ਵਣਜ ਤੇ ਉਦਯੋਗ ਮੰਤਰਾਲਾ

ਜੰਮੂ ਕਸ਼ਮੀਰ ਵਿੱਚ ਨਿਵੇਸ਼ ਤੇ ਕਾਰੋਬਾਰ ਵਿਕਾਸ ਲਈ ਇੱਕ ਨਵੀਂ ਸਵੇਰ ਹੈ : ਸ਼੍ਰੀ ਅਮਿਤ ਸ਼ਾਹ


ਆਨਲਾਈਨ ਪੋਰਟਲ ਲਾਂਚ ਕਰਨ ਨਾਲ ਜੰਮੂ ਤੇ ਕਸ਼ਮੀਰ ਦੇ ਵਿਕਾਸ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਉਦਯੋਗਿਕ ਸਕੀਮ ਵਿੱਚ ਹਿੱਸਾ ਲੈਣ ਲਈ ਹੁਣ ਪੰਜੀਕਰਣ ਖੋਲਿਆ ਗਿਆ ਹੈ

ਪੰਜੀਕਰਣ ਦੇ ਖੁੱਲ੍ਹਣ ਤੋਂ ਐੱਮ ਐੱਸ ਐੱਮ ਈਜ਼ , ਮੌਜੂਦਾ ਇਕਾਈਆਂ ਤੇ ਹੋਰ ਉਦਯੋਗਾਂ ਨੂੰ ਫਾਇਦਾ ਮਿਲੇਗਾ


ਜੰਮੂ ਕਸ਼ਮੀਰ ਵਿੱਚ 50,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਹੋਣ ਦੀ ਸੰਭਾਵਨਾ ਹੈ


ਆਨਲਾਈਨ ਪੋਰਟਲ ਦੀ ਸ਼ੁਰੂਆਤ ਅਤੇ ਕੇਂਦਰੀ ਖੇਤਰ ਸਕੀਮਾਂ ਦਾ ਰੋਲਆਊਟ ਇਤਿਹਾਸਕ ਹੈ : ਸ਼੍ਰੀ ਪੀਯੂਸ਼ ਗੋਇਲ


ਕੇਂਦਰੀ ਗ੍ਰਿਹ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਵਣਜ ਅਤੇ ਉਦਯੋਗ , ਅਨਾਜ ਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਜੰਮੂ ਕਸ਼ਮੀਰ ਦੇ ਸਨਅਤੀ ਵਿਕਾਸ ਲਈ ਨਵੀਂ ਕੇਂਦਰੀ ਖੇਤਰ ਸਕੀਮ ਦਾ "ਆਨਲਾਈਨ ਪੋਰਟਲ" ਲਾਂਚ ਕੀਤਾ


ਜੰਮੂ ਕਸ਼ਮੀਰ ਨੂੰ ਕਰੀਬ 1,200 ਉਦਯੋਗਿਕ ਇਕਾਈਆਂ ਸਥਾਪਿਤ ਕਰਨ ਲਈ 12,000 ਕਰੋੜ ਰੁਪਏ ਦਾ ਵਾਧੂ ਨਿਵੇਸ਼ ਮਿਲੇਗਾ


ਆਨਲਾਈਨ ਪੋਰਟਲ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏਗਾ ਅਤੇ ਇਸ ਦਾ ਮਕਸਦ ਕਿਸੇ ਮਨੁੱਖੀ ਇੰਟਰਫੇਸ ਦੇ ਬਗੈਰ ਈਜ਼ ਆਫ ਡੂਈਂਗ ਬਿਜਨੇਸ ਕਰਨਾ ਹੈ


