ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

'ਸਾਈਬਰ ਕਾਨੂੰਨ, ਅਪਰਾਧ ਜਾਂਚ ਅਤੇ ਡਿਜੀਟਲ ਫੌਰੈਂਸਿਕਸ 'ਤੇ ਔਨਲਾਈਨ ਸਮਰੱਥਾ ਨਿਰਮਾਣ ਪ੍ਰੋਗਰਾਮ' ਲਈ ਸਾਈਬਰ ਲੈਬ ਸਥਾਪਤ ਕੀਤੀ ਜਾਏਗੀ


ਕੌਮੀ ਈ-ਗਵਰਨੈਂਸ ਡਿਵੀਜ਼ਨ ਨੇ ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਅਤੇ ਨੈਸ਼ਨਲ ਲਾਅ ਇੰਸਟੀਚਿਊਟ ਯੂਨੀਵਰਸਿਟੀ, ਭੋਪਾਲ ਦੇ ਨਾਲ ਸਮਝੌਤੇ 'ਤੇ ਹਸਤਾਖਰ ਕੀਤੇ

Posted On: 03 SEP 2021 7:08PM by PIB Chandigarh

ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਨੇ ਅੱਜ ਇੱਥੇ 'ਸਾਈਬਰ ਕਾਨੂੰਨਅਪਰਾਧ ਜਾਂਚ ਅਤੇ ਡਿਜੀਟਲ ਫੌਰੈਂਸਿਕਸਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਲਈ ਸਾਈਬਰ ਲੈਬ ਸਥਾਪਤ ਕਰਨ ਲਈ ਨੈਸ਼ਨਲ ਲਾਅ ਯੂਨੀਵਰਸਿਟੀ (ਐੱਨਐੱਲਯੂ)ਦਿੱਲੀ ਅਤੇ ਨੈਸ਼ਨਲ ਲਾਅ ਇੰਸਟੀਚਿਊਟ ਯੂਨੀਵਰਸਿਟੀ (ਐੱਨਐੱਲਆਈਯੂ)ਭੋਪਾਲ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

ਸਮਝੌਤੇ 'ਤੇ ਸ਼੍ਰੀ ਅਭਿਸ਼ੇਕ ਸਿੰਘਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀਨੇ ਐੱਨਈਜੀਡੀ ਵਲੋਂਪ੍ਰੋਫੈਸਰ ਸ਼੍ਰੀਕ੍ਰਿਸ਼ਨ ਦੇਵਾ ਰਾਓਐੱਨਐੱਲਯੂਦਿੱਲੀ ਦੀ ਤਰਫੋਂ ਅਤੇ  ਐੱਨਐੱਲਆਈਯੂ ਵਲੋਂ ਪ੍ਰੋਫੈਸਰ (ਡਾ.) ਵੀ ਵਿਜੈ ਕੁਮਾਰਸ਼੍ਰੀ ਅਜੇ ਪ੍ਰਕਾਸ਼ ਸਾਹਨੀ,  ਸਕੱਤਰਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲਾ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਜੈ ਪ੍ਰਕਾਸ਼ ਸਾਹਨੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਕਾਨੂੰਨ ਲਾਗੂ ਕਰਨ ਦੇ ਸਾਰੇ ਖੇਤਰਾਂ ਤੋਂ ਲੈ ਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਉੱਚ ਅਧਿਕਾਰੀਆਂ ਅਤੇ ਨਿਆਪਾਲਿਕਾ ਦੇ ਬਹੁਤ ਹੀ ਉਤਸ਼ਾਹਜਨਕ ਹੁੰਗਾਰੇ ਦੀ ਉਮੀਦ ਹੈ। ਇੱਕ ਔਨਲਾਈਨ ਪ੍ਰੋਗਰਾਮ ਹੋਣ ਦੇ ਨਾਤੇਇਸ ਵਿੱਚ ਬਹੁਤ ਜ਼ਿਆਦਾ ਸਕੇਲੇਬਿਲਟੀ ਦੀ ਸੰਭਾਵਨਾ ਹੈ। ਪ੍ਰੋਗਰਾਮ ਦੇ ਵਿਸਥਾਰ ਅਤੇ ਮਜ਼ਬੂਤੀ ਦੇ ਸੰਬੰਧ ਵਿੱਚਸ਼੍ਰੀ ਸਾਹਨੀ ਨੇ ਕਿਹਾ ਕਿ ਹੋਰ ਲਾਅ ਸਕੂਲ ਵੀ ਫੋਰੈਂਸਿਕ ਲੈਬਾਂ ਦੇ ਡਿਜ਼ਾਈਨ ਹੱਬ ਅਤੇ ਸਪੀਕ ਡਿਜ਼ਾਈਨ ਵਿੱਚ ਸ਼ਾਮਲ ਹੋਣਗੇ।

