ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਖਾਦੀ ਨੂੰ ‘ਰਾਸ਼ਟਰੀ ਕੱਪੜਾ’ ਮੰਨਣ ਦੀ ਅਪੀਲ ਕੀਤੀ


ਖਾਦੀ ਨੂੰ ਵਿਆਪਕ ਰੂਪ ਵਿੱਚ ਪ੍ਰਵਾਨ ਕਰਨਾ ਮੌਜੂਦਾ ਸਮੇਂ ਦੀ ਮੰਗ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਨੂੰ ਵੀਰਤਾ, ਲਚਕ ਤੇ ਨਿਸ਼ਠਾਵਾਨ ਦੇਸ਼–ਭਗਤੀ ਦੀ ਇੱਕ ਗਾਥਾ ਵਜੋਂ ਵਰਣਿਤ ਕੀਤਾ

ਉਪ ਰਾਸ਼ਟਰਪਤੀ ਨੇ ਵਿੱਦਿਅਕ ਅਦਾਰਿਆਂ ਨੂੰ ਵਰਦੀ ਲਈ ਖਾਦੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਪੀਲ

ਉਪ ਰਾਸ਼ਟਰਪਤੀ ਨੇ ‘ਖਾਦੀ ਇੰਡੀਆ ਕੁਇਜ਼ ਪ੍ਰਤੀਯੋਗਿਤਾ’ ਦੀ ਸ਼ੁਰੂਆਤ ਕੀਤੀ

Posted On: 31 AUG 2021 1:01PM by PIB Chandigarh

ਉਪ ਰਾਸ਼ਟਰਪਤੀ ਸ੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਦੇਸ਼ ਦੇ ਨਾਗਰਿਕਾਂ ਨੂ ‘ਰਾਸ਼ਟਰੀ ਕੱਪੜੇ’ ਵਜੋਂ ਅਪਣਾਉਣ ਦੀ ਅਪੀਲ ਕੀਤੀ ਤੇ ਇਸ ਦੀ ਵਰਤੋਂ ਨੂੰ ਵਿਆਪਕ ਤੌਰ ’ਤੇ ਹੁਲਾਰਾ ਦੇਣ ਦੀ ਅਪੀਲ ਕੀਤੀ। ਸ੍ਰੀ ਨਾਇਡੂ ਨੇ ਵਿਭਿੰਨ ਖੇਤਰਾਂ ਦੀਆਂ ਹਸਤੀਆਂ ਨੂੰ ਇਸ ਲਈ ਅੱਗੇ ਆਉਣ ਤੇ ਖਾਦੀ ਦੇ ਉਪਯੋਗ ਨੂੰ ਵੱਡੇ ਪੱਧਰ ਉੱਤੇ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਅੱਜ ਖਾਦੀ ਤੇ ਗ੍ਰਾਮੋਦਯੋਗ ਕਮਿਸ਼ਨ (ਕੇਵੀਆਈਸੀ) ਦੁਆਰਾ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਆਯੋਜਿਤ ‘ਖਾਦੀ ਇੰਡੀਆ ਕੁਇਜ਼ ਪ੍ਰਤੀਯੋਗਿਤਾ’ ਦੀ ਸ਼ੁਰੂਆਤ ਮੌਕੇ ਸੰਬੋਧਨ ਕਰ ਰਹੇ ਸਨ।

ਸ੍ਰੀ ਨਾਇਡੂ ਨੇ ਸਭ ਨੂੰ ‘ਖਾਦੀ ਇੰਡੀਆ ਕੁਇਜ਼ ਪ੍ਰਤੀਯੋਗਿਤਾ’ ’ਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁਕਾਬਲਾ ਸਾਨੂੰ ਆਪਣੀਆਂ ਜੜ੍ਹਾਂ ਵੱਲ ਵਾਪਸ ਲਿਜਾਣ ਦਾ ਇੱਕ ਦਿਲਚਸਪ ਮਾਧਿਅਮ ਹੈ ਕਿਉਂਕਿ ਇਹ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸਿਕ ਛਿਣਾਂ ਤੇ ਸਾਡੇ ਮਹਾਨ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸਿਕ ਛਿਣਾਂ ਤੇ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਮਹਾਨ ਯੋਗਦਾਨ ਨੂੰ ਯਾਦ ਕਰਵਾਉਂਦਾ ਹੈ।

