਂ ਕੋਲਡ ਚੇਨ ਪੁਆਇੰਟ ਤੱਕ ਦੇ ਸਟਾਕ ਦੀ ਨੇੜਿਓਂ ਨਿਗਰਾਨੀ , ਤਰਕਸੰਗਤ ਵੰਡ ਦੀ ਜਾਂਚ ਅਤੇ ਟੀਕੇ ਦੀ ਬਰਬਾਦੀ ਨੂੰ 2 ਫ਼ੀਸਦ ਤੋਂ ਘੱਟ ਕਰਨ , ਈ ਵਿਨ ਤੇ (ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ ) ਤੇ ਡਾਟਾ ਨੂੰ ਰੋਜ਼ਾਨਾ ਅਧਾਰ ਤੇ ਅੱਪਡੇਟ ਕਰਨ , ਹੋਰ ਕਿਸਮਾਂ ਦੀਆਂ ਸਰਿੰਜਾਂ ਉਪਲਬਧਤਾ ਦੇ ਅਨੁਸਾਰ (0.5 ਐੱਮ ਐੱਲ / 1 ਐੱਮ ਐੱਲ / 2 ਐੱਮ ਐੱਲ / 3 ਐੱਮ ਐੱਲ ਆਟੋ ਡਿਸੇਬਲ / ਮੁੜ ਵਰਤੋਂ ਵਿੱਚ ਆਉਣ ਵਾਲੀਆਂ ਪ੍ਰੀਵੈਨਸ਼ਨ ਸਰਿੰਜਾਂ (ਆਰ ਯੂ ਪੀ) / ਡਿਸਪੋਜ਼ੇਬਲ ) ਕੋਵਿਡ ਟੀਕਾਕਰਣ ਲਈ ਪੂਰਤੀ ਦੀ ਜਾਂਚ ਕਰਨ ।

 

**********


ਐੱਮ ਵੀ



(Release ID: 1752192) Visitor Counter : 135