ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav g20-india-2023

ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਇਆ ਆਦਰਸ਼ ਹਫ਼ਤੇ ਦੇ ਦੌਰਾਨ ਨਾਗਰਿਕ ਕੇਂਦਰਿਤ ਗੱਲਬਾਤ ਦਾ ਆਯੋਜਨ ਕੀਤਾ ਗਿਆ

Posted On: 30 AUG 2021 3:04PM by PIB Chandigarh


ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਣ ਦੇ ਲਈ ਸਰਕਾਰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਹੀ ਹੈ। 23 ਤੋਂ 27 ਅਗਸਤ,2021 ਦੇ ਹਫ਼ਤੇ ਦੇ ਦੌਰਾਨ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਦੁਆਰਾ ਨਾਗਰਿਕ ਕੇਂਦਰਿਤ ਗੱਲਬਾਤ ਕੀਤੀ ਗਈ ਹੈ। ਐੱਮਐੱਨਆਰਈ ਯੋਜਨਾਵਾਂ ਦੇ ਤਹਿਤ ਲਾਭਪਾਤਰੀਆਂ ਅਤੇ ਆਮ ਜਨਤਾ ਨੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਆਪਣੇ ਤਜ਼ਰਬੇ ਅਤੇ ਪ੍ਰਤਿਕਿਰਿਆ ਸਾਂਝੀ ਕੀਤੀ। ਰਾਜ ਦੀਆਂ ਨੋਡਲ ਏਜੰਸੀਆਂ (ਐੱਸਐੱਨਏ) ਅਤੇ ਡਿਊਸ਼ ਗੇਸੇਲਸ਼ਾਫਟ ਫਰ ਇੰਟਰਨੈਸ਼ਨਲ ਜੁਸਾਮੇਨਰਬੀਟ (ਜੀਆਈਜੈੱਡ) ਜਿਹੀਆਂ ਦੋ-ਪੱਖੀ ਸਹਿਯੋਗ ਏਜੰਸੀਆਂ ਦੀ ਮਦਦ ਨਾਲ ਸ਼ੈਸ਼ਨ ਆਯੋਜਿਤ ਕੀਤੇ ਗਏ ਸਨ।

25 ਅਗਸਤ,2021 ਨੂੰ ਆਵ੍-ਗਰਿੱਡ ਅਤੇ ਵਿਕੇਂਦਰੀਕਰਨ ਸੋਲਰ ਪੀਵੀ ਐਪਲੀਕੇਸ਼ਨ ਪ੍ਰੋਗਰਾਮ ’ਤੇ ਸੈਸ਼ਨ ਆਯੋਜਿਤ ਕੀਤੇ ਗਏ ਸਨ। ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਸਵੇਰ ਦੇ ਸੈਸ਼ਨ ਵਿੱਚ, ਐੱਮਐੱਨਆਰਈ ਦੇ ਡਾਇਰੈਕਟਰ ਸ਼੍ਰੀ ਜੇ.ਕੇ. ਜੇਠਾਨੀ ਨੇ ਸੋਨਭੱਦਰ ਜ਼ਿਲ੍ਹੇ ਦੇ ਰਾਜਕੀਆ ਬਾਲਿਕਾ ਇੰਟਰ ਕਾਲੇਜ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੇ ਦੌਰਾਨ ਆਵ੍-ਗਰਿੱਡ ਅਤੇ ਵਿਕੇਂਦਰੀਕ੍ਰਿਤ ਸੋਲਰ ਪੀਵੀ ਐਪਲੀਕੇਸ਼ਨ ਪ੍ਰੋਗਰਾਮ ਪੜਾਅ III ਦੇ ਤਹਿਤ ਸੋਲਰ ਸਟੱਡੀ ਲੈਂਪ ਵੰਡੇ ਗਏ ਸਨ। ਸੋਨਭੱਦਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦੇ ਖੱਬੇ-ਪੱਖੀ ਉਗਰਵਾਦ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਸੋਲਰ ਸਟੱਡੀ ਲੈਂਪਸ ਲੈ ਕੇ ਖੁਸ਼ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਦੇਰ ਸ਼ਾਮ ਦੇ ਸਮੇਂ ਦੌਰਾਨ, ਜਦੋਂ ਗਰਿੱਡ ਦੀ ਸਪਲਾਈ ਉਪਲਬਧ ਨਹੀਂ ਹੁੰਦੀ, ਤਾਂ ਪੜ੍ਹਾਈ ਕਰਨ ਵਿੱਚ ਕਾਫ਼ੀ ਮਦਦ ਮਿਲਦੀ ਹੈ। ਇਸ ਨਾਲ ਉਨ੍ਹਾਂ ਨੂੰ ਸੂਰਜੀ ਊਰਜਾ ਅਤੇ ਇਸਦੇ ਲਾਭਾਂ ਦੇ ਬਾਰੇ ਜਾਣਨ ਵਿੱਚ ਵੀ ਮਦਦ ਮਿਲਦੀ ਹੈ।