ਉਪ ਰਾਸ਼ਟਰਪਤੀ ਨੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਹਿੱਸੇ ਵਜੋਂ ਆਯੋਜਿਤ ਅਧਿਕਾਰਿਤ 'ਦਾਂਡੀ ਮਾਰਚਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਇਸ ਸਾਲ 6 ਅਪ੍ਰੈਲ ਨੂੰ ਹੋਈ ਆਪਣੀ ਦਾਂਡੀ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦਾਂਡੀ ਮਾਰਚ ਦੇ ਭਾਗੀਦਾਰਾਂ ਨਾਲ ਗੱਲਬਾਤ ਕਰਦੇ ਹੋਏਉਨ੍ਹਾਂ ਨੂੰ ਭਾਰਤੀ ਇਤਿਹਾਸ ਦੇ ਸ਼ਾਨਦਾਰ ਛਿਣ ਯਾਦ ਕਰਨ ਦਾ ਮੌਕਾ ਮਿਲਿਆ ਅਤੇ ਇਸ ਨੂੰ "ਇੱਕ ਬਹੁਤ ਹੀ ਖੁਸ਼ਹਾਲ ਅਨੁਭਵਕਿਹਾ।

ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਬਹਾਦਰੀਲਚਕ ਅਤੇ ਨਿਸ਼ਠਾਵਾਨ ਦੇਸ਼–ਭਗਤੀ ਦੀ ਗਾਥਾ ਦੱਸਦਿਆਂ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਕਿਵੇਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਦੇਸ਼ ਭਰ ਦੇ ਲੋਕਾਂ ਨੂੰ ਬਸਤੀਵਾਦੀ ਸ਼ਾਸਨ ਵਿਰੁੱਧ ਲੜਾਈ ਲਈ ਪ੍ਰੇਰਿਤ ਕੀਤਾ ਸੀ। ਇਸ ਗੱਲ ਨੂੰ ਨੋਟ ਕਰਦਿਆਂ ਕਿ ਸਾਰੇ ਧਰਮਾਂ ਅਤੇ ਸਾਰੇ ਵਰਗਾਂ ਦੇ ਮਰਦਾਂ ਅਤੇ ਔਰਤਾਂ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲਿਆਸ਼੍ਰੀ ਨਾਇਡੂ ਨੇ ਕਿਹਾ, "ਇਹ ਅਸਲ ਵਿੱਚ ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ ਇੱਕ ਅਨੋਖੀ ਘਟਨਾ ਸੀ".

ਸਾਡੇ ਸੁਤੰਤਰਤਾ ਸੈਨਾਨੀਆਂ ਦੀ ਸਰਬਉੱਚ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਾਤੰਗਿਨੀ ਹਾਜ਼ਰਾਭਗਤ ਸਿੰਘਪ੍ਰੀਤੀਲਤਾ ਵਾੱਦੇਦਾਰਰਾਜਗੁਰੂਸੁਖਦੇਵ ਅਤੇ ਹਜ਼ਾਰਾਂ ਹੋਰ ਆਜ਼ਾਦੀ ਘੁਲਾਟੀਆਂ ਨੇ ਆਜ਼ਾਦ ਰਾਸ਼ਟਰ ਦੇ ਸਰਬਵਿਆਪੀ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀਆਂ ਜਾਨਾਂ ਵਾਰਦੇ ਸਮੇਂ ਪਹਿਲਾਂ ਦੋ ਵਾਰ ਨਹੀਂ ਸੋਚਿਆ। ਉਨ੍ਹਾਂ ਕਿਹਾ,“ਇਨ੍ਹਾਂ ਬਹਾਦਰ ਪੁਰਸ਼ਾਂ ਅਤੇ ਮਹਿਲਾਵਾਂ ਨੇ ਇਹ ਜਾਣਦਿਆਂ ਹੋਇਆਂ ਵੀ ਮਹਾਨ ਕੁਰਬਾਨੀ ਦਿੱਤੀ ਕਿ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦਾ ਦੇਖਣ ਲਈ ਨਹੀਂ ਰਹਿਣਗੇ।

ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡਾ ਸੁਤੰਤਰਤਾ ਸੰਗ੍ਰਾਮ ਪਰਿਵਰਤਨ ਅਤੇ ਆਸ ਦੀ ਯਾਤਰਾ ਸੀ, ਜੋ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ, ਭਾਵੇਂ ਸਥਿਤੀ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਘੁਲਾਟੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਖਾਸ ਕਰਕੇ ਮਾਤਭੂਮੀ ਦੇ ਹਿਤਾਂ ਨੂੰ ਸਭ ਤੋਂ ਅੱਗੇ ਰੱਖਣ ਦੀ ਭਾਵਨਾ।

ਸ਼੍ਰੀ ਨਾਇਡੂ ਨੇ ਪਿਛਲੇ 7 ਸਾਲਾਂ ਵਿੱਚ ਖਾਦੀ ਦੇ ਅਦਭੁਤ ਪਰਿਵਰਤਨ ਉੱਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਸ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਰਕਾਰਕੇਵੀਆਈਸੀ ਅਤੇ ਹੋਰ ਸਾਰੇ ਹਿੱਸੇਦਾਰਾਂ ਦੀ ਸ਼ਲਾਘਾ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ,"ਮੈਨੂੰ ਇਹ ਨੋਟ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕੇਵੀਆਈਸੀ ਨੇ ਪੂਰੇ ਭਾਰਤ ਵਿੱਚ ਆਪਣੀ ਪਹੁੰਚ ਸਥਾਪਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੇਸ਼ ਦੇ ਦੂਰ–ਦੁਰਾਡੇ ਕੋਨੇ ਵਿੱਚ ਵੀ ਲੋਕਾਂ ਨੂੰ ਸਥਾਈ ਸਵੈ-ਰੋਜ਼ਗਾਰ ਗਤੀਵਿਧੀਆਂ ਨਾਲ ਜੋੜਿਆ ਗਿਆ ਹੈ।"

ਉਪ ਰਾਸ਼ਟਰਪਤੀ ਨੇ ਖਾਦੀ ਦੀ ਇਤਿਹਾਸਿਕ ਸਾਰਥਕਤਾ ਨੂੰ ਯਾਦ ਕਰਦਿਆਂ ਕਿਹਾ ਕਿ ਆਜ਼ਾਦੀ ਅੰਦੋਲਨ ਦੌਰਾਨ ਜਨਤਾ ਨੂੰ ਇਕਜੁੱਟ ਕਰਨ ਲਈ ਇਹ ਇੱਕ ਬੰਧਨਕਾਰੀ ਸ਼ਕਤੀ ਸੀ। ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਗ਼ਰੀਬੀ ਨਾਲ ਜੂਝ ਰਹੇ ਲੋਕਾਂ ਲਈ ਆਮਦਨ ਦਾ ਸਾਧਨ ਪੈਦਾ ਕਰਨ ਵਾਸਤੇ ਸਾਲ 1918 ਵਿੱਚ ਖਾਦੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਵਿਦੇਸ਼ੀ ਸ਼ਾਸਨ ਦੇ ਵਿਰੁੱਧ ਇੱਕ ਸ਼ਕਤੀਸ਼ਾਲੀ ਪ੍ਰਤੀਕਾਤਮਕ ਉਪਕਰਣ ਵਿੱਚ ਬਦਲ ਦਿੱਤਾ।

