ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ ਵਿੱਚ ਪੋਸ਼ਣ ਵਾਟਿਕਾ ਦਾ ਉਦਘਾਟਨ ਕੀਤਾ


ਆਯੁਰਵੇਦ ਵਿੱਚ ਰਾਸ਼ਟਰ ਦੀਆਂ ਪੋਸ਼ਣ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ : ਸਮ੍ਰਿਤੀ ਜ਼ੁਬਿਨ ਇਰਾਨੀ

Posted On: 01 SEP 2021 3:57PM by PIB Chandigarh

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਮਹੀਨੇ ਭਰ ਚਲਣ ਵਾਲੇ ਪੋਸ਼ਣ ਮਹੀਨਾ 2021 ਦੇ ਤਹਿਤ ਪ੍ਰੋਗਰਾਮਾਂ ਦੀ ਲੜੀ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਰਾਸ਼ਟਰ ਦੀਆਂ ਪੋਸ਼ਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਯੁਰਵੇਦ ਦੀ ਵਰਤੋਂ ਦੇ ਪ੍ਰਾਚੀਨ ਗਿਆਨ ਦਾ ਪ੍ਰਭਾਵੀ ਢੰਗ ਨਾਲ ਪ੍ਰਯੋਗ ਕਿਵੇਂ ਕੀਤਾ ਜਾ ਸਕਦਾ ਹੈ, ਇਸ ਬਾਰੇ ਵਿੱਚ ਗਿਆਨ ਪ੍ਰਦਾਨ ਕਰਨਾ ਸਮੇਂ ਦੀ ਜ਼ਰੂਰਤ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਅੱਜ ਅਖਿਲ ਭਾਰਤੀ ਆਯੁਰਵੇਦ ਸੰਸਥਾਨ  (ਏਆਈਆਈਏ) ਵਿੱਚ ਪੋਸ਼ਣ ਮਹੀਨਾ-2021 ਦੀ ਸ਼ੁਰੂਆਤ ਦੇ ਮੌਕੇ ‘ਤੇ ਪੋਸ਼ਣ ਵਾਟਿਕਾ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਆਯੁਸ਼ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰ ਭਾਈ ਵੀ ਹਾਜ਼ਰ ਸਨ । ਦੋਵੇਂ ਮੰਤਰੀਆਂ ਨੇ ਸ਼ਿਗਰੂ (ਸਹਿਜਨ) ਅਤੇ ਆਂਵਲਾ ਦੇ ਪੌਧੇ ਵੀ ਲਗਾਏ। ਆਯੁਸ਼ ਮੰਤਰਾਲਾ ਦੇ ਨਿਰਦੇਸ਼ਨ ਵਿੱਚ ਅਖਿਲ ਭਾਰਤੀ ਆਯੁਰਵੇਦ ਸੰਸਥਾਨ,  ਨਵੀਂ ਦਿੱਲੀ (ਏਆਈਆਈਏ) ਨੇ ਪੋਸ਼ਣ ਮਹੀਨਾ  2021 ਦੇ ਉਤਸਵ ਦੀ ਸ਼ੁਰੂਆਤ ਕੀਤੀ ।

 

https://ci3.googleusercontent.com/proxy/hVeI62M_CvHhiiUG1kDf-NKQMrFPYrgU6SA8lGdUEyO0qB0h1UqsM4kEsbRomNDT9ouPYoN4cnyPmJTRb_i2WrQJ3OCVNSYHNqht_AHltgOyh1HNNvYGCsh3eg=s0-d-e1-ft#https://static.pib.gov.in/WriteReadData/userfiles/image/image0012GWH.jpg

