ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀ-ਡਾਟ ਨੇ ਆਪਣਾ 38 ਵਾਂ ਸਥਾਪਨਾ ਦਿਵਸ ਮਨਾਇਆ


ਪ੍ਰਭਾਵਸ਼ਾਲੀ ਆਫ਼ਤ ਪ੍ਰਬੰਧਨ ਲਈ ਪੈਨ-ਇੰਡੀਆ ਏਕੀਕ੍ਰਿਤ ਚੇਤਾਵਨੀ ਪ੍ਰਣਾਲੀ ਦੇ ਡਿਜ਼ਾਈਨ/ਵਿਕਾਸ ਲਈ ਕਾਮਨ ਅਲਰਟਿੰਗ ਪ੍ਰੋਟੋਕੋਲ (ਸੀਏਪੀ) ਲੈਬ ਦੀ ਸ਼ੁਰੂਆਤ


ਸੀ-ਡਾਟ ਨੇ ਆਪਣੀਆਂ ਸਵਦੇਸ਼ੀ ਤਕਨੀਕੀ ਖੋਜਾਂ ਨਾਲ "ਆਤਮਨਿਰਭਰ ਭਾਰਤ" ਦੇ ਨਿਰਮਾਣ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ

Posted On: 04 SEP 2021 10:40AM by PIB Chandigarh

ਭਾਰਤ ਸਰਕਾਰ ਦੇ ਸੰਚਾਰ ਮੰਤਰਾਲਾ ਦੇ ਦੂਰਸੰਚਾਰ ਵਿਭਾਗ ਦੇ ਪ੍ਰਮੁੱਖ ਦੂਰਸੰਚਾਰ ਖੋਜ ਅਤੇ ਵਿਕਾਸ ਕੇਂਦਰ, ਸੈਂਟਰ ਫਾਰ ਡਿਵੈਲਪਮੈਂਟ ਆਫ਼ ਟੈਲੀਮੈਟਿਕਸ (ਸੀ-ਡਾਟ)ਨੇ ਕੱਲ੍ਹ ਆਪਣਾ 38 ਵਾਂ ਸਥਾਪਨਾ ਦਿਵਸ ਮਨਾਇਆ।

ਸੀ-ਡਾਟ ਨੇ ਆਪਣੇ ਸਥਾਪਨਾ ਦਿਵਸ ਦੇ ਜਸ਼ਨਾਂ ਨੂੰ ਮਨਾਉਣ ਲਈ ਦੂਰਸੰਚਾਰ ਅਤੇ ਆਈਸੀਟੀ ਦੀਆਂ ਨਵੀਆਂ ਉੱਭਰ ਰਹੀਆਂ ਡਾਈਮੈਂਸ਼ਨਾਂ ਨਾਲ ਜੁੜੇ ਸਮਕਾਲੀ ਵਿਸ਼ਿਆਂ 'ਤੇ ਤਕਨੀਕੀ ਵਰਕਸ਼ਾਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਨਾ ਜਾਰੀ ਰੱਖਿਆ ਹੈ। ਕਿਉਂਕਿ ਕੋਵਿਡ ਮਹਾਮਾਰੀ ਅਜੇ ਵੀ ਮੌਜੂਦ ਹੈਸੀ-ਡਾਟ ਨੇ ਇਸ ਸਾਲ ਜੀਬੀ ਮੀਮਾਮਸੀ ਲੈਕਚਰ ਸੀਰੀਜ਼ 2021 ਦੇ ਹਿੱਸੇ ਵਜੋਂ ਵਰਚੁਅਲ ਮੋਡ ਵਿੱਚ ਅੰਤਰਰਾਸ਼ਟਰੀ ਤਕਨੀਕੀ ਕਾਨਫਰੰਸ ਦਾ ਆਯੋਜਨ ਕੀਤਾਜਿਸ ਵਿੱਚ ਦੁਨੀਆ ਭਰ ਦੇ ਕਈ ਖੇਤਰ ਮਾਹਰਾਂਦੂਰਸੰਚਾਰ ਵੈਟਰਨਜ਼ ਅਤੇ ਵਿਦਵਾਨਾਂ ਨੇ ਭਵਿੱਖ ਦੀਆਂ ਦੂਰਸੰਚਾਰ ਟੈਕਨੋਲੋਜੀਆਂ ਬਾਰੇ ਆਪਣੇ ਡੂੰਘੇ ਤਜ਼ਰਬੇ ਅਤੇ ਗਿਆਨ ਨੂੰ ਸਾਂਝਾ ਕੀਤਾ।

