ਬਿਜਲੀ ਮੰਤਰਾਲਾ
azadi ka amrit mahotsav

ਪਾਵਰਗ੍ਰਿਡ ਨੇ ਪ੍ਰਤਿਸ਼ਠਾਵਾਨ ਗਲੋਬਲ ਏਟੀਡੀ ਪੁਰਸਕਾਰ ਜਿੱਤਿਆ

Posted On: 02 SEP 2021 3:59PM by PIB Chandigarh

ਪਾਵਰਗਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ), ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਸੀਪੀਐੱਸਯੂ ਹੈ। ਇਸ ਕੰਪਨੀ ਨੂੰ ਪ੍ਰਤਿਸ਼ਠਾਵਾਨ “ਐਸੋਸੀਏਸ਼ਨ ਫਾਰ ਟੈਲੇਂਟ ਡਿਵੈਲਪਮੈਂਟ (ਏਟੀਡੀ) 2021 ਬੈਸਟ ਅਵਾਰਡ” ਨਾਲ ਸਨਮਾਨਤ ਕੀਤਾ ਗਿਆ ਹੈ। ਇਸਨੇ ਦੁਨੀਆ ਭਰ ਦੇ 71 ਸੰਗਠਨਾਂ ਵਿੱਚੋਂ 8ਵਾਂ ਰੈਂਕ ਹਾਸਲ ਕੀਤਾ ਹੈ। ਇਸ ਤਰ੍ਹਾਂ ਇਹ ਪੁਰਸਕਾਰ ਜਿੱਤਣ ਵਾਲਾ ਇਕਲੌਤਾ ਪੀਐੱਸਯੂ ਬਣ ਗਿਆ ਹੈ ਅਤੇ ਇਹ ਸਿਖਰਲੀਆਂ 20 ਕੰਪਨੀਆਂ ਵਿੱਚੋਂ ਭਾਰਤ ਦੀਆਂ ਸਿਰਫ਼ ਦੋ ਕੰਪਨੀਆਂ ਵਿੱਚੋਂ ਇੱਕ ਹੈ

ਐਸੋਸੀਏਸ਼ਨ ਫਾਰ ਟੈਲੇਂਟ ਡਿਵੈਲਪਮੈਂਟ (ਏਟੀਡੀ, ਪਹਿਲਾਂ ਏਐੱਸਟੀਡੀ) ਦੁਨੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਹੈ ਜੋ ਸੰਗਠਨਾਂ ਵਿੱਚ ਪ੍ਰਤਿਭਾ ਵਿਕਸਿਤ ਕਰਨ ਦੇ ਲਈ ਸਮਰਪਿਤ ਹੈ। ਏਟੀਡੀ ਦੇ ਬੈਸਟ ਅਵਾਰਡ ਨੂੰ ਹੁਨਰ ਵਿਕਾਸ ਉਦਯੋਗ ਵਿੱਚ ਸਭ ਤੋਂ ਪ੍ਰਤਿਸ਼ਠਾਵਾਨ ਸਨਮਾਨ ਮੰਨਿਆ ਜਾਂਦਾ ਹੈ। ਗਲੋਬਲ ਪ੍ਰੋਗਰਾਮ ਉਨ੍ਹਾਂ ਸੰਗਠਨਾਂ ’ਤੇ ਕੇਂਦਰਤ ਹੈ ਜੋ ਪ੍ਰਤਿਭਾ ਵਿਕਾਸ ਦੇ ਮਾਧਿਅਮ ਨਾਲ ਪ੍ਰਤਿਸ਼ਠਾਵਾਨ ਦੀ ਸਫ਼ਲਤਾ ਨੂੰ ਪ੍ਰਦਰਸ਼ਿਤ ਕਰਦੇ ਹਨ।

ਪਾਵਰਗ੍ਰਿਡ ਨੂੰ ਇਹ ਅੰਤਰਰਾਸ਼ਟਰੀ ਸਨਮਾਨ ਪ੍ਰਤਿਭਾ ਵਿਕਾਸ ਅਭਿਆਸਾਂ ਅਤੇ ਪ੍ਰੋਗਰਾਮਾਂ ਦੇ ਪੋਸ਼ਣ ਵਿੱਚ ਆਪਣੇ ਮਿਹਨਤੀ ਯਤਨਾਂ ਦੇ ਲਈ ਮਿਲਿਆ ਹੈ। ਪਾਵਰਗ੍ਰਿਡ ਵਿੱਚ ਪ੍ਰਤਿਭਾ ਵਿਕਾਸ ਪਹਿਲ ਪਾਵਰਗ੍ਰਿਡ ਅਕੈਡਮੀ ਆਵ੍ ਲੀਡਰਸ਼ਿਪ (ਪੀਏਐੱਲ) ਦੁਆਰਾ ਚਲਾਇਆ ਜਾਂਦਾ ਹੈ

ਪੀਏਐੱਲ ਪਾਵਰਗ੍ਰਿਡ ਦਾ ਪ੍ਰਬੰਧਨ ਅਤੇ ਟੈਕਨੋਲੋਜੀ ਵਿੱਚ ਅਤਿ-ਆਧੁਨਿਕ ਸਿੱਖਿਆ ਸੰਸਥਾਨ ਹੈ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਦੋਹਾਂ ਗਾਹਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਪੀਏਐੱਲ ਵਿੱਚ ਕਰਮਚਾਰੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ, ਕਰਮਚਾਰੀ ਉਤਪਾਦਕਤਾ ਨੂੰ ਵਧਾਵਾ ਦੇਣ, ਕੰਪਨੀਆਂ ਦੇ ਸੱਭਿਆਚਾਰ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਟ੍ਰੇਨਿੰਗ ਅਤੇ ਪਹਿਲਕਦਮੀਆਂ ਦਾ ਆਯੋਜਨ ਕੀਤਾ ਜਾਂਦਾ ਹੈ

***

ਐੱਮਵੀ/ ਆਈਜੀ


(Release ID: 1751699) Visitor Counter : 194