ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦਾ ਅਲਜੀਰੀਆ ਦੀ ਜਲ ਸੈਨਾ ਨਾਲ ਪਹਿਲਾ ਅਭਿਆਸ

Posted On: 31 AUG 2021 10:44AM by PIB Chandigarh

ਯੂਰਪ ਅਤੇ ਅਫਰੀਕਾ ਦੀ ਚੱਲ ਰਹੀ ਸਦਭਾਵਨਾ ਯਾਤਰਾ ਦੇ ਹਿੱਸੇ ਵਜੋਂਆਈਐਨਐਸ ਤਾਬਰ ਨੇ 29 ਅਗਸਤ 21 ਨੂੰ ਅਲਜੀਰੀਆ ਦੀ ਜਲ ਸੈਨਾ ਦੇ ਸਮੁਦਰੀ ਜਹਾਜ਼ 'ਇਜ਼ਾਦਜੇਰਨਾਲ ਸਮੁਦਰੀ ਭਾਈਵਾਲੀ ਅਭਿਆਸ ਵਿੱਚ ਹਿੱਸਾ ਲਿਆ।

ਅਲਜੀਰੀਆ ਦੇ ਤੱਟ ਨੇੜੇ ਆਯੋਜਿਤ ਇਸ ਇਤਿਹਾਸਕ ਅਭਿਆਸ ਵਿੱਚਫਰੰਟਲਾਈਨ ਅਲਜੀਰੀਆ ਦੇ ਜੰਗੀ ਜਹਾਜ਼, 'ਇਜ਼ਾਦਜੇਰਦੀ ਭਾਈਵਾਲੀ ਵੇਖੀ ਗਈ। 

ਅਭਿਆਸ ਦੇ ਹਿੱਸੇ ਦੇ ਰੂਪ ਵਿੱਚਭਾਰਤੀ ਅਤੇ ਅਲਜੀਰੀਆ ਦੇ ਜੰਗੀ ਸਮੁਦਰੀ ਜਹਾਜ਼ਾਂ ਦੇ ਵਿਚਾਲੇ ਸਹਿਯੋਗੀ ਪ੍ਰਬੰਧਨਸੰਚਾਰ ਪ੍ਰਕਿਰਿਆਵਾਂ ਅਤੇ ਸਟੀਮ ਪਾਸਟ ਸਮੇਤ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਸਨ। ਇਸ ਅਭਿਆਸ ਨੇ ਦੋਵਾਂ ਜਲ ਸੈਨਾਵਾਂ ਨੂੰ ਆਪਰੇਸ਼ਨਾਂ ਦੇ ਸੰਕਲਪ ਨੂੰ ਸਮਝਣ ਦੇ ਯੋਗ ਬਣਾਇਆਅੰਤਰ -ਕਾਰਜਸ਼ੀਲਤਾ ਵਿੱਚ ਵਾਧਾ ਕੀਤਾ ਅਤੇ ਭਵਿੱਖ ਵਿੱਚ ਉਨ੍ਹਾਂ ਵਿਚਾਲੇ ਆਪਸੀ ਤਾਲਮੇਲ ਅਤੇ ਸਹਿਯੋਗ ਵਧਾਉਣ ਦੀ ਸੰਭਾਵਨਾ ਨੂੰ ਖੋਲ੍ਹਿਆ। 

---------------------------- 

ਏਬੀਬੀਬੀ/ਵੀਐਮ/ਪੀਐਸ



(Release ID: 1750771) Visitor Counter : 138