ਟੈਕਨੀਕਲ ਕਾਨਫਰੰਸ ਦਾ ਉਦਘਾਟਨ ਸ਼੍ਰੀ ਅੰਸ਼ੂ ਪ੍ਰਕਾਸ਼ਚੇਅਰਮੈਨਡਿਜੀਟਲ ਸੰਚਾਰ ਕਮਿਸ਼ਨ ਅਤੇ ਸਕੱਤਰ (ਟੈਲੀਕਾਮ)ਭਾਰਤ ਸਰਕਾਰ ਨੇ ਕੀਤਾ।

 

ਸਮਾਗਮ ਵਿੱਚ ਬੋਲਦਿਆਂਸ਼੍ਰੀ ਪ੍ਰਕਾਸ਼ ਨੇ ਇੰਜੀਨੀਅਰਾਂ ਨੂੰ ਬੀਐਸਐਨਐਲ ਨੈਟਵਰਕ ਵਿੱਚ ਸੀ-ਡਾਟ ਜੀ ਐਲਟੀਈ ਕੋਰ ਦੇ ਕੰਸੈਪਟ ਦੇ ਸਫਲ ਪਰੂਫ  (ਪੀਓਸੀ) ਵੱਲ ਨਿਰੰਤਰ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਹੋਰ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਦੀਆਂ ਚੁਣੌਤੀ ਭਰੀਆਂ ਸੰਚਾਰ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ "ਆਤਮਨਿਰਭਰ ਭਾਰਤ" ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੇ ਸਮੁੱਚੇ ਸੰਦਰਭ ਵਿੱਚਸੀ-ਡਾਟ ਵੱਲੋਂ ਜੀ ਐਨਐਸਏ ਅਤੇ ਐਸਏ ਦੇ ਸਵਦੇਸ਼ੀ ਵਿਕਾਸ ਲਈ ਇਹ ਬਹੁਤ ਢੁਕਵਾਂ ਪਲ ਹੈ।

ਸ਼੍ਰੀ ਦੀਪਕ ਚਤੁਰਵੇਦੀਮੈਂਬਰ (ਸੇਵਾਵਾਂ)ਡਿਜੀਟਲ ਸੰਚਾਰ ਕਮਿਸ਼ਨਭਾਰਤ ਸਰਕਾਰ ਨੇ ਗੁੰਝਲਦਾਰ ਰੀਅਲ-ਟਾਈਮ ਸਮੱਸਿਆਵਾਂ ਨੂੰ ਸੁਲਝਾਉਣਰਾਸ਼ਟਰੀ ਨੈਟਵਰਕਾਂ ਨੂੰ ਮਜ਼ਬੂਤ ਕਰਨ  ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸਵਦੇਸ਼ੀ ਖੋਜ ਅਤੇ ਵਿਕਾਸ ਦੀ ਮਹੱਤਵਪੂਰਣ ਭੂਮਿਕਾ 'ਤੇ ਜ਼ੋਰ ਦਿੱਤਾ। 

ਇਸ ਸਮਾਗਮ ਵਿੱਚ ਐਨਡੀਐਮਏ ਵੱਲੋਂ ਪ੍ਰਭਾਵਸ਼ਾਲੀ ਆਫਤ ਪ੍ਰਬੰਧਨਜਨਤਕ ਚੇਤਾਵਨੀ ਅਤੇ ਐਮਰਜੈਂਸੀ ਦੀਆਂ ਸਥਿਤੀਆਂ ਵਿੱਚ ਖਤਰੇ ਦੇ ਨੋਟੀਫਿਕੇਸ਼ਨ ਲਈ ਪੈਨ-ਇੰਡੀਆ ਏਕੀਕ੍ਰਿਤ ਚੇਤਾਵਨੀ ਪ੍ਰਣਾਲੀ ਦੇ ਡਿਜ਼ਾਈਨਵਿਕਾਸ ਅਤੇ ਅਮਲ ਲਈ ਡਿਜੀਟਲ ਸੰਚਾਰ ਕਮਿਸ਼ਨ ਦੇ ਚੇਅਰਮੈਨ ਨੇ ਸੀ-ਡਾਟ ਦੀ ਕਾਮਨ ਅਲਰਟਿੰਗ ਪ੍ਰੋਟੋਕੋਲ (ਸੀਏਪੀ) ਲੈਬ ਦੀ ਸ਼ੁਰੂਆਤ ਵੀ ਕੀਤੀ। 

