ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਅਵਨੀ ਲੇਖਾਰਾ ਪੈਰਾਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

Posted On: 30 AUG 2021 6:06PM by PIB Chandigarh

ਮੁੱਖ ਝਲਕੀਆਂ

·        ਪ੍ਰਧਾਨ ਮੰਤਰੀ ਨੇ ਅਵਨੀ ਲੇਖਾਰਾ ਨੂੰ ਟੋਕਿਓ ਪੈਰਾਲੰਪਿਕ ਵਿੱਚ ਗੋਲਡ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

·        ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੀ ਪੈਰਾ ਨਿਸ਼ਾਨੇਬਾਜ਼ੀ ਅਵਨੀ ਲੇਖਾਰਾ ਨੂੰ ਉਨ੍ਹਾਂ ਦੀ ਇਤਿਹਾਸਕ ਉਪਲਬਧੀ ‘ਤੇ ਵਧਾਈਆਂ ਦਿੱਤੀਆਂ

19 ਸਾਲ ਦੀ ਪੈਰਾ ਨਿਸ਼ਾਨੇਬਾਜ਼ੀ ਅਵਨੀ ਲੇਖਾਰਾ ਨੇ ਸੋਮਵਾਰ ਨੂੰ ਟੋਕਿਓ ਪੈਰਾਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਆਪਣੇ ਪਹਿਲੇ ਪੈਰਾਲੰਪਿਕ ਵਿੱਚ ਹਿੱਸਾ ਲੈਂਦੇ ਹੋਏ, ਅਵਨੀ ਨੇ ਆਰ2 ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਐੱਸਐੱਚ1 ਸ਼੍ਰੇਣੀ ਵਿੱਚ ਇੱਕ ਪੈਰਾਲੰਪਿਕ ਰਿਕਾਰਡ ਦੇ ਲਈ 249.6 ਅੰਕ ਹਾਸਲ ਕੀਤੇ ਅਤੇ ਵਰਲਡ ਰਿਕਾਰਡ ਦੀ ਬਰਾਬਰੀ ਕੀਤੀ।

ਇਸ ਤੋਂ ਪਹਿਲਾਂ, ਰਾਜਸਥਾਨ ਵਿੱਚ ਸਹਾਇਕ ਵਣ ਸੁਰੱਖਿਅਕ ਦੇ ਰੂਪ ਵਿੱਚ ਕੰਮ ਕਰਨ ਵਾਲੀ ਅਤੇ ਜੈਪੁਰ ਵਿੱਚ ਜੇਡੀਏ ਸ਼ੂਟਿੰਗ ਰੇਂਜ ਵਿੱਚ ਟ੍ਰੇਨਿੰਗ ਲੈਣ ਵਾਲੀ ਅਵਨੀ 621.7 ਅੰਕਾਂ ਦੇ ਨਾਲ ਕੁਆਲੀਫਿਕੇਸ਼ਨ ਵਿੱਚ ਸੱਤਵੇਂ ਸਥਾਨ ‘ਤੇ ਰਹੀ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। 2012 ਵਿੱਚ ਇੱਕ ਸੜਕ ਦੁਰਘਟਨਾ ਦੇ ਬਾਅਦ ਤੋਂ ਉਹ ਵ੍ਹੀਲਚੇਅਰ ‘ਤੇ ਹਨ। ਸਕੂਲ ਦੀ ਟੋਪਰ ਰਹੀ ਅਵਨੀ ਦਾ ਮੰਨਣਾ ਹੈ ਕਿ ਨਾ ਕੇਵਲ ਜੀਵਨ ਵਿੱਚ ਸਭ ਕੁਝ ਪ੍ਰਾਪਤ ਕਰਨਾ ਮਹੱਤਵਪੂਰਨ ਹੈ, ਬਲਕਿ ਜੋ ਤੁਹਾਡੇ ਪਾਸ ਹੈ ਉਸ ਵਿੱਚੋਂ ਸਰਬਸ਼੍ਰੇਸ਼ਠ ਹਾਸਲ ਕਰਨਾ ਵੀ ਮਹੱਤਵਪੂਰਨ ਹੈ।

