ਸਿੱਖਿਆ ਮੰਤਰਾਲਾ

ਸਾਰੀਆਂ 23 ਆਈ ਆਈ ਟੀਜ਼ ਵਿੱਚ ਖੋਜ ਤੇ ਵਿਕਾਸ ਮੇਲਾ ਨਵੰਬਰ 2021 ਵਿੱਚ ਕਰਵਾਇਆ ਜਾਵੇਗਾ — ਕੇਂਦਰੀ ਸਿੱਖਿਆ ਮੰਤਰੀ


ਖੋਜ ਤੇ ਵਿਕਾਸ ਮੇਲਾ ਐੱਨ ਈ ਪੀ ਈ ਵਿੱਚ ਸ਼ਾਮਲ ਖੇਤਰਾਂ ਵਿੱਚ ਅਤਿ ਆਧੁਨਿਕ ਖੋਜ ਲਈ ਸਮਰੱਥ ਵਾਤਾਵਰਣ ਕਾਇਮ ਕਰਨ ਲਈ ਹੈ — ਸ਼੍ਰੀ ਧਰਮੇਂਦਰ ਪ੍ਰਧਾਨ

Posted On: 03 SEP 2021 5:26PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਾਰੀਆਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ (ਆਈ ਆਈ ਟੀਵਿੱਚ ਖੋਜ ਤੇ ਵਿਕਾਸ ਮੇਲਾ ਆਯੋਜਿਤ ਕਰਨ ਲਈ ਗਠਿਤ ਸਟੀਅਰਿੰਗ ਕਮੇਟੀ ਦੀ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕੀਤੀ  ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਰੰਜਨ ਕੁਮਾਰ ਸਿੰਘ , ਸ਼੍ਰੀ ਅਮਿਤ ਖਰੇ , ਸਕੱਤਰ ਉੱਚ ਸਿੱਖਿਆ ਨੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਵਿੱਚ ਸਿ਼ਰਕਤ ਕੀਤੀ ਸੀ 
ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪਹਿਲਕਦਮੀ ਦੀ ਅਗਵਾਈ ਤਹਿਤ ਭਾਰਤੀ ਆਜ਼ਾਦੀ ਦੇ 75ਵੇਂ ਸਾਲ ਦੀ ਯਾਦਗਾਰ ਲਈ ਨਵੰਬਰ 2021 ਦੇ ਦੂਜੇ ਪੰਦਰਵਾੜੇ ਵਿੱਚ ਸਾਰੀਆਂ 23 ਆਈ ਆਈ ਟੀਜ਼ ਵਿੱਚ ਖੋਜ ਤੇ ਵਿਕਾਸ ਮੇਲਾ ਕਰਵਾਇਆ ਜਾਵੇਗਾ  ਉਹਨਾਂ ਅੱਗੇ ਕਿਹਾ ਕਿ ਮੇਲਾ ਆਈ ਆਈ ਟੀਜ਼ ਵਿੱਚ ਉੱਚ ਤਕਨਾਲੋਜੀ ਦੇ ਤਿਆਰ ਬਰ ਤਿਆਰ ਪੱਧਰਾਂ ਅਤੇ ਸਮਰੱਥਾਵਾਂ ਬਾਰੇ ਭਾਰਤੀ ਉਦਯੋਗ ਵਿੱਚ ਸਮਝ ਅਤੇ ਜਾਗਰੂਕਤਾ ਕਾਇਮ ਕਰਨ ਅਤੇ ਬੇਹਤਰ ਸਮਝਣ ਲਈ ਅਗਵਾਈ ਕਰੇਗਾ 
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਖੋਜ ਤੇ ਵਿਕਾਸ ਮੇਲਾ ਐੱਨ  ਪੀ ਵਿੱਚ ਸ਼ਾਮਲ ਖੇਤਰਾਂ ਵਿੱਚ ਅਤਿ ਆਧੁਨਿਕ ਖੋਜ ਲਈ ਸਮਰੱਥ ਵਾਤਾਵਰਣ ਕਾਇਮ ਕਰੇਗਾ  23 ਆਈ ਆਈ ਟੀਜ਼ ਦੁਆਰਾ ਭਾਰਤੀ ਉਦਯੋਗਾਂ ਨਾਲ ਮਿਲ ਕੇ ਭਾਰਤ ਅਤੇ ਵਿਸ਼ਵੀ ਬਜ਼ਾਰਾਂ ਵਿੱਚ ਨਵਾਚਾਰ ਵਿਕਾਸ ਲਈ ਕੀਤੀਆਂ ਪਹਿਲਕਦਮੀਆਂ ਈਜ਼ ਆਫ ਲਿਵਿੰਗ ਦੀ ਸਹੂਲਤ ਦੇਣਗੀਆਂ ਅਤੇ ਉਦਯੋਗਾਂ ਅਤੇ ਸਾਬਕਾ ਵਿਦਿਆਰਥੀਆਂ ਦੁਆਰਾ ਉੱਭਰਦੀਆਂ ਤਕਨਾਲੋਜੀਆਂ ਵਿੱਚ ਭਵਿੱਖਤ ਖੋਜ ਲਈ ਨਿਵੇਸ਼ ਵਧਾਉਣਗੀਆਂ 