ਇਸ ਪ੍ਰੋਗਰਾਮ ਦਾ ਟੀਚਾ ਪੁਲਿਸ ਅਧਿਕਾਰੀਆਂਰਾਜ ਸਾਈਬਰ ਸੈੱਲਾਂਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂਪ੍ਰੌਸੀਕਿਊਟਰਾਂ ਅਤੇ ਨਿਆਇਕ ਅਧਿਕਾਰੀਆਂ ਨੂੰ ਭਾਰਤੀ ਸਾਈਬਰ ਕਾਨੂੰਨ ਦੇ ਅਨੁਸਾਰ ਆਲਮੀ ਸਰਬੋਤਮ ਅਭਿਆਸਾਂਮਾਪਦੰਡਾਂ ਨੂੰ ਅਪਣਾਉਂਦੇ ਹੋਏ ਅਤੇ ਸਾਈਬਰ ਫੌਰੈਂਸਿਕ ਮਾਮਲਿਆਂ ਨਾਲ ਪ੍ਰਭਾਵੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲੋੜੀਂਦੇ ਹੁਨਰ ਹਾਸਲ ਕਰਨ ਦੇ ਯੋਗ ਬਣਾਉਣਾ ਹੈ। ਐੱਨਜੀਆਈਐੱਨਐੱਲਆਈਯੂ ਭੋਪਾਲ ਦੇ ਸਹਿਯੋਗ ਨਾਲ ਆਪਣੀ ਸਿਖਲਾਈ ਪ੍ਰਬੰਧਨ ਪ੍ਰਣਾਲੀ  ਦੁਆਰਾ  1000 ਅਧਿਕਾਰੀਆਂ ਨੂੰ 9 ਮਹੀਨਿਆਂ ਦਾ ਔਨਲਾਈਨ ਪੀਜੀ ਡਿਪਲੋਮਾ ਪੇਸ਼ ਕਰਨ ਲਈ ਇਹ ਪਹਿਲ ਕੀਤੀ ਹੈ। ਇਹ ਪ੍ਰੋਗਰਾਮ ਸਿਖਿਆਰਥੀਆਂ ਨੂੰ ਕਿਸੇ ਵੀ ਸਮੇਂ ਕਿਤੇ ਵੀ ਸਿੱਖਣ ਦਾ ਅਨੁਭਵ ਕਰਨ ਦੇ ਯੋਗ ਬਣਾਉਂਦਾ ਹੈ। ਪਹਿਲਾ ਬੈਚ ਨਵੰਬਰ 2020 ਵਿੱਚ ਸ਼ੁਰੂ ਹੋਇਆ ਸੀਜਿਸ ਵਿੱਚ ਕੁੱਲ 579 ਭਾਗੀਦਾਰਾਂ ਨੇ ਕੋਰਸ ਲਈ ਪ੍ਰਵਾਨਗੀ ਦਿੱਤੀ ਸੀ।

