ਇਸਪਾਤ ਮੰਤਰਾਲਾ

ਅਗਸਤ ਮਹੀਨੇ ਵਿੱਚ ਐੱਨਐੱਮਡੀਸੀ ਦਾ ਰਿਕਾਰਡ ਪ੍ਰਦਰਸ਼ਨ

Posted On: 02 SEP 2021 3:11PM by PIB Chandigarh

ਐੱਨਐੱਮਡੀਸੀ ਦਾ ਚੰਗਾ ਪ੍ਰਦਰਸ਼ਨ ਜਾਰੀ ਹੈ, ਇਸ ਨੇ ਅਗਸਤ ਵਿੱਚ 3.06 ਮੀਟਰਕ ਟਨ ਦਾ ਉਤਪਾਦਨ ਕੀਤਾ ਅਤੇ 2.91 ਮੀਟਰਕ ਟਨ ਲੋਹੇ ਦੀ ਕੱਚੀ ਧਾਤ ਦੀ ਵਿਕਰੀ ਦੇ ਨਾਲ ਇੱਕ ਹੋਰ ਰਿਕਾਰਡ ਸਥਾਪਤ ਕੀਤਾ ਹੈ। ਇਸ ਤੋਂ ਪਹਿਲਾਂ ਦੇ ਮਹੀਨਿਆਂ ਦੀ ਤਰ੍ਹਾਂ, ਅਗਸਤ ਮਹੀਨੇ ਵਿੱਚ ਵੀ ਇਸ ਕੰਪਨੀ ਨੇ ਛੇ ਦਹਾਕਿਆਂ ਦੇ ਲੰਬੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਉਤਪਾਦਨ ਦਾ ਪ੍ਰਦਰਸ਼ਨ ਦਰਜ ਕੀਤਾ ਹੈ।

ਅਗਸਤ 2020 ਦੇ ਮੁਕਾਬਲੇ ਉਤਪਾਦਨ ਵਿੱਚ 89% ਦਾ ਵਾਧਾ ਦਰਜ ਕੀਤਾ ਗਿਆ। ਸੀਪੀਐੱਲਵਾਈ ਨਾਲੋਂ ਮਹੀਨੇ ਦੌਰਾਨ ਵਿਕਰੀ 63% ਵਧੀ ਹੈ

ਇਸ ਵਿੱਤ ਵਰ੍ਹੇ ਲਈ ਅਗਸਤ 2021 ਤੱਕ ਉਤਪਾਦਨ ਅਤੇ ਵਿਕਰੀ ਸੀਪੀਐੱਲਵਾਈ ਦੇ ਮੁਕਾਬਲੇ ਕ੍ਰਮਵਾਰ 44% ਅਤੇ 45% ਵਧੀ ਹੈ

(ਮਿਲੀਅਨ ਟਨ ਵਿੱਚ)

 

ਅਗਸਤ 2020

ਅਗਸਤ 2021

ਵਾਧਾ
%

ਅਗਸਤ ਤੱਕ

2020

ਅਗਸਤ ਤੱਕ2021

ਵਾਧਾ %

ਉਤਪਾਦਨ

1.62

3.06

89%

10.42

15.02

44%

ਵਿਕਰੀ

1.79

2.91

63%

10.80

15.67

45%

 

ਉਮੀਦਾਂ ਨੂੰ ਫਿਰ ਤੋਂ ਪਾਰ ਕਰਨ ਲਈ ਐੱਨਐੱਮਡੀਸੀ ਟੀਮ ਨੂੰ ਵਧਾਈ ਦਿੰਦੇ ਹੋਏ, ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੇ ਕਿਹਾ, “ਮੌਜੂਦਾ ਵਿੱਤ ਵਰ੍ਹੇ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਸਾਡੀ ਕਾਰਗੁਜ਼ਾਰੀ ਬਹੁਤ ਉਤਸ਼ਾਹਜਨਕ ਹੈ। ਇਹ ਸਾਨੂੰ ਇਸ ਵਿੱਤ ਵਰ੍ਹੇ ਲਈ ਵਧੇਰੇ ਆਤਮ ਵਿਸ਼ਵਾਸ ਨਾਲ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦੀ ਮਜ਼ਬੂਤੀ ਪ੍ਰਦਾਨ ਕਰਦਾ ਹੈ ਵਿੱਤ ਵਰ੍ਹੇ 2022 ਲਈ ਕੰਪਨੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਧਿਆਨ ਕੇਂਦ੍ਰਿਤ ਰੱਖਣ ਲਈ ਹਰੇਕ ਕਰਮਚਾਰੀ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ।”

 

*******

ਐੱਸਐੱਸ/ ਐੱਸਕੇ



(Release ID: 1751545) Visitor Counter : 160