ਰੱਖਿਆ ਮੰਤਰਾਲਾ
ਆਈ ਐੱਨ ਐੱਸ ਐਰਾਵਤ ਕੋਵਿਡ ਰਾਹਤ ਸਪਲਾਈ ਨਾਲ ਹੋ ਚੀ ਮਿਨ ਸਿਟੀ ਵੀਅਤਨਾਮ ਪਹੁੰਚਿਆ
Posted On:
30 AUG 2021 5:28PM by PIB Chandigarh
ਜਾਰੀ ਮਿਸ਼ਨ ਸਾਗਰ ਦੇ ਹਿੱਸੇ ਵਜੋਂ ਆਈ ਐੱਨ ਐੱਸ ਐਰਾਵਤ 30 ਅਗਸਤ 2021 ਨੂੰ ਕੋਵਿਡ ਰਾਹਤ ਸਮੱਗਰੀ ਨਾਲ ਵੀਅਤਨਾਮ ਵਿੱਚ ਹੋ ਚੀ ਮਿਨ ਸਿਟੀ ਬੰਦਰਗਾਹ ਤੇ ਪਹੁੰਚਿਆ । ਇਸ ਜਹਾਜ਼ ਵਿੱਚ 05 ਆਈ ਐੱਸ ਓ ਕੰਟੇਨਰਜ਼ ਦੀ 100 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਅਤੇ 10 ਐੱਲ ਪੀ ਐੱਮ ਸਮਰੱਥਾ ਵਾਲੇ ਹਰ ਇੱਕ 300 ਆਕਸੀਜਨ ਕੰਸਨਟ੍ਰੇਟਰਜ਼ ਜੋ ਜਾਰੀ ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਲਈ ਵੀਅਤਨਾਮ ਸਰਕਾਰ ਵੱਲੋਂ ਆਪਣੀ ਲੋੜ ਦੱਸੀ ਗਈ ਸੀ, ਲੈ ਕੇ ਪਹੁੰਚਿਆ ਹੈ ।
ਆਈ ਐੱਨ ਐੱਸ ਐਰਾਵਤ ਵਿਸ਼ਾਖਾਪਟਨਮ ਅਧਾਰਿਤ ਉੱਤਰੀ ਨੇਵਲ ਕਮਾਂਡ ਤਹਿਤ ਦੇਸ਼ ਵਿੱਚ ਹੀ ਬਣਾਇਆ ਗਿਆ ਲੈਂਡਿੰਗ ਸਿ਼ੱਪ ਟੈਂਕ (ਵੱਡਾ) ਹੈ , ਜਿਸ ਨੂੰ ਕੋਵਿਡ ਰਾਹਤ ਸਹਾਇਤਾ ਦੀਆਂ ਖੇਪਾਂ ਪਹੁੰਚਾਉਣ ਲਈ ਦੱਖਣੀ ਉੱਤਰੀ ਏਸ਼ੀਆ ਵਿੱਚ ਤਾਇਨਾਤ ਕੀਤਾ ਗਿਆ ਹੈ । ਇਹ ਜਹਾਜ਼ 24 ਅਗਸਤ 2021 ਨੂੰ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਤਾਨਜੁੰਗ ਪ੍ਰਯੋਗ ਬੰਦਰਗਾਹ ਤੇ ਇਸ ਤੋਂ ਪਹਿਲਾਂ ਪਹੁੰਚਿਆ ਸੀ ਅਤੇ ਇੰਡੋਨੇਸ਼ੀਆ ਦੀ ਸਰਕਾਰ ਦੁਆਰਾ ਬੇਨਤੀ ਕੀਤੇ ਗਏ , 10 ਤਰਲ ਮੈਡੀਕਲ ਆਕਸੀਜਨ ਕੰਟੇਨਰਜ਼ ਨੂੰ ਉੱਥੇ ਉਤਾਰਿਆ ਸੀ । ਸਾਗਰ (ਸਿਕਿਓਰਿਟੀ ਐਂਡ ਗਰੋਥ ਫਾਰ ਆਲ ਇਨ ਦਾ ਰੀਜਨ) ਦੀ ਭਾਰਤ ਸਰਕਾਰ ਦੀ ਦ੍ਰਿਸ਼ਟੀ ਦੇ ਇੱਕ ਹਿੱਸੇ ਵਜੋਂ ਭਾਰਤੀ ਜਲ ਸੈਨਾ ਖੇਤਰ ਵਿੱਚ ਮੁਲਕਾਂ ਨਾਲ ਕਿਰਿਆਸ਼ੀਲ ਹੋ ਕੇ ਰੁਝਾਨ ਰੱਖ ਰਹੀ ਹੈ ਅਤੇ ਦੱਖਣ / ਦੱਖਣ ਉੱਤਰੀ ਏਸ਼ੀਆ ਅਤੇ ਉੱਤਰੀ ਅਫਰੀਕਾ ਸਮੇਤ ਪੂਰੇ ਭਾਰਤੀ ਸਾਗਰ ਵਿੱਚ ਕਈ ਮਨੁੱਖੀ ਮਿਸ਼ਨਾਂ ਦੀ ਅਗਵਾਈ ਕਰ ਰਿਹਾ ਹੈ ।
ਭਾਰਤ ਅਤੇ ਵੀਅਤਨਾਮ ਵਿਚਾਲੇ ਮਜ਼ਬੂਤ ਰਵਾਇਤੀ ਮਿੱਤਰਤਾ ਸੰਬੰਧ ਹਨ ਅਤੇ ਸੁਰੱਖਿਅਤ ਸਮੁੰਦਰੀ ਡੋਮੇਨ ਲਈ ਮਿਲ ਕੇ ਕੰਮ ਕਰਦੇ ਆ ਰਹੇ ਹਨ । ਦੋਨੋਂ ਜਲ ਸੈਨਾਵਾਂ ਵੱਖ ਵੱਖ ਖੇਤਰਾਂ ਜਿਸ ਵਿੱਚ ਸਬ ਮੈਰੀਨ , ਐਵੀਏਸ਼ਨ ਅਤੇ ਤਕਨੀਕੀ ਟ੍ਰੇਨਿੰਗ ਅਤੇ ਲਗਾਤਾਰ ਸੰਯੁਕਤ ਨੇਵਲ ਅਭਿਆਸ ਦੁਵੱਲੇ ਅਭਿਆਸਾਂ ਦੇ ਰੂਪ ਵਿੱਚ ਸ਼ਾਮਲ ਹਨ, ਲਈ ਸਹਿਯੋਗ ਕਰਦੇ ਆ ਰਹੇ ਹਨ । ਜਹਾਜ਼ ਦੀ ਮੌਜੂਦਾ ਤਾਇਨਾਤੀ ਦਾ ਮਕਸਦ ਰਣਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ।
ਇਹ ਜਹਾਜ਼ ਮੈਡੀਕਲ ਸਪਲਾਈ ਨੂੰ ਉਤਾਰਨ ਤੋਂ ਬਾਅਦ ਹੋ ਚੀ ਮਿਨ ਸਿਟੀ ਤੋਂ ਰਵਾਨਾ ਹੋਵੇਗਾ ਅਤੇ ਜਾਰੀ ਸਾਗਰ ਮਿਸ਼ਨ ਦੇ ਹਿੱਸੇ ਵਜੋਂ ਖੇਤਰ ਵਿੱਚ ਹੋਰ ਦੋਸਤਾਨਾ ਮੁਲਕਾਂ ਨੂੰ ਮੈਡੀਕਲ ਸਪਲਾਈ ਮੁਹੱਈਆ ਕਰੇਗਾ ।
*****************
ਸੀ ਜੀ ਆਰ / ਵੀ ਐੱਮ / ਜੇ ਐੱਸ ਐੱਨ
(Release ID: 1750609)
Visitor Counter : 236