ਇਸ ਤੋਂ ਬਾਅਦ, ਮੰਤਰਾਲੇ ਦੇ ਅਧਿਕਾਰੀਆਂ ਨੇ ਸਥਾਨਕ ਲਾਭਪਾਤਰੀਆਂ/ਲਾਭਪਾਤਰੀ ਏਜੰਸੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਐੱਮਐੱਨਆਰਈ ਪ੍ਰੋਗਰਾਮ ਦੇ ਅਧੀਨ ਸਥਾਪਤ ਸੋਲਰ ਸਟਰੀਟ ਲਾਈਟਾਂ (ਐੱਸਐੱਸਐੱਲ) ’ਤੇ ਉਨ੍ਹਾਂ ਦੇ ਫੀਡਬੈਕ ਪ੍ਰਾਪਤ ਕੀਤੇ। ਖਾਸ ਰੂਪ ਨਾਲ ਅਸਾਮ ਅਤੇ ਜੰਮੂ-ਕਸ਼ਮੀਰ ਦੇ ਲਾਭਪਾਤਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੀ ਦਸਤਕਾਰੀ ਦੇ ਲਈ ਮਸ਼ਹੂਰ ਕਨੀਹਾਮਾ ਪਿੰਡ ਦੇ ਲਾਭਪਾਤਰੀਆਂ ਨੇ ਕਿਹਾ ਕਿ ਐੱਸਐੱਸਐੱਲ ਦੀ ਸਥਾਪਨਾ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਇਸ ਨੇ ਸੱਚਮੁੱਚ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਆਜ਼ਾਦੀ ਦਿੱਤੀ ਹੈ, ਹੁਣ ਉਹ ਦੇਰ ਸ਼ਾਮ ਨੂੰ ਸੁਰੱਖਿਅਤ ਰੂਪ ਨਾਲ ਸੜਕਾਂ ’ਤੇ ਤੁਰ ਸਕਦੇ ਹਨ। ਇਸ ਤੋਂ ਇਲਾਵਾ, ਮੀਰਾਨ ਸਾਹਿਬ ਅਤੇ ਸਲੋਨੀ ਪਿੰਡਾਂ ਦੇ ਸਥਾਨਕ ਲੋਕਾਂ ਅਤੇ ਸਰਪੰਚਾਂ ਨੇ ਹਿੱਸਾ ਲਿਆ ਅਤੇ ਸਥਾਪਿਤ ਐੱਸਐੱਸਐੱਲ ਦੇ ਭਾਈਚਾਰਕ ਲਾਭਾਂ, ਉਨ੍ਹਾਂ ਦੇ ਪਿੰਡਾਂ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਦੇ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਅਸਾਮ ਵਿੱਚ ਬੋਂਗਾਈਗਾਓਂ ਨਗਰਪਾਲਿਕਾ ਦੇ ਲਾਭਪਾਤਰੀਆਂ ਨੇ ਵੀ ਇਨ੍ਹਾਂ ਸੋਲਰ ਸਟਰੀਟ ਲਾਈਟਾਂ ਦੇ ਲਾਭਾਂ ਦੇ ਬਾਰੇ ਆਪਣੇ ਤਜ਼ਰਬੇ ਸਥਾਨਕ ਲੋਕਾਂ ਨਾਲ ਸਾਂਝੇ ਕੀਤੇ, ਖਾਸ ਕਰਕੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਸੋਲਰ ਸਟਰੀਟ ਲਾਈਟਾਂ ਨਾਲ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਵਿੱਚ ਸੁਧਾਰ ਆਇਆ ਹੈ।