ਮੰਤਰੀ ਨੇ ਥਮੈਟਿਕ ਸੈਸ਼ਨਾਂ ਲਈ ਤਰਜੀਹ ਦੇ ਅਧਾਰ ਤੇ ਖੇਤਰਾਂ ਤੇ ਕੇਂਦਰਿਤ ਕਰਨ ਲਈ ਸੁਝਾਅ ਦਿੱਤਾ  ਇਹ ਖੇਤਰ ਹਨ ਊਰਜਾ ਪ੍ਰਣਾਲੀਆਂ , ਸੰਚਾਰ ਸਾਧਨ , ਕੂੜਾ ਪ੍ਰਬੰਧਨ , ਸਟਰਕਚਰਲ ਅਤੇ ਆਰਕੀਟੈਕਚਰ ਵਿੱਚ ਰਵਾਇਤੀ ਗਿਆਨ ਦਾ ਏਕੀਕਰਨ , ਸਪੈਸ਼ਲ ਖੋਜ ਆਦਿ 
ਕੇਂਦਰਿਤ ਖੇਤਰਾਂ ਵਿੱਚ 10 ਵਿਸਿ਼ਆਂ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ 23 ਆਈ ਆਈ ਟੀਜ਼ ਦੁਆਰਾ ਤਿਆਰ ਕੀਤੇ ਗਏ 72 ਪ੍ਰਾਜੈਕਟਾਂ ਵਿੱਚੋਂ ਕਮੇਟੀ ਇਹਨਾਂ ਵਿਸਿ਼ਆਂ ਬਾਰੇ ਸ਼ਾਰਟਲਿਸਟ ਕਰੇਗੀ  ਪੂਰੀ ਪੜਤਾਲ ਤੋਂ ਬਾਅਦ ਇਹਨਾਂ ਪ੍ਰਾਜੈਕਟਾਂ ਨੂੰ 2 ਦਿਨ ਮੈਗਾ ਈਵੈਂਟ ਵਿੱਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ  ਈਵੈਂਟ ਦੇ ਦਰਸ਼ਕਾਂ ਵਿੱਚ ਭਾਰਤੀ ਉਦਯੋਗ ਅਤੇ ਵਿਸ਼ਵ ਸੰਸਥਾਵਾਂ ਦੇ ਭਾਗੀਦਾਰ , ਵੱਖ ਵੱਖ ਸੀ ਐੱਫ ਟੀ ਆਈਜ਼ ਦੀਆਂ ਫੈਕਲਟੀਜ਼ , ਡੀ ਆਰ ਡੀ  , ਆਈ ਐੱਸ ਆਰ ਰੋ , ਸੀ ਐੱਸ ਆਈ ਆਰ ਅਤੇ ਆਈ ਸੀ  ਆਰ ਤੋਂ ਵਿਗਿਆਨੀ , ਵਿਦਿਆਰਥੀ ਅਤੇ ਨੌਜਵਾਨ ਅਤੇ ਖੋਜੀ ਵਿਦਵਾਨ ਸ਼ਾਮਲ ਹੋਣਗੇ 
ਡਾਕਟਰ ਪਵਨ ਗੋਇਨਕਾ , ਚੇਅਰਮੈਨ , ਬੀ  ਜੀ , ਆਈ ਆਈ ਟੀ , ਮਦਰਾਸ , ਡਾਕਟਰ ਬੀ ਵੀ ਆਰ ਮੋਹਨ ਰੈੱਡੀ , ਚੇਅਰਮੈਨ , ਆਈ ਆਈ ਟੀ , ਹੈਦਰਾਬਾਦ , ਡਾਕਟਰ ਕੇ ਰਾਧਾਕ੍ਰਿਸ਼ਨ , ਚੇਅਰਮੈਨ , ਸਟੈਂਡਿੰਗ ਕਮੇਟੀ , ਆਈ ਆਈ ਟੀ ਕੌਂਸਲ , ਪ੍ਰੋਫੈਸਰ ਵਿਰੇਂਦਰ ਕੁਮਾਰ , ਡਾਇਰੈਕਟਰ , ਆਈ ਆਈ ਟੀ , ਕੇ ਜੀ ਪੀ , ਪ੍ਰੋਫੈਸਰ ਭਾਸਕਰ ਰਾਮਾਮੂਰਥੀ , ਡਾਇਰੈਕਟਰ , ਆਈ ਆਈ ਟੀ , ਮਦਰਾਸ , ਪ੍ਰੋਫੈਸਰ ਅਭੈ ਕ੍ਰਾਂਦੀਕਰ , ਡਾਇਰੈਕਟਰ , ਆਈ ਆਈ ਟੀ , ਕਾਨਪੁਰ , ਪ੍ਰੋਫੈਸਰ ਰਾਮ ਗੋਪਾਲ ਰਾਓ , ਆਈ ਆਈ ਟੀ , ਦਿੱਲੀ , ਪ੍ਰੋਫੈਸਰ ਟੀ ਵੀ ਸਿਥਾਰਾਮ , ਡਾਇਰੈਕਟਰ , ਆਈ ਆਈ ਟੀ , ਗੁਹਾਟੀ , ਪ੍ਰੋਫੈਸਰ ਬੀ ਐੱਸ ਮੂਰਤੀ , ਡਾਇਰੈਕਟਰ , ਆਈ ਆਈ ਟੀ , ਹੈਦਰਾਬਾਦ ਅਤੇ ਪ੍ਰੋਫੈਸਰ ਸੁਭਾਸੀਸ ਚੌਧਰੀ , ਡਾਇਰੈਕਟਰ , ਆਈ ਆਈ ਟੀ , ਬੋਂਬੇ ਮੀਟਿੰਗ ਵਿੱਚ ਸ਼ਾਮਲ ਹਨ 

 

***************

 

ਐੱਮ ਜੇ ਪੀ ਐੱਸ /  ਕੇ



(Release ID: 1751883) Visitor Counter : 116


Read this release in: English , Urdu , Hindi , Telugu