ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਯੂਨੀਵਰਸਿਟੀਆਂ ਅਕਤੂਬਰ, 2021 ਤੱਕ 6,000 ਖਾਲੀ ਅਸਾਮੀਆਂ ਨੂੰ ਭਰਨ ਲਈ ਮਿਸ਼ਨ ਮੋਡ 'ਤੇ ਕੰਮ ਕਰਨਗੀਆਂ-ਸ਼੍ਰੀ ਧਰਮੇਂਦਰ ਪ੍ਰਧਾਨ


ਯੂਨੀਵਰਸਿਟੀਆਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਲਰਨਿੰਗ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਅਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਨੂੰ ਲੋਕਪ੍ਰਿਯ ਕਰਨਾ ਚਾਹੀਦਾ ਹੈ - ਸ਼੍ਰੀ ਧਰਮੇਂਦਰ ਪ੍ਰਧਾਨ


ਨਵੀਂ ਸਿੱਖਿਆ ਨੀਤੀ- 2020 ਭਾਰਤ ਨੂੰ ਉਭਰ ਰਹੀ ਨਵੀਂ ਵਿਸ਼ਵ ਵਿਵਸਥਾ ਦੇ ਸਿਖਰ 'ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ- ਕੇਂਦਰੀ ਸਿੱਖਿਆ ਮੰਤਰੀ


ਉੱਚ ਸਿੱਖਿਆ ਸੰਸਥਾਵਾਂ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਮੁੱਖ ਉਤਪ੍ਰੇਰਕ ਹਨ-ਕੇਂਦਰੀ ਸਿੱਖਿਆ ਮੰਤਰੀ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕੇਂਦਰੀ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਮੀਟਿੰਗ ਕੀਤੀ

Posted On: 03 SEP 2021 7:15PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਮੀਟਿੰਗ ਕੀਤੀ। ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰਉਚੇਰੀ ਸਿੱਖਿਆ ਬਾਰੇ ਸਕੱਤਰਸ਼੍ਰੀ ਅਮਿਤ ਖਰੇਯੂਜੀਸੀ ਦੇ ਚੇਅਰਮੈਨਪ੍ਰੋਫੈਸਰ ਡੀਪੀ ਸਿੰਘ ਅਤੇ ਮੰਤਰਾਲਾ ਅਤੇ ਯੂਜੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਰਚਨਾਤਮਕਤਾਨਵੀਨਤਾਕਾਰੀ ਅਤੇ ਮੌਕਿਆਂ ਦੇ ਪੰਘੂੜੇ ਹਨ।  ਨਵੀਂ ਸਿੱਖਿਆ ਨੀਤੀ- 2020 ਭਾਰਤ ਨੂੰ ਉਭਰ ਰਹੀ ਨਵੀਂ ਵਿਸ਼ਵ ਵਿਵਸਥਾ ਦੇ ਸਿਖਰ 'ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗੀ ਅਤੇ ਭਾਰਤ ਦੀ ਕਿਸਮਤ ਦੇ ਰਖਵਾਲਿਆਂ ਵਜੋਂਸਾਡੀਆਂ ਯੂਨੀਵਰਸਿਟੀਆਂ ਨੂੰ ਐਨਈਪੀ ਵਿੱਚ ਦਰਸਾਈਆਂ ਗਈਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਸਿੱਖਿਆ ਨੂੰ ਵਧੇਰੇ ਜੋਸ਼ੀਲਾ ਅਤੇ ਸੰਪੂਰਨ ਬਣਾਉਣ ਅਤੇ ਐਨਈਪੀ ਰਾਹੀਂ ਭਾਰਤ ਨੂੰ ਗਿਆਨ ਦੀ ਇੱਕ ਸੁਪਰ ਪਾਵਰ ਵਜੋਂ ਸਥਾਪਤ ਕਰਨ ਤੇ ਜ਼ੋਰ ਦਿੱਤਾ। 

ਮੰਤਰੀ ਨੇ ਕਿਹਾ ਕਿ ਸਾਡੀਆਂ ਉੱਚ ਸਿੱਖਿਆ ਸੰਸਥਾਵਾਂ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਅਤੇ ਇਛਾਵਾਂ ਅਤੇ ਰਾਸ਼ਟਰੀ ਟੀਚਿਆਂ ਦੀ ਪ੍ਰਾਪਤੀ ਲਈ ਮੁੱਖ ਉਤਪ੍ਰੇਰਕ ਹਨ। ਮੰਤਰੀ ਨੇ ਅਪੀਲ ਕੀਤੀ ਕਿ ਯੂਨੀਵਰਸਿਟੀਆਂ ਨੂੰ ਭਾਰਤੀ ਭਾਸ਼ਾਵਾਂ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਵਿੱਚ ਲਰਨਿੰਗ ਨੂੰ ਲੋਕਪ੍ਰਿਯ ਬਣਾਉਣਾ ਅਤੇ ਉਤਸ਼ਾਹਤ ਕਰਨਾ ਚਾਹੀਦਾ ਹੈ।