ਪ੍ਰੋਗਰਾਮ ਨੂੰ ਸੰਬੋਧਿਤ ਕਰਨ ਦੇ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਆਈਸੀਐੱਮਆਰ ਦੇ ਨਾਲ ਸਹਿਯੋਗਾਤਮਕ ਉੱਦਮ ਦੇ ਮਾਧਿਅਮ ਰਾਹੀਂ ਏਨੀਮਿਆ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਆਯੁਸ਼ ਮੰਤਰਾਲਾ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਵਿਗਿਆਨੀ ਅੰਕੜਿਆਂ  ਦੇ ਪ੍ਰਕਾਸ਼ਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂਕਿ ਦੁਨੀਆ ਆਯੁਰਵੇਦ ਦੇ ਯੋਗਦਾਨ ਨੂੰ ਸਵੀਕਾਰ ਕਰ ਸਕੇ । ਪੋਸ਼ਣ ਦੇ ਦੋ ਮੁੱਖ ਘਟਕ ਹਨ, ਅਰਥਾਤ ਵਹਨ ਕਰਨ ਯੋਗ ਅਤੇ ਪੂਰੀ ਭਲਾਈ ਲਈ ਆਸਾਨੀ ਨਾਲ ਉਪਲੱਬਧਤਾ । ਇੱਥੇ ਹੀ ਆਯੁਰਵੇਦ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਡਬਲਿਊਸੀਡੀ ਮੰਤਰਾਲਾ ਦੇ ਮਾਧਿਅਮ ਰਾਹੀਂ ਸਵਸਥ ਸੰਤਾਨ ਅਤੇ ਸਰਲ ਅਤੇ ਉੱਤਮ ਵਿਅੰਜਨਾਂ ਲਈ ਆਯੁਸ਼ ਕੈਲੰਡਰ ਨੂੰ ਲੋਕਪ੍ਰਿਯ ਬਣਾਉਣ ’ਤੇ ਵੀ ਵਿਚਾਰ ਕੀਤਾ ।

ਡਾ. ਮੁੰਜਪਾਰਾਮਹੇਂਦਰਭਾਈ ਨੇ ਕੁਝ ਆਯੁਰਵੈਦਿਕ ਜੜੀ-ਬੂਟੀਆਂ ਜਿਵੇਂ ਸ਼ਿਗਰੂ, ਸ਼ਤਾਵਰੀ, ਅਸਵਗੰਧਾ,  ਆਂਵਲਾ, ਤੁਲਸੀ ਅਤੇ ਹਲਦੀ ਦੇ ਪੋਸ਼ਣ ਅਤੇ ਔਸ਼ਧੀ ਮਹੱਤਵ ’ਤੇ ਪ੍ਰਕਾਸ਼ ਪਾਇਆ । ਉਨ੍ਹਾਂ ਨੇ ਮਾਂ ਅਤੇ ਬੱਚੇ ਦੀ ਪੂਰੀ ਭਲਾਈ ਲਈ ਗਵਾਹੀ-ਆਧਾਰਿਤ ਆਯੁਰਵੇਦ ਪੋਸ਼ਣ ਪ੍ਰਥਾਵਾਂ ਨੂੰ ਹੁਲਾਰਾ ਦੇਣ ਦੇ ਮਹੱਤਵ ’ਤੇ ਵੀ ਪ੍ਰਕਾਸ਼ ਪਾਇਆ । ਉਨ੍ਹਾਂ ਨੇ ਸਵਸਥ ਸੰਤਾਨ ਨੂੰ ਜਨਮ ਦੇਣ ਲਈ ਗਰਭਾਵਸਥਾ ਦੇ ਦੌਰਾਨ ਮਾਂ ਦੇ ਜੀਵਨ ਵਿੱਚ ਪੋਸ਼ਣ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ ਅਤੇ ਆਯੁਰਵੇਦ ਦੀ ਵਰਤੋਂ ਨਾਲ ਕਿਵੇਂ ਮਦਦ ਕੀਤੀ ਜਾ ਸਕਦੀ ਹੈ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਕੱਤਰ ਇੰਦੇਵਰ ਪਾਂਡੇ ਅਤੇ ਆਯੁਸ਼ ਮੰਤਰਾਲਾ ਦੇ ਸਕੱਤਰ ਵੈਧਿਆ ਰਾਜੇਸ਼ ਕੋਟੇਚਾ ਵੀ ਇਸ ਮੌਕੇ ’ਤੇ ਹਾਜ਼ਰ ਸਨ । ਮਹੀਨੇ ਭਰ ਚਲਣ ਵਾਲੇ ਇਸ ਉਤਸਵ ਦੇ ਦੌਰਾਨ ਏਆਈਆਈਏ ਦੁਆਰਾ ਰੋਗੀ ਜਾਗਰੂਕਤਾ ਲੈਕਚਰ, ਪ੍ਰਸ਼ਨੋੱਤਰੀ ਮੁਕਾਬਲੇ, ਨਿਬੰਧ ਮੁਕਾਬਲੇ, ਗੈਸਟ ਲੈਕਚਰ ਅਤੇ ਕਾਰਜਸ਼ਾਲਾਵਾਂ ਜਿਹੀਆਂ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