ਖਾਦੀ ਦੇ ਵਾਤਾਵਰਣਕ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਖਾਦੀ ਦਾ ਕਾਰਬਨ ਫੁੱਟ–ਪ੍ਰਿੰਟ ਜ਼ੀਰੋ ਹੈ ਕਿਉਂਕਿ ਇਸ ਦੇ ਨਿਰਮਾਣ ਲਈ ਬਿਜਲੀ ਜਾਂ ਕਿਸੇ ਕਿਸਮ ਦੇ ਬਾਲਣ ਦੀ ਲੋੜ ਨਹੀਂ ਹੁੰਦੀ ਉਨ੍ਹਾਂ ਕਿਹਾ, “ਅਜਿਹੇ ਸਮੇਂ ਜਦੋਂ ਵਿਸ਼ਵ ਕੱਪੜਿਆਂ ਦੇ ਖੇਤਰ ਵਿੱਚ ਸਥਾਈ ਵਿਕਲਪਾਂ ਦੀ ਭਾਲ਼ ਕਰ ਰਿਹਾ ਹੈਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖਾਦੀ ਇੱਕ ਵਾਤਾਵਰਣ-ਅਨੁਕੂਲ ਅਤੇ ਟਿਕਾਊ ਕੱਪੜੇ ਦੇ ਰੂਪ ਵਿੱਚ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।

ਉਪ ਰਾਸ਼ਟਰਪਤੀ ਨੇ ਵਿੱਦਿਅਕ ਸੰਸਥਾਵਾਂ ਨੂੰ ਵਰਦੀਆਂ ਲਈ ਖਾਦੀ ਦੇ ਰੂਪ ਵਿੱਚ ਇਸ ਦੀ ਵਰਤੋਂ ਕਰਨ ਦਾ ਤਰੀਕਾ ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਖਾਦੀ ਦੇ ਬਹੁਤ ਸਾਰੇ ਫ਼ਾਇਦਿਆਂ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ, ਸਗੋਂ ਉਨ੍ਹਾਂ ਨੂੰ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਆਜ਼ਾਦੀ ਅੰਦੋਲਨ ਦੇ ਇਤਿਹਾਸ ਨਾਲ ਜੁੜਨ ਵਿੱਚ ਵੀ ਸਹਾਇਤਾ ਮਿਲੇਗੀ ਉਨ੍ਹਾਂ ਨੇ ਕਿਹਾ,"ਖਾਦੀ ਆਪਣੀ ਵਿਲੱਖਣ ਝਿਰਝਿਰਟੀ ਬਨਾਵਟ ਕਾਰਨ ਸਾਡੇ ਸਥਾਨਕ ਮੌਸਮ ਤੇ ਸਥਿਤੀਆਂ ਦੇ ਅਨੁਕੂਲ ਹੈਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖਾਦੀ ਨੂੰ ਇੱਕ ਫੈਸ਼ਨ ਸਟੇਟਮੈਂਟ ਬਣਾਉਣ ਅਤੇ ਇਸ ਦੇ ਉਪਯੋਗ ਨੂੰ ਸਾਰੇ ਉਤਸ਼ਾਹ ਨਾਲ ਪ੍ਰੋਤਸਾਹਿਤ ਕਰਨ।

ਸੂਖਮਲਘੂ ਅਤੇ ਦਰਮਿਆਨੇ ਉੱਦਮਾਂ ਬਾਰੇ ਮੰਤਰੀ, ਸ਼੍ਰੀ ਨਾਰਾਇਣ ਰਾਣੇਸੂਖਮਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਰਾਜ ਮੰਤਰੀ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾਸਕੱਤਰਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨਸੂਖਮਛੋਟੇ ਅਤੇ ਦਰਮਿਆਨੇ ਉਦਯੋਗ ਵਿਹਿੱਸਾ ਦੇ ਸਕੱਤਰ ਸ਼੍ਰੀ ਬੀ ਬੀ ਸਵੈਨ ਅਤੇ ਹੋਰ ਵਿਅਕਤੀ ਇਸ ਸਮਾਰੋਹ ਦੌਰਾਨ ਮੌਜੂਦ ਸਨ।

*****

ਐੱਮਐੱਸ/ਆਰਕੇ/ਡੀਪੀ


(Release ID: 1750904) Visitor Counter : 154