ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਕਿਰਿਆਹੀਣ ਕਾਨੂੰਨ ਲੋਕਾਂ ਦੇ ਜੀਵਨਾਂ ਤੇ ਰਾਸ਼ਟਰ ਦੇ ਸੁਪਨਿਆਂ ’ਚ ਵਿਘਨ ਪਾਉਂਦੇ ਹਨ


ਉਪ ਰਾਸ਼ਟਰਪਤੀ ਨੇ ਵਿਧਾਨਕ ਸਦਨਾਂ ’ਚ 5,000 ਚੁਣੇ ਹੋਏ ਪ੍ਰਤੀਨਿਧਾਂ ਦੇ ਵਿਵਹਾਰ ’ਤੇ ਪ੍ਰਭਾਵ ਪਾਉਣ ਲਈ ਜਨ–ਮੁਹਿੰਮ ਦਾ ਸੱਦਾ ਦਿੱਤਾ



ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਵਿਧਾਨਕ ਚੈਂਬਰਾਂ ’ਚ ਵਿਰੋਧ ਹੋ ਸਕਦੇ ਹਨ ਪਰ ਸਦਨ ਦੀ ਮਾਣ–ਮਰਿਆਦਾ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ



ਸ਼੍ਰੀ ਨਾਇਡੂ ਨੇ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਬਣਾਉਣਾ, ਕਿਰਤ–ਬਲਾਂ ਦੇ ਖੇਤੀਬਾੜੀ ਨੂੰ ਛੱਡ ਕੇ ਜਾਣ ’ਚ ਵੱਡੀ ਤਬਦੀਲੀ ਲਿਆਉਣਾ, ਪ੍ਰਧਾਨ ਮੰਤਰੀ ਕਮਜ਼ੋਰ ਵਰਗਾਂ ਤੋਂ, ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਮੈਂਬਰਸ਼ਿਪ, ਸਭਨਾਂ ਲਈ ਵਿਕਾਸ ਦੇ ਲਾਭ ਅਗਲੇ 25 ਸਾਲਾਂ ਦਾ ਏਜੰਡਾ ਹੋਣੇ ਚਾਹੀਦੇ ਹਨ



ਉਪ ਰਾਸ਼ਟਰਪਤੀ ਨੇ ਪਹਿਲਾ ਪ੍ਰਣਬ ਮੁਖਰਜੀ ਯਾਦਗਾਰੀ ਭਾਸ਼ਣ ਦਿੱਤਾ; ਸਾਬਕਾ ਰਾਸ਼ਟਰਪਤੀ ਬਾਰੇ ਉਨ੍ਹਾਂ ਕਿਹਾ ‘ਖ਼ਾਹਿਸ਼ੀ ਰਾਜਨੇਤਾ ਉਨ੍ਹਾਂ ਤੋਂ ਈਰਖਾ ਕਰਦੇ ਸਨ ਪਰ ਉਹ ਦੇਸ਼ ਦਾ ਮਾਣ ਸਨ’



ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਜੇ ਹੁਣ ਹੁੰਦੇ, ਤਾਂ ਉਨ੍ਹਾਂ ਪਿਛਲੀਆਂ ਤਰੀਕਾਂ ਤੋਂ ਕਰਾਧਾਨ ਦੇ ਖ਼ਾਤਮੇ ਦਾ ਸੁਆਗਤ ਕਰਨਾ ਸੀ

