ਕੋਲਾ ਮੰਤਰਾਲਾ
ਮਹਾਨਦੀ ਕੋਲਫੀਲਡਸ ਲਿਮਟਿਡ (ਐੱਮ ਸੀ ਐੱਲ) ਨੇ ਇੱਕ ਦਿਨ ਵਿੱਚ ਸਭ ਤੋਂ ਵੱਧ 102 ਰੈਕ ਕੋਇਲਾ ਭੇਜਣ ਦਾ ਰਿਕਾਰਡ ਬਣਾਇਆ
Posted On:
31 AUG 2021 6:24PM by PIB Chandigarh
ਮਹਾਨਦੀ ਕੋਲਫੀਲਡਸ ਲਿਮਟਿਡ (ਐੱਮ ਸੀ ਐੱਲ) , ਜੋ ਕੋਇਲਾ ਮੰਤਰਾਲਾ ਦੇ ਤਹਿਤ ਇੱਕ ਮਿੰਨੀ ਰਤਨਾ ਕੰਪਨੀ ਹੈ , ਨੇ ਅੱਜ ਰੇਲ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਧ ਕੋਇਲਾ ਭੇਜਣ ਦਾ ਰਿਕਾਰਡ ਦਰਜ ਕੀਤਾ ਹੈ , ਜਿਸ ਵਿੱਚ ਵੈਲੀ ਤੇ ਤਾਲਚਰ ਕੋਲਫੀਲਡਸ ਤੋਂ ਇੱਕ ਦਿਨ ਵਿੱਚ 102 ਰੈਕ ਵੱਖ ਵੱਖ ਪਾਵਰ ਸਟੇਸ਼ਨਾਂ ਤੱਕ ਪਹੁੰਚੇ ਹਨ ।
ਪੀ ਸੀ ਸਿਨਹਾ , ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਐੱਮ ਸੀ ਐੱਲ ਨੇ ਵਾਤਾਵਰਣ ਦੋਸਤਾਨਾ ਰੇਲ ਮੋਡ ਰਾਹੀਂ ਭੇਜੇ ਗਏ ਰਿਕਾਰਡ ਕੋਇਲੇ ਦੀ ਪ੍ਰਾਪਤੀ ਵਿੱਚ ਸ਼ਾਮਲ ਟੀਮਾਂ ਨੂੰ ਵਧਾਈ ਦਿੱਤੀ ਹੈ ,"ਸ਼੍ਰੀ ਸਿਨਹਾ ਨੇ ਕਿਹਾ ਕਿ ਇਹ ਟੀਮ ਐੱਮ ਸੀ ਐੱਲ ਦੁਆਰਾ ਇੱਕ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਰੇਲਵੇ ਤੋਂ ਸਮਰਥਨ ਅਤੇ ਵੱਡੇ ਤਾਲਮੇਲ ਨਾਲ ਇਹ ਕਾਰਗੁਜ਼ਾਰੀ ਹੋਈ ਹੈ । ਸਾਰੇ ਟੀਮ ਆਗੂਆਂ ਤੇ ਉਹਨਾਂ ਦੀਆਂ ਟੀਮਾਂ ਨੂੰ ਰਾਸ਼ਟਰ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਜਿ਼ੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨ ਲਈ ਵਧਾਈ ਦਿੱਤੀ ਹੈ"।