 ਟੈਕਨੀਕਲ ਸੈਸ਼ਨ ਵਿੱਚ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਕਵਰ ਕੀਤੀ ਗਈ ਅਤੇ ਵੱਖ ਵੱਖ ਖੇਤਰਾਂ ਦੇ ਮਾਹਰਾਂ ਵੱਲੋਂ ਦਿਲਚਸਪ ਗੱਲਾਂ ਦੱਸੀਆਂ ਗਈਆਂ। ਇਨ੍ਹਾਂ ਵਿੱਚ ਆਈਟੀਯੂ-ਕਾਮਨ ਅਲਰਟਿੰਗ ਪ੍ਰੋਟੋਕੋਲ (ਸੀਏਪੀ) ਅਤੇ ਪਬਲਿਕ ਪ੍ਰੋਟੈਕਸ਼ਨ ਐਂਡ ਡਿਜ਼ਾਸਟਰ ਰਿਲੀਫ ਵਿੱਚ ਇਸ ਦੀਆਂ ਐਪਲੀਕੇਸ਼ਨਾਂ ਅਤੇ ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਸੰਦੀਪ ਸ਼ੁਕਲਾਜਿਨ੍ਹਾਂ ਨੇ ਸਵੈ-ਪ੍ਰਭੂਤਾ ਪਛਾਣ (ਐੱਸਐਸਆਈ) ਉਪਭੋਗਤਾਵਾਂ ਲਈ ਇੱਕ ਡਿਜੀਟਲ ਵੈਲੇਟ ਫਰੇਮਵਰਕ ਦਾ ਕਨਸੈਪਟ ਤਿਆਰ ਕੀਤਾ ਸੀ, ਬਾਰੇ ਡੂੰਘੀ ਜਾਣਕਾਰੀ ਦਿੱਤੀ। ਹੋਰ ਮੰਨੇ-ਪ੍ਰਮੰਨੇ ਬੁਲਾਰਿਆਂ ਵਿੱਚ ਆਈਟੀਆਈ ਪਟਨਾ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ/ਕੁਦਰਤੀ ਭਾਸ਼ਾ ਪ੍ਰੋਸੈਸਿੰਗ ਤੇ ਡਾ.ਸ੍ਰੀਪਰਨਾ ਸਾਹਾ, 5 ਜੀ ਸਕਿਉਰਿਟੀ ਤੇ ਅਮਰੀਕਾ ਦੀ ਹੋਪਕਿੰਜ਼ ਯੂਨੀਵਰਸਿਟੀ ਦੇ ਡਾਕਟਰ ਆਸ਼ੂਤੋਸ਼ ਦੱਤਾ ਅਤੇ ਆਈ ਟੀ ਯੂ-ਜੇਨੇਵਾ ਦੇ ਫਲੈਗਸ਼ਿਪ ਇਨਿਸ਼ਿਏ "ਕਨੈਕਟ ਰਿਕਵਰ" ਦੇ ਸ਼੍ਰੀ ਸਮੀਰ ਸ਼ਰਮਾ ਸ਼ਾਮਲ ਸਨ, ਜਿਨ੍ਹਾਂ ਦੀਆਂ ਕਈ ਐਪਲੀਕੇਸ਼ਨਾਂ ਹਨ। 

 

ਡਾ: ਰਾਜਕੁਮਾਰ ਉਪਾਧਿਆਏਕਾਰਜਕਾਰੀ ਨਿਰਦੇਸ਼ਕਸੀ-ਡਾਟ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

------------------------------------------

ਆਰਕੇਜੇ/ਐਮ


(Release ID: 1752033) Visitor Counter : 216