ਰਾਸ਼ਟਰਪਤੀ ਸਕੱਤਰੇਤ

ਅਧਿਆਪਕ ਦਿਵਸ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਵਧਾਈਆਂ

Posted On: 04 SEP 2021 5:43PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅਧਿਆਪਕ ਦਿਵਸ ਦੀ ਪੂਰਵ ਸੰਧਿਆ 'ਤੇ ਦੇਸ਼ ਭਰ ਦੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, “ਮਹਾਨ ਸਿੱਖਿਆ ਸ਼ਾਸਤਰੀ, ਦਾਰਸ਼ਨਿਕ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ, ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੇ ਸਬੰਧ 'ਚ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਦੇ ਅਵਸਰ 'ਤੇ, ਮੈਂ ਸਾਰੇ ਅਧਿਆਪਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਅਧਿਆਪਕ ਦਿਵਸ ਇੱਕ ਅਜਿਹਾ ਅਵਸਰ ਹੁੰਦਾ ਹੈ, ਜਦੋਂ ਅਸੀਂ ਆਪਣੇ ਰਾਸ਼ਟਰ ਦੇ ਉਨ੍ਹਾਂ ਅਧਿਆਪਕਾਂ ਦੀਆਂ ਸਮਰਪਿਤ ਸੇਵਾਵਾਂ ਦਾ ਸਨਮਾਨ ਕਰਦੇ ਹਾਂ, ਜੋ ਸਾਡੇ ਬੱਚਿਆਂ ਦੇ ਬੌਧਿਕ ਅਤੇ ਨੈਤਿਕ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਸਾਡੀ ਪਰੰਪਰਾ ਵਿੱਚ ਅਸੀਂ ਅਧਿਆਪਕਾਂ ਨੂੰ ਦੇਵਤਾ ਦੇ ਤੁੱਲ ਮੰਨਦੇ ਹਾਂ।

 

ਕੋਵਿਡ-19 ਆਲਮੀ ਮਹਾਮਾਰੀ ਦੇ ਦੌਰਾਨ ਅਧਿਆਪਕਾਂ ਦੀ ਕਾਰਜਸ਼ੈਲੀ ਵਿੱਚ ਵੀ ਬੜਾ ਪਰਿਵਰਤਨ ਆਇਆ। ਲੌਕਡਾਊਨ ਦੇ ਦੌਰਾਨ, ਸਾਡੇ ਅਧਿਆਪਕਾਂ ਨੇ ਸਿੱਖਿਆ ਦੇ ਔਨਲਾਈਨ ਮਾਧਿਅਮ ਦੀ ਹਰ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਵਿਦਿਆਰਥੀਆਂ ਦੀ ਨਿਰਵਿਘਨ ਸਿੱਖਿਆ ਦੇ ਲਈ ਮਜ਼ਬੂਤੀ ਨਾਲ ਕਦਮ ਉਠਾਏ।

 

ਇਸ ਅਵਸਰ 'ਤੇ, ਆਓ ਅਸੀਂ ਸਭ ਮਿਲ ਕੇ ਇੱਕ ਸੁਦ੍ਰਿੜ੍ਹ ਅਤੇ ਸਮ੍ਰਿੱਧ ਰਾਸ਼ਟਰ ਦੇ ਨਿਰਮਾਣ ਵਿੱਚ ਅਮੁੱਲ ਯੋਗਦਾਨ ਦੇਣ ਵਾਲੇ ਸੰਪੂਰਨ ਅਧਿਆਪਕ ਭਾਈਚਾਰੇ ਦੇ ਪ੍ਰਤੀ ਕ੍ਰਿਤੱਗਤਾ ਵਿਅਕਤ ਕਰੀਏ।"

 

ਹਿੰਦੀ ਵਿੱਚ ਸੰਦੇਸ਼ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

***

 

ਡੀਐੱਸ/ਐੱਸਐੱਚ



(Release ID: 1752102) Visitor Counter : 158