Posted On: 31 AUG 2021 6:29PM by PIB Chandigarh

ਵਿਧਾਨਕ ਸਦਨਾਂ ਚ ਵਧ ਰਹੀਆਂ ਵਿਘਨ ਪਾਉਣ ਦੀਆਂ ਘਟਨਾਵਾਂ ਅਤੇ ਦੇਸ਼ ਦੇ ਸੰਸਦੀ ਲੋਕਤੰਤਰ ਦੇ ਡਿੱਗਦੇ ਜਾ ਰਹੇ ਮਿਆਰ ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਮ ਜਨਤਾ ਨੂੰ ਇੱਕ ਅਜਿਹੀ ਲਹਿਰ ਚਲਾਉਣ ਦਾ ਸੱਦਾ ਦਿੱਤਾ ਹੈ ਕਿ ਜਿਸ ਨਾਲ ਕਾਨੂੰਨ ਬਣਾਉਣ ਵਾਲੀਆਂ ਇਕਾਈਆਂ ਦੇ 5,000 ਸੰਸਦ ਮੈਂਬਰਾਂਵਿਧਾਇਕਾਂ ਤੇ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੇ ਵਿਵਹਾਰ ਵਿੱਚ ਤਬਦੀਲੀ ਆਵੇ ਤੇ ਮੌਜੂਦਾ ਹਾਲਾਤ ਬਦਲਣ। ਇਸ ਨੂੰ ਮਿਸ਼ਨ 5000’ ਕਰਾਰ ਦਿੰਦਿਆਂ ਸ਼੍ਰੀ ਨਾਇਡੂ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਸੰਸਦੀ ਲੋਕਤੰਤਰ ਦੀ ਸ਼ਾਨੋਸ਼ੌਕਤ ਨੂੰ ਬਚਾਉਣ ਲਈ ਅਜਿਹੀ ਮੁਹਿੰਮ ਜ਼ਰੂਰੀ ਹੈ।

ਭਾਰਤ ਦੇ ਸਾਬਕਾ ਰਾਸ਼ਟਰਪਤੀ ਦੀ ਪਹਿਲੀ ਬਰਸੀ ਮੌਕੇ ਪ੍ਰਣਬ ਮੁਖਰਜੀ ਲੀਗੇਸੀ ਫ਼ਾਊਂਡੇਸ਼ਨ’ ਵੱਲੋਂ ਆਯੋਜਿਤ ਕੰਸਟੀਟਿਊਸ਼ਨਲਿਜ਼ਮ: ਗਰੰਟਰ ਆਵ੍ ਡੈਮੋਕ੍ਰੈਸੀ ਐਂਡ ਇਨਕਲੁਸਿਵ ਗ੍ਰੋਥ’ (ਸੰਵਿਧਾਨਵਾਦ: ਲੋਕਤੰਤਰ ਦਾ ਗਰੰਟਰ ਅਤੇ ਸਮਾਵੇਸ਼ੀ ਵਿਕਾਸ) ਵਿਸ਼ੇ ਉੱਤੇ ਪਹਿਲਾ ਪ੍ਰਣਬ ਮੁਖਰਜੀ ਯਾਦਗਾਰੀ ਭਾਸ਼ਣ’ ਦਿੰਦਿਆਂ ਸ਼੍ਰੀ ਨਾਇਡੂ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ।

ਮਰਹੂਮ ਸ਼੍ਰੀ ਪ੍ਰਣਬ ਮੁਖਰਜੀ ਦੇ 50 ਸਾਲ ਤੋਂ ਵੱਧ ਦੇ ਸਰਗਰਮ ਜਨਤਕ ਜੀਵਨ ਅਤੇ 21 ਸਾਲਾਂ ਤੱਕ ਕੇਂਦਰੀ ਮੰਤਰੀ ਵਜੋਂ ਵੱਖ-ਵੱਖ ਸਮਰੱਥਾਵਾਂ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਅਪਰ ਡਿਵੀਜ਼ਨ ਕਲਰਕ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਬਣਨ ਤੱਕ ਦੇ ਉਨ੍ਹਾਂ ਦੇ ਅਲੌਕਿਕ ਉਭਾਰ ਦਾ ਜ਼ਿਕਰ ਕਰਦਿਆਂਸ਼੍ਰੀ ਨਾਇਡੂ ਨੇ ਕਿਹਾ ਕਿ ਮਰਹੂਮ ਨੇਤਾ ਤੋਂ 'ਸਿਆਸਤਦਾਨ ਬਣਨ ਦਾ ਚਾਹਵਾਨ ਹਰੇਕ ਵਿਅਕਤੀ ਭਾਵੇਂ ਈਰਖਾ ਕਰਦਾ ਸੀ ਪਰ ਉਹ ਪਰ ਰਾਸ਼ਟਰ ਦਾ ਮਾਣ ਬਣੇ ਰਹੇ।'