ਇਸ ਤੋਂ ਬਾਅਦ, ਮਹਿਲਾ ਉੱਦਮੀਆਂ ਨੂੰ ਜੀਆਈਜ਼ੈਡ ਦੇ ਊਰਜਾ ਪ੍ਰੋਜੈਕਟ ਤੱਕ ਪਹੁੰਚ ਦੇ ਤਹਿਤ ਕੀਤੇ ਗਏ ਡਿਜੀਟਲ ਟ੍ਰੇਨਿੰਗ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸਤੋਂ ਇਲਾਵਾ, ਰੋਜ਼ੀ-ਰੋਟੀ ਪੈਦਾ ਕਰਨ ਦੇ ਲਈ ਵਿਕੇਂਦਰਕ੍ਰਿਤ ਅਕਸ਼ੈ ਊਰਜਾ ਉਤਪਾਦਨ ਦੇ ਲਈ ਸੂਚਨਾ ਦੇ ਪ੍ਰਸਾਰ ਅਤੇ ਬਾਜ਼ਾਰ ਦੇ ਵਿਕਾਸ ਦੇ ਲਈ ਜੀਆਈਜ਼ੈਡ ਦੇ ਸਹਿਯੋਗ ਨਾਲ ਅਕਸ਼ੈ ਊਰਜਾ ਟ੍ਰੇਨਿੰਗ ’ਤੇ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ। ਸ਼ੈਸ਼ਨ ਦੇ ਦੌਰਾਨ ‘ਆਤਮ ਨਿਰਭਰ ਭਾਰਤ’ ਦੀ ਦਿਸ਼ਾ ਵਿੱਚ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ, ਜਿੱਥੇ ਗ੍ਰਾਮੀਣ ਮਹਿਲਾ ਸਮਰੱਥਾ ਨਿਰਮਾਣ ਇੱਕ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਕੇ ਡੀਆਰਆਈ ਉਤਪਾਦਨ ਨੂੰ ਵਧਾਵਾ ਦੇ ਰਹੀ ਹੈ ਅਤੇ ਕਈ ਮਹਿਲਾ ਲਾਭਪਾਤਰੀਆਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਦੇ ਲਈ ਸੱਦਾ ਦਿੱਤਾ ਗਿਆ ਹੈ।

ਜੀਆਈਜੈੱਡ ਅਤੇ ਕਲੀਨ ਨੈੱਟਵਰਕ ਦੇ ਸਹਿਯੋਗ ਨਾਲ ‘ਆਜੀਵਿਕਾ ਪ੍ਰਮੋਸ਼ਨ ਅਤੇ ਮੁੱਲ ਵਾਧੇ ਵਿੱਚ ਡੀਆਰਆਈ ਸੰਚਾਲਤ ਉਤਪਾਦਕ ਐਪਲੀਕੇਸ਼ਨ’’ਤੇ ਇੱਕ ਹੋਰ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜੀਆਈਜੈੱਡ ਸਮਰਪਿਤ ਪ੍ਰੋਜੈਕਟ ਦੇ ਤਹਿਤ ਚਾਰ ਫੀਲਡ ਪਾਰਟਨਰ ਸੰਗਠਨਾਂ ਨੇ ਅਜੀਵਿਕਾ ਪ੍ਰਮੋਸ਼ਨ ਅਤੇ ਮੁੱਲ ਵਾਧੇ ਦੇਲਈ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਉਤਪਾਦਾਂ ਦੇ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਸੈਸ਼ਨ ਦੇ ਦੌਰਾਨ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਆਜੀਵਿਕਾ ਵਿੱਚ ਡੀਆਰਆਈ ਸੰਚਾਲਤ ਆਜੀਵਿਕਾ ਐਪਲੀਕੇਸ਼ਨ ਦੀ ਵਰਤੋਂ ਦੇ ਮੌਕੇ ਹੋਰ ਮੰਗ ’ਤੇ ਚਾਨਣਾ ਪਾਇਆ ਗਿਆ।


 

