ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਅਗਸਤ, 2021 ਵਿੱਚ ਲੋਡਿੰਗ ਅਤੇ ਕਮਾਈ ਦੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਮਾਲ ਢੁਆਈ ਦਰਜ ਕੀਤੀ
ਭਾਰਤੀ ਰੇਲਵੇ ਦੀ ਮਾਲ ਲੋਡਿੰਗ 110.55 ਮਿਲੀਅਨ ਟਨ ਸੀ ਜੋ ਅਗਸਤ 2020 (94.59 ਮਿਲੀਅਨ ਟਨ) ਦੀ ਤੁਲਨਾ ਵਿੱਚ 16.87 ਪ੍ਰਤੀਸ਼ਤ ਜ਼ਿਆਦਾ ਹੈ
ਮਾਲ ਢੁਆਈ ਨਾਲ 10,866.20 ਕਰੋੜ ਰੁਪਏ ਕਮਾਏ ਜੋ ਅਗਸਤ 2020 (9,043.44 ਕਰੋੜ ਰੁਪਏ) ਦੀ ਤੁਲਨਾ ਵਿੱਚ 20.16 ਪ੍ਰਤੀਸ਼ਤ ਜ਼ਿਆਦਾ ਹਨ
प्रविष्टि तिथि:
01 SEP 2021 5:47PM by PIB Chandigarh
ਕੋਵਿਡ ਚੁਣੌਤੀਆਂ ਦੇ ਬਾਵਜੂਦ ਭਾਰਤੀ ਰੇਲਵੇ ਨੇ ਅਗਸਤ 2021 ਦੌਰਾਨ ਲੋਡਿੰਗ ਅਤੇ ਕਮਾਈ ਦੇ ਮਾਮਲੇ ਵਿੱਚ ਮਾਲ ਢੁਆਈ ਦੇ ਅੰਕੜਿਆਂ ਵਿੱਚ ਉੱਚ ਗਤੀ ਬਣਾਈ ਰੱਖੀ ਹੈ। ਅਗਸਤ 2021 ਦੌਰਾਨ ਭਾਰਤੀ ਰੇਲਵੇ ਦੀ ਮਾਲ ਢੁਆਈ 110.55 ਮਿਲੀਅਨ ਟਨ ਸੀ ਜੋ ਅਗਸਤ 2020 (94.59 ਮਿਲੀਅਨ ਟਨ) ਦੀ ਤੁਲਨਾ ਵਿੱਚ 16.87 ਪ੍ਰਤੀਸ਼ਤ ਜ਼ਿਆਦਾ ਹੈ। ਇੱਕ ਹੀ ਸਮੇਂ ਵਿੱਚ ਭਾਰਤੀ ਰੇਲਵੇ ਨੇ ਅਗਸਤ 2021 ਦੌਰਾਨ ਮਾਲ ਢੁਆਈ ਤੋਂ 10,866.20 ਕਰੋੜ ਰੁਪਏ ਕਮਾਏ ਜੋ ਅਗਸਤ 2020 (9,043.44 ਕਰੋੜ ਰੁਪਏ) ਦੀ ਤੁਲਨਾ ਵਿੱਚ 20.16 ਪ੍ਰਤੀਸ਼ਤ ਜ਼ਿਆਦਾ ਹਨ।
ਅਗਸਤ 2021 ਵਿੱਚ ਢੁਆਈ ਦੌਰਾਨ ਭੇਜੀਆਂ ਗਈਆਂ ਮਹੱਤਵਪੂਰਨ ਵਸਤੂਆਂ ਵਿੱਚ 47.94 ਮਿਲੀਅਨ ਟਨ ਕੋਇਲਾ, 13.53 ਮਿਲੀਅਨ ਟਨ ਕੱਚਾ ਲੋਹਾ, 5.77 ਮਿਲੀਅਨ ਟਨ ਕੱਚਾ ਲੋਹਾ ਅਤੇ ਤਿਆਰ ਸਟੀਲ, 6.88 ਮਿਲੀਅਨ ਟਨ ਖਾਧ ਅਨਾਜ, 4.16 ਮਿਲੀਅਨ ਟਨ ਖਾਦ, 3.60 ਮਿਲੀਅਨ ਟਨ ਖਣਿਜ ਤੇਲ, 6.3 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ) ਅਤੇ 4.51 ਮਿਲੀਅਨ ਟਨ ਕਲਿੰਕਰ ਸ਼ਾਮਲ ਹੈ।
ਰੇਲਵੇ ਮਾਲ ਢੁਆਈ ਨੂੰ ਬਹੁਤ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਕਈ ਤਰ੍ਹਾਂ ਦੀਆਂ ਰਿਆਇਤਾਂ/ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਮੌਜੂਦਾ ਨੈੱਟਵਰਕ ਵਿੱਚ ਮਾਲ ਗੱਡੀਆਂ ਦੀ ਗਤੀ ਵਧਾਈ ਗਈ ਹੈ। ਮਾਲ ਗੱਡੀਆਂ ਦੀ ਗਤੀ ਵਿੱਚ ਸੁਧਾਰ ਦੇ ਸਾਰੇ ਹਿੱਤਧਾਰਕਾਂ ਲਈ ਲਾਗਤ ਦੀ ਬੱਚਤ ਹੋ ਰਹੀ ਹੈ। ਪਿਛਲੇ 19 ਮਹੀਨਿਆਂ ਦੌਰਾਨ ਮਾਲ ਗੱਡੀਆਂ ਦੀ ਗਤੀ ਦੁੱਗਣੀ ਹੋ ਗਈ ਹੈ।
ਭਾਰਤੀ ਰੇਲਵੇ ਵੱਲੋਂ ਕੋਵਿਡ-19 ਸਥਿਤੀ ਦਾ ਉਪਯੋਗ ਚੌਤਰਫਾ ਕੁਸ਼ਲਤਾ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਦੇ ਅਵਸਰ ਦੇ ਰੂਪ ਵਿੱਚ ਕੀਤਾ ਗਿਆ ਹੈ।
***
ਆਰਜੇ/ਡੀਐੱਸ
(रिलीज़ आईडी: 1751539)
आगंतुक पटल : 199