'ਸੰਵਿਧਾਨਵਾਦਦੀ ਧਾਰਨਾ ਬਾਰੇ ਵਿਸਤਾਰ ਨਾਲ ਦੱਸਦਿਆਂਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਖੋਰਾ ਲੱਗਣ ਨਾਲ ਸਦੀਆਂ ਦੀ ਰਾਜਸ਼ਾਹੀ ਅਤੇ ਕੁਲੀਨਤਾ ਦੇ ਉਭਾਰ ਚੋਂ ਉਪਜੀ ਹੈ ਅਤੇ ਅਜਿਹਾ ਸ਼ਾਸਨ ਯਕੀਨੀ ਬਣਾਉਣਾ ਚਾਹੁੰਦੀ ਹੈਜੋ ਸੰਵਿਧਾਨਾਂ ਦੀਆਂ ਵਿਵਸਥਾਵਾਂ ਤੇ ਆਤਮਾ ਤੋਂ ਪ੍ਰਵਾਹਿਤ ਹੁੰਦੀ ਹੈ ਅਤੇ ਇਸ ਤਰ੍ਹਾਂ ਸਰਕਾਰਾਂ ਦੀ ਇੱਛਾ ਅਤੇ ਅਖ਼ਤਿਆਰੀ ਅਧਿਕਾਰਾਂ ਦੁਆਰਾ ਮਨਮਾਨੀ ਅਤੇ ਅਜਿਹੇ ਸ਼ਾਸਨ ਨੂੰ ਵਰਜਦੀ ਹੈ।

ਭਾਰਤ ਦੇ ਸੰਵਿਧਾਨ ਨੂੰ ਭਾਗੀਦਾਰੀ ਲੋਕਤੰਤਰ ਦੇ ਮਾਰਗ 'ਤੇ ਚੱਲਣ ਲਈ ਪ੍ਰਾਪਤ ਕੀਤੇ ਜਾਣ ਵਾਲੇ ਸਮਾਜਿਕ-ਆਰਥਿਕ ਉਦੇਸ਼ਾਂ ਦਾ ਬੁਨਿਆਦੀ ਕਥਨ ਕਰਾਰ ਦਿੰਦਿਆਂਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਸ਼ਾਸਨ ਵਿੱਚ ਹਰੇਕ ਨਾਗਰਿਕ ਨੂੰ ਆਵਾਜ਼ ਦੇਣੀ ਜ਼ਰੂਰੀ ਹੈਲੋਕਤੰਤਰ ਇਸ ਸਭ ਬਾਰੇ ਹੀ ਹੈ ਅਤੇ ਵਿਕਾਸ ਦੇ ਲਾਭ ਸਭ ਤੱਕ ਯਕੀਨੀ ਤੌਰ ਤੇ ਪਹੁੰਚਾਉਣਾ ਅਤੇ ਸਮਾਵੇਸ਼ੀ ਵਿਕਾਸ ਵੀ ਇਹੋ ਹੀ ਹੈ। ਸੰਵਿਧਾਨਵਾਦ ਦੀ ਸਖਤੀ ਨਾਲ ਪਾਲਣਾ ਹੀ ਅਸਲ ਲੋਕਤੰਤਰ ਅਤੇ ਸਮੂਹਿਕ ਵਿਕਾਸ ਨੂੰ ਯਕੀਨੀ ਬਣਾ ਸਕਦੀ ਹੈ।

ਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ ਸਦਨਾਂ ਦੇ ਵਿਧਾਨਕ ਚੈਂਬਰਾਂ ਵਿੱਚ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਹੀ ਠੀਕ ਹਨ ਜਦੋਂ ਤੱਕ ਉਹ ਸਦਨ ਦੀ ਮਾਦਮਰਿਆਦਾ ਦੀ ਉਲੰਘਣਾ ਨਹੀਂ ਕਰਦੇ। ਓੁਨ੍ਹਾਂ ਕਿਹਾ,'ਵਿਧਾਨ ਸਭਾਵਾਂ 'ਤੇ ਸਰਕਾਰਾਂ ਦੀਆਂ ਉਕਾਈਆਂ ਅਤੇ ਕਮਿਸ਼ਨਾਂ ਦਾ ਵਿਰੋਧ ਕਰਨਾ ਵਿਧਾਇਕਾਂ ਦਾ ਅਧਿਕਾਰ ਹੈ। ਪਰ ਅਜਿਹੇ ਵਿਰੋਧ ਪ੍ਰਦਰਸ਼ਨਾਂ ਦੀ ਭਾਵਨਾਤਮਕ ਨੀਂਹ ਸ਼ਿਸ਼ਟਾਚਾਰ ਅਤੇ ਮਰਿਆਦਾ ਦੀਆਂ ਹੱਦਾਂ ਨੂੰ ਪਾਰ ਨਹੀਂ ਕਰਨੀ ਚਾਹੀਦੀਜੋ ਸੰਸਦੀ ਲੋਕਤੰਤਰ ਨੂੰ ਦਰਸਾਉਂਦੀ ਹੈ। ਇਸ ਨੂੰ ਯਕੀਨੀ ਬਣਾਉਣ ਲਈਮੈਂ ਇਸ ਗੱਲ ਦੀ ਵਕਾਲਤ ਕਰਦਾ ਰਿਹਾ ਹਾਂ ਕਿ 'ਸਰਕਾਰ ਨੂੰ ਪ੍ਰਸਤਾਵ ਰੱਖਣ ਦੇਵੋਵਿਰੋਧੀ ਧਿਰ ਨੂੰ ਵਿਰੋਧ ਕਰਨ ਦੇਵੋ ਅਤੇ ਸਦਨ ਨੂੰ ਨਿਪਟਾਉਣ ਦੇਵੋ'

ਇਹ ਦੱਸਦਿਆਂ ਕਿ ਸੰਵਿਧਾਨਵਾਦ ਵਿਆਪਕ ਹਿੱਸੇਦਾਰਾਂ ਦੇ ਸਲਾਹ-ਮਸ਼ਵਰੇ ਨੂੰ ਯਕੀਨੀ ਬਣਾ ਕੇ ਸਰਕਾਰਾਂ ਦੀ ਆਪਹੁਦਰੀਆਂ ਦੀ ਜਾਂਚ ਕਰਦਾ ਹੈਸ਼੍ਰੀ ਨਾਇਡੂ ਨੇ ਕਿਹਾ ਕਿ "ਅਸਫਲ ਵਿਧਾਨ ਸਭਾਵਾਂ ਕਾਨੂੰਨ ਬਣਾਉਣ ਅਤੇ ਨੀਤੀਆਂ ਬਣਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਲੋੜੀਂਦੀ ਵਿਆਪਕ ਸਲਾਹ ਨੂੰ ਰੋਕਦੀਆਂ ਹਨ। ਇਸ ਤਰ੍ਹਾਂ ਦੀਆਂ ਰੁਕਾਵਟਾਂ ਵਿਧਾਨਪਾਲਿਕਾ ਪ੍ਰਤੀ ਕਾਰਜਪਾਲਿਕਾ ਦੀ ਜਵਾਬਦੇਹੀ ਦੇ ਸਿਧਾਂਤ ਨੂੰ ਨਕਾਰਦੀਆਂ ਹਨਜਿਸ ਨਾਲ ਤਾਨਾਸ਼ਾਹੀ ਦਾ ਰੁਝਾਨ ਉਤਸ਼ਾਹਿਤ ਹੁੰਦਾ ਹੈਜਿਸ ਨੂੰ ਸੰਵਿਧਾਨਵਾਦ ਸ਼ਹਿ ਤੇ ਮਾਤ ਦੇਣੀ ਚਾਹੁੰਦਾ ਹੈ।