26 ਅਤੇ 27 ਅਗਸਤ, 2021 ਨੂੰ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਥਾਨ ਮਹਾ ਅਭਿਯਾਨ (ਪੀਐੱਮ-ਕੁਸੁਮ)’ਤੇ ਸੈਸ਼ਨ ਆਯੋਜਿਤ ਕੀਤੇ ਗਏ। ਪੀਐੱਮ-ਕੁਸੁਮ ਯੋਜਨਾ ਦੇ ਸੰਚਾਰ ਅਤੇ ਜਨ ਜਾਗਰੂਕਤਾ ਪਹਿਲੂਆਂ ’ਤੇ 26 ਅਗਸਤ, 2021 ਨੂੰ ਪਹਿਲਾ ਸੈਸ਼ਨ ਆਯੋਜਿਤ ਕੀਤਾ ਗਿਆ ਸੀ। ਐੱਮਐੱਨਆਰਈ ਦੇ ਸੰਯੁਕਤ ਸਕੱਤਰ, ਸ੍ਰੀ ਅਮਿਤੇਸ਼ ਸਿਨਹਾ ਨੇ ਇੱਕ ਪ੍ਰਭਾਵੀ ਸੰਚਾਰ ਰਣਨੀਤੀ ਅਤੇ ਯੋਜਨਾ ਦੇ ਬਾਰੇ ਵਿੱਚ ਜਨ ਜਾਗਰੂਕਤਾ ਵਧਾਉਣ ਦੀ ਲੋੜ ਨੂੰ ਰੇਖਾਂਕਿਤ ਕੀਤਾ। ਜੀਆਈਜੈੱਡ ਨੇ ਪੀਐੱਮ-ਕੁਸੁਮ ਯੋਜਨਾ ’ਤੇ ਪ੍ਰਚਾਰ ਅਤੇ ਜਾਗਰੂਕਤਾ ਵਧਾਉਣ ਦੇ ਲਈ ਉਨ੍ਹਾਂ ਦੇ ਦੁਆਰਾ ਵਿਕਸਿਤ ਹੋਰਡਿੰਗ ਡਿਜ਼ਾਇਨ ਅਤੇ ਆਡੀਓ ਵਿਜੂਅਲ ਸਮੱਗਰੀ ਸਾਂਝੀ ਕੀਤੀ। ਰਾਜ ਦੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਨ੍ਹਾਂ ਦੇ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਸੰਚਾਰ ਰਣਨੀਤੀਆਂ ਨੂੰ ਸਾਂਝਾ ਕੀਤਾ।

 