 

 

https://ci6.googleusercontent.com/proxy/ScZTPqFqwH4xyl45PrXaMUAwYAXMQ3Eljm_YAt6vGHgsCXAh3yeZX4SG6hfGyTSwdQm9ikiojqbRWYZQ1lnOJUqzG97-WRHY_AG_oL9p_XQBMvozuwmXHv5ikw=s0-d-e1-ft#https://static.pib.gov.in/WriteReadData/userfiles/image/image0020AAL.jpg

 

ਇਸ ਮੌਕੇ ’ਤੇ ਸ਼ਤਾਵਰੀ, ਅਸਵਗੰਧਾ, ਮੂਸਲੀ ਅਤੇ ਯਸ਼ਟਿਮਧੁ ਜਿਹੇ ਬੂਟੀਆਂ ਦਾ ਰੋਪਣ ਅਭਿਆਨ ਆਯੋਜਿਤ ਕੀਤਾ ਗਿਆ ਅਤੇ ਰੋਗੀਆਂ ਅਤੇ ਸਿਹਤ ਦੇਖਭਾਲ ਕਰਮਚਾਰੀਆਂ ਦੇ ਵਿੱਚ ਸਿਹਤ ਅਤੇ ਪੋਸ਼ਣ ਦਾ ਲਾਭ ਵਾਲੇ ਇਨਾਂ ਬੂਟੀਆਂ ਦੀ ਵੰਡ ਵੀ ਕੀਤੀ ਗਈ । ਆਮ ਜਨਤਾ ਨੂੰ ਪੋਸ਼ਕ ਮੁੱਲ ਵਾਲੇ ਚੁਣੇ ਬੂਟੀਆਂ ਦੀ ਸੂਚਨਾ ਪੁਸਤਿਕਾ ਵੀ ਪ੍ਰਦਾਨ ਕੀਤੀ ਗਈ । ਸੱਤੂ, ਤਿੱਲ ਦੇ ਲੱਡੂ, ਝੰਗੌਰ ਦੀ ਖੀਰ,  ਨਾਇਜਰ ਦੇ ਬੀਜ ਦੇ ਲੱਡੂ, ਆਮਲਕੀ ਪਨਾਕਾ ਆਦਿ ਜਿਹੇ ਵੱਖ-ਵੱਖ ਰਾਜਾਂ ਦਾ ਪ੍ਰਤੀਨਿੱਧੀਤਵ ਕਰਨ ਵਾਲੇ ਆਯੁਰਵੈਦਿਕ ਪੌਸ਼ਟਿਕ ਵਿਅੰਜਨਾਂ ਨੂੰ ਵੀ ਪ੍ਰੋਗਰਾਮ ਦੇ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ।

 

*****

ਐੱਸਕੇ



(Release ID: 1751541) Visitor Counter : 185