ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਭਲਕੇ ਉਪ ਕੁਲਪਤੀਆਂ ਨਾਲ ਬੈਠਕ ਕਰਨਗੇ

प्रविष्टि तिथि: 02 SEP 2021 8:28PM by PIB Chandigarh

   ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ 3 ਸਤੰਬਰ 2021 ਨੂੰ ਸਿੱਖਿਆ ਮੰਤਰਾਲੇ ਅਧੀਨ ਆ ਰਹੀਆਂ 45 ਕੇਂਦਰੀ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਵਰਚੁਅਲ ਮੁਲਾਕਾਤ ਕਰਨਗੇ। ਸ਼੍ਰੀ ਧਰਮੇਂਦਰ ਪ੍ਰਧਾਨ ਪਿਛਲੇ ਮਹੀਨੇ ਦੌਰਾਨ ਵੱਖ -ਵੱਖ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਮਿਲਦੇ ਰਹੇ ਹਨਪਰ ਸਿੱਖਿਆ ਸਮੂਹ ਦੀ ਕੇਂਦਰੀ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਇਹ ਪਹਿਲੀ ਰਸਮੀ ਮੀਟਿੰਗ ਹੋਵੇਗੀ। ਮੀਟਿੰਗ ਦੇ ਵਿਚਾਰ ਵਟਾਂਦਰੇ ਵਿੱਚ ਹੇਠਲੇ ਪਹਿਲੂ ਸ਼ਾਮਲ ਹਨ:

1.       ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨਾ

2.       ਅਕਾਦਮਿਕ ਬੈਂਕ ਆਫ਼ ਕ੍ਰੈਡਿਟ

3.       ਮਲਟੀਪਲ ਐਂਟਰੀ - ਐਗਜ਼ਿਟ ਪ੍ਰਣਾਲੀ 

4.       ਖੁੱਲੀ ਅਤੇ ਔਨਲਾਈਨ ਸਿੱਖਿਆ

5.       ਸਿੱਖਿਆ ਸੰਸਥਾਵਾਂ ਲਈ ਗਲੂ ਗ੍ਰਾਂਟ

6.       ਅਕਾਦਮਿਕ ਸੈਸ਼ਨ 2021-22 ਦੀ ਸ਼ੁਰੂਆਤ

7.       ਐੱਸਸੀ/ਐੱਸਟੀ/ਓਬੀਸੀ ਅਤੇ ਈਡਬਲਯੂਐੱਸ ਸ਼੍ਰੇਣੀਆਂ ਦੇ ਅਧਿਆਪਕਾਂ ਦੀਆਂ ਬੈਕਲਾਗ ਖਾਲੀ ਅਸਾਮੀਆਂ ਨੂੰ ਭਰਨ ਲਈ ਕਦਮ

8.       'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਦਾ ਜਸ਼ਨ

*****

ਐੱਮਜੇਪੀਐੱਸ/ਏਕੇ


(रिलीज़ आईडी: 1751579) आगंतुक पटल : 213
इस विज्ञप्ति को इन भाषाओं में पढ़ें: English , Urdu , Marathi , हिन्दी