ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਆਰਥਿਕ ਗਤੀਵਿਧੀ ਦੇ ਪੱਧਰ ਨੂੰ ਵਧਾਉਣ ਲਈ ਚੰਗੀ ਤਰ੍ਹਾਂ ਨਾਲ ਵਿਕਸਤ ਬੁਨਿਆਦੀ ਢਾਂਚੇ ਦੇ ਮਹੱਤਵ ’ਤੇ ਜ਼ੋਰ ਦਿੱਤਾ

Posted On: 02 SEP 2021 4:05PM by PIB Chandigarh

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਰਕਾਰ ਦੇ ਮਾਲੀਏ ਦੇ ਅਧਾਰ ਵਿੱਚ ਸੁਧਾਰ ਕਰਕੇ ਆਰਥਿਕ ਗਤੀਵਿਧੀ ਦੇ ਪੱਧਰ ਨੂੰ ਵਧਾਉਣ, ਵਾਧੂ ਵਿੱਤੀ ਗੁੰਜਾਇਸ਼ ਦੇ ਨਿਰਮਾਣ ਲਈ ਚੰਗੀ ਤਰ੍ਹਾਂ ਨਾਲ ਵਿਕਸਿਤ ਬੁਨਿਆਦੀ ਢਾਂਚੇ ਦੇ ਮਹੱਤਵ ’ਤੇ ਜ਼ੋਰ ਦਿੱਤਾ ਉਨ੍ਹਾਂ ਨੇ ਅਮੈਰੀਕਨ ਚੈਂਬਰਜ਼ ਆਵ੍ ਕਾਮਰਸ ਇਨ ਇੰਡੀਆ ਦੀ 29ਵੀਂ ਸਲਾਨਾ ਆਮ ਬੈਠਕ ਦੌਰਾਨ ‘ਆਲਮੀ ਸਪਲਾਈ ਚੇਨ ਵਿੱਚ ਭਾਰਤ ਨੂੰ ਪ੍ਰੋਤਸਾਹਨ ਦੇਣ ਵਾਲਾ ਬੁਨਿਆਦੀ ਢਾਂਚਾ’ ਵਿਸ਼ੇ ’ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲਾ ਵਪਾਰ ਪਿਛਲੇ ਦੋ ਦਹਾਕਿਆਂ ਵਿੱਚ 16 ਅਰਬ ਡਾਲਰ ਤੋਂ ਵਧ ਕੇ 149 ਅਰਬ ਡਾਲਰ ਹੋ ਗਿਆ ਹੈ ਅਤੇ ਇਸ ਲਈ 2025 ਤੱਕ 500 ਅਰਬ ਡਾਲਰ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਟੈਕਨੋਲੋਜੀ ਟਰਾਂਸਫਰ, ਨਵੀਨਤਾ ਅਤੇ ਖੋਜ ਅਤੇ ਵਿਕਾਸ ਦੀ ਗੁੰਜਾਇਸ਼ ਨੂੰ ਹੋਰ ਤਲਾਸ਼ਿਆ ਜਾਣਾ ਚਾਹੀਦਾ ਹੈ

ਸ਼੍ਰੀ ਗਡਕਰੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ  ਵਿੱਚ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਮਹੱਤਵਪੂਰਨ ਭੂਮਿਕਾ ਨਿਭਾਏਗਾ ਉਨ੍ਹਾਂ ਨੇ ਕਿਹਾ ਕਿ ਸਰਕਾਰ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (ਐੱਨਆਈਪੀ) ਜ਼ਰੀਏ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 1,400 ਅਰਬ ਡਾਲਰ ਦਾ ਨਿਵੇਸ਼ ਕਰ ਰਹੀ ਹੈ ਅਤੇ ਜਲਦੀ ਹੀ ਦੇਸ਼ ਵਿੱਚ ਸਮੁੱਚੇ ਅਤੇ ਏਕੀਕ੍ਰਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਦਾ ਰਾਸ਼ਟਰੀ ਮਾਸਟਰ ਪਲਾਨ ਸ਼ੁਰੂ ਕਰੇਗੀ ਉਨ੍ਹਾਂ ਨੇ ਕਿਹਾ ਕਿ ਗਤੀਸ਼ਕਤੀ ਮਾਸਟਰ ਪਲਾਨ ਐੱਨਆਈਪੀ ਪ੍ਰੋਗਰਾਮ ਲਈ ਰੂਪ ਰੇਖਾ ਪ੍ਰਦਾਨ ਕਰੇਗਾ ਅਤੇ ਇਸ ਦਾ ਉਦੇਸ਼ ਸਪਲਾਈ ਚੇਨ ਵਿੱਚ ਸੁਧਾਰ ਲਈ ਰਸਦ ਲਾਗਤ ਵਿੱਚ ਕਟੌਤੀ ਕਰਕੇ ਭਾਰਤੀ ਉਤਪਾਦਾਂ ਨੂੰ ਜ਼ਿਆਦਾ ਮੁਕਾਬਲੇਬਾਜ਼ੀ ਵਾਲਾ ਬਣਾਉਣਾ ਹੈ

 

 

ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲਗਭਗ 60 ਲੱਖ ਕਿਲੋਮੀਟਰ ਦਾ ਸੜਕ ਨੈੱਟਵਰਕ ਹੈ ਜੋ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ। ਭਾਰਤੀ ਅਰਥਵਿਵਸਥਾ ਵਿੱਚ ਸੜਕ ਬੁਨਿਆਦੀ ਢਾਂਚਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ 70% ਮਾਲ ਅਤੇ ਲਗਭਗ 90% ਯਾਤਰੀ ਆਵਾਜਾਈ ਲਈ ਟਰਾਂਸਪੋਰਟੇਸ਼ਨ ਸੜਕ ਨੈੱਟਵਰਕ ਦੀ ਵਰਤੋਂ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਸਪਲਾਈ ਚੇਨ ਦੇ ਦ੍ਰਿਸ਼ਟੀਕੋਣ ਨਾਲ ਬਲਕਿ ਇਸ ਦਾ ਇਸਤੇਮਾਲ ਕਰਨ ਵਾਲੇ ਮਾਲ ਅਤੇ ਯਾਤਰੀ ਆਵਾਜਾਈ ਦੇ ਸਭ ਤੋਂ ਵੱਡੇ ਹਿੱਸੇ ਲਈ ਵੀ ਇਸ ਨੈੱਟਵਰਕ ਦੀ ਸਾਂਭ ਸੰਭਾਲ ਅਤੇ ਵਿਸਥਾਰ ਮਹੱਤਵਪੂਰਨ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਲੰਬੇ ਸਮੇਂ ਦੇ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਇੱਕ ਨਵੀਂ ਵਿਕਾਸ ਵਿੱਤ ਸੰਸਥਾ ਡੀਐੱਫਆਰ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਸੰਸਥਾ ਨੂੰ 20,000 ਕਰੋੜ ਰੁਪਏ ਦੇ ਪੂੰਜੀ ਅਧਾਰ ’ਤੇ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਤਿੰਨ ਸਾਲਾਂ ਵਿੱਚ ਪੰਜ ਲੱਖ ਕਰੋੜ ਰੁਪਏ ਦਾ ਰਿਣ ਦੇਣ ਦਾ ਟੀਚਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਡੇ ਪੈਮਾਨੇ ’ਤੇ ਏਕੀਕ੍ਰਿਤ ਅੰਤਰਦੇਸ਼ੀ ਜਲਮਾਰਗ, ਹਵਾਈ ਸੰਪਰਕ ਅਤੇ ਸੜਕ ਨੈੱਟਵਰਕ ਵਿਕਸਤ ਕਰ ਰਹੀ ਹੈ।

ਮੰਤਰੀ ਨੇ ਕਿਹਾ ਕਿ ਭਾਰਤ ਇਲੈਕਟ੍ਰਿਕ ਦੋਪਹੀਆ, ਤਿੰਨ ਪਹੀਆ ਅਤੇ ਕਾਰਾਂ ਲਈ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ (ਈਵੀ) ਬਜ਼ਾਰ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਕੰਪਨੀਆਂ ਈਵੀ ਬੈਟਰੀ ਟੈਕਨੋਲੋਜੀ ਅਤੇ ਰੈਟਰੋਫਿਟਿੰਗ ਉਦਯੋਗ ਲਈ ਸਾਡੇ ਖੋਜ ਅਤੇ ਵਿਕਾਸ ਨਾਲ ਸਹਿਯੋਗ ਕਰ ਸਕਦੀ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਅਸੀਂ ਗੁਣਵੱਤਾ, ਲਾਗਤ ਪ੍ਰਭਾਵਸ਼ੀਲਤਾ ਅਤੇ ਸਥਿਰਤਾ ਨਾਲ ਸਮਝੌਤਾ ਕੀਤੇ ਬਿਨਾਂ ਦੁਨੀਆ ਦੀ ਸਰਵਸ਼੍ਰੇਸ਼ਠ ਤਕਨੀਕ ਨੂੰ ਅਪਣਾਉਣ ਲਈ ਤਿਆਰ ਹਾਂ। ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਸਨ ਕਿ ਅਮਰੀਕਾ ਦੀਆਂ ਸੜਕਾਂ ਇਸ ਵਜ੍ਹਾ ਨਾਲ ਚੰਗੀਆਂ ਨਹੀਂ ਹਨ ਕਿਉਂਕਿ ਅਮਰੀਕਾ ਖੁਸ਼ਹਾਲ ਹੈ, ਬਲਕਿ ਅਮਰੀਕਾ ਇਸ ਵਜ੍ਹਾ ਨਾਲ ਖੁਸ਼ਹਾਲ ਹੈ ਕਿਉਂਕਿ ਅਮਰੀਕਾ ਦੀਆਂ ਸੜਕਾਂ ਚੰਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਇਸ ਦੇਸ਼ ਵਿੱਚ ਸਮਾਂਬੱਧ, ਗੁਣਵੱਤਾਪੂਰਨ, ਲਾਗਤ ਪ੍ਰਭਾਵੀ ਅਤੇ ਟਿਕਾ ਵਿਸ਼ਵ ਪੱਧਰ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੈ।

****

ਐੱਮਜੇਪੀਐੱਸ



(Release ID: 1751701) Visitor Counter : 131