26 ਅਗਸਤ, 2021 ਨੂੰ ਦੂਜਾ ਸੈਸ਼ਨ ‘ਪੀਐੱਮ-ਕੁਸੁਮ: ਜ਼ਿਆਦਾ ਤੋਂ ਜ਼ਿਆਦਾ ਉਤਪਾਦਕ ਨਤੀਜੇ’’ਤੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਅੰਤਰਰਾਸ਼ਟਰੀ ਜਲ ਪ੍ਰਬੰਧਨ ਸੰਸਥਾਨ (ਆਈਡਬਲਯੂਐੱਮਆਈ), ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈਆਈਸੀਏਆਰ), ਅਤੇ ਗੈਰ ਸਰਕਾਰੀ ਸੰਗਠਨਾਂ ਅਤੇ ਨਾਗਰਿਕ ਸੰਗਠਨਾਂ ਅਤੇ ਸੋਲਰ ਪੰਪ ਨਿਰਮਾਤਾਵਾਂ ਨੇ ਹਿੱਸਾ ਲਿਆ। ਬੈਠਕ ਵਿੱਚ ਬਿਹਾਰ ਅਤੇ ਗੁਜਰਾਤ ਰਾਜਾਂ ਦੇ ਕਿਸਾਨਾਂ ਨੇ ਵੀ ਹਿੱਸਾ ਲਿਆ। ਸੈਸ਼ਨ ਦੇ ਦੌਰਾਨ ਆਈਡਬਲਿਊਐੱਮਆਈ, ਸੀਸੀਏਐੱਫ਼ਐੱਸ (ਜਲਵਾਯੂ ਪਰਿਵਰਤਨ, ਖੇਤੀਬਾੜੀ ਅਤੇ  ਖੁਰਾਕ ਸੁਰੱਖਿਆ ’ਤੇ ਸੀਜੀਆਈਏਆਰ ਖੋਜ ਪ੍ਰੋਗਰਾਮ) ਅਤੇ ਜੀਆਈਜੈੱਡ ਦੇ ਸਮਰਥਨ ਨਾਲ ਆਈਸੀਏਆਰ ਦੁਆਰਾ ਵਿਕਸਿਤ ਸੋਲਰ ਪੰਪਆਕਾਰ ਉਪਕਰਨ ਦਿਖਾਇਆ ਗਿਆ ਅਤੇ ਹਿੱਸੇਦਾਰਾਂ ਨੂੰ ਇਸ ਦੇ ਬਾਰੇ ਵਿੱਚ ਸਮਝਾਇਆ ਗਿਆ। ਸਿੰਚਾਈ ਦੀ ਲੋੜ ਨਾ ਹੋਣ ’ਤੇ ਹੋਰ ਖੇਤੀਬਾੜੀ ਉਪਕਰਨਾਂ ਨੂੰ ਚਲਾਉਣ ਦੇ ਲਈ ਸੋਲਰ ਊਰਜਾ ਦੀ ਵਰਤੋਂ ਨੂੰ ਸਮਰੱਥ ਕਰਨ ਦੇ ਲਈ ਯੂਨੀਵਰਸਲ ਸੋਲਰ ਪੰਪ ਕੰਟਰੋਲਰ (ਯੂਐੱਸਪੀਸੀ) ਨੂੰ ਵਿਆਪਕ ਰੂਪ ਨਾਲ ਅਪਨਾਉਣ ਦੀਆਂ ਰਣਨੀਤੀਆਂ ’ਤੇ ਵੀ ਸੈਸ਼ਨ ਦੇ ਦੌਰਾਨ ਚਰਚਾ ਕੀਤੀ ਗਈ।

 

ਇਸ ਤੋਂ ਬਾਅਦ,“ਪੀਐੱਮ-ਕੁਸੁਮ ਯੋਜਨਾ ਦੀ ਯੋਗਤਾ ਨੂੰ ਉਜਾਗਰ ਕਰਨਾ” ਵਿਸ਼ੇ ’ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਰਾਜਾਂ, ਡਿਸਕਾਮ ਅਤੇ ਸਮਾਜ ਦੀਆਂ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ। ਸੈਸ਼ਨ ਦੇ ਦੌਰਾਨ ਗਰਿੱਡ ਅਧਾਰਿਤ ਸੋਲਰ ਊਰਜਾ ਨਜ਼ਰੀਏ ਵਿੱਚ ਰਾਜ ਪੱਧਰੀ ਚੁਣੌਤੀਆਂ ਦੇ ਹਲ ਦੀ ਪਛਾਣ ਕਰਨ ਅਤੇ ਆਵ੍-ਗਰਿੱਡ ਸੋਲਰ ਪੰਪਾਂ ਦੇ ਲਈ ਨਵੀਨ ਮਾਡਲ ਅਤੇ ਲਾਗੂ ਕਰਨ ਦੀਆਂ ਰਣਨੀਤੀਆਂ ਨੂੰ ਖੋਜਣ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ। ਸੈਸ਼ਨ ਵਿੱਚ ਰਾਜਸਥਾਨ ਸਰਕਾਰ ਦੇ ਪ੍ਰਮੁੱਖ ਸਕੱਤਰ (ਊਰਜਾ), ਹਿਮ ਊਰਜਾ ਦੇ ਮੁੱਖ ਕਾਰਜਕਾਰੀ ਅਧਿਕਾਰੀ, ਜੇਬੀਬੀਐੱਨਐੱਲ ਦੇ ਕਾਰਜਕਾਰੀ ਇੰਜਨੀਅਰ, ਪ੍ਰੋਜੈਕਟ ਡਾਇਰੈਕਟਰ,ਜੌਹਰ, ਗ੍ਰਾਮੀਣ ਵਿਕਾਸ ਵਿਭਾਗ, ਝਾਰਖੰਡ ਸਰਕਾਰ, ਡਾਇਰੈਕਟਰ,ਸ਼ਕਤੀ ਸਥਾਈ ਊਰਜਾ ਫਾਊਂਡੇਸ਼ਨ (ਐੱਸਐੱਸਏਐੱਫ) ਅਤੇ ਊਰਜਾ, ਵਾਤਾਵਰਣ ਅਤੇ ਜਲ (ਸੀਈਈਡਬਲਿਊ) ਕੌਂਸਲ ਦੇ ਮੈਂਬਰ ਮੌਜੂਦ ਸੀ। ਸੈਸ਼ਨ ਦੇ ਦੌਰਾਨ ਲਾਭਪਾਤਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ।

