ਰੱਖਿਆ ਮੰਤਰਾਲਾ
ਸਵਰਣਿਮ ਵਿਜੈ ਵਰਸ਼ 'ਜੇਤੂ ਮਸ਼ਾਲ' ਈਐੱਨਸੀ ਵਿਖੇ ਪੁੱਜੀ
Posted On:
03 SEP 2021 6:32PM by PIB Chandigarh
ਆਂਧਰ ਪ੍ਰਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ ਸ਼੍ਰੀਮਤੀ ਮੇਕਾਥੋਤੀ ਸੁਚਾਰਿਤਾ ਅਤੇ ਵਾਈਸ ਐਡਮਿਰਲ ਏਵੀਐੱਸਐੱਮ, ਵੀਐੱਸਐੱਮ, ਫਲੈਗ ਅਫਸਰ ਕਮਾਂਡਿੰਗ ਇਨ ਚੀਫ, ਈਐੱਨਸੀ ਅਜੇਂਦਰ ਬਹਾਦਰ ਸਿੰਘ ਨੇ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਸਮਰਪਿਤ 03 ਸਤੰਬਰ ਨੂੰ ਵਿਸ਼ਾਖਾਪਟਨਮ ਦੇ 'ਵਿਕਟਰੀ ਐਟ ਸੀ' ਵਾਰ ਮੈਮੋਰੀਅਲ ਆਰਕੇ ਬੀਚ ਵਿਖੇ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੂਰਬੀ ਨੌਸੈਨਾ ਕਮਾਨ (ਈਐੱਨਸੀ) ਵਿੱਚ ਰਸਮੀ ਤੌਰ 'ਤੇ 1971 ਦੇ ਯੁੱਧ ਵਿੱਚ ਹਿੱਸਾ ਲੈਣ ਵਾਲੇ ਨੌਸੈਨਾ ਦੇ ਸਾਬਕਾ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਸਵਰਣਿਮ ਵਿਜੈ ਵਰਸ਼ ਸਬੰਧੀ ਵਿਜੈ ਮਸ਼ਾਲ ਪ੍ਰਾਪਤ ਕੀਤੀ। ਸੀਨੀਅਰ ਨੌਸੈਨਾ ਅਧਿਕਾਰੀ ਅਤੇ ਆਂਧਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਵੀ ਯਾਦਗਾਰੀ ਸਮਾਗਮ ਵਿੱਚ ਹਿੱਸਾ ਲਿਆ।
ਸਮਾਗਮ ਦੀ ਸ਼ੁਰੂਆਤ ਕਮਾਂਡਰ-ਇਨ-ਚੀਫ਼ ਅਤੇ ਮਾਨਯੋਗ ਗ੍ਰਹਿ ਮੰਤਰੀ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਹੋਈ। ਰਾਸ਼ਟਰ ਦੀ ਸੇਵਾ ਵਿੱਚ ਸਰਵਉੱਚ ਕੁਰਬਾਨੀ ਦੇਣ ਵਾਲਿਆਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਭਾਰਤੀ ਨੌਸੈਨਾ ਦੀ ਟੁਕੜੀ ਵਲੋਂ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੇ ਵਿੱਚ ਵਿਜੈ ਮਸ਼ਾਲ ਰਸਮੀ ਰੂਪ ਵਿੱਚ ਲਿਆਂਦੀ ਗਈ। ਬਾਅਦ ਵਿੱਚ, ਮਾਨਯੋਗ ਗ੍ਰਹਿ ਮੰਤਰੀ ਅਤੇ ਸੀ-ਇਨ-ਸੀ ਨੇ ਉਨ੍ਹਾਂ ਸਾਬਕਾ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ 1971 ਦੀ ਲੜਾਈ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ।
ਸਾਲ 2021ਵਿੱਚ 1971 ਦੇ ਯੁੱਧ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਇਸ ਸਾਲ ਨੂੰ ਉਨ੍ਹਾਂ ਸੈਨਿਕਾਂ ਦੇ ਸਨਮਾਨ ਵਿੱਚ 'ਸਵਰਣਿਮ ਵਿਜੈ ਵਰਸ਼' ਵਜੋਂ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਡਿਊਟੀ ਦੇ ਦੌਰਾਨ ਆਪਣੀ ਜਾਨ ਵਾਰ ਦਿੱਤੀ। ਇਸ ਮੌਕੇ ਨੂੰ ਯਾਦ ਕਰਨ ਲਈ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਨੈਸ਼ਨਲ ਵਾਰ ਮੈਮੋਰੀਅਲ, ਨਵੀਂ ਦਿੱਲੀ ਵਿਖੇ 16 ਦਸੰਬਰ 20 ਨੂੰ ਚਾਰ ਵਿਜੈ ਮਸ਼ਾਲਾਂ ਜਗਾਈਆਂ ਗਈਆਂ। ਚਾਰ ਵਿਜੈ ਨੇ ਦੇਸ਼ ਭਰ ਵਿੱਚ ਚਾਰ ਮੁੱਖ ਦਿਸ਼ਾਵਾਂ ਵੱਲ 1971 ਦੀ ਜੰਗ ਵਿੱਚ ਭਾਗ ਲੈਣ ਵਾਲੇ ਫੌਜੀਆਂ ਦੇ ਪਿੰਡਾਂ ਵਿਚੋਂ ਦੀ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ। ਆਈਐੱਨਐੱਸ ਸੁਮਿੱਤਰਾ ਜਹਾਜ਼ ਰਾਹੀਂ ਪੋਰਟ ਬਲੇਅਰ ਤੋਂ ਵਿਸ਼ਾਖਾਪਟਨਮ ਪਹੁੰਚਣ ਤੋਂ ਪਹਿਲਾਂ ਸਾਊਥ ਕਾਰਡੀਨਲ ਲਈ ਵਿਜੈ ਮਸ਼ਾਲ ਬੰਗਲੁਰੂ, ਕੋਇੰਬਟੂਰ, ਕੋਚੀ ਅਤੇ ਮਦੁਰੈ ਅਤੇ ਚੇਨਈ ਰਾਹੀਂ ਹੋ ਕੇ ਆਈ।
ਜੇਤੂ ਮਸ਼ਾਲ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀ ਯਾਤਰਾ ਕਰੇਗੀ ਅਤੇ ਇਸ ਤੋਂ ਬਾਅਦ ਰਾਜਮੁੰਦਰੀ, ਵਿਜੇਵਾੜਾ ਅਤੇ ਨਲਗੋਂਡਾ ਤੋਂ ਹੋ ਕੇ ਹੈਦਰਾਬਾਦ ਦੀ ਆਪਣੀ ਅਗਲੀ ਯਾਤਰਾ ਸ਼ੁਰੂ ਕਰੇਗੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਜੈ ਮਸ਼ਾਲ 16 ਦਸੰਬਰ 2021 ਨੂੰ ਨਵੀਂ ਦਿੱਲੀ ਵਿਖੇ ਪੁੱਜੇਗੀ, ਜਿੱਥੇ ਮੁੱਖ ਸਮਾਗਮ ਕੀਤਾ ਜਾਵੇਗਾ।
*****
ਸੀਜੀਆਰ/ਵੀਐੱਮ/ਪੀਐੱਸ
(Release ID: 1751881)
Visitor Counter : 178