ਇਸ ਸਕੀਮ ਦੇ ਸਿੱਧਾ ਰੋਜ਼ਗਾਰ ਜਨਰੇਟ ਕਰਨ ਦੀ ਵੀ ਸੰਭਾਵਨਾ ਹੈ

Posted On: 31 AUG 2021 5:59PM by PIB Chandigarh

"ਜੰਮੂ ਤੇ ਕਸ਼ਮੀਰ ਵਿੱਚ ਕਾਰੋਬਾਰੀ ਵਿਕਾਸ ਅਤੇ ਨਿਵੇਸ਼ ਲਈ ਇੱਕ ਨਵੀਂ ਸਵੇਰ ਹੈਇਹ ਸ਼ਬਦ ਕੇਂਦਰੀ ਗ੍ਰਿਹ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜੰਮੂ ਤੇ ਕਸ਼ਮੀਰ ਦੇ ਉਦਯੋਗਿਕ ਵਿਕਾਸ ਲਈ ਨਵੀਂ ਕੇਂਦਰੀ ਖੇਤਰ ਸਕੀਮ ਤਹਿਤ ਪੰਜੀਕਰਣ ਕਰਨ ਲਈ ਆਨਲਾਈਨ ਪੋਰਟਲ ਲਾਂਚ ਕਰਦਿਆਂ ਕਹੇ ਹਨ  ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਹੁਣ 50,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਆਉਣ ਦੀ ਸੰਭਾਵਨਾ ਹੈ 
ਇਸ ਮੌਕੇ ਤੇ ਬੋਲਦਿਆਂ ਕੇਂਦਰੀ ਵਣਜ ਅਤੇ ਉਦਯੋਗ , ਅਨਾਜ ਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਆਨਲਾਈਨ ਪੋਰਟਲ ਦੀ ਸ਼ੁਰੂਆਤ ਅਤੇ ਕੇਂਦਰੀ ਖੇਤਰ ਸਕੀਮਾਂ ਦਾ ਰੋਲਆਊਟ ਇਤਿਹਾਸਕ ਹੈ  ਸ਼੍ਰੀ ਗੋਇਲ ਨੇ ਕਿਹਾ ਕਿ ਇਹ ਢੰਗ ਤਰੀਕੇ ਈਜ਼ ਆਫ ਡੂਈਂਗ ਬਿਜਨੇਸ ਵਿੱਚ ਹੋਰ ਸੁਧਾਰ ਲਿਆਉਣਗੇ ਅਤੇ ਸਮੁੱਚੀ ਪਾਰਦਰਸ਼ਤਾ ਲਿਆਉਣਗੇ 
ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ , ਡਾਕਟਰ ਜਿਤੇਂਦਰ ਸਿੰਘ , ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜਵਿਗਿਆਨ ਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ , ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ , ਵਣਜ ਤੇ ਉਦਯੋਗ ਦੇ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਅਨੁਪ੍ਰਿਯਾ ਪਟੇਲ ਅਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ  ਇਸ ਆਨਲਾਈਨ ਪੋਰਟਲ ਨੂੰ ਈਜ਼ ਆਫ ਡੂਈਂਗ ਬਿਜਨੇਸ ਦੇ ਮਕਸਦ ਨਾਲ ਪਾਰਦਰਸ਼ੀ ਢੰਗ ਨਾਲ ਸਕੀਮ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਕਸਿਤ ਅਤੇ ਡਿਜ਼ਾਈਨ ਕੀਤਾ ਗਿਆ ਹੈ  ਇਸ ਸਾਰੀ ਪ੍ਰਕਿਰਿਆ ਇਸ ਸਕੀਮ ਤਹਿਤ ਉਦਾਹਰਣ ਦੇ ਤੌਰ ਤੇ ਪੰਜੀਕਰਣ ਲਈ ਅਰਜ਼ੀ ਦੇਣਾ , ਦਾਅਵੇ ਦਾਇਰ ਕਰਨੇ ਅਤੇ ਵਿਭਾਗ ਦੇ ਅੰਦਰ ਉਹਨਾਂ ਦੀ ਪ੍ਰਕਿਰਿਆ ਜਾਣਬੁੱਝ ਕੇ ਪੋਰਟਲ ਰਾਹੀਂ ਕੀਤੀ ਗਈ ਹੈ ਤਾਂ ਜੋ ਮਨੁੱਖੀ ਇੰਟਰਫੇਸ ਨੂੰ ਟਾਲਿਆ ਜਾ ਸਕੇ 
ਲਾਂਚ ਤੋਂ ਬਾਅਦ ਸਭ ਤੋਂ ਵੱਡੀ ਉਦਯੋਗਿਕ ਸਕੀਮ ਵੱਲੋਂ ਜੰਮੂ ਤੇ ਕਸ਼ਮੀਰ ਦੇ ਮੌਜੂਦਾ ਉਦਯੋਗਿਕ ਵਾਤਾਵਰਣ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੀ ਸੰਭਾਵਨਾ ਹੈ ਤਾਂ ਜੋ ਸਕੀਮ ਤਹਿਤ ਯੋਗ ਇਕਾਈਆਂ ਦੇ ਪੰਜੀਕਰਣ ਲਈ ਦੇਸ਼ ਭਰ ਦੇ ਹੋਰ ਮੋਹਰੀ ਉਦਯੋਗਿਕ ਵਿਕਸਿਤ ਕੇਂਦਰ ਸ਼ਾਸਤ ਪ੍ਰਦੇਸ਼ਾਂ / ਸੂਬਿਆਂ ਨਾਲ ਮੁਕਾਬਲਾ ਕਰਨ ਲਈ ਖੋਲ੍ਹ ਦਿੱਤਾ ਗਿਆ ਹੈ 