ਇਸ ਗੱਲ 'ਤੇ ਅਫਸੋਸ ਕਰਦਿਆਂ ਕਿ ''ਵਿਘਨ ਅਤੇ ਕਿਰਿਆਹੀਣ ਵਿਧਾਨਕ ਸਭਾਵਾਂ ਲੋਕਾਂ ਦੇ ਜੀਵਨ ਅਤੇ ਸਾਡੇ ਰਾਸ਼ਟਰ ਦੇ ਸੁਪਨਿਆਂ ਨੂੰ ਵਿਗਾੜ ਸਕਦੀਆਂ ਹਨ'', ਸ਼੍ਰੀ ਨਾਇਡੂ ਨੇਮਿਸ਼ਨ 5000 'ਦੇ ਰੂਪਾਂਤਰ ਦੀ ਰੂਪ ਰੇਖਾ ਦਿੱਤੀਜਿਸ ਦਾ ਉਦੇਸ਼ ਸਮੇਂਸਮੇਂ ਤੇ ਚੁਣੇ ਗਏ 5000 ਵਿਧਾਨਕਾਰਾਂ ਦੇ ਵਿਵਹਾਰ ਨੂੰ ਬਦਲਣਾ ਹੈ। ਇਸ ਮਿਸ਼ਨ ਤਹਿਤਸ਼੍ਰੀ ਨਾਇਡੂ ਨੇ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਲਕਿਆਂ/ਖੇਤਰਾਂ ਦੇ ਦੌਰੇ ਦੌਰਾਨ ਵਿਘਨ ਪਾਉਣ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੋਂ ਪ੍ਰਸ਼ਨ ਪੁੱਛਣਮਿਸ਼ਨ 5000 ਸੋਸ਼ਲ ਮੀਡੀਆ ਹੈਂਡਲਸ ਲਾਂਚ ਕਰੋ ਅਤੇ ਟਿੱਪਣੀਆਂ ਦੇ ਨਾਲ ਵਿਘਨ ਪਾਉਣ ਵਾਲਿਆਂ ਦੇ ਨਾਮ ਪੋਸਟ ਕਰੋਵਿਧਾਨਕ ਸਭਾਵਾਂ ਅਤੇ ਉਨ੍ਹਾਂ ਦੇ ਮੈਂਬਰਾਂ ਦੇ ਕੰਮਕਾਜ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗਾਂ ਕਰੋਇਸ ਤਰ੍ਹਾਂ ਦੇ ਵਿਘਨ ਪਾਉਣ ਵਾਲਿਆਂ ਦੇ ਆਚਰਣ 'ਤੇ ਚਿੰਤਾ ਜ਼ਾਹਰ ਕਰਦਿਆਂ ਸਮਾਚਾਰ ਪੱਤਰਾਂ ਨੂੰ ਚਿੱਠੀਆਂ ਲਿਖੋਅਜਿਹੇ ਵਿਧਾਇਕਾਂ ਨੂੰ ਸਿੱਧੇ ਤੌਰ 'ਤੇ ਚਿੰਤਾ ਭਰਪੂਰ ਸੰਦੇਸ਼ ਭੇਜੋ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਗਲੀਆਂ ਚੋਣਾਂ ਵਿੱਚ ਵੋਟ ਪਾਉਣ ਵੇਲੇ ਸੰਸਦੀ ਕਾਰਗੁਜ਼ਾਰੀ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਆਚਰਣ ਨੂੰ ਧਿਆਨ ਵਿੱਚ ਰੱਖੋ।