ਸ਼੍ਰੀ ਪ੍ਰਧਾਨ ਨੇ ਕੇਂਦਰੀ ਯੂਨੀਵਰਸਿਟੀਆਂ ਨੂੰ ਅਕਤੂਬਰ 2021 ਤੱਕ 6,000 ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਮਿਸ਼ਨ-ਮੋਡ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਾਬਕਾ ਵਿਦਿਆਰਥੀਆਂ ਦੇ ਸਨਮਾਨ ਲਈ ਉਨ੍ਹਾਂ ਨੂੰ ਇੱਕ ਢਾਂਚਾ ਤਿਆਰ ਕਰਨ ਦੀ ਅਪੀਲ ਕੀਤੀ।

ਸ਼੍ਰੀ ਪ੍ਰਧਾਨ ਨੇ ਕੇਂਦਰੀ ਯੂਨੀਵਰਸਿਟੀਆਂ ਦੇ ਸਰਬੋਤਮ ਅਭਿਆਸਾਂ ਅਤੇ ਆਮ ਅਤੇ ਰਾਖਵੀਆਂ ਅਸਾਮੀਆਂ ਨੂੰ ਭਰਨਕੋਵਿਡ -19 ਦੌਰਾਨ ਆਨਲਾਈਨ ਸਿੱਖਿਆ ਅਤੇ ਐਨਈਪੀ ਨੂੰ ਲਾਗੂ ਕਰਨ ਦੀ ਸਥਿਤੀ ਸਮੇਤ ਕਈ ਮਹੱਤਵਪੂਰਨ ਮਾਮਲਿਆਂ ਬਾਰੇ ਜਾਣਕਾਰੀ ਦਿੱਤੇ ਜਾਣ ਤੇ ਖੁਸ਼ੀ ਪ੍ਰਗਟ ਕੀਤੀ।

ਮੰਤਰੀ ਨੇ ਯੂਨੀਵਰਸਿਟੀਆਂ ਨੂੰ ਭਾਰਤ ਨੂੰ ਸਮੁੱਚੇ ਤੌਰ 'ਤੇ ਸਾਖਰ ਬਣਾਉਣ ਦੀ ਰਣਨੀਤੀ ਦੇ ਨਾਲ -ਨਾਲ ਆਜਾਦੀ ਕਾ ਅਮ੍ਰਿਤ ਮਹੋਤਸਵ ਮਨਾਉਣ ਦੇ ਚਿੰਨ੍ਹ ਵਜੋਂ 'ਪੋਸ਼ਣ ਮਹੀਨੇਦੌਰਾਨ ਦੇਸ਼ ਨੂੰ ਆਪਣੀ ਪੋਸ਼ਣ ਚੁਣੌਤੀ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਵੀਸੀਜ਼ ਨੂੰ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੀਆਂ ਯੂਨੀਵਰਸਿਟੀਆਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨਜਿਸ ਨਾਲ ਦੇਸ਼ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਸਕੇ। ਵੀਸੀਜ਼ ਨੂੰ ਇਸ ਗੱਲ ਲਈ ਉਤਸਾਹਿਤ ਕੀਤਾ ਕਿ ਉਹ ਆਪਣੇ ਕੈਂਪਸਜ਼ ਵਿੱਚ ਨਵੀਨਤਾਕਾਰੀ ਅਤੇ ਖੋਜ ਨੂੰ ਉਤਸ਼ਾਹਤ ਕਰਕੇ ਆਪਣੇ ਵਿਦਿਆਰਥੀਆਂ ਨੂੰ ਰੋਜ਼ਗਾਰ ਪੈਦਾ ਕਰਨ ਵਾਲੇ ਬਣਾਉਣ। 

ਮੰਤਰੀ ਨੇ ਵੀਸੀਜ਼ ਦਾ ਉਨ੍ਹਾਂ ਦੀ ਇਨਸਾਈਟਸ ਅਤੇ ਵੱਡਮੁੱਲੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਵਿਚਾਰਕ ਆਗੂਆਂ ਵਜੋਂਸਾਡੀਆਂ ਕੇਂਦਰੀ ਯੂਨੀਵਰਸਿਟੀਆਂ ਨੂੰ ਸਮਰੱਥਾ ਨਿਰਮਾਣਅਕਾਦਮਿਕ ਬੈਂਕ ਆਫ਼ ਕ੍ਰੈਡਿਟਮਲਟੀਪਲ ਐਂਟਰੀ ਅਤੇ ਐਗਜ਼ਿਟਵਰਚੁਅਲ ਯੂਨੀਵਰਸਿਟੀਆਂ ਅਤੇ ਐਨਈਪੀ ਦੇ ਕਈ ਹੋਰ ਰੂਪਾਂ ਨੂੰ ਇਸ ਅਕਾਦਮਿਕ ਸਾਲ ਤੋਂ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

------------------ 

ਐਮਜੇਪੀਐਸ/ ਏਕੇ


(Release ID: 1752034) Visitor Counter : 174


Read this release in: Telugu , English , Urdu , Hindi