https://twitter.com/narendramodi/status/1432172851025498114

ਆਪਣੇ ਟਵੀਟ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, ਬੇਮਿਸਾਲ ਪ੍ਰਦਰਸ਼ਨ ਅਵਨੀਗੋਲਡ ਮੈਡਲ ਜਿੱਤਣ ਦੇ ਲਈ ਤੁਹਾਡੀ ਕੜੀ ਮਿਹਨਤ ਅਤੇ ਲਗਨ ਦੇ ਲਈ ਵਧਾਈ! ਸ਼ੂਟਿੰਗ ਦੇ ਪ੍ਰਤੀ ਤੁਹਾਡੀ ਕੜੀ ਮਿਹਨਤ ਅਤੇ ਸਮਰਪਣ ਨੇ ਹੀ ਇਸ ਨੂੰ ਸੰਭਵ ਬਣਾਇਆ ਹੈ। ਇਹ ਵਾਸਤਵ ਵਿੱਚ ਭਾਰਤੀ ਖੇਡਾਂ ਦੇ ਲਈ ਇੱਕ ਵਿਸ਼ੇਸ਼ ਪਲ ਹੈ। ਮੈਂ ਤੁਹਾਡੇ ਭਵਿੱਖ ਦੇ ਪ੍ਰਯਤਨਾਂ ਦੇ ਲਈ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾਂ ਹਾਂ।

https://twitter.com/ianuragthakur/status/1432179253034897414

ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੀ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੂੰ ਉਨ੍ਹਾਂ ਦੀ ਉਪਲਬਦੀ ‘ਤੇ ਵਧਾਈ ਦਿੱਤੀ। ਆਪਣੇ ਟਵੀਟ ਵਿੱਚ, ਸ਼੍ਰੀ ਠਾਕੁਰ ਨੇ ਲਿਖਿਆ, ਅਦਭੁਤ! ਅਵਨੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮੈਡਲ ਜਿੱਤਿਆ। ਭਾਰਤ ਦੇ ਲਈ ਇੱਕ ਇਤਿਹਾਸਕ ਪਲ ਕਿਉਂਕਿ ਉਹ ਓਲੰਪਿਕ ਤੇ ਪੈਰਾਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਇੱਕ-ਮਾਤਰ ਮਹਿਲਾ ਬਣ ਗਈ ਹੈ! 10 ਮੀਟਰ ਏਅਰ ਸਟੈਂਡਿੰਗ ਐੱਸਐੱਚ1 ਸ਼੍ਰੇਣੀ ਵਿੱਚ ਫਾਈਨਲ ਜਿੱਤਿਆ ਹੈ। ਉਨ੍ਹਾਂ ਦਾ 249.6 ਦਾ ਸਕੋਰ ਪੈਰਾਲੰਪਿਕ ਦੇ ਲਈ ਇੱਕ ਰਿਕਾਰਡ ਹੈ, ਨਾਲ ਹੀ ਇੱਕ ਵਰਲਡ ਰਿਕਾਰਡ ਵੀ ਹੈ।

 

ਅਵਨੀ ਨੇ 2017 ਦੇ ਬਾਅਦ ਤੋਂ ਵਿਸ਼ਵ ਪ੍ਰਤਿਯੋਗਿਤਾਵਾਂ ਵਿੱਚ ਕਈ ਮੈਡਲ ਜਿੱਤੇ ਹਨ, ਜਿਸ ਵਿੱਚ ਡਬਲਿਊਐੱਸਪੀਐੱਸ ਵਰਲਡ ਕਪ 2017 ਵਿੱਚ ਆਰ2 ਵਿੱਚ ਜੂਨੀਅਰ ਵਰਲਡ ਰਿਕਾਰਡ ਦੇ ਨਾਲ ਸਿਲਵਰ ਮੈਡਲ, ਡਬਲਿਊਐੱਸਪੀਐੱਸ ਵਰਲਡ ਕਪ ਬੈਂਕੌਕ 2017 ਵਿੱਚ ਕਾਂਸੀ ਦਾ ਮੈਡਲ, ਓਸੀਜੇਕ, ਕ੍ਰੋਏਸ਼ੀਆ 2019 ਵਿੱਚ ਡਬਲਿਊਐੱਸਪੀਐੱਸ ਵਰਲਡ ਕਪ ਵਿੱਚ ਸਿਲਵਰ ਮੈਡਲ ਅਤੇ ਡਬਲਿਊਐੱਸਪੀਐੱਸ ਵਰਲਡ ਕਪ ਅਲ-ਏਨ 2021 ਵਿੱਚ ਸਿਲਵਰ ਮੈਡਲ ਸ਼ਾਮਲ ਹੈ। ਉਨ੍ਹਾਂ ਨੇ ਫਰਵਰੀ 2019 ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਟੋਕਿਓ ਪੈਰਾਲੰਪਿਕ ਕੋਟਾ ਜਿੱਤਿਆ।

