ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਗੁਜਰਾਤ ਦੇ ਕੇਵੜਿਆ ਵਿੱਚ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ


ਮੰਤਰਾਲੇ ਦੇ ਤਿੰਨ ਪ੍ਰਮੁੱਖ ਮਿਸ਼ਨਾਂ, ਪੋਸ਼ਣ 2.0, ਮਿਸ਼ਨ ਵਾਤਸਲਿਆ ਅਤੇ ਮਿਸ਼ਨ ਸ਼ਕਤੀ ‘ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਰਾਸ਼ਟਰੀ ਸੰਮੇਲਨ ਦਾ ਆਯੋਜਨ

ਇਸ ਦਾ ਉਦੇਸ਼ ਰਾਜਾਂ / ਸੰਘ ਰਾਜ ਖੇਤਰਾਂ ਦੀਆਂ ਮਹੱਤਵਪੂਰਣ ਭੂਮਿਕਾਵਾਂ ਨੂੰ ਮਾਨਤਾ ਦਿੰਦੇ ਹੋਏ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀਆਂ ਹੋਰ ਪਹਲਾਂ ‘ਤੇ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਵੀ ਹੈ

Posted On: 30 AUG 2021 7:25PM by PIB Chandigarh

ਇਹ ਸੰਮੇਲਨ ਸੁਪੋਸ਼ਿਤ ਭਾਰਤ ਦੇ ਸਾਡੇ ਟੀਚੇ ਨੂੰ ਮਜ਼ਬੂਤ ਕਰੇਗਾਜਿਸ ਨੂੰ ਕੇਵਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਤਾਲਮੇਲ ਯਤਨਾਂ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ।

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ,  ਜਿਸ ਵਿੱਚ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ  ਡਾ. ਮਹੇਂਦ੍ਰਭਾਈ ਮੁੰਜਾਪਾਰਾ ਵੀ ਭਾਗ ਲੈਣਗੇ। ਸੰਮੇਲਨ ਵਿੱਚ ਕਈ ਰਾਜਾਂ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ  ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਸਮਾਜ ਭਲਾਈ ਵਿਭਾਗਾਂ ਦੇ ਐਡੀਸ਼ਨਲ ਮੁੱਖ ਸਕੱਤਰ/ ਪ੍ਰਿੰਸੀਪਲ ਸਕੱਤਰ ਭਾਗ ਲੈਣਗੇ ।

ਮੁੱਖ ਪ੍ਰੋਗਰਾਮ 31 ਅਗਸਤ,  2021 ਨੂੰ ਸਟੈਚਿਊ ਆਵ੍ ਯੂਨਿਟੀ ਤੇ ਭਾਰਤ ਦੇ ਲੌਹ ਪੁਰਸ਼,  ਮਹਾਨ ਦੂਰਦਰਸ਼ੀ,  ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦੇ ਨਾਲ ਸ਼ੁਰੂ ਹੋਵੇਗਾ। ਇਸ ਦੇ ਬਾਅਦ,  ਹਰੇਕ ਰਾਜ ਦੇ ਪੋਸ਼ਕ ਪੌਦੇ ਲਗਾਉਣਾ-ਰਾਜਾਂ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀਆਂ ਦੁਆਰਾ ਕੀਤਾ ਜਾਵੇਗਾ। ਇਹ ਪੌਦੇ ਲਗਾਉਣ ਦਾ ਕਾਰਜ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦਾ ਪ੍ਰਤੀਨਿਧੀਤਵ ਕਰੇਗਾ।  ਇਸ ਨਾਲ ਦੇਸ਼ ਭਰ ਵਿੱਚ ਪੋਸ਼ਣ ਵਾਟਿਕਾ/ਪੋਸ਼ਕ ਬਾਗ਼ ਲਗਾਉਣ ਨੂੰ ਵੀ ਹੁਲਾਰਾ ਮਿਲੇਗਾ ।

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਪੂਰੇ ਭਾਰਤ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਭਵਿੱਖ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ ਦਿਨ ਵਿੱਚ ਬਾਅਦ ਵਿੱਚ ਮੁੱਖ ਭਾਸ਼ਣ ਦੇਣਗੇ।  ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ  ਵਿੱਚ ਰਾਜ ਮੰਤਰੀ  ਡਾ.  ਮੁੰਜਾਪਾਰਾ ਮਹੇਂਦ੍ਰਭਾਈ ਵੀ ਸਭਾ ਨੂੰ ਸੰਬੋਧਿਤ ਕਰਨਗੇ

ਸੰਮੇਲਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਚੁਣੌਤੀਆਂ ਅਤੇ ਉਮੀਦਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਤਿੰਨ ਮਿਸ਼ਾਨਾਂ ਵਿੱਚੋਂ ਹਰ ਦੀਆਂ ਪ੍ਰਸਤੁਤੀਆਂ ਤੇ ਕੇਂਦ੍ਰਿਤ ਹੋਵੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾਭਾਰਤ ਸਰਕਾਰ ਦੁਆਰਾ ਇਨ੍ਹਾਂ ਪ੍ਰਸਤੁਤੀਆਂ ਵਿੱਚੋਂ ਹਰ ਦੇ ਬਾਅਦ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ  ਦੇ ਨਾਲ ਇੱਕ ਫੀਡਬੈਕ ਅਤੇ ਸੰਵਾਦ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਇਲਾਵਾਐੱਨਸੀਪੀਸੀਆਰ ਅਤੇ ਐੱਨਸੀਡਬਲਿਊ ਦੇ ਪ੍ਰਧਾਨ ਜੋ ਬਾਲ ਅਧਿਕਾਰਾਂ ਅਤੇ ਮਹਿਲਾ ਸਸ਼ਕਤੀਕਰਨ ਤੇ ਵੱਡੇ ਪੈਮਾਨੇ ਤੇ ਕੰਮ ਕਰ ਰਹੇ ਹਨ,  ਉਨ੍ਹਾਂ ਨੂੰ ਵੀ ਪ੍ਰਮੁੱਖ ਮੁੱਦਿਆਂ ਤੇ ਅਪਣੀ ਰਾਏ  ਸਾਂਝੀ ਕਰਨ ਲਈ ਸੱਦਾ ਦਿੱਤਾ ਹੈ ।

ਸੰਮੇਲਨ ਵਿੱਚ ਮਹਿਲਾਵਾਂ ਅਤੇ ਬੱਚਿਆਂ ਨਾਲ ਸੰਬੰਧਿਤ ਵਿਸ਼ਵ ਸੂਚਕਾਂਕਾਂ ਤੇ ਇੱਕ ਪ੍ਰਸਤੁਤੀ ਵੀ ਦਿੱਤੀ ਜਾਵੇਗੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸੰਮੇਲਨ ਸਾਡੇ ਸੰਘੀ ਢਾਂਚੇ ਦੀ ਸੱਚੀ ਭਾਵਨਾ  ਨੂੰ ਦਰਸਾਉਂਦਾ ਹੈ ਅਤੇ ਇਸ ਦਾ ਨਤੀਜਾ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਵਿਕਾਸ ਅਤੇ ਭਲਾਈ ਲਈ ਤਾਲਮੇਲ ਅਤੇ ਸਮੂਹਿਕ ਯਤਨਾਂ ਨਾਲ ਸਾਹਮਣੇ ਆਵੇਗਾ ।

 


****

ਬੀਵਾਈ/ਏਐੱਸ



(Release ID: 1750808) Visitor Counter : 140