ਤਾਲਚਰ ਕੋਲਫੀਲਡਸ ਐੱਮ ਸੀ ਐੱਲ ਤੋਂ 30 ਅਗਸਤ 2021 ਨੂੰ ਹੁਣ ਤੱਕ ਦੇ ਸਭ ਤੋਂ ਵੱਧ 61 ਰੈਕਸ ਜਿਹਨਾਂ ਵਿੱਚ ਉਪਭੋਗਤਾਵਾਂ ਲਈ 5.3 ਲੱਖ ਟਨ ਕੋਇਲਾ ਸਪਲਾਈ ਕੀਤਾ ਗਿਆ ਸੀ , ਉਸ ਵਿੱਚ 4 ਲੱਖ ਟਨ ਤੋਂ ਵੱਧ ਕੋਇਲਾ ਵੱਖ ਵੱਖ ਪਾਵਰ ਸਟੇਸ਼ਨਾਂ ਨੂੰ ਭੇਜਿਆ ਗਿਆ ਸੀ , ਦਰਜ ਕੀਤਾ ਗਿਆ ਹੈ । ਇਸ ਤੋਂ ਇਲਾਵਾ ਐੱਮ ਜੀ ਆਰ ਮੋਡ (ਮੈਰੀ ਗੋ ਅਰਾਉਂਡ) ਰਾਹੀਂ 61 ਰੈਕਸ ਭੇਜੇ ਗਏ ਹਨ ਅਤੇ 1.15 ਲੱਖ ਟਨ ਤੋਂ ਵੱਧ ਟਰੱਕਾਂ ਰਾਹੀਂ ਵੱਖ ਵੱਖ ਉਪਭੋਗਤਾਵਾਂ ਨੂੰ ਭੇਜੇ ਗਏ ਹਨ ।
ਭਾਰਤ ਵਿੱਚ ਐੱਮ ਸੀ ਐੱਲ ਦੂਜੀ ਸਭ ਤੋਂ ਵੱਡੀ ਕੋਇਲਾ ਉਤਪਾਦਨ ਕੰਪਨੀ ਹੈ , ਜਿਸ ਦੇ ਖੁਦਾਈ ਸੰਚਾਲਨ ਉਡੀਸਾ ਦੇ ਜਲ ਜਰਸੁਗਦਾ , ਸੁੰਦਰਗੜ੍ਹ ਅਤੇ ਅੰਗੁਲ ਜਿ਼ਲਿ੍ਹਆਂ ਵਿੱਚ ਫੈਲੇ ਹੋਏ ਹਨ ।
ਟਿਕਾਉਣਯੋਗ ਖੁਦਾਈ ਦੀ ਦ੍ਰਿਸ਼ਟੀ ਨੂੰ ਅੱਗੇ ਲਿਜਾਂਦਿਆਂ ਐੱਮ ਸੀ ਐੱਲ 3,600 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਪ੍ਰਦੂਸ਼ਨ ਮੁਕਤ ਅਤਿ ਆਧੁਨਿਕ ਰੈਕ ਲੋਡਿੰਗ ਪ੍ਰਣਾਲੀ ਮੁਹੱਈਆ ਕਰਨ ਲਈ 9 ਫਸਟ ਮਾਈਨ ਕਨੈਕਟਿਵੀਟੀ ਪ੍ਰਾਜੈਕਟਸ ਲਾਗੂ ਕਰ ਰਹੀ ਹੈ । ਇਸ ਨਾਲ ਸਾਲ 2024 ਤੱਕ ਪ੍ਰਤੀ ਸਾਲ 126 ਮਿਲੀਅਨ ਟਨ ਭੇਜਣ ਸਮਰੱਥਾ ਜਨਰੇਟ ਕਰਨ ਦੀ ਪ੍ਰਾਪਤੀ ਦੀ ਸੰਭਾਵਨਾ ਹੈ ।
ਐੱਮ ਸੀ ਐੱਲ 1999 ਵਿੱਚ ਵਾਤਾਵਰਣ ਦੋਸਤਾਨਾ ਧਰਾਤਲ ਖੁਦਾਈ ਤਕਨਾਲੋਜੀ ਲਾਗੂ ਕਰਨ ਵਾਲੀ ਪਹਿਲੀ ਕੰਪਨੀ ਹੈ । ਕੰਪਨੀ ਦੇ ਕੁੱਲ ਕੋਇਲਾ ਉਤਪਾਦਨ ਵਿੱਚ 95% ਯੋਗਦਾਨ 66 ਧਰਾਤਲ ਖੁਦਾਈ ਕਰਨ ਵਾਲਿਆਂ ਦੇ ਸਭ ਤੋਂ ਵੱਡੇ ਬੇੜੇ ਦਾ ਹੈ ।
*********************
ਐੱਸ ਐੱਸ / ਆਰ ਕੇ ਪੀ
(Release ID: 1750918)
Visitor Counter : 161