ਸਕੀਮ ਦਾ ਮਕਸਦ ਜੰਮੂ ਕਸ਼ਮੀਰ ਦੇ ਵਿਕਾਸ ਵਾਲੀਆਂ ਸੇਵਾਵਾਂ ਅਤੇ ਉਦਯੋਗਾਂ ਨੂੰ ਤਾਜ਼ਾ ਹੁਲਾਰਾ ਦੇਣਾ ਹੈ ਅਤੇ ਰੋਜ਼ਗਾਰ ਪੈਦਾ ਕਰਨ , ਹੁਨਰ ਵਿਕਾਸ ਅਤੇ ਮੌਜੂਦਾ ਇਕਾਈਆਂ ਦੀ ਪਾਲਣਾ ਅਤੇ ਨਵੇਂ ਨਿਵੇਸ਼ ਨੂੰ ਆਕਰਸਿ਼ਤ ਕਰਨ ਤੇ ਜ਼ੋਰ ਦੇਣਾ ਹੈ 
ਇਹ ਸਕੀਮ 35,000 ਵਿਅਕਤੀਆਂ ਦੇ ਅਸਿੱਧੇ ਰੋਜ਼ਗਾਰ ਲਈ ਵੀ ਸਹਾਇਤਾ ਕਰਦੀ ਹੈ , ਜੋ ਪਹਿਲਾਂ ਹੀ ਸਕੀਮ ਦੇ ਵਰਕਿੰਗ ਕੈਪੀਟਲ ਇੰਟਰਸਟ ਸਬਵੈਂਸ਼ਨ ਕੰਪੋਨੈਂਟ ਰਾਹੀਂ ਮੌਜੂਦਾ ਇਕਾਈਆਂ ਵਿੱਚ ਕੰਮ ਕਰ ਰਹੇ ਹਨ  ਇਹ ਆਸ ਕੀਤੀ ਜਾਂਦੀ ਹੈ ਕਿ ਜੰਮੂ ਤੇ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਕਰੀਬ 1,200 ਉਦਯੋਗਿਕ ਇਕਾਈਆਂ ਦੀ ਸਥਾਪਨਾ ਲਈ 12,000 ਕਰੋੜ ਰੁਪਇਆ ਵਧੇਰੇ ਨਿਵੇਸ਼ ਪ੍ਰਾਪਤ ਕਰੇਗਾ 
ਇਸ ਸਕੀਮ ਦੁਆਰਾ ਕਰੀਬ 78,000 ਵਿਅਕਤੀਆਂ ਲਈ ਸਿੱਧੇ ਰੁਜ਼ਗਾਰ ਮੌਕੇ ਜਨਰੇਟ ਕਰਨ ਦੀ ਸੰਭਾਵਨਾ ਹੈ  ਇਹ ਰੋਜ਼ਗਾਰ ਪ੍ਰਾਇਮਰੀ ਖੇਤਰ ਜਿਹਨਾਂ ਵਿੱਚ ਖੇਤੀਬਾੜੀ , ਬਾਗਬਾਨੀ , ਸੇਰੀਕਲਚਰ , ਪਸ਼ੂ ਪਾਲਣ ਤੇ ਡੇਅਰੀ , ਇਨਲੈਂਡ ਫਿਸ਼ਰੀਸ ਆਦਿ  ਇਸ ਤੋਂ ਇਲਾਵਾ ਪਿਛੋਕੜ ਸੰਪਰਕਾਂ ਰਾਹੀਂ ਘਰੇਲੂ ਸਿ਼ਲਪਕਾਰੀ , ਦਸਤਕਾਰੀ ਅਤੇ ਹੱਥਖੱਡੀਆਂ ਤੇ ਘਰਾਂ ਵਿੱਚ ਕੰਮ ਕਰ ਰਹੀਆਂ ਔਰਤਾਂ ਲਈ ਲਾਭ ਦੇ ਮੌਕੇ ਹਨ 
2019 ਵਿੱਚ ਜੰਮੂ ਤੇ ਕਸ਼ਮੀਰ ਮੁੜ ਸਥਾਪਨ ਐਕਟ ਤਹਿਤ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਨੂੰ 31 ਅਕਤੂਬਰ 2019 ਤੋਂ ਜੰਮੂ ਤੇ ਕਸ਼ਮੀਰ ਦੀ ਮੁੜ ਸਥਾਪਨਾ ਦੇ ਇਤਿਹਾਸਕ ਵਿਕਾਸ ਤੋਂ ਬਾਅਦ ਇਸ ਐਕਟ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਮੁੱਚੇ ਵਿਕਾਸ ਲਈ ਅਨੁਕੂਲ ਵਾਤਾਵਰਣ ਲਈ ਰਸਤਾ ਬਣਾਇਆ ਹੈ , ਜਿਸ ਵਿੱਚ ਉਦਯੋਗਿਕ ਵਿਕਾਸ ਦੇ ਨਾਲ ਮੁੱਖ ਜ਼ੋਰ ਰੋਜ਼ਗਾਰ ਪੈਦਾ ਕਰਨ ਤੇ ਹੈ  ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿਕਾਸ ਲਈ ਯਤਨਾਂ ਵਿੱਚ ਵਾਧਾ ਕਰਦਿਆਂ ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ , ਵਣਜ ਅਤੇ ਸਨਅਤ ਮੰਤਰਾਲੇ , ਭਾਰਤ ਸਰਕਾਰ ਨੇ 19 ਫਰਵਰੀ 2021 ਨੂੰ "ਜੰਮੂ ਕਸ਼ਮੀਰ ਦੇ ਸਨਅਤੀ ਵਿਕਾਸ ਲਈ ਇੱਕ ਕੇਂਦਰੀ ਖੇਤਰ ਸਕੀਮ ਨੋਟੀਫਾਈ ਕੀਤੀ ਹੈ"
ਇਸ ਸਕੀਮ ਲਈ ਕੁੱਲ ਮਾਲੀ ਖਰਚਾ 28,400 ਕਰੋੜ ਰੁਪਏ ਹੈ ਅਤੇ 4 ਤਰ੍ਹਾਂ ਦੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ :
1.   
ਪੂੰਜੀ ਨਿਵੇਸ਼ ਪ੍ਰੋਤਸਾਹਨ
2.   ਪੂੰਜੀ ਵਿਆਜ ਸਬਵੈਂਸ਼ਨ
3.   ਜੀ ਐੱਸ ਟੀ ਲਿੰਕਡ ਪ੍ਰੋਤਸਾਹਨ
4.   ਵਰਕਿੰਗ ਪੂੰਜੀ ਵਿਆਜ ਸਬਵੈਂਸ਼ਨ