ਦੇਸ਼ ਦੀ ਆਜ਼ਾਦੀ ਦੇ 75 ਵੇਂ ਸਾਲ ਵਿੱਚਸ਼੍ਰੀ ਨਾਇਡੂ ਨੇ ਦੇਸ਼ ਭਰ ਦੇ ਸਾਰੇ ਸੰਸਦ ਮੈਂਬਰਾਂਵਿਧਾਇਕਾਂ ਅਤੇ ਵਿਧਾਨ ਪਰਿਸ਼ਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲ ਦੌਰਾਨ ਸਦਨਾਂ ਵਿੱਚ ਵਿਘਨ ਨਾ ਪਾਉਣ ਦਾ ਸੰਕਲਪ ਲੈਣ। ਉਨ੍ਹਾਂ ਅੱਗੇ ਕਿਹਾ; “ਇਸ ਤੋਂ ਬਾਅਦਮੈਂ ਉਨ੍ਹਾਂ ਨੂੰ ਭਰੋਸਾ ਦਿਵਾ ਸਕਦਾ ਹਾਂ ਕਿ ਵਿਧਾਨ ਸਭਾਵਾਂ ਵਿੱਚ ਉਸਾਰੂ ਆਚਰਣ ਦੀ ਖੁਸ਼ਬੋਈ ਅਤੇ ਇਸ ਨੂੰ ਮੀਡੀਆ ਅਤੇ ਲੋਕਾਂ ਤੋਂ ਮਿਲਣ ਵਾਲੀ ਪ੍ਰਸ਼ੰਸਾ ਦੀ ਇੱਕ ਆਦਤ’ ਬਣ ਜਾਵੇਗੀ।

ਅਗਲੇ 25 ਸਾਲਾਂ ਲਈ ਦੇਸ਼ ਦੇ ਏਜੰਡੇ ਬਾਰੇ ਬੋਲਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਗ਼ਰੀਬੀਅਨਪੜ੍ਹਤਾਲਿੰਗ ਭੇਦਭਾਵ ਅਤੇ ਅਸਮਾਨਤਾਵਾਂ ਦੇ ਅਵਸ਼ੇਸ਼ਾਂ ਨੂੰ ਖਤਮ ਕਰਨ ਲਈ ਸਮੁੱਚੇ ਵਿਕਾਸ ਦੀਆਂ ਰਣਨੀਤੀਆਂ ਅਤੇ ਰਾਜਨੀਤੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਦੇਸ਼ ਵਿੱਚ ਕਮਜ਼ੋਰ ਵਰਗਾਂ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਅੱਧੀ ਦਰਜਨ ਮਹਿਲਾ ਮੁੱਖ ਮੰਤਰੀ ਹੋਣਗੇ।

ਸ਼੍ਰੀ ਵੈਂਕਈਆ ਨਾਇਡੂ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਇੱਕ ਲਾਹੇਵੰਦ ਉੱਦਮ ਬਣ ਜਾਵੇ ਅਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਨੇ ਜੀਡੀਪੀ ਵਿੱਚ ਨਿਰਮਾਣ ਦੇ ਹਿੱਸੇ ਨੂੰ ਦੁੱਗਣਾ ਕਰਕੇ ਖੇਤੀਬਾੜੀ ਕਾਮਿਆਂ ਦੀ ਇੱਕ ਵੱਡੀ ਤਬਦੀਲੀ ਦੀ ਮੰਗ ਕੀਤੀ ਜਦੋਂ ਆਜ਼ਾਦ ਭਾਰਤ 100 ਸਾਲ ਦਾ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਦੇਸ਼ ਨਿਵੇਸ਼ਾਂ ਅਤੇ ਪ੍ਰਵਾਸੀਆਂ ਲਈ ਮਨਪਸੰਦ ਟਿਕਾਣੇ ਵਜੋਂ ਉੱਭਰ ਰਿਹਾ ਹੈ। ਸ਼੍ਰੀ ਨਾਇਡੂ ਨੇ ਇਸ ਸਮੇਂ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਨੂੰ ਉਸਦਾ ਬਣਦਾ ਸਥਾਨ ਮਿਲਣ ਦਾ ਵੀ ਜ਼ਿਕਰ ਕੀਤਾ।