27 ਅਗਸਤ, 2021 ਨੂੰ ਰਾਜਸਥਾਨ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਝਾਰਖੰਡ ਰਾਜਾਂ ਦੇ ਹਿੱਸਾ ਲੈਣ ਵਾਲੇ ਲਾਭਪਾਤਰੀ ਕਿਸਾਨਾਂ ਦੇ ਨਾਲ ਗੱਲਬਾਤ ਦੇ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ। ਕਿਸਾਨਾਂ ਨੇ ਪੀਐੱਮ-ਕੁਸੁਮ ਯੋਜਨਾ ਨਾਲ ਸੰਬੰਧਤ ਆਪਣੇ ਤਜ਼ਰਬੇ ਅਤੇ ਫੀਡਬੈਕ ਨੂੰ ਸਾਂਝਾ ਕੀਤਾ। ਸੈਸ਼ਨ ਦੇ ਦੌਰਾਨ ਕਿਸਾਨਾਂ ਦੁਆਰਾ ਅਪਣਾਏ ਗਏ ਨਵੀਨ ਵਿਚਾਰਾਂ ਨੂੰ ਵੀ ਸਾਂਝਾ ਕੀਤਾ ਗਿਆ। ਖੁੰਟੀ, ਝਾਰਖੰਡ ਤੋਂ ਵੱਡੀ ਸੰਖਿਆ ਵਿੱਚ ਮਹਿਲਾ ਕਿਸਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਕਿਸਾਨ ਸਟੈਂਡ-ਅਲੋਨ ਪੰਪਾਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਸੀ ਅਤੇ ਉਨ੍ਹਾਂ ਨੇ ਆਪਣੇ ਰਾਜਾਂ/ ਜ਼ਿਲ੍ਹਿਆਂ ਵਿੱਚ ਜ਼ਿਆਦਾ ਐਲੋਕੇਸ਼ਨ ਦੇ ਲਈ ਬੇਨਤੀ ਕੀਤੀ। ਕੰਪੋਨੈਂਟ-ਏ ਅਤੇ ਕੰਪੋਨੈਂਟ-ਸੀ ਦੇ ਤਹਿਤ, ਕਿਸਾਨਾਂ ਨੇ ਬੈਠਕ ਵਿੱਚ ਹਿੱਸਾ ਲਿਆ ਅਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਕੰਪੋਨੈਂਟ-ਏ ਦੇ ਤਹਿਤ ਕਿਸਾਨਾਂ ਨੇ ਫੰਡ ਦੀ ਆਸਾਨ ਉਪਲਬਧਤਾ ਅਤੇ ਵਿਆਜ ਦਰਾਂ ਨੂੰ ਘੱਟ ਕਰਨ ਦੀ ਬੇਨਤੀ ਕੀਤੀ।

 