ਇਹ ਸਕੀਮ ਐੱਮ ਐਸ ਐੱਮ  (ਪੂੰਜੀ ਪ੍ਰੋਤਸਾਹਨ ਕੰਪੋਨੈਂਟ ਦੁਆਰਾਦੇ ਨਾਲ ਨਾਲ ਵੱਡੀਆਂ ਇਕਾਈਆਂ (ਇੱਕ ਉਦਾਰੀ ਪੂੰਜੀ ਵਿਆਜ ਸਬਵੈਂਸ਼ਨ ਕੰਪੋਨੈਂਟ ਦੁਆਰਾਲਈ ਆਕਰਸਿ਼ਤ ਹੈ  ਇਸ ਤੋਂ ਅੱਗੇ ਜੀ ਐੱਸ ਲਿੰਕਡ ਕੰਪੋਨੈਂਟ ਦੁਆਰਾ ਇੱਕ ਮੁੱਖ ਪ੍ਰੋਤਸਾਹਨ ਲਿਆ ਕੇ ਈਜ਼ ਆਫ ਡੂਈਂਗ ਬਿਜਨੇਸ ਵਾਂਗ ਸੁਖਾਲਾ ਬਣਾਇਆ ਗਿਆ ਹੈ ਜੋ ਇਹ ਯਕੀਨੀ ਬਣਾਏਗਾ ਕਿ ਪਾਰਦਰਸ਼ਤਾ ਨਾਲ ਬਿਨਾਂ ਸਮਝੋਤਾ ਕੀਤਿਆਂ ਪਾਲਣਾ ਬੋਝ ਨੂੰ ਘੱਟ ਕਿਵੇਂ ਕਰਨਾ ਹੈ  ਇਹ ਪਹਿਲਾਂ ਤੋਂ ਉਦਯੋਗਿਕ ਵਿਕਾਸ ਦੇ ਮੁਕਾਬਲੇ ਵਧੇਰੇ ਮਾਤਰਾ ਵਿੱਚ ਸਹਿਯੋਗ ਮੁਹੱਈਆ ਕਰੇਗੀ ਕਿਉਂਕਿ ਸਿਰਫ "ਜੀ ਐੱਸ ਟੀ ਲਿੰਕਡ ਇੰਸੈਂਟਿਵ ਕੰਪੋਨੈਂਟ ਸਕੀਮ ਦੇ ਹੋਰ ਕੰਪੋਨੈਂਟਸ ਤੋਂ ਇਲਾਵਾ ਪੀ ਅਤੇ ਐੱਮ ਵਿੱਚ ਕੀਤੇ ਗਏ ਨਿਵੇਸ਼ ਦੇ ਤਿੰਨ ਗੁਣਾ ਪ੍ਰਦਾਨ ਕਰਦਾ ਹੈ

 

*********************

 

ਡੀ ਜੇ ਐੱਨ / ਐੱਮ ਐੱਸ



(Release ID: 1750909) Visitor Counter : 162