ਮਰਹੂਮ ਸ਼੍ਰੀ ਪ੍ਰਣਬ ਮੁਖਰਜੀ ਨੂੰ ਤਿੱਖੇ ਦਿਮਾਗ ਅਤੇ ਸ਼ਾਨਦਾਰ ਯਾਦਦਾਸ਼ਤ ਤੇ ਵੱਖੋ-ਵੱਖਰੇ ਵਿਵਾਦਪੂਰਨ ਮੁੱਦਿਆਂ 'ਤੇ ਮੰਤਰੀਆਂ ਦੇ 95 ਸਮੂਹਾਂ ਦੀ ਪ੍ਰਧਾਨਗੀ ਸੰਭਾਲਣ ਵਾਲੇ ਸਰਬਸੰਮਤ ਨਿਰਮਾਤਾ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਹਾਲ ਹੀ ਵਿੱਚ ਪਿਛਲੀਆਂ ਤਰੀਕਾਂ ਤੋਂ ਲੱਗਣ ਵਾਲੇ ਟੈਕਸਾਂ ਨੂੰ ਖਤਮ ਕਰਨ ਦਾ ਸਾਬਕਾ ਰਾਸ਼ਟਰਪਤੀ ਨੇ ਜ਼ਰੂਰ ਸਮਰਥਨ ਕਰਨਾ ਸੀਜੋ ਉਨ੍ਹਾਂ ਵੱਲੋਂ ਤਦ ਪੇਸ਼ ਕੀਤਾ ਗਿਆ ਸੀਜਦੋਂ ਉਹ ਵਿੱਤ ਮੰਤਰੀ ਹੁੰਦੇ ਸਨ।

2018 ਵਿੱਚ ਨਾਗਪੁਰ ਵਿੱਚ ਆਰਐੱਸਐੱਸ ਦੇ ਟ੍ਰੇਨਿੰਗ ਕੈਂਪ ਵਿੱਚ ਸਾਬਕਾ ਰਾਸ਼ਟਰਪਤੀ ਦੀ ਸ਼ਮੂਲੀਅਤ ਦਾ ਜ਼ਿਕਰ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਵਿਆਪਕ ਹਿਤਾਂ ਵਿੱਚ ਆਮ ਮਤਭੇਦਾਂ ਤੋਂ ਉਤਾਂਹ ਉੱਠਣ ਦੀ ਪ੍ਰਣਬ ਮੁਖਰਜੀ ਦੀ ਯੋਗਤਾ ਦਾ ਬਿਆਨ ਸੀ। ਨਾਗਪੁਰ ਵਿੱਚ ਸਾਬਕਾ ਰਾਸ਼ਟਰਪਤੀ ਵੱਲੋਂ ਦਿੱਤੀ ਰਾਸ਼ਟਰਵਾਦ ਦੀ ਪਰਿਭਾਸ਼ਾ ਨੂੰ ਯਾਦ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਜੋ ਵੀ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਗੱਲ ਕਰ ਰਿਹਾ ਹੈਉਹ ਉਸ ਤੋਂ ਜ਼ਿਆਦਾ ਧਿਆਨ ਮੰਗ ਰਿਹਾ ਹੈਜਿੰਨਾ ਸਾਬਕਾ ਰਾਸ਼ਟਰਪਤੀ ਨੇ ਇਸ ਬਾਰੇ ਕਿਹਾ ਸੀ।

ਇਸ ਸਮਾਰੋਹ ਦੌਰਾਨ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਸ਼੍ਰੀ ਸ਼ੇਖਰ ਦੱਤਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੀ ਬੇਟੀ ਸ਼੍ਰੀਮਤੀ ਸ਼ਰਮਿਸ਼ਠਾ ਮੁਖਰਜੀ ਅਤੇ ਹੋਰ ਮੌਜੂਦ ਸਨ।

 

 

 *****

ਐੱਮਐੱਸ/ਆਰਕੇ/ਡੀਪੀ



(Release ID: 1751055) Visitor Counter : 146


Read this release in: English , Urdu , Hindi , Tamil