ਬਿਜਲੀ ਮੰਤਰਾਲਾ
ਐੱਨਐੱਚਪੀਸੀ ਨੇ ਹਿਮਾਚਲ ਵਿੱਚ 180 ਮੈਗਾਵਾਟ ਸਮਰੱਥਾ ਵਾਲੇ ਬੈਰਾ ਸਿਊਲ ਪਾਵਰ ਸਟੇਸ਼ਨ ਦਾ ਨਵੀਨੀਕਰਨ ਅਤੇ ਆਧੁਨਿਕੀਕਰਨ ਪੂਰਾ ਕੀਤਾ; ਵਪਾਰਕ ਸੰਚਾਲਨ ਸ਼ੁਰੂ ਹੋਇਆ
Posted On:
02 SEP 2021 3:57PM by PIB Chandigarh
ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨਐੱਚਪੀਸੀ) ਲਿਮਿਟੇਡ ਨੇ ਆਪਣੇ 180 ਮੈਗਾਵਾਟ ਸਮਰੱਥਾ ਵਾਲੇ ਬੈਰਾ ਸਿਊਲ ਪਾਵਰ ਸਟੇਸ਼ਨ ਦਾ ਸਵਦੇਸ਼ੀ ਤੌਰ 'ਤੇ ਨਵੀਨੀਕਰਨ ਅਤੇ ਆਧੁਨਿਕੀਕਰਨ ਕੀਤਾ ਹੈ ਅਤੇ ਵਪਾਰਕ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਹੈ। ਬੈਰਾ ਸਿਉਲ ਪਾਵਰ ਸਟੇਸ਼ਨ ਐੱਨਐੱਚਪੀਸੀ ਦਾ ਪਹਿਲਾ ਪਾਵਰ ਸਟੇਸ਼ਨ ਹੈ ਜੋ 1 ਅਪ੍ਰੈਲ 1982 ਤੋਂ ਵਪਾਰਕ ਸੰਚਾਲਨ ਅਧੀਨ ਸੀ ਅਤੇ ਇਸ ਨੇ 35 ਸਾਲਾਂ ਦੀ ਉਪਯੋਗੀ ਜ਼ਿੰਦਗੀ ਪੂਰੀ ਕੀਤੀ ਸੀ। ਇਸ ਦੀਆਂ ਤਿੰਨਾਂ ਇਕਾਈਆਂ ਦਾ ਨਵੀਨੀਕਰਨ ਅਤੇ ਆਧੁਨਿਕੀਕਰਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਐੱਨਐੱਚਪੀਸੀ ਨੇ ਯੂਨਿਟ#2 ਅਤੇ ਯੂਨਿਟ#1 ਦਾ ਵਪਾਰਕ ਸੰਚਾਲਨ ਕ੍ਰਮਵਾਰ 29.12.2019 ਨੂੰ 00:00 ਵਜੇ ਅਤੇ 07.11.2020 ਨੂੰ 00:00 ਵਜੇ ਸ਼ੁਰੂ ਕਰ ਦਿੱਤਾ ਹੈ। ਤੀਜੀ ਇਕਾਈ (ਇਕਾਈ#3) ਨੂੰ ਵਪਾਰਕ ਸੰਚਾਲਨ ਅਧੀਨ 31.08.2021 ਨੂੰ 00:00 ਵਜੇ ਘੋਸ਼ਿਤ ਕੀਤਾ ਗਿਆ ਹੈ। ਇਸ ਤਰ੍ਹਾਂ, ਮੁਰੰਮਤ ਅਤੇ ਰੱਖ-ਰਖਾਅ (R&M) ਦੇ ਕੰਮ ਤੋਂ ਬਾਅਦ, ਐੱਨਐੱਚਪੀਸੀ ਨੇ ਬੈਰਾ ਸਿਊਲ ਪਾਵਰ ਸਟੇਸ਼ਨ ਦੇ ਤਿੰਨੋਂ ਯੂਨਿਟਾਂ (3 x 60 ਮੈਗਾਵਾਟ) ਦਾ ਵਪਾਰਕ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਬੈਰਾ ਸਿਊਲ ਪਾਵਰ ਸਟੇਸ਼ਨ ਦਾ ਜੀਵਨ ਹੁਣ 25 ਸਾਲ ਹੋਰ ਵਧ ਗਿਆ ਹੈ।
**********
ਐੱਮਵੀ
(Release ID: 1751548)
Visitor Counter : 184