ਪ੍ਰੋਗਰਾਮ ਦੇ ਨਤੀਜਿਆਂ ਵਿੱਚੋਂ ਇੱਕ ਇਹ ਹੈ ਕਿ ਇਸ ਕੋਰਸ ਦੀ ਸਹੂਲਤ ਲਈ ਨੈਸ਼ਨਲ ਲਾਅ ਯੂਨੀਵਰਸਿਟੀ (ਐੱਨਐੱਲਯੂ) ਦਿੱਲੀ ਦੇ ਕੈਂਪਸ ਵਿੱਚ ਸਥਾਪਤ ਕੀਤੀ ਜਾਣ ਵਾਲੀ ਮਨੋਨੀਤ ਸਾਈਬਰ ਲੈਬ ਵਿੱਚ ਹਰੇਕ ਦਾਖਲ ਭਾਗੀਦਾਰ ਪ੍ਰੈਕਟੀਕਲ ਸਿਖਲਾਈ ਸੈਸ਼ਨ ਅਤੇ ਨਿੱਜੀ ਸੰਪਰਕ ਪ੍ਰੋਗਰਾਮ ਵਿੱਚੋਂ ਲੰਘੇਗਾ। ਪ੍ਰਸਤਾਵਿਤ ਸਾਈਬਰ ਲੈਬ ਹਾਈਬ੍ਰਿਡ ਆਰਕੀਟੈਕਚਰ ਨਾਲ ਲੈਸ ਹੋਵੇਗੀਜੋ ਸਾਈਬਰ ਕਾਨੂੰਨਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਅਤੇ ਡਿਜੀਟਲ ਫੋਰੈਂਸਿਕਸ ਦੇ ਖੇਤਰਾਂ ਵਿੱਚ ਸਮਰੱਥਾ ਨਿਰਮਾਣ ਦੇ ਵਰਚੁਅਲ ਅਤੇ ਭੌਤਿਕ ਢੰਗ ਦੋਵਾਂ ਦਾ ਸਮਰਥਨ ਕਰਦੀ ਹੈ। ਲੈਬ ਵਿੱਚ 25 ਉਪਭੋਗਤਾਵਾਂ ਦੀ ਸਿਖਲਾਈ ਦੀ ਸਮਰੱਥਾ ਹੋਵੇਗੀ ਅਤੇ 25 ਉਪਭੋਗਤਾਵਾਂ ਲਈ ਰਿਮੋਟ ਕਨੈਕਟੀਵਿਟੀਇੱਕ ਨਿਰਧਾਰਤ ਸਮੇਂ ਤੇ ਏਆਰ/ਵੀਆਰ ਵਿਸ਼ੇਸ਼ਤਾਵਾਂ ਦੇ ਨਾਲ ਵਧਾਏ ਜਾਣਗੇ। ਹੋਰ ਲਾਅ ਸਕੂਲ/ ਯੂਨੀਵਰਸਿਟੀਆਂ ਜਿਵੇਂ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ (ਬੰਗਲੌਰ)ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਪਟਿਆਲਾ) ਆਦਿ ਹੱਬ ਵਿੱਚ ਸ਼ਾਮਲ ਹੋਣਗੇ ਅਤੇ ਭਵਿੱਖ ਦੇ ਯਤਨਾਂ ਲਈ ਮਾਡਲ ਹੋਣਗੇ। ਲਾਅ ਸਕੂਲ ਵਰਚੁਅਲ ਕਲਾਸਾਂ ਲਈ ਲੋੜੀਂਦੇ ਫੈਕਲਟੀ ਮੈਂਬਰਮੁਹਾਰਤ ਅਤੇ ਸਮੱਗਰੀ ਪ੍ਰਦਾਨ ਕਰਨਗੇ। ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਫੈਕਲਟੀ ਮੈਂਬਰਾਂ ਤੋਂ ਪ੍ਰਾਪਤ ਸਹਾਇਤਾ ਦੇ ਅਧਾਰ 'ਤੇ ਈ-ਸਮੱਗਰੀ ਦਾ ਵਿਕਾਸ ਕਰੇਗਾ। ਐੱਨਐੱਲਆਈਯੂਭੋਪਾਲ ਇਸ ਕੋਰਸ ਦਾ ਮੁੱਖ ਅਕਾਦਮਿਕ ਸਹਿਭਾਗੀ ਹੋਣ ਦੇ ਨਾਲ ਸਫਲਤਾਪੂਰਵਕ ਕੋਰਸ ਪੂਰਾ ਕਰਨ ਵਾਲੇ ਭਾਗੀਦਾਰਾਂ ਨੂੰ ਪੀਜੀ ਡਿਪਲੋਮਾ ਸਰਟੀਫਿਕੇਟ ਪ੍ਰਦਾਨ ਕਰੇਗਾ।

*****

ਆਰਕੇਜੇ/ਐੱਮ



(Release ID: 1751879) Visitor Counter : 186


Read this release in: English , Urdu , Hindi , Bengali