ਇਸ ਤੋਂ ਬਾਅਦ, ਜੀਆਈਜੈੱਡ ਦੇ ਸਹਿਯੋਗ ਨਾਲ ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਫਾਈਨਾਂਸਿੰਗ ਦਾ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬੈਂਕਾਂ, ਐੱਸਈਸੀਆਈ, ਕੇਐੱਫ਼ਡਬਲਿਊ, ਈਰੇਡਾ, ਡੇਲਾਈਟ ਅਤੇ ਲਾਭਪਾਤਰੀ ਕਿਸਾਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਹਿੱਸਾ ਲੈਣ ਵਾਲੇ ਸੰਗਠਨਾਂ ਅਤੇ ਲਾਭਪਾਤਰੀਆਂ ਨੇ ਪੀਐੱਮ-ਕੁਸੁਮ ਯੋਜਨਾ ਨੂੰ ਵੱਡੇ ਪੈਮਾਨੇ ’ਤੇ ਅਪਨਾਉਣ ਦੇ ਲਈਵਿੱਤੀ ਉਤਪਾਦਾਂ ਅਤੇ ਰਣਨੀਤੀਆਂ ਨੂੰ ਤਿਆਰ ਕਰਨ ਦੇ ਲਈ ਆਪਣੀ ਪ੍ਰਤੀਕਿਰਿਆ ਤੇ ਸੁਝਾਅ ਸਾਂਝੇ ਕੀਤੇ। ਕਿਸਾਨਾਂ ਨੇ ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਵਿੱਤੀ ਉਤਪਾਦਾਂ ਦੇ ਸੰਬੰਧ ਵਿੱਚ ਆਪਣੀਆਂ ਉਮੀਦਾਂ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ।

 

ਜੀਆਈਜੈੱਡ ਦੇ ਸਹਿਯੋਗ ਨਾਲ ਸਮੁਦਾਇਕ ਪੱਧਰ ’ਤੇ ਸਵੱਛ ਊਰਜਾ ਵਰਤੋਂ ਦੇ ਪ੍ਰਭਾਵ ’ਤੇ ਲਾਭਪਾਤਰੀਆਂ ਦੇ ਨਾਲ ਇੱਕ ਫ਼ੀਡਬੈਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਸੀ। ਸੈਸ਼ਨ ਵਿੱਚ ਮਿੰਨੀ/ਮਾਈਕ੍ਰੋਗਰਿੱਡ ਅਪਰੇਟਰਾਂ,ਖੇਤਰ ਵਿੱਚ ਕੰਮ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨਾਂ ਅਤੇ ਅਜਿਹੀਆਂ ਪ੍ਰਣਾਲੀਆਂ ਦੇ ਲਾਭਪਾਤਰੀਆਂ ਨੇ ਹਿੱਸਾ ਲਿਆ। ਲਾਭਪਾਤਰੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਕਿਵੇਂ ਮਾਈਕ੍ਰੋ/ ਮਿੰਨੀ ਗਰਿੱਡ ਜਿਹੇ ਸਮੁਦਾਇਕ ਪੱਧਰ ’ਤੇ ਅਕਸ਼ੈ ਊਰਜਾ ਪ੍ਰੋਜੈਕਟਾਂ ਦੀ ਸਥਾਪਨਾ ਨੇ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ।

 

ਐੱਮਐੱਨਆਰਈ ਨੇ ਪੀਐੱਮ-ਕੁਸੁਮ ਯੋਜਨਾ ’ਤੇ ਇੱਕ ਕੁਇਜ਼ ਵੀ ਆਯੋਜਿਤ ਕੀਤਾ, ਜਿਸ ਵਿੱਚ ਕਈ ਰਾਜਾਂ ਅੰਦਰ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਹਿੱਸਾ ਲਿਆ। ਯੋਜਨਾ ਦੇ ਹਰੇਕ ਕੰਪੋਨੈਂਟ ਦੇ ਲਈ ਅਲੱਗ-ਅਲੱਗ ਕੁਇਜ਼ ਆਯੋਜਿਤ ਕੀਤੇ ਗਏ ਸੀ। ਪੀਐੱਮ-ਕੁਸੁਮ ਯੋਜਨਾ ਦਾਸਮਾਪਤੀ ਸੈਸ਼ਨ ਸ਼ਾਮ 5 ਵਜੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਪੀਐੱਮ-ਕੁਸੁਮ ਯੋਜਨਾ ਦੇ ਲਾਗੂ ਕਰਨ ਵਿੱਚ ਬੇਮਿਸਾਲ ਯਤਨ ਕਰਨ ਵਾਲੀਆਂ ਰਾਜ ਦੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਇੰਸਟਾਲਰਾਂ ਨੂੰ ਸਨਮਾਨਤ ਕੀਤਾ ਗਿਆ।

*********

ਐੱਮਵੀ/ ਆਈਜੀ(Release ID: 1750819) Visitor Counter : 194


Read this release in: English , Urdu , Hindi , Tamil , Telugu