 

ਵਰ੍ਹੇ 2017 ਤੋਂ ਸਰਕਾਰ ਨੇ ਟ੍ਰੇਨਿੰਗ ਅਤੇ ਪ੍ਰਤਿਯੋਗਿਤਾ ਦੇ ਲਈ ਸਲਾਨਾ ਕੈਲੰਡਰ (ਐੱਸਟੀਸੀ) ਦੇ ਮਾਧਿਅਮ ਨਾਲ ਅਵਨੀ ਦੇ ਟ੍ਰੇਨਿੰਗ ਦੇ ਲਈ ਵਿੱਤਪੋਸ਼ਣ ਦੇ ਇਲਾਵਾ, ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟੌਪਸ) ਵਿੱਚ ਸ਼ਾਮਲ ਕਰਕੇ ਉਨ੍ਹਾਂ ਨੇ ਸਹਿਯੋਗ ਪ੍ਰਦਾਨ ਕੀਤਾ ਹੈ। ਇਸ ਤਰ੍ਹਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ 12 ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਵਿੱਚ ਹਿੱਸਾ ਲਿਆ ਹੈ ਅਤੇ ਖੇਡ ਕਿਟ ਦੇ ਨਾਲ-ਨਾਲ ਖੇਡ ਵਿਗਿਆਨ ਨਾਲ ਸਬੰਧਿਤ ਸਹਿਯੋਗ ਅਤੇ ਰਾਸ਼ਟਰੀ ਕੋਚਿੰਗ ਕੈਂਪਾਂ ਵਿੱਚ ਸ਼ਾਮਲ ਹੋਈਆਂ ਹਨ। ਉਨ੍ਹਾਂ ਨੇ ਘਰ ‘ਤੇ ਕੰਪਿਊਟਰਾਈਜ਼ਡ ਡਿਜੀਟਲ ਟਾਰਗੇਟ ਸਥਾਪਿਤ ਕਰਨ, ਏਅਰ ਰਾਈਫਲ ਅਤੇ ਹੋਰ ਸਹਾਇਕ ਉਪਕਰਣ ਦੇ ਲਈ ਵੀ ਵਿੱਤੀ ਸਹਾਇਤਾ ਮਿਲੀ।

ਅਵਨੀ ਇੱਕ ਵਾਰ ਫਿਰ 1 ਸਤੰਬਰ ਨੂੰ ਸਿਦਾਰਥ ਬਾਬੂ ਅਤੇ ਦੀਪਕ ਦੇ ਨਾਲ ਆਰ3 ਮਿਕਸਡ 10 ਮੀਟਰ ਏਅਰ ਰਾਈਫਲ ਪ੍ਰੋਨ ਐੱਸਐੱਚ1 ਮੁਕਾਬਲੇ ਵਿੱਚ ਜਾਵੇਗੀ। ਉਹ 3 ਸਤੰਬਰ ਨੂੰ ਆਰ8 ਮਹਿਲਾ 50 ਮੀਟਰ ਰਾਈਫਲ 3 ਪੋਜੋਸ਼ਨ ਐੱਸਐੱਚ1 ਦੇ ਨਾਲ-ਨਾਲ 5 ਸਤੰਬਰ ਨੂੰ ਸਿਦਾਰਥ ਅਤੇ ਦੀਪਕ ਦੇ ਨਾਲ ਆਰ6 ਮਿਕਸਡ 50 ਮੀਟਰ ਏਅਰ ਰਾਈਫਲ ਪ੍ਰੋਨ ਐੱਸਐੱਚ1 ਮੁਕਬਾਲੇ ਵਿੱਚ ਵੀ ਹਿੱਸਾ ਲਵੇਗੀ।

 

 *******

ਐੱਨਬੀ/ਓਏ



(Release ID: 1